Monday, October 26, 2026
BREAKING
• ਲੰਕਾਸ਼ਾਇਰ ਨੇ ਜੇਮਜ਼ ਐਂਡਰਸਨ ਨਾਲ 25 ਸਾਲ ਪੁਰਾਣਾ ਸੰਬੰਧ ਕੀਤਾ ਖ਼ਤਮ • ਖੇਡ ਵਿੱਚ ਅਜੇ ਵੀ ਸੁਧਾਰ ਦੀ ਕਾਫ਼ੀ ਗੁੰਜਾਇਸ਼: ਪੀ.ਵੀ. ਸਿੰਧੂ • 120 ਡਾਲਰ ਤੱਕ ਪੁੱਜ ਸਕਦੈ ਕੱਚੇ ਤੇਲ ਦਾ ਭਾਅ ! ਮਿਡਲ ਈਸਟ ਤਣਾਅ ਦਾ ਦਿਖ ਰਿਹਾ ਅਸਰ • ‘100 ਫੀਸਦੀ ਕਣਕ ਦੇ ਆਟੇ’ ਦੀ ਬ੍ਰੈੱਡ ਦਾ ਦਾਅਵਾ ਨਿਕਲਿਆ ਝੂਠਾ, ਬ੍ਰਿਟਾਨੀਆ ’ਤੇ 1 ਲੱਖ ਰੁਪਏ ਜੁਰਮਾਨਾ • ਮਹਿੰਗੇ ਚਿੱਪ ਨੇ ਢਿੱਲੀ ਕੀਤੀ ਚੀਨ ਦੀ ਪਕੜ, ਭਾਰਤੀ ਮੋਬਾਈਲ ਕੰਪਨੀਆਂ ਨੂੰ ਮੌਕਾ • ਕਾਂਗਰਸ ਨੂੰ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਦੇਣਾ ਪਵੇਗਾ: ਅਮਨ ਅਰੋੜਾ • ਅਗਿਆਨਤਾ ਰੂਪੀ ਹਨੇਰੇ ਵਿੱਚ ਨੇਤਰਹੀਣ ਹੋਈਆਂ ਅੱਖਾਂ ਨੂੰ ਖੋਲਣ ਵਾਲਾ ਹੀ ਪੂਰਨ ਸਤਿਗੁਰੂ : ਸਾਧਵੀ ਭਾਰਤੀ • ਸਿਟੀ  ਜਿਮਖਾਨਾ ਤੇ ਸਪੋਰਟਸ ਕਲੱਬ ਵੱਲੋਂ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ  • ਹੈਬਿਟ ਫਾਰਮਿੰਗ ਸਮੇਤ ਪ੍ਰਗਾਬਾਲਿਨ ਦਵਾਈਆਂ ਨਹੀਂ ਵੇਚਣਗੇ ਕੈਮਿਸਟ • ਐਂਟੀਬਾਇਓਟਿਕ ਦਵਾਈਆਂ ਦੀ ਗਲਤ ਵਰਤੋਂ ਸਿਹਤ ਲਈ ਗੰਭੀਰ ਚਿੰਤਾ ਦਾ ਵਿਸ਼ਾ, ਡਾਕਟਰੀ ਸਲਾਹ ਤੋਂ ਬਿਨਾਂ ਨਾ ਲਓ ਦਵਾਈਆਂ: ਸਿਵਲ ਸਰਜਨ ਡਾ. ਅਮਨ ਸੂਦ

ਰਾਸ਼ਟਰੀ

ਮੋਦੀ ਕੈਬਨਿਟ ਦੇ ਵੱਡੇ ਫੈਸਲੇ: ਵਾਰਾਨਸੀ ਨੂੰ 25,000 ਕਰੋੜ ਅਤੇ ਸੈਮੀਕੰਡਕਟਰ ਮਿਸ਼ਨ ਲਈ 1.27 ਲੱਖ ਕਰੋੜ ਮਨਜ਼ੂਰ

16 ਜੁਲਾਈ, 2026 06:21 PM

ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਹਲਕੇ ਵਾਰਾਨਸੀ ਲਈ 25,000 ਕਰੋੜ ਦੇ ਇਕ ਮੈਗਾ ਸੜਕ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਇਸ ’ਚ 89 ਕਿਲੋਮੀਟਰ ਲੰਬਾ ਐਲੀਵੇਟਿਡ ਰੋਡ ਨੈੱਟਵਰਕ ਤੇ ਗੰਗਾ-ਵਰੁਣ ਕਾਰੀਡੋਰ ਸ਼ਾਮਲ ਹੈ, ਜਿਸ ਨਾਲ ਸ਼ਹਿਰ ਦੀ ਕੁਨੈਕਟੀਵਿਟੀ ਪੂਰੀ ਤਰ੍ਹਾਂ ਬਦਲ ਦੇਵੇਗੀ। ਇਸ ਵੱਡੇ ਪ੍ਰਾਜੈਕਟ ਦਾ ਮੰਤਵ ਵਾਰਾਨਸੀ ਨੂੰ ਟ੍ਰੈਫਿਕ ਜਾਮ ਤੋਂ ਮੁਕਤ ਕਰਨਾ ਤੇ ਸੈਲਾਨੀਆਂ ਦੀ ਆਵਾਜਾਈ ਨੂੰ ਸੌਖਾ ਬਣਾਉਣਾ ਹੈ।

ਕੇਂਦਰੀ ਸੂਚਨਾ ਤੇ ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬੁੱਧਵਾਰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੰਤਰੀ ਮੰਡਲ ਨੇ ‘ਇੰਡੀਆ ਸੈਮੀਕੰਡਕਟਰ ਮਿਸ਼ਨ’ ਦੇ ਦੂਜੇ ਪੜਾਅ ਲਈ 1.27 ਲੱਖ ਕਰੋੜ ਰੁਪਏ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਨਵੀਂ ਯੋਜਨਾ ਨਾਲ ਲੱਗਭਗ 4 ਲੱਖ ਕਰੋੜ ਰੁਪਏ ਦੇ ਨਿਵੇਸ਼ ਤੇ 2 ਲੱਖ ਕਰੋੜ ਰੁਪਏ ਦੇ ਸੈਮੀਕੰਡਕਟਰ ਉਤਪਾਦਨ ਨੂੰ ਹੱਲਾਸ਼ੇਰੀ ਮਿਲੇਗੀ। ਸੈਮੀਕੰਡਕਟਰ ਪ੍ਰੋਗਰਾਮ ਦਾ ਇਹ ਨਵਾਂ ਪੜਾਅ ਚਿੱਪ ਬਣਾਉਣ ਵਾਲੇ ਉਦਯੋਗ ਨੂੰ ਕੱਚਾ ਮਾਲ ਜਿਵੇਂ ਕਿ ਖਣਿਜ ਤੇ ਗੈਸ ਦੀ ਸਪਲਾਈ ਕਰਨ ਵਾਲਿਆਂ ਨੂੰ ਉਤਸ਼ਾਹ ਪ੍ਰਦਾਨ ਕਰੇਗਾ।

ਰੇਲਵੇ ਬੁਨਿਆਦੀ ਢਾਂਚੇ ਦੇ ਮੋਰਚੇ ’ਤੇ ਕੈਬਨਿਟ ਨੇ 2 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ। ਵੈਸ਼ਨਵ ਨੇ 2542 ਕਰੋੜ ਰੁਪਏ ਦੀ ਲਾਗਤ ਨਾਲ ਪਾਰਾਦੀਪ-ਹਰੀਦਾਸਪੁਰ ਰੇਲਵੇ ਲਾਈਨ ਨੂੰ ਡਬਲ ਕਰਨ ਤੇ ਡੰਗੋਆਪੋਸੀ ਤੇ ਰਾਜਖਰਸਾਵਨ ਦਰਮਿਆਨ ਚੌਥੀ ਰੇਲਵੇ ਲਾਈਨ ਦੇ ਨਿਰਮਾਣ ਦਾ ਐਲਾਨ ਕੀਤਾ, ਜਿਸ ’ਤੇ 1365 ਕਰੋੜ ਰੁਪਏ ਦੀ ਲਾਗਤਆਏਗੀ।

ਵਾਧੂ ਯੂਰੀਆ ਸਮਰੱਥਾ ਬਣਾਉਣ ਲਈ ਰਾਸ਼ਟਰੀ ਨਿਵੇਸ਼ ਨੀਤੀ ਨੂੰ ਮਨਜ਼ੂਰੀ

ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰੀ ਨਿਵੇਸ਼ ਨੀਤੀ-2026 ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਮੰਤਵ ਦੇਸ਼ ’ਚ 10 ਮਿਲੀਅਨ ਟਨ ਵਾਧੂ ਯੂਰੀਆ ਉਤਪਾਦਨ ਸਮਰੱਥਾ ਨੂੰ ਬਣਾਉਣਾ ਤੇ ਭਾਰਤ ਨੂੰ ਇਸ ਸਭ ਤੋਂ ਵੱਧ ਵਰਤੀ ਜਾਣ ਵਾਲੀ ਖਾਦ ’ਚ ਸਵੈ-ਨਿਰਭਰ ਬਣਾਉਣਾ ਹੈ।

ਮੀਟਿੰਗ ’ਚ ਪ੍ਰਵਾਨ ਕੀਤੇ ਗਏ ਨਵੇਂ ਨਿਵੇਸ਼ ਢਾਂਚੇ ਅਧੀਨ ਕੁਦਰਤੀ ਗੈਸ ਅਾਧਾਰਤ 8 ਤੋਂ 9 ਨਵੇਂ ਯੂਰੀਆ ਪਲਾਂਟ ਸਥਾਪਤ ਕੀਤੇ ਜਾਣਗੇ। ਇਨ੍ਹਾਂ ਪਲਾਂਟਾਂ ਦੀ ਸਥਾਪਨਾ ਨਾਲ ਦੇਸ਼ ਘਰੇਲੂ ਪੱਧਰ ’ਤੇ ਆਪਣੀ ਲੋੜ ਨੂੰ ਪੂਰਾ ਕਰ ਸਕੇਗਾ ਤੇ ਖਾਦਾਂ ’ਚ ਸਵੈ-ਨਿਰਭਰ ਬਣ ਸਕੇਗਾ। ਇਸ ਤੋਂ ਇਲਾਵਾ ਮੋਬਾਈਲ ਫੋਨਾਂ ਲਈ ਉਤਪਾਦਨ ਲਿੰਕਡ ਇਨਸੈਂਟਿਵ ਯੋਜਨਾ ਦੇ ਦੂਜੇ ਪੜਾਅ ਨੂੰ ਪ੍ਰਵਾਨਗੀ ਦਿੱਤੀ ਗਈ, ਜਿਸ ’ਚ 62,500 ਕਰੋੜ ਰੁਪਏ ਦੀ ਵਿਵਸਥਾ ਹੈ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ'

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ'

ਵਾਰਾਣਸੀ : PM ਮੋਦੀ ਵਲੋਂ ਨਵੀਂ ਟੈਕਸਟਾਈਲ ਨਿਰਮਾਣ ਇਕਾਈ ਦਾ ਉਦਘਾਟਨ, ਦੇਖਿਆ ਹਵਾਈ ਸੈਨਾ ਦਾ Air ਸ਼ੋਅ

ਵਾਰਾਣਸੀ : PM ਮੋਦੀ ਵਲੋਂ ਨਵੀਂ ਟੈਕਸਟਾਈਲ ਨਿਰਮਾਣ ਇਕਾਈ ਦਾ ਉਦਘਾਟਨ, ਦੇਖਿਆ ਹਵਾਈ ਸੈਨਾ ਦਾ Air ਸ਼ੋਅ

"ਮਨ ਕੀ ਬਾਤ" ਦੁਨੀਆ ਦਾ ਸਭ ਤੋਂ ਮਸ਼ਹੂਰ ਪ੍ਰੋਗਰਾਮ ਬਣ ਗਿਆ: ਭਾਜਪਾ ਪ੍ਰਧਾਨ ਨਿਤਿਨ ਨਬੀਨ

4 ਨਵੰਬਰ ਪੰਜਾਬ ਆਉਣਗੇ ਰਾਹੁਲ ਗਾਂਧੀ ! ਸੰਗਰੂਰ ਜ਼ਿਲ੍ਹੇ ਦਾ ਕਰਨਗੇ ਦੌਰਾ

4 ਨਵੰਬਰ ਪੰਜਾਬ ਆਉਣਗੇ ਰਾਹੁਲ ਗਾਂਧੀ ! ਸੰਗਰੂਰ ਜ਼ਿਲ੍ਹੇ ਦਾ ਕਰਨਗੇ ਦੌਰਾ

PM ਮੋਦੀ ਨੇ RBI ਦੇ 169 ਕਰੋੜ ਦੇ ਡਾਟਾ ਸੈਂਟਰ ਦਾ ਕੀਤਾ ਉਦਘਾਟਨ, ਕਿਹਾ– 'ਵਿਕਾਸ ਸਾਡੀ ਤਰਜੀਹ'

PM ਮੋਦੀ ਨੇ RBI ਦੇ 169 ਕਰੋੜ ਦੇ ਡਾਟਾ ਸੈਂਟਰ ਦਾ ਕੀਤਾ ਉਦਘਾਟਨ, ਕਿਹਾ– 'ਵਿਕਾਸ ਸਾਡੀ ਤਰਜੀਹ'

ਭਾਰਤ ਨੇ ਸਾਊਦੀ ਅਰਬ 'ਚ ਆਪਣੇ ਨਾਗਰਿਕਾਂ ਲਈ ਇਕ ਹੋਰ ਐਡਵਾਇਜ਼ਰੀ ਕੀਤੀ ਜਾਰੀ

ਭਾਰਤ ਨੇ ਸਾਊਦੀ ਅਰਬ 'ਚ ਆਪਣੇ ਨਾਗਰਿਕਾਂ ਲਈ ਇਕ ਹੋਰ ਐਡਵਾਇਜ਼ਰੀ ਕੀਤੀ ਜਾਰੀ

ਐਤਵਾਰ ਨੂੰ ਓਡੀਸ਼ਾ ਜਾਣਗੇ PM ਮੋਦੀ, RBI ਡਾਟਾ ਸੈਂਟਰ ਦਾ ਕਰਨਗੇ ਉਦਘਾਟਨ

ਐਤਵਾਰ ਨੂੰ ਓਡੀਸ਼ਾ ਜਾਣਗੇ PM ਮੋਦੀ, RBI ਡਾਟਾ ਸੈਂਟਰ ਦਾ ਕਰਨਗੇ ਉਦਘਾਟਨ

ਵਿਕਸਿਤ ਭਾਰਤ ਦੇ ਨਿਰਮਾਣ 'ਚ ਯੁਵਾ ਸ਼ਕਤੀ ਦੀ ਭੂਮਿਕਾ ਅਹਿਮ : PM ਮੋਦੀ

ਵਿਕਸਿਤ ਭਾਰਤ ਦੇ ਨਿਰਮਾਣ 'ਚ ਯੁਵਾ ਸ਼ਕਤੀ ਦੀ ਭੂਮਿਕਾ ਅਹਿਮ : PM ਮੋਦੀ

ਭਾਰਤ ਤੇ ਪੋਲੈਂਡ ਦੋ-ਪੱਖੀ ਵਪਾਰ ਨੂੰ ਕਰਨਗੇ ਦੁੱਗਣਾ; ਰੱਖਿਆ, ਆਫ਼ਤ ਪ੍ਰਬੰਧਨ ਤੇ ਅੱਤਵਾਦ ਨੂੰ ਲੈ ਕੇ ਵੀ ਅਹਿਮ ਐਲਾਨ

ਭਾਰਤ ਤੇ ਪੋਲੈਂਡ ਦੋ-ਪੱਖੀ ਵਪਾਰ ਨੂੰ ਕਰਨਗੇ ਦੁੱਗਣਾ; ਰੱਖਿਆ, ਆਫ਼ਤ ਪ੍ਰਬੰਧਨ ਤੇ ਅੱਤਵਾਦ ਨੂੰ ਲੈ ਕੇ ਵੀ ਅਹਿਮ ਐਲਾਨ

ਹਵਾਈ ਫ਼ੌਜ ਦਾ ਏਅਰ ਸ਼ੋਅ 'ਵਿੰਗਸ ਓਵਰ ਗੰਗਾ' ਸ਼ੁਰੂ, ਗੰਗਾ ਦੇ ਉੱਪਰ ਜਹਾਜ਼ਾਂ ਨੇ ਦਿਖਾਏ ਕਰਤੱਬ

ਹਵਾਈ ਫ਼ੌਜ ਦਾ ਏਅਰ ਸ਼ੋਅ 'ਵਿੰਗਸ ਓਵਰ ਗੰਗਾ' ਸ਼ੁਰੂ, ਗੰਗਾ ਦੇ ਉੱਪਰ ਜਹਾਜ਼ਾਂ ਨੇ ਦਿਖਾਏ ਕਰਤੱਬ