Wednesday, October 07, 2026
BREAKING
• ਮਰੀਜ਼-ਪੱਖੀ ਸਿਹਤ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ : ਸਿਵਲ ਸਰਜਨ ਡਾ. ਅਮਨ ਸੂਦ • 10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਾਂਗੇ - ਜਿਲ੍ਹਾ ਤਾਲਮੇਲ ਕਮੇਟੀ • ਲੱਕੀ ਪਟਿਆਲ ਗੈਂਗ ਦੇ ਪੰਜ ਗੁਰਗੇ ਹਥਿਆਰਾਂ ਸਮੇਤ ਕਾਬੂ • CM ਦੇ OSD ਦੇ ਮਾਮਲੇ 'ਚ CBI ਨੇ ਜਾਰੀ ਕੀਤੀ 251 ਪੇਜ਼ਾਂ ਦੀ FIR, ਪੜ੍ਹੋ ਪੂਰੀ ਕਾਪੀ • 'ਮਹਾਨ ਦੇਸ਼ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼..!' ਟਰੰਪ ਨੇ ਫਰਾਂਸ ਪ੍ਰਦਰਸ਼ਨਾਂ 'ਤੇ ਦਿੱਤਾ ਵੱਡਾ ਬਿਆਨ • ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਕਰੋੜਾਂ ਦੀ ਹੈਰੋਇਨ, ਅਫ਼ੀਮ ਕੀਤੀ ਬਰਾਮਦ, ਡਰੋਨ ਵੀ ਮਿਲਿਆ • ਪੁੱਡਾ ਭਵਨ 'ਚ ਈ. ਡੀ. ਦੀ ਕਾਰਵਾਈ ਨੂੰ ਚੁਣੌਤੀ! ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ • Repo rate ਵਧਾਉਣ ਦੇ ਫੈਸਲੇ ਤੋਂ ਬਾਅਦ ਠਾਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 429 ਅੰਕ ਟੁੱਟ ਕੇ ਹੋਇਆ ਬੰਦ • ਲੁਧਿਆਣਾ 'ਚ ਸਕੂਲ ਬੱਸ ਨੇ ਵਿਦਿਆਰਥਣ ਨੂੰ ਦਰੜਿਆ! ਮਚਿਆ ਚੀਕ-ਚਿਹਾੜਾ • 'ਰੂਸ-ਯੂਕ੍ਰੇਨ ਦੀ ਜੰਗ ਖ਼ਤਮ ਕਰਵਾਉਣ ਲਈ ਦੋਵਾਂ ਦੇਸ਼ਾਂ ਨਾਲ ਸੰਪਰਕ 'ਚ ਭਾਰਤ..!', ਜੈਸ਼ੰਕਰ ਨੇ ਸਪੱਸ਼ਟ ਕੀਤੀ ਭੂਮਿਕਾ

ਦੁਨੀਆਂ

'ਮਹਾਨ ਦੇਸ਼ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼..!' ਟਰੰਪ ਨੇ ਫਰਾਂਸ ਪ੍ਰਦਰਸ਼ਨਾਂ 'ਤੇ ਦਿੱਤਾ ਵੱਡਾ ਬਿਆਨ

07 ਅਕਤੂਬਰ, 2026 06:06 PM

ਫ਼ਰਾਂਸ 'ਚ ਸਿੱਖਿਆ ਬਜਟ ਅਤੇ ਸਟਾਫ਼ ਦੀ ਘਾਟ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਦੇਸ਼ ਪੱਧਰੀ ਪ੍ਰਦਰਸ਼ਨਾਂ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਫ਼ਰਾਂਸ 'ਚ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਬੇਕਾਬੂ ਹੋਈ ਇਮੀਗ੍ਰੇਸ਼ਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਇਸਲਾਮ ਦੁਆਰਾ ਦੇਸ਼ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ।

ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਪੋਸਟ ਕਰਦੇ ਹੋਏ ਲਿਖਿਆ, "ਫ਼ਰਾਂਸ 'ਚ ਜੋ ਕੁਝ ਵਾਪਰ ਰਿਹਾ ਹੈ, ਉਹ ਬੇਕਾਬੂ ਹੋਈ ਮਾਸ ਮਾਈਗ੍ਰੇਸ਼ਨ ਕਾਰਨ ਹੋ ਰਿਹਾ ਹੈ। ਇਹ ਮੁੱਦਾ ਸਕੂਲਾਂ ਦਾ ਨਹੀਂ ਹੈ, ਸਗੋਂ ਇਹ ਇਸਲਾਮ ਦੁਆਰਾ ਇੱਕ ਮਹਾਨ ਦੇਸ਼ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ।" ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਪੈਰਿਸ ਸਣੇ ਪੂਰਾ ਫਰਾਂਸ ਪ੍ਰਦਰਸ਼ਨਾਂ 'ਚ ਘਿਰਿਆ ਹੋਇਆ ਹੈ। ਇੱਥੇ ਵਿਦਿਆਰਥੀ ਤੇ ਲੱਖਾਂ ਲੋਕ ਐਜੁਕੇਸ਼ਨ ਸਿਸਟਮ 'ਚ ਸੁਧਾਰ ਦੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਉੱਤਰੇ ਹੋਏ ਹਨ।

ਫ਼ਰਾਂਸ ਦੇ ਗ੍ਰਹਿ ਮੰਤਰਾਲੇ ਅਨੁਸਾਰ, ਮੰਗਲਵਾਰ ਨੂੰ ਦੇਸ਼ ਭਰ ਵਿੱਚ 2,66,000 ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ, ਜਿਨ੍ਹਾਂ 'ਚੋਂ 56,000 ਇਕੱਲੇ ਪੈਰਿਸ ਵਿੱਚ ਸਨ। ਸਤੰਬਰ ਦੇ ਮੱਧ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਹੁਣ ਪੂਰੇ ਦੇਸ਼ ਵਿੱਚ ਫੈਲ ਚੁੱਕਾ ਹੈ। ਗ੍ਰਹਿ ਮੰਤਰੀ ਲੋਰੈਂਟ ਨੂਨੇਜ਼ ਨੇ ਦੱਸਿਆ ਕਿ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 715 ਪੁਲਸ ਅਧਿਕਾਰੀ ਜ਼ਖ਼ਮੀ ਹੋ ਚੁੱਕੇ ਹਨ। ਸੋਮਵਾਰ ਨੂੰ ਪੁਲਸ ਦੇ ਸਟੰਨ ਗ੍ਰੇਨੇਡ ਦੀ ਲਪੇਟ 'ਚ ਆਉਣ ਨਾਲ ਇੱਕ 15 ਸਾਲਾ ਵਿਦਿਆਰਥੀ ਦਾ ਹੱਥ ਕੱਟਿਆ ਗਿਆ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਹੋਰ ਵਧ ਗਿਆ। ਇਰਾਨ ਜੰਗ ਕਾਰਨ ਵਧ ਰਹੀਆਂ ਤੇਲ ਦੀਆਂ ਕੀਮਤਾਂ ਅਤੇ ਗਰੀਬੀ-ਅਮੀਰੀ ਦੇ ਪਾੜੇ ਨੇ ਇਸ ਪ੍ਰਦਰਸ਼ਨ ਦੀ ਅੱਗ 'ਚ ਘਿਓ ਵਾਂਗ ਕੰਮ ਕੀਤਾ ਹੈ, ਜੋ ਹੁਣ ਆਗਾਮੀ ਰਾਸ਼ਟਰਪਤੀ ਚੋਣਾਂ ਦਾ ਮੁੱਖ ਮੁੱਦਾ ਬਣ ਗਿਆ ਹੈ।

ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਸੇਬਾਸਟੀਅਨ ਲੇਕੋਰਨੂ ਨੇ ਕਿਹਾ ਕਿ ਸਰਕਾਰ ਅਤੇ ਸਕੂਲ ਪ੍ਰਸ਼ਾਸਨ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਹਾਲਾਂਕਿ, ਉਨ੍ਹਾਂ ਸਕੂਲਾਂ ਦੇ ਬਾਹਰ ਹੋ ਰਹੀ ਹਿੰਸਾ ਦੀ ਨਿੰਦਾ ਕੀਤੀ ਅਤੇ ਪੁਲਸ 'ਤੇ ਲੱਗੇ ਨਸਲਵਾਦ ਦੇ ਦੋਸ਼ਾਂ ਨੂੰ ਝੂਠ ਦੱਸ ਕੇ ਖਾਰਜ ਕਰ ਦਿੱਤਾ। ਉੱਥੇ ਹੀ ਗ੍ਰਹਿ ਮੰਤਰੀ ਨੂਨੇਜ਼ ਨੇ ਪੁਲਸ ਕਾਰਵਾਈ ਦਾ ਬਚਾਅ ਕਰਦੇ ਹੋਏ ਕਿਹਾ ਕਿ ਬਲ ਪ੍ਰਯੋਗ ਸਿਰਫ਼ ਹਿੰਸਾ 'ਤੇ ਕਾਬੂ ਪਾਉਣ ਲਈ ਕੀਤਾ ਗਿਆ ਹੈ। ਦੂਜੇ ਪਾਸੇ, ਵਿਦਿਆਰਥੀ ਸੰਗਠਨਾਂ ਨੇ ਪੁਲਸ ਦੀ ਸਖ਼ਤ ਕਾਰਵਾਈ ਦੀ ਆਲੋਚਨਾ ਕਰਦੇ ਹੋਏ ਵੀਰਵਾਰ ਨੂੰ ਹੋਰ ਵਿਸ਼ਾਲ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

'ਤੁਸੀਂ ਭਾਰਤੀ ਸੁਪਨੇ ਦੀ ਮਸ਼ਾਲ ਹੋ'; H'Wood ਗਾਇਕਾ ਨੇ PM ਮੋਦੀ ਨੂੰ ਦੇਸ਼ ਸੇਵਾ ਦੇ 25 ਸਾਲ ਪੂਰੇ ਹੋਣ 'ਤੇ ਦਿੱਤੀ ਵਧਾਈ

'ਤੁਸੀਂ ਭਾਰਤੀ ਸੁਪਨੇ ਦੀ ਮਸ਼ਾਲ ਹੋ'; H'Wood ਗਾਇਕਾ ਨੇ PM ਮੋਦੀ ਨੂੰ ਦੇਸ਼ ਸੇਵਾ ਦੇ 25 ਸਾਲ ਪੂਰੇ ਹੋਣ 'ਤੇ ਦਿੱਤੀ ਵਧਾਈ

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ਕ੍ਰੈਸ਼ ਹੋ ਗਿਆ ਏਅਰ ਫੋਰਸ ਦਾ ਜਹਾਜ਼ ! 25 ਲੋਕਾਂ ਦੀ ਗਈ ਜਾਨ, ਨਾਈਜੀਰੀਆ 'ਚ ਵਾਪਰਿਆ ਹਾਦਸਾ

ਕ੍ਰੈਸ਼ ਹੋ ਗਿਆ ਏਅਰ ਫੋਰਸ ਦਾ ਜਹਾਜ਼ ! 25 ਲੋਕਾਂ ਦੀ ਗਈ ਜਾਨ, ਨਾਈਜੀਰੀਆ 'ਚ ਵਾਪਰਿਆ ਹਾਦਸਾ

ਮੈਡੀਸਨ ਦੇ ਖੇਤਰ 'ਚ 2026 ਦੇ ਨੋਬਲ ਪੁਰਸਕਾਰ ਦਾ ਐਲਾਨ

ਮੈਡੀਸਨ ਦੇ ਖੇਤਰ 'ਚ 2026 ਦੇ ਨੋਬਲ ਪੁਰਸਕਾਰ ਦਾ ਐਲਾਨ

ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਨੂੰ ਕੀਤਾ ਪ੍ਰਭਾਵਿਤ

ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਨੂੰ ਕੀਤਾ ਪ੍ਰਭਾਵਿਤ

ਅਮਰੀਕਾ ਨੇ ਬ੍ਰਿਟੇਨ ਦੇ RAF ਫੇਅਰਫੋਰਡ ਏਅਰ ਬੇਸ ਤੋਂ ਹਟਾਏ ਸਾਰੇ ਬੰਬਾਰ

ਅਮਰੀਕਾ ਨੇ ਬ੍ਰਿਟੇਨ ਦੇ RAF ਫੇਅਰਫੋਰਡ ਏਅਰ ਬੇਸ ਤੋਂ ਹਟਾਏ ਸਾਰੇ ਬੰਬਾਰ

ਹੂਤੀ ਬਾਗੀਆਂ ਨੇ ਯਮਨ ਦੇ ਇੱਕ ਹੋਰ ਕਸਬੇ 'ਤੇ ਕੀਤਾ ਕਬਜ਼ਾ, ਤਾਈਜ਼ ਵੱਲ ਵਧੇ

ਹੂਤੀ ਬਾਗੀਆਂ ਨੇ ਯਮਨ ਦੇ ਇੱਕ ਹੋਰ ਕਸਬੇ 'ਤੇ ਕੀਤਾ ਕਬਜ਼ਾ, ਤਾਈਜ਼ ਵੱਲ ਵਧੇ

ਫਲਾਈਦੁਬਈ ਜਹਾਜ਼ ਨੂੰ ਬਚਾਉਣ ਵਾਲੇ ਰਹੱਸਮਈ ਪਾਇਲਟਾਂ ਦੀ ਪਛਾਣ ਦਾ ਅਜੇ ਤੱਕ ਖੁਲਾਸਾ ਨਹੀਂ

ਫਲਾਈਦੁਬਈ ਜਹਾਜ਼ ਨੂੰ ਬਚਾਉਣ ਵਾਲੇ ਰਹੱਸਮਈ ਪਾਇਲਟਾਂ ਦੀ ਪਛਾਣ ਦਾ ਅਜੇ ਤੱਕ ਖੁਲਾਸਾ ਨਹੀਂ

ਨੇਪਾਲੀ ਕਾਂਗਰਸ ਪਾਰਟੀ ਦਾ 15ਵਾਂ ਜਨਰਲ ਸੈਸ਼ਨ ਕਾਠਮੰਡੂ 'ਚ ਸ਼ੁਰੂ

ਨੇਪਾਲੀ ਕਾਂਗਰਸ ਪਾਰਟੀ ਦਾ 15ਵਾਂ ਜਨਰਲ ਸੈਸ਼ਨ ਕਾਠਮੰਡੂ 'ਚ ਸ਼ੁਰੂ

ਹੁਣ ਈਰਾਨ ਨਹੀਂ ਬਣਾਏਗਾ ਪਰਮਾਣੂ ਹਥਿਆਰ : ਟਰੰਪ ਦਾ ਦਾਅਵਾ

ਹੁਣ ਈਰਾਨ ਨਹੀਂ ਬਣਾਏਗਾ ਪਰਮਾਣੂ ਹਥਿਆਰ : ਟਰੰਪ ਦਾ ਦਾਅਵਾ