ਖਰੜ (ਪ੍ਰੀਤ ਪੱਤੀ) : ਰੋਟਰੀ ਕਲੱਬ ਖਰੜ ਪਿੱਛਲੇ ਕਈ ਸਾਲਾਂ ਤੋਂ “ਹਨੇਰੇ ਤੋਂ ਉਜਾਲੇ ਵੱਲ” ਇਕ ਮੁਹਿੰਮ ਚਲਾ ਰਿਹਾ ਹੈ ਇਸੇ ਤਹਿਤ ਬੀਤੀ ਸ਼ਾਮ ਇੱਕ ਹੋਰ ਸ਼ਖਸ਼ੀਅਤ ਸ਼ਤੀਸ਼ ਗੁਪਤਾ (56) ਪੁੱਤਰ ਸ੍ਰੀ ਦੀਨਾ ਨਾਥ ਗੁਪਤਾ ਨਿਵਾਸੀ ਮੁਬਾਰਕਪੁਰ (ਡੇਰਾ ਬੱਸੀ) ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਗਈਆਂ । ਇਹ ਜਾਣਕਾਰੀ ਸਾਂਝੀ ਕਰਦੇ ਹੋਏ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਰੋਟਰੀ ਕਲੱਬ ਨੂੰ ਮੈਡਮ ਪ੍ਰੀਤੀ ਗੁਪਤਾ ਮੋਹਨ ਫਾਊਡੇਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸ਼ਤੀਸ਼ ਗੁਪਤਾ ਦੀ ਮੌਤ ਹੋ ਗਈ ਤੇ ਉਹਨਾਂ ਦਾ ਪਰਿਵਾਰ ਅੱਖਾਂ ਦਾਨ ਕਰਵਾਉਣੀਆਂ ਚਾਹੁੰਦਾ ਹੈ । ਫੇਰ ਰੋਟਰੀ ਕਲੱਬ ਅੱਖਾਂ ਦੇ ਵਿਭਾਗ ਪੀ.ਜੀ.ਆਈ ਨਾਲ ਰਾਬਤਾ ਕਾਇਮ ਕਰਕੇ ਮੁਕੇਸ਼ ਵਰਮਾ ਦੀ ਟੀਮ ਨੂੰ ਬੁਲਾਇਆ ਗਿਆ ਤੇ ਉਨ੍ਹਾਂ ਦੇ ਭਰਾ ਕੈਲਾਸ਼ ਗੁਪਤਾ ਦੀ ਸਹਿਮਤੀ ਲੈਣ ਤੋਂ ਬਾਅਦ ਅੱਖਾਂ ਲੈਣ ਦੀ ਪ੍ਰੀਕਿਰਿਆ ਨੂੰ ਪੂਰਾ ਕੀਤਾ ਗਿਆ । ਕਲੱਬ ਦੇ ਪ੍ਰਧਾਨ ਹਿੰਮਤ ਸਿੰਘ ਤੇ ਸਕੱਤਰ ਸੁਖਵਿੰਦਰ ਸਿੰਘ ਲੌਗੀਆਂ ਨੇ ਪਰਿਵਾਰ ਦੇ ਜ਼ਜਬੇ ਨੂੰ ਨਮਨ ਕੀਤਾ ਹੈ । ਇੱਥੇ ਇਹ ਵੀ ਦੱਸ ਦੇਈਏ ਕਿ ਇੱਕ ਬੰਦੇ ਦੀਆਂ ਅੱਖਾਂ 2 ਜਰੂਰਤਮੰਦ ਲੋਕਾਂ ਨੂੰ ਲੱਗ ਜਾਂਦੀਆਂ ਹਨ ਤੇ ਹੁਣ ਤੱਕ ਰੋਟਰੀ ਕਲੱਬ ਪਰਿਵਾਰਾਂ ਨੂੰ ਮੋਟੀਵੇਟ ਕਰਕੇ 94 ਲੋਕਾਂ ਦੀਆਂ ਅੱਖਾਂ ਦਾਨ ਕਰਵਾ ਚੁੱਕਾ ਹੈ ਤੇ ਹੁਣ 188 ਲੋਕ ਇਸ ਹਸੀਨ ਸੰਸਾਰ ਨੂੰ ਦੇਖ ਰਹੇ ਹਨ ।