Wednesday, October 07, 2026
BREAKING
• ਮਰੀਜ਼-ਪੱਖੀ ਸਿਹਤ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ : ਸਿਵਲ ਸਰਜਨ ਡਾ. ਅਮਨ ਸੂਦ • 10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਾਂਗੇ - ਜਿਲ੍ਹਾ ਤਾਲਮੇਲ ਕਮੇਟੀ • ਲੱਕੀ ਪਟਿਆਲ ਗੈਂਗ ਦੇ ਪੰਜ ਗੁਰਗੇ ਹਥਿਆਰਾਂ ਸਮੇਤ ਕਾਬੂ • CM ਦੇ OSD ਦੇ ਮਾਮਲੇ 'ਚ CBI ਨੇ ਜਾਰੀ ਕੀਤੀ 251 ਪੇਜ਼ਾਂ ਦੀ FIR, ਪੜ੍ਹੋ ਪੂਰੀ ਕਾਪੀ • 'ਮਹਾਨ ਦੇਸ਼ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼..!' ਟਰੰਪ ਨੇ ਫਰਾਂਸ ਪ੍ਰਦਰਸ਼ਨਾਂ 'ਤੇ ਦਿੱਤਾ ਵੱਡਾ ਬਿਆਨ • ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਕਰੋੜਾਂ ਦੀ ਹੈਰੋਇਨ, ਅਫ਼ੀਮ ਕੀਤੀ ਬਰਾਮਦ, ਡਰੋਨ ਵੀ ਮਿਲਿਆ • ਪੁੱਡਾ ਭਵਨ 'ਚ ਈ. ਡੀ. ਦੀ ਕਾਰਵਾਈ ਨੂੰ ਚੁਣੌਤੀ! ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ • Repo rate ਵਧਾਉਣ ਦੇ ਫੈਸਲੇ ਤੋਂ ਬਾਅਦ ਠਾਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 429 ਅੰਕ ਟੁੱਟ ਕੇ ਹੋਇਆ ਬੰਦ • ਲੁਧਿਆਣਾ 'ਚ ਸਕੂਲ ਬੱਸ ਨੇ ਵਿਦਿਆਰਥਣ ਨੂੰ ਦਰੜਿਆ! ਮਚਿਆ ਚੀਕ-ਚਿਹਾੜਾ • 'ਰੂਸ-ਯੂਕ੍ਰੇਨ ਦੀ ਜੰਗ ਖ਼ਤਮ ਕਰਵਾਉਣ ਲਈ ਦੋਵਾਂ ਦੇਸ਼ਾਂ ਨਾਲ ਸੰਪਰਕ 'ਚ ਭਾਰਤ..!', ਜੈਸ਼ੰਕਰ ਨੇ ਸਪੱਸ਼ਟ ਕੀਤੀ ਭੂਮਿਕਾ

ਪੰਜਾਬ

ਮਰੀਜ਼-ਪੱਖੀ ਸਿਹਤ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ : ਸਿਵਲ ਸਰਜਨ ਡਾ. ਅਮਨ ਸੂਦ

07 ਅਕਤੂਬਰ, 2026 06:11 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਡਾ. ਅਮਨ ਸੂਦ ਨੇ ਬੁੱਧਵਾਰ ਨੂੰ ਲੋਕਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਰਾਹੀਂ ਮਿਆਰੀ, ਪਹੁੰਚਯੋਗ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਹਸਪਤਾਲ ਵਿੱਚ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਅਤੇ ਵੱਖ-ਵੱਖ ਪ੍ਰਬੰਧਾਂ ਦਾ ਜਾਇਜ਼ਾ ਲਿਆ।
 
ਦੌਰੇ ਦੌਰਾਨ ਸਿਵਲ ਸਰਜਨ ਡਾ. ਅਮਨ ਸੂਦ ਨੇ ਵੱਖ-ਵੱਖ ਵਾਰਡਾਂ ਅਤੇ ਸਿਹਤ ਸੇਵਾ ਖੇਤਰਾਂ ਦਾ ਨਿਰੀਖਣ ਕਰਨ ਦੇ ਨਾਲ-ਨਾਲ ਮਰੀਜ਼ਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਤੋਂ ਹਸਪਤਾਲ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ, ਇਲਾਜ, ਦਵਾਈਆਂ ਅਤੇ ਜਾਂਚ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮਰੀਜ਼ਾਂ ਨੇ ਹਸਪਤਾਲ ਵੱਲੋਂ ਮਿਲ ਰਹੀਆਂ ਸਿਹਤ ਸਹੂਲਤਾਂ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਹਸਪਤਾਲ ਅੰਦਰੋਂ ਹੀ ਮੁਫ਼ਤ ਮਿਲ ਰਹੀਆਂ ਹਨ ਅਤੇ ਮੈਡੀਕਲ ਲੈਬ ਦੇ ਲੋੜੀਂਦੇ ਟੈਸਟ ਵੀ ਹਸਪਤਾਲ ਅੰਦਰ ਹੀ ਕਰਵਾਏ ਜਾ ਰਹੇ ਹਨ।
 
ਸਿਵਲ ਸਰਜਨ ਨੇ ਕਿਹਾ ਕਿ ਮਰੀਜ਼ਾਂ ਤੋਂ ਸਿੱਧਾ ਫੀਡਬੈਕ ਲੈਣਾ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਪਰਖਣ ਦਾ ਅਹਿਮ ਸਾਧਨ ਹੈ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਹਰੇਕ ਮਰੀਜ਼ ਨੂੰ ਬਿਨਾਂ ਕਿਸੇ ਬੇਲੋੜੀ ਦੇਰੀ ਜਾਂ ਖੱਜਲ-ਖੁਆਰੀ ਦੇ ਲੋੜੀਂਦਾ ਇਲਾਜ ਅਤੇ ਸਿਹਤ ਸਹੂਲਤ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾਵੇ।
 
ਸਿਵਲ ਸਰਜਨ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਨਮਾਨਜਨਕ ਅਤੇ ਹਮਦਰਦੀ ਭਰਿਆ ਵਿਵਹਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਸਾਫ਼-ਸੁਥਰਾ, ਸੁਚੱਜਾ ਅਤੇ ਮਰੀਜ਼-ਪੱਖੀ ਮਾਹੌਲ ਬਣਾਈ ਰੱਖਣਾ ਸਾਰੇ ਸਟਾਫ਼ ਦੀ ਸਾਂਝੀ ਜ਼ਿੰਮੇਵਾਰੀ ਹੈ।
 
ਡਾ. ਅਮਨ ਸੂਦ ਨੇ ਕਿਹਾ, “ਮਰੀਜ਼ਾਂ ਦਾ ਸੰਤੁਸ਼ਟ ਹੋਣਾ ਹੀ ਸਾਡੀਆਂ ਸਿਹਤ ਸੇਵਾਵਾਂ ਦੀ ਅਸਲ ਕਸੌਟੀ ਹੈ। ਹਰੇਕ ਮਰੀਜ਼ ਨੂੰ ਸਮੇਂ ਸਿਰ ਇਲਾਜ, ਲੋੜੀਂਦੀਆਂ ਦਵਾਈਆਂ ਅਤੇ ਜ਼ਰੂਰੀ ਜਾਂਚ ਸਹੂਲਤਾਂ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਮੁੱਖ ਤਰਜੀਹ ਹੈ।” ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸੇਵਾਵਾਂ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਲਈ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ।
 
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਉਪਲੱਬਧ ਕਰਵਾਈਆਂ ਜਾ ਰਹੀਆਂ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
 
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਪ੍ਰੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਹਰੀਸ਼ ਕਿਰਪਾਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਜੇ ਬਸਰਾ, ਸਿਵਲ ਸਰਜਨ ਦੇ ਪੀ.ਏ. ਅਜੇ ਕੁਮਾਰ ਅਤੇ ਨੀਰਜ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

Have something to say? Post your comment

ਅਤੇ ਪੰਜਾਬ ਖਬਰਾਂ

10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਾਂਗੇ - ਜਿਲ੍ਹਾ ਤਾਲਮੇਲ ਕਮੇਟੀ

10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਾਂਗੇ - ਜਿਲ੍ਹਾ ਤਾਲਮੇਲ ਕਮੇਟੀ

ਲੱਕੀ ਪਟਿਆਲ ਗੈਂਗ ਦੇ ਪੰਜ ਗੁਰਗੇ ਹਥਿਆਰਾਂ ਸਮੇਤ ਕਾਬੂ

ਲੱਕੀ ਪਟਿਆਲ ਗੈਂਗ ਦੇ ਪੰਜ ਗੁਰਗੇ ਹਥਿਆਰਾਂ ਸਮੇਤ ਕਾਬੂ

CM ਦੇ OSD ਦੇ ਮਾਮਲੇ 'ਚ CBI ਨੇ ਜਾਰੀ ਕੀਤੀ 251 ਪੇਜ਼ਾਂ ਦੀ FIR, ਪੜ੍ਹੋ ਪੂਰੀ ਕਾਪੀ

CM ਦੇ OSD ਦੇ ਮਾਮਲੇ 'ਚ CBI ਨੇ ਜਾਰੀ ਕੀਤੀ 251 ਪੇਜ਼ਾਂ ਦੀ FIR, ਪੜ੍ਹੋ ਪੂਰੀ ਕਾਪੀ

ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਕਰੋੜਾਂ ਦੀ ਹੈਰੋਇਨ, ਅਫ਼ੀਮ ਕੀਤੀ ਬਰਾਮਦ, ਡਰੋਨ ਵੀ ਮਿਲਿਆ

ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਕਰੋੜਾਂ ਦੀ ਹੈਰੋਇਨ, ਅਫ਼ੀਮ ਕੀਤੀ ਬਰਾਮਦ, ਡਰੋਨ ਵੀ ਮਿਲਿਆ

ਪੁੱਡਾ ਭਵਨ 'ਚ ਈ. ਡੀ. ਦੀ ਕਾਰਵਾਈ ਨੂੰ ਚੁਣੌਤੀ! ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ

ਪੁੱਡਾ ਭਵਨ 'ਚ ਈ. ਡੀ. ਦੀ ਕਾਰਵਾਈ ਨੂੰ ਚੁਣੌਤੀ! ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ

ਲੁਧਿਆਣਾ 'ਚ ਸਕੂਲ ਬੱਸ ਨੇ ਵਿਦਿਆਰਥਣ ਨੂੰ ਦਰੜਿਆ! ਮਚਿਆ ਚੀਕ-ਚਿਹਾੜਾ

ਲੁਧਿਆਣਾ 'ਚ ਸਕੂਲ ਬੱਸ ਨੇ ਵਿਦਿਆਰਥਣ ਨੂੰ ਦਰੜਿਆ! ਮਚਿਆ ਚੀਕ-ਚਿਹਾੜਾ

ਪੰਜਾਬ 'ਚ ਬਦਲਿਆ ਮੌਸਮ! ਕਈ ਇਲਾਕਿਆਂ 'ਚ ਪਿਆ ਮੀਂਹ ਤੇ ਕਈਆਂ 'ਚ ਪਏ ਗੜ੍ਹੇ

ਪੰਜਾਬ 'ਚ ਬਦਲਿਆ ਮੌਸਮ! ਕਈ ਇਲਾਕਿਆਂ 'ਚ ਪਿਆ ਮੀਂਹ ਤੇ ਕਈਆਂ 'ਚ ਪਏ ਗੜ੍ਹੇ

ਜਨਸੇਵਕ ਵਜੋਂ PM ਮੋਦੀ ਦੇ 25 ਸਾਲ ਪੂਰੇ ਹੋਣ 'ਤੇ ਭਾਜਪਾ ਨੇ ਕੱਢੀ 'ਸੇਵਾ ਜੋਤੀ ਯਾਤਰਾ'

ਜਨਸੇਵਕ ਵਜੋਂ PM ਮੋਦੀ ਦੇ 25 ਸਾਲ ਪੂਰੇ ਹੋਣ 'ਤੇ ਭਾਜਪਾ ਨੇ ਕੱਢੀ 'ਸੇਵਾ ਜੋਤੀ ਯਾਤਰਾ'

ਮੋਦੀ ਦੀ ਅਗਵਾਈ ਦੇ 25 ਸਾਲਾਂ ਨੇ ਰਾਸ਼ਟਰੀ ਚੇਤਨਾ ਜਗਾਈ : ਸਤਨਾਮ ਸਿੰਘ ਸੰਧੂ

ਮੋਦੀ ਦੀ ਅਗਵਾਈ ਦੇ 25 ਸਾਲਾਂ ਨੇ ਰਾਸ਼ਟਰੀ ਚੇਤਨਾ ਜਗਾਈ : ਸਤਨਾਮ ਸਿੰਘ ਸੰਧੂ

ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੀ ਰਾਹਤ, ਪਾਵਰਕਾਮ ਦੇ ਫ਼ੈਸਲੇ ਨੇ ਖ਼ਤਮ ਕੀਤੀ ਟੈਨਸ਼ਨ

ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੀ ਰਾਹਤ, ਪਾਵਰਕਾਮ ਦੇ ਫ਼ੈਸਲੇ ਨੇ ਖ਼ਤਮ ਕੀਤੀ ਟੈਨਸ਼ਨ