Wednesday, October 07, 2026
BREAKING
• ਮਰੀਜ਼-ਪੱਖੀ ਸਿਹਤ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ : ਸਿਵਲ ਸਰਜਨ ਡਾ. ਅਮਨ ਸੂਦ • 10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਾਂਗੇ - ਜਿਲ੍ਹਾ ਤਾਲਮੇਲ ਕਮੇਟੀ • ਲੱਕੀ ਪਟਿਆਲ ਗੈਂਗ ਦੇ ਪੰਜ ਗੁਰਗੇ ਹਥਿਆਰਾਂ ਸਮੇਤ ਕਾਬੂ • CM ਦੇ OSD ਦੇ ਮਾਮਲੇ 'ਚ CBI ਨੇ ਜਾਰੀ ਕੀਤੀ 251 ਪੇਜ਼ਾਂ ਦੀ FIR, ਪੜ੍ਹੋ ਪੂਰੀ ਕਾਪੀ • 'ਮਹਾਨ ਦੇਸ਼ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼..!' ਟਰੰਪ ਨੇ ਫਰਾਂਸ ਪ੍ਰਦਰਸ਼ਨਾਂ 'ਤੇ ਦਿੱਤਾ ਵੱਡਾ ਬਿਆਨ • ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਕਰੋੜਾਂ ਦੀ ਹੈਰੋਇਨ, ਅਫ਼ੀਮ ਕੀਤੀ ਬਰਾਮਦ, ਡਰੋਨ ਵੀ ਮਿਲਿਆ • ਪੁੱਡਾ ਭਵਨ 'ਚ ਈ. ਡੀ. ਦੀ ਕਾਰਵਾਈ ਨੂੰ ਚੁਣੌਤੀ! ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ • Repo rate ਵਧਾਉਣ ਦੇ ਫੈਸਲੇ ਤੋਂ ਬਾਅਦ ਠਾਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 429 ਅੰਕ ਟੁੱਟ ਕੇ ਹੋਇਆ ਬੰਦ • ਲੁਧਿਆਣਾ 'ਚ ਸਕੂਲ ਬੱਸ ਨੇ ਵਿਦਿਆਰਥਣ ਨੂੰ ਦਰੜਿਆ! ਮਚਿਆ ਚੀਕ-ਚਿਹਾੜਾ • 'ਰੂਸ-ਯੂਕ੍ਰੇਨ ਦੀ ਜੰਗ ਖ਼ਤਮ ਕਰਵਾਉਣ ਲਈ ਦੋਵਾਂ ਦੇਸ਼ਾਂ ਨਾਲ ਸੰਪਰਕ 'ਚ ਭਾਰਤ..!', ਜੈਸ਼ੰਕਰ ਨੇ ਸਪੱਸ਼ਟ ਕੀਤੀ ਭੂਮਿਕਾ

ਪੰਜਾਬ

ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੀ ਰਾਹਤ, ਪਾਵਰਕਾਮ ਦੇ ਫ਼ੈਸਲੇ ਨੇ ਖ਼ਤਮ ਕੀਤੀ ਟੈਨਸ਼ਨ

07 ਅਕਤੂਬਰ, 2026 05:55 PM

ਪਟਿਆਲਾ : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਨਵ ਨਿਯੁਕਤ ਸੀ. ਐੱਮ. ਡੀ. ਗੁਰਕੀਰਤ ਕ੍ਰਿਪਾਲ ਸਿੰਘ ਆਈ. ਏ. ਐੱਸ. ਨੇ ਕਿਹਾ ਹੈ ਕਿ ਪੰਜਾਬ 'ਚ ਘਰੇਲੂ ਬਿਜਲੀ ਖ਼ਪਤਕਾਰਾਂ ਦੇ ਜਿਹੜੇ ਬਿੱਲ ਗਲਤ ਆ ਗਏ ਹਨ, ਉਹ ਤਕਨੀਕੀ ਨੁਕਸ ਦਾ ਨਤੀਜਾ ਹਨ ਅਤੇ ਪਾਵਰਕਾਮ ਦੀ ਟੀਮ ਇਸ ਮਾਮਲੇ 'ਚ ਕੰਮ ਕਰ ਰਹੀ ਹੈ ਅਤੇ 30 ਨਵੰਬਰ ਤੱਕ ਇਸ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ। ਇਸ ਤੋਂ ਬਾਅਦ ਖ਼ਪਤਕਾਰਾਂ ਦੀ ਟੈਨਸ਼ਨ ਖ਼ਤਮ ਹੋ ਗਈ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਗਲਤ ਬਿੱਲਾਂ ਦੇ ਕਾਰਨ ਹੀ ਘਰੇਲੂ ਖ਼ਪਤਕਾਰ ਜਿਨ੍ਹਾਂ ਨੇ ਬਿੱਲ ਨਹੀਂ ਭਰੇ, ਉਨ੍ਹਾਂ ਦੇ ਘਰੇਲੂ ਕੁਨੈਕਸ਼ਨ ਕੱਟਣ ’ਤੇ ਰੋਕ ਲਗਾ ਦਿੱਤੀ ਗਈ ਹੈ ਪਰ ਕਮਰਸ਼ੀਅਲ ਤੇ ਇੰਡਸਟਰੀਅਲ ਖ਼ਪਤਕਾਰਾਂ ਵਾਸਤੇ ਅਜਿਹੀ ਕੋਈ ਰੋਕ ਨਹੀਂ ਹੈ ਅਤੇ ਅਸੀਂ ਬਿਜਲੀ ਚੋਰੀ ਰੋਕਣ ਸਮੇਤ ਬਿੱਲਾਂ ਦੀ ਉਗਰਾਹੀ ਕਰ ਰਹੇ ਹਾਂ।

ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਅਦਾਰਿਆਂ ਵੱਲ ਬਿਜਲੀ ਬਿੱਲਾਂ ਦੇ 2400 ਕਰੋੜ ਰੁਪਏ ਬਕਾਇਆ ਹਨ, ਜਿਨ੍ਹਾਂ ਨੂੰ ਉਗਰਾਹੁਣ ਲਈ ਯਤਨ ਜਾਰੀ ਹਨ। ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਖੇਤੀਬਾੜੀ ਖੇਤਰ 'ਚ ਕਿਸਾਨਾਂ ਵਾਸਤੇ ਜਿਹੜੀ ਸਵੈ ਇੱਛਤ ਲੋਡ ਦੱਸਣ ਦੀ ਯੋਜਨਾ (ਵੀ. ਡੀ. ਐੱਸ.) ਸ਼ੁਰੂ ਕੀਤੀ ਗਈ ਹੈ, ਘਰੇਲੂ ਖ਼ਪਤਕਾਰਾਂ ਵਾਸਤੇ ਉਹ ਯੋਜਨਾ ਲਾਗੂ ਕਰਨ ਦੀ ਕੋਈ ਤਜਵੀਜ਼ ਵਿਚਾਰ ਅਧੀਨ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਿਜਲੀ ਨਿਗਮ ਬੇਸ਼ੱਕ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਬਿਜਲੀ ਪੈਦਾਵਾਰ ਵਧਾਉਣ ਦਾ ਯਤਨ ਕਰ ਰਿਹਾ ਹੈ ਪਰ ਵੱਡੀ ਮੁਸ਼ਕਿਲ ਟਰਾਂਸਮਿਸ਼ਨ ਢਾਂਚੇ 'ਚ ਵੱਡਾ ਸੁਧਾਰ ਲਿਆਉਣ ਦੀ ਹੈ, ਜਿਸ ਵਾਸਤੇ ਉਪਰਾਲੇ ਜਾਰੀ ਹਨ।

ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ 'ਚ ਬਿਜਲੀ ਦੀ ਮੰਗ ਰਿਕਾਰਡ ਪੱਧਰ ’ਤੇ ਪਹੁੰਚੀ ਹੈ, ਜਿਸਨੂੰ ਅਸੀਂ ਪੂਰਾ ਕੀਤਾ ਹੈ ਪਰ ਇਸ ਵਾਸਤੇ ਬਹੁਤ ਮਹਿੰਗੀ ਬਿਜਲੀ ਵੀ ਖ਼ਰੀਦਣੀ ਪਈ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲਾਂ ਦੀ ਉਗਰਾਹੀ ਦੇ ਨਾਲ-ਨਾਲ ਟਰਾਂਸਮਿਸ਼ਨ ਘਾਟੇ ਘਟਾ ਕੇ ਬਿਜਲੀ ਨਿਗਮ ਦੀ ਆਮਦਨ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ। ਰੋਪੜ ਥਰਮਲ ਪਲਾਂਟ 'ਚ 800 ਮੈਗਾਵਾਟ ਦੇ ਤਿੰਨ ਨਵੇਂ ਯੂਨਿਟ ਲਾਉਣ ਬਾਰੇ ਉਨ੍ਹਾਂ ਕਿਹਾ ਕਿ ਇਹ ਯੂਨਿਟ ਲਾਉਣ ਲਈ ਰਿਪੋਰਟ ਤਿਆਰ ਹੈ ਅਤੇ ਅਗਲੀ ਪ੍ਰਕਿਰਿਆ ਆਰੰਭੀ ਗਈ ਹੈ ਅਤੇ ਭਵਿੱਖ 'ਚ ਇਹ ਯੂਨਿਟ ਕਾਰਜਸ਼ੀਲ ਹੋਣ ਦੀ ਸੰਭਾਵਨਾ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਮਰੀਜ਼-ਪੱਖੀ ਸਿਹਤ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ : ਸਿਵਲ ਸਰਜਨ ਡਾ. ਅਮਨ ਸੂਦ

ਮਰੀਜ਼-ਪੱਖੀ ਸਿਹਤ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ : ਸਿਵਲ ਸਰਜਨ ਡਾ. ਅਮਨ ਸੂਦ

10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਾਂਗੇ - ਜਿਲ੍ਹਾ ਤਾਲਮੇਲ ਕਮੇਟੀ

10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਾਂਗੇ - ਜਿਲ੍ਹਾ ਤਾਲਮੇਲ ਕਮੇਟੀ

ਲੱਕੀ ਪਟਿਆਲ ਗੈਂਗ ਦੇ ਪੰਜ ਗੁਰਗੇ ਹਥਿਆਰਾਂ ਸਮੇਤ ਕਾਬੂ

ਲੱਕੀ ਪਟਿਆਲ ਗੈਂਗ ਦੇ ਪੰਜ ਗੁਰਗੇ ਹਥਿਆਰਾਂ ਸਮੇਤ ਕਾਬੂ

CM ਦੇ OSD ਦੇ ਮਾਮਲੇ 'ਚ CBI ਨੇ ਜਾਰੀ ਕੀਤੀ 251 ਪੇਜ਼ਾਂ ਦੀ FIR, ਪੜ੍ਹੋ ਪੂਰੀ ਕਾਪੀ

CM ਦੇ OSD ਦੇ ਮਾਮਲੇ 'ਚ CBI ਨੇ ਜਾਰੀ ਕੀਤੀ 251 ਪੇਜ਼ਾਂ ਦੀ FIR, ਪੜ੍ਹੋ ਪੂਰੀ ਕਾਪੀ

ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਕਰੋੜਾਂ ਦੀ ਹੈਰੋਇਨ, ਅਫ਼ੀਮ ਕੀਤੀ ਬਰਾਮਦ, ਡਰੋਨ ਵੀ ਮਿਲਿਆ

ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਕਰੋੜਾਂ ਦੀ ਹੈਰੋਇਨ, ਅਫ਼ੀਮ ਕੀਤੀ ਬਰਾਮਦ, ਡਰੋਨ ਵੀ ਮਿਲਿਆ

ਪੁੱਡਾ ਭਵਨ 'ਚ ਈ. ਡੀ. ਦੀ ਕਾਰਵਾਈ ਨੂੰ ਚੁਣੌਤੀ! ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ

ਪੁੱਡਾ ਭਵਨ 'ਚ ਈ. ਡੀ. ਦੀ ਕਾਰਵਾਈ ਨੂੰ ਚੁਣੌਤੀ! ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ

ਲੁਧਿਆਣਾ 'ਚ ਸਕੂਲ ਬੱਸ ਨੇ ਵਿਦਿਆਰਥਣ ਨੂੰ ਦਰੜਿਆ! ਮਚਿਆ ਚੀਕ-ਚਿਹਾੜਾ

ਲੁਧਿਆਣਾ 'ਚ ਸਕੂਲ ਬੱਸ ਨੇ ਵਿਦਿਆਰਥਣ ਨੂੰ ਦਰੜਿਆ! ਮਚਿਆ ਚੀਕ-ਚਿਹਾੜਾ

ਪੰਜਾਬ 'ਚ ਬਦਲਿਆ ਮੌਸਮ! ਕਈ ਇਲਾਕਿਆਂ 'ਚ ਪਿਆ ਮੀਂਹ ਤੇ ਕਈਆਂ 'ਚ ਪਏ ਗੜ੍ਹੇ

ਪੰਜਾਬ 'ਚ ਬਦਲਿਆ ਮੌਸਮ! ਕਈ ਇਲਾਕਿਆਂ 'ਚ ਪਿਆ ਮੀਂਹ ਤੇ ਕਈਆਂ 'ਚ ਪਏ ਗੜ੍ਹੇ

ਜਨਸੇਵਕ ਵਜੋਂ PM ਮੋਦੀ ਦੇ 25 ਸਾਲ ਪੂਰੇ ਹੋਣ 'ਤੇ ਭਾਜਪਾ ਨੇ ਕੱਢੀ 'ਸੇਵਾ ਜੋਤੀ ਯਾਤਰਾ'

ਜਨਸੇਵਕ ਵਜੋਂ PM ਮੋਦੀ ਦੇ 25 ਸਾਲ ਪੂਰੇ ਹੋਣ 'ਤੇ ਭਾਜਪਾ ਨੇ ਕੱਢੀ 'ਸੇਵਾ ਜੋਤੀ ਯਾਤਰਾ'

ਮੋਦੀ ਦੀ ਅਗਵਾਈ ਦੇ 25 ਸਾਲਾਂ ਨੇ ਰਾਸ਼ਟਰੀ ਚੇਤਨਾ ਜਗਾਈ : ਸਤਨਾਮ ਸਿੰਘ ਸੰਧੂ

ਮੋਦੀ ਦੀ ਅਗਵਾਈ ਦੇ 25 ਸਾਲਾਂ ਨੇ ਰਾਸ਼ਟਰੀ ਚੇਤਨਾ ਜਗਾਈ : ਸਤਨਾਮ ਸਿੰਘ ਸੰਧੂ