ਖਰੜ / ਮੁਹਾਲੀ (ਪ੍ਰੀਤ ਪੱਤੀ) : ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਲਾ ਵਲ੍ਹੋਂ "ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟ 2005 " ਬਾਰੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਸੁਰਭੀ ਪਰਾਸ਼ਰ , ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ , ਮੁੱਖ ਸਰੋਤ ਵਿਅਕਤੀ ਰਹੇ।
ਆਪਣੇ ਗਿਆਨਵਰਧਕ ਸੰਬੋਧਨ ਦੌਰਾਨ ਸੁਰਭੀ ਪਰਾਸ਼ਰ ਨੇ ਘਰੇਲੂ ਹਿੰਸਾ ਤੇ ਵੱਖ ਵੱਖ ਰੂਪਾਂ -ਸਰੀਰਿਕ , ਮਾਨਸਿਕ , ਜਿਨਸੀ ਅਤੇ ਆਰਥਿਕ ਸ਼ੋਸ਼ਣ - 'ਤੇ ਚਾਨਣਾ ਪਾਇਆ। ਉਨਾਂ ਨੇ ਮੁਫ਼ਤ ਕਾਨੂੰਨੀ ਸੇਵਾਵਾਂ , ਰਾਸ਼ਟਰੀ ਲੋਕ ਅਦਾਲਤਾਂ ਅਤੇ ਰਾਸ਼ਟਰ ਲਈ ਮਿਸ਼ਨ ਵਿਚੋਲਗੀ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਜਨਤਕ ਜਾਗਰੂਕਤਾ ਮੁਹਿੰਮਾਂ ਭਾਈਚਾਰਿਆਂ ਨੂੰ ਦੁਰਵਿਵਹਾਰ ਵਾਰੇ ਸਿੱਖਿਅਤ ਕਰਨ ਵਿੱਚ ਕੇਂਦਰੀ ਭੂਮਿਕਾ ਨਿਭਾਉਂਦਿਆਂ ਹਨ।
ਸੁਰਭੀ ਪਰਾਸ਼ਰ ਨੇ ਇਹ ਵੀ ਰੋਸ਼ਨੀ ਪਾਈ ਕਿ ਅਜਿਹੀ ਪਹਿਲਕਦਮੀਆਂ ਨਾ ਸਿਰਫ ਲੋਕਾਂ ਨੂੰ ਸਮਾਜਿਕ ਤਬਦੀਲੀ ਵੱਲ ਉਤਸ਼ਾਹਿਤ ਕਰਦੀਆਂ ਹਨ ਸਗੋਂ ਬਚੇ ਹੋਏ ਲੋਕਾਂ ਨੂੰ ਉਹਨਾਂ ਲਈ ਉਪਲਬਧ ਸਹਾਇਤਾ ਤੇ ਸਰੋਤਾਂ ਬਾਰੇ ਜਾਣਕਾਰੀ ਵੀ ਦਿੰਦੀਆਂ ਹਨ।
ਪ੍ਰੋਗਰਾਮ ਦੀ ਸ਼ੁਰੂਆਤ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ । ਇਸ ਸਮਾਗਮ ਵਿੱਚ ਡਾ. ਧਰਮਿੰਦਰ ਪਟਿਆਲ (ਡੀਨ ਯੂਨੀਵਰਸਿਟੀ ਸਕੂਲ ਆਫ ਲਾਅ) ਡਾ.ਨੀਨਾ ( ਡੀਨ ਅਕੈਡਮਿਕਸ , ਡੈਂਟਲ ਸਾਇੰਸਜ ) ਵਿਸ਼ੇਸ਼ ਪ੍ਰੋਫੈਸਰ ਮੰਗਲ ਸਿੰਘ ਬੈਂਸ ਅਤੇ ਡਾ. ਸਵਪਨਪ੍ਰੀਤ ਕੌਰ ( ਵਿਭਾਗ ਮੁਖੀ , ਯੂਨੀਵਰਸਿਟੀ ਸਕੂਲ ਆਫ ਲਾਅ ) ਸਮੇਤ ਕਈ ਪਤਵੰਤੇ ਮੌਜੂਦ ਸਨ।
ਡਾ. ਧਰਮਿੰਦਰ ਪਟਿਆਲ ਨੇ ਸਵਾਗਤੀ ਭਾਸ਼ਣ ਰਾਹੀਂ ਸੈਸ਼ਨ ਦੀ ਸ਼ੁਰੂਆਤ ਕੀਤੀ , ਜਦਕਿ ਡਾ. ਸਵਪਨਪ੍ਰੀਤ ਕੌਰ ਨੇ ਧੰਨਵਾਦ ਦੇ ਮਤੇ ਨਾਲ ਪ੍ਰੋਗਰਾਮ ਦਾ ਸਮਾਪਨ ਕੀਤਾ।