Wednesday, October 07, 2026
BREAKING
• ਮਰੀਜ਼-ਪੱਖੀ ਸਿਹਤ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ : ਸਿਵਲ ਸਰਜਨ ਡਾ. ਅਮਨ ਸੂਦ • 10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਾਂਗੇ - ਜਿਲ੍ਹਾ ਤਾਲਮੇਲ ਕਮੇਟੀ • ਲੱਕੀ ਪਟਿਆਲ ਗੈਂਗ ਦੇ ਪੰਜ ਗੁਰਗੇ ਹਥਿਆਰਾਂ ਸਮੇਤ ਕਾਬੂ • CM ਦੇ OSD ਦੇ ਮਾਮਲੇ 'ਚ CBI ਨੇ ਜਾਰੀ ਕੀਤੀ 251 ਪੇਜ਼ਾਂ ਦੀ FIR, ਪੜ੍ਹੋ ਪੂਰੀ ਕਾਪੀ • 'ਮਹਾਨ ਦੇਸ਼ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼..!' ਟਰੰਪ ਨੇ ਫਰਾਂਸ ਪ੍ਰਦਰਸ਼ਨਾਂ 'ਤੇ ਦਿੱਤਾ ਵੱਡਾ ਬਿਆਨ • ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਕਰੋੜਾਂ ਦੀ ਹੈਰੋਇਨ, ਅਫ਼ੀਮ ਕੀਤੀ ਬਰਾਮਦ, ਡਰੋਨ ਵੀ ਮਿਲਿਆ • ਪੁੱਡਾ ਭਵਨ 'ਚ ਈ. ਡੀ. ਦੀ ਕਾਰਵਾਈ ਨੂੰ ਚੁਣੌਤੀ! ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ • Repo rate ਵਧਾਉਣ ਦੇ ਫੈਸਲੇ ਤੋਂ ਬਾਅਦ ਠਾਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 429 ਅੰਕ ਟੁੱਟ ਕੇ ਹੋਇਆ ਬੰਦ • ਲੁਧਿਆਣਾ 'ਚ ਸਕੂਲ ਬੱਸ ਨੇ ਵਿਦਿਆਰਥਣ ਨੂੰ ਦਰੜਿਆ! ਮਚਿਆ ਚੀਕ-ਚਿਹਾੜਾ • 'ਰੂਸ-ਯੂਕ੍ਰੇਨ ਦੀ ਜੰਗ ਖ਼ਤਮ ਕਰਵਾਉਣ ਲਈ ਦੋਵਾਂ ਦੇਸ਼ਾਂ ਨਾਲ ਸੰਪਰਕ 'ਚ ਭਾਰਤ..!', ਜੈਸ਼ੰਕਰ ਨੇ ਸਪੱਸ਼ਟ ਕੀਤੀ ਭੂਮਿਕਾ

ਪੰਜਾਬ

ਮੋਦੀ ਦੀ ਅਗਵਾਈ ਦੇ 25 ਸਾਲਾਂ ਨੇ ਰਾਸ਼ਟਰੀ ਚੇਤਨਾ ਜਗਾਈ : ਸਤਨਾਮ ਸਿੰਘ ਸੰਧੂ

07 ਅਕਤੂਬਰ, 2026 05:56 PM

ਅੰਮ੍ਰਿਤਸਰ : ਕਿਸੇ ਰਾਸ਼ਟਰ ਦੀ ਤਰੱਕ ਦੀ ਸਭ ਤੋਂ ਮਜ਼ਬੂਤ ਨੀਂਹ ਉਸ ਦੇ ਨਾਗਰਿਕਾਂ ਦਾ ਜਾਗਿਆ ਸਵੈਮਾਣ, ਆਪਣੀ ਸਮਰੱਥਾ 'ਤੇ ਭਰੋਸਾ ਅਤੇ ਭਵਿੱਖ ਘੜਨ ਦਾ ਸਾਂਝਾ ਸੰਕਲਪ ਹੁੰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 25 ਸਾਲਾਂ ਦੇ ਸੇਵਾ ਅਤੇ ਸ਼ਾਸਨ ਦੇ ਸਫ਼ਰ ਦੌਰਾਨ ਭਾਰਤ ਦੀ ਇਸੇ ਤਾਕਤ ਨੂੰ ਜਗਾਇਆ ਹੈ। ਉਨ੍ਹਾਂ ਨੇ ਰਾਸ਼ਟਰੀ ਚੇਤਨਾ ਨੂੰ ਲੋਕ ਭਾਗੀਦਾਰੀ ਨਾਲ ਜੋੜਦਿਆਂ ਦੇਸ਼ ਨੂੰ ਨਵੀਂ ਦਿਸ਼ਾ ਅਤੇ 2047 ਤੱਕ ਵਿਕਸਿਤ ਰਾਸ਼ਟਰ ਬਣਨ ਲਈ ਸਪੱਸ਼ਟ ਮਾਰਗ ਦਿੱਤਾ ਹੈ। ਇਹ ਵਿਚਾਰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅੱਜ ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਆਪਣੀ ਅਗਵਾਈ ਹੇਠ ਕੱਢੀ ਗਈ 'ਸੇਵਾ ਜੋਤੀ ਯਾਤਰਾ ਦੌਰਾਨ ਪ੍ਰਗਟ ਕੀਤੇ। ਨਰਿੰਦਰ ਮੋਦੀ ਵਲੋਂ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਰਕਾਰ ਦੇ ਮੁਖੀ ਦੇ ਅਹੁਦੇ 'ਤੇ ਕੁੱਲ 25 ਸਾਲ ਪੂਰੇ ਕਰਨ ਨੂੰ ਸਮਰਪਿਤ ਇਸ ਸ਼ਲਾਘਾ ਯਾਤਰਾ 'ਚ ਵੱਡੀ ਗਿਣਤੀ 'ਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ, ਕਾਰਕੁੰਨਾਂ ਅਤੇ ਸ਼ਹਿਰਵਾਸੀਆਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦਾ ਇਹ ਸ਼ਾਸਨ ਕਾਲ 7 ਅਕਤੂਬਰ 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣ ਨਾਲ ਸ਼ੁਰੂ ਹੋਇਆ ਸੀ।


ਸੰਧੂ ਨੇ ਕਿਹਾ ਕਿ ਇਕ ਸਦੀ ਦਾ ਚੌਥਾ ਹਿੱਸਾ ਲੋਕ ਸੇਵਾ ਨੂੰ ਸਮਰਪਿਤ ਕਰਦਿਆਂ ਮੋਦੀ ਨੇ ਸ਼ਾਸਨ ਨੂੰ ਰਾਸ਼ਟਰ ਨਿਰਮਾਣ ਦੇ ਵੱਡੇ ਸੰਕਪਲ ਨਾਲ ਜੋੜਿਆ ਹੈ। ਯੁੱਗ ਪੁਰਸ਼ ਦੀ ਪਛਾਣ ਉਸ ਦੀ ਅਗਵਾਈ ਦੇ ਉਸ ਪ੍ਰਭਾਵ ਨਾਲ ਹੁੰਦੀ ਹੈ, ਜੋ ਆਪਣੇ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਦਿਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਰਾਹ ਖੋਲ੍ਹਦੀ ਹੈ। ਮੋਦੀ ਨੇ ਆਮ ਭਾਰਤੀ ਅੰਦਰ ਇਹ ਵਿਸ਼ਵਾਸ ਪੱਕਾ ਕੀਤਾ ਹੈ ਕਿ ਉਸ ਦੀ ਕਿਰਤ, ਉਸ ਦਾ ਹੁਨਰ ਅਤੇ ਉਸ ਦੀ ਪਹਿਲ ਦੇਸ਼ ਦਾ ਭਵਿੱਖ ਘੜ ਸਕਦੇ ਹਨ। 'ਰਾਸ਼ਟਰ ਪਹਿਲਾਂ' ਦੀ ਸੋਚ ਉਨ੍ਹਾਂ ਦੀ ਅਗਵਾਈ ਦਾ ਮੂਲ ਆਧਾਰ ਹੈ। ਭਾਰਤ ਦੀਆਂ ਵੱਧਦੀ ਆਰਥਿਕ ਸਮਰੱਥਾ ਦਾ ਜ਼ਿਕਰ ਕਰਦਿਆਂ ਸੰਧੂ ਨੇ ਕਿਹਾ ਕਿ ਵਿੱਤੀ ਸਾਲ 2024 ਤੋਂ 2025 ਦੌਰਾਨ ਦੇਸ਼ ਦੀ ਵਸਤਾਂ ਅਤੇ ਸੇਵਾਵਾਂ ਦੀ ਕੁੱਲ ਬਰਾਮਦ ਰਿਕਾਰਡ 825.3 ਅਰਬ ਅਮਰੀਕੀ ਡਾਲਰ ਤੱਕ ਪਹੁੰਚੀ। ਉਨ੍ਹਾਂ ਕਿਹਾ ਕਿ ਇਹ ਵਿਸ਼ਵ ਬਜ਼ਾਰ 'ਚ ਭਾਰਤੀ ਉਤਪਾਦ ਅਤੇ ਸੇਵਾਵਾਂ ਦੀ ਵੱਧਦੀ ਸਮਰੱਥਾ ਦਾ ਅਹਿਮ ਪ੍ਰਮਾਣ ਹੈ।


ਜਨ-ਧਨ ਯੋਜਨਾ ਤਹਿਤ 19 ਅਗਸਤ 2026 ਤੱਕ 59.09 ਕਰੋੜ ਬੈਂਕ ਖ਼ਾਤੇ ਖੁਲ੍ਹੇ, ਜਿਨ੍ਹਾਂ 'ਚ 32.92 ਕਰੋੜ ਖ਼ਾਤੇ ਔਰਤਾਂ ਦੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਬੈਂਕਿੰਗ ਪ੍ਰਣਾਲੀ ਤੱਕ ਪਹੁੰਚ ਨੇ ਆਰਥਿਕ ਸ਼ਮੂਲੀਅਤ ਦਾ ਦਾਇਰਾ ਵਧਾਇਆ ਹੈ। ਵਿਗਿਆਨਕ ਪ੍ਰਾਪਤੀਆਂ ਬਾਰੇ ਉਨ੍ਹਾਂ ਕਿਹਾ ਕਿ ਚੰਦਰਯਾਨ ਦੀ ਸਫ਼ਲਤਾ ਨਾਲ ਭਾਰਤ ਚੰਦਰਮਾ 'ਤੇ ਸੁਰੱਖਿਅਤ ਉਤਰਨ ਵਾਲਾ ਚੌਥਾ ਅਤੇ ਉਸ ਦੇ ਦੱਖਣੀ ਧਰੁਵ ਖੇਤਰ ਤੱਕ ਪਹੁੰਚਣ ਵਾਲਾ ਪਹਿਲਾ ਦੇਸ਼ ਬਣਿਆ। ਲੋਕ ਭਲਾਈ ਤੋਂ ਵਿਗਿਆਨ ਦੇ ਸਿਖ਼ਰਾਂ ਤੱਕ ਇਹ ਪ੍ਰਾਪਤੀਆਂ ਸਾਡੇ ਵਿਗਿਆਨੀਆਂ, ਕਿਰਤੀਆਂ ਅਤੇ ਉੱਦਮੀਆਂ ਦੀ ਮਿਹਨਤ ਅਤੇ ਦੇਸ਼ ਦੇ ਵੱਧਦੇ ਆਤਮ ਵਿਸ਼ਵਾਸ ਦੀਆਂ ਮਿਸਾਲਾਂ ਹਨ। ਵਿਕਸਿਤ ਭਾਰਤ ਦਾ ਸੰਕਲਪ ਇਸ਼ ਤਰੱਕ ਨੂੰ ਹਰ ਸੂਬੇ, ਹਰ ਪਿੰਡ ਅਤੇ ਹਰ ਪਰਿਵਾਰ ਦੇ ਸਨਮਾਨਜਮਕ ਜੀਵਨ ਨਾਲ ਜੋੜਨ ਦਾ ਸੱਦਾ ਹੈ। ਪੰਜਾਬ ਦੇ ਸੰਦਰਭ 'ਚ ਸੰਧੂ ਨੇ ਕਿਹਾ ਕਿ ਦੇਸ਼ ਦੀ ਵੱਧਦੀ ਆਰਥਿਕ ਸਮਰੱਥਾ ਦੇ ਇਸ ਦੌਰ 'ਚ ਪੰਜਾਬ ਕਰਜ਼ੇ ਦੇ ਭਾਰੀ ਬੋਝ, ਨਸ਼ਿਆਂ ਦੀ ਮਾਰ ਅਤੇ ਗੰਭੀਰ ਜਲ ਸੰਕਟ ਵਰਗੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ। ਪੰਜ ਪਾਣੀਆਂ ਦੀ ੜਤੀ ਦਾ ਜਲ ਸੰਕਟ ਵੱਲ ਵਧਣਾ ਸਾਡੇ ਸਮਿਆਂ ਦੀ ਵੱਡੀ ਵਿਡੰਬਨਾ ਹੈ। ਜਿਸ ਪੰਜਾਬ ਨੇ ਦੇਸ਼ ਅੰਨ ਭੰਡਾਰ ਭਰੇ, ਉਸ ਦੀ ਕਿਸਾਨੀ, ਜਵਾਨੀ ਅਤੇ ਪਾਣੀ ਦੀ ਭਵਿੱਖ ਸੁਰੱਖਿਅਤ ਕਰਨਾ ਸ਼ਾਸਨ ਦੀ ਸਭ ਤੋਂ ਵੱਡੀ ਤਰਜ਼ੀਹ ਹੋਣੀ ਚਾਹੀਦੀ ਹੈ। ਸੂਬੇ ਦੀ ਆਰਥਿਕ ਸਥਿਤੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅਨੁਮਾਨਾਂ ਅਨੁਸਾਰ ਵਿੱਤੀ ਸਾਲ 2026 ਤੋਂ 2027 ਦੇ ਅੰਤ ਤੱਕ ਪੰਜਾਬ ਦਾ ਕੁੱਲ ਬਕਾਇਆ ਕਰਜ਼ਾ ਲਗਭਗ 4.48 ਲੱਕ ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਰਜ਼ੇ ਦੇ ਵੱਧਦੇ ਬੋਝ 'ਚੋਂ ਕੱਢਣ ਲਈ ਆਮਦਨ ਦੇ ਪੱਕੇ ਸਰੋਤ, ਉਤਪਾਦਕ ਨਿਵੇਸ਼ ਅਤੇ ਰੁਜ਼ਗਾਰ ਪੈਦਾ ਕਰਨ ਵਾਲੀ ਵਿਕਾਸ ਦਿਸ਼ਾ ਚਾਹੀਦੀ ਹੈ। ਨਸ਼ਾ ਮੁਕਤ ਪੰਜਾਬ ਦਾ ਸੰਕਲਪ ਵੀ ਨੌਜਵਾਨ ਨੂੰ ਸਿਹਤਮੰਦ ਜੀਵਨ, ਹੁਨਰ ਅਤੇ ਰੁਜ਼ਗਾਰ ਦੇ ਮੌਕਿਆਂ ਨਾਲ ਜੋੜ ਕੇ ਹੀ ਸਾਕਾਰ ਹੋਵੇਗਾ। ਅਗਲੀਆਂ ਵਿਧਾਨ ਸਬਾ ਚੋਣਾਂ ਦਾ ਜ਼ਿਕਰ ਕਰਦਿਆਂ ਸੰਧੂ ਨੇ ਕਿਹਾ ਕਿ ਇਹ ਚੋਣਾਂ ਪੰਜਾਬ ਦਾ ਭਵਿੱਖ ਤੈਅ ਕਰਨ ਦਾ ਅਹਿਮ ਮੌਕਾ ਹੋਣਗੀਆਂ। ਪੰਜਾਬ ਨੂੰ ਇਸ ਬਦਹਾਲੀ 'ਚੋਂ ਕੱਢਣ ਲਈ ਸਪੱਸ਼ਟ ਵਿਕਾਸ ਦ੍ਰਿਸ਼ਟੀ, ਜਵਾਬਦੇਹ ਸ਼ਾਸਨ ਅਤੇ ਫ਼ੈਸਲਾਕੁੰਨ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣੀ ਚਾਹੀਦੀ ਹੈ। ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਸਿਆਸੀ ਦਾਅਵਿਆਂ ਦੀ ਅਸਲ ਪਰਖ ਕਿਸਾਨ ਦੀ ਖ਼ੁਸ਼ਹਾਲੀ, ਨੌਜਵਾਨ ਦੇ ਭਵਿੱਖ ਅਤੇ ਸੂਬੇ ਦੀ ਆਰਥਿਕ ਮਜ਼ਬੂਤੀ ਤੋਂ ਹੋਵੇਗੀ। ਸੰਧੂ ਨੇ ਵਿਸ਼ਵਾਸ ਜਤਾਇਆ ਕਿ ਪੰਜਾਬ ਦੇ ਲੋਕ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਸੂਬੇ ਦੀ ਸੇਵਾ ਦਾ ਮੌਕਾ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪਣੀ ਮੋਹਰੀ ਪਛਾਣ ਮੁੜ ਹਾਸਲ ਕਰਨ ਲਈ ਨਵੀਂ ਰਾਜਨੀਤਿਕ ਦਿਸ਼ਾ ਚਾਹੀਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਕਾਸ ਦ੍ਰਿਸ਼ਟੀ ਨੂੰ ਪੰਜਾਬ ਦੀਆਂ ਲੋੜਾਂ ਅਤੇ ਸਮਰੱਥਾਵਾਂ ਨਾਲ ਜੋੜ ਕੇ ਅਸੀਂ ਖ਼ੁਸ਼ਹਾਲ, ਨਸ਼ਾ ਮੁਕਤ ਅਤੇ ਸਵੈਮਾਣ ਨਾਲ ਭਰਪੂਰ ਪੰਜਾਬ ਦੀ ਉਸਾਰੀ ਕਰ ਸਕਦੇ ਹਾਂ।

Have something to say? Post your comment

ਅਤੇ ਪੰਜਾਬ ਖਬਰਾਂ

ਮਰੀਜ਼-ਪੱਖੀ ਸਿਹਤ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ : ਸਿਵਲ ਸਰਜਨ ਡਾ. ਅਮਨ ਸੂਦ

ਮਰੀਜ਼-ਪੱਖੀ ਸਿਹਤ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ : ਸਿਵਲ ਸਰਜਨ ਡਾ. ਅਮਨ ਸੂਦ

10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਾਂਗੇ - ਜਿਲ੍ਹਾ ਤਾਲਮੇਲ ਕਮੇਟੀ

10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਾਂਗੇ - ਜਿਲ੍ਹਾ ਤਾਲਮੇਲ ਕਮੇਟੀ

ਲੱਕੀ ਪਟਿਆਲ ਗੈਂਗ ਦੇ ਪੰਜ ਗੁਰਗੇ ਹਥਿਆਰਾਂ ਸਮੇਤ ਕਾਬੂ

ਲੱਕੀ ਪਟਿਆਲ ਗੈਂਗ ਦੇ ਪੰਜ ਗੁਰਗੇ ਹਥਿਆਰਾਂ ਸਮੇਤ ਕਾਬੂ

CM ਦੇ OSD ਦੇ ਮਾਮਲੇ 'ਚ CBI ਨੇ ਜਾਰੀ ਕੀਤੀ 251 ਪੇਜ਼ਾਂ ਦੀ FIR, ਪੜ੍ਹੋ ਪੂਰੀ ਕਾਪੀ

CM ਦੇ OSD ਦੇ ਮਾਮਲੇ 'ਚ CBI ਨੇ ਜਾਰੀ ਕੀਤੀ 251 ਪੇਜ਼ਾਂ ਦੀ FIR, ਪੜ੍ਹੋ ਪੂਰੀ ਕਾਪੀ

ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਕਰੋੜਾਂ ਦੀ ਹੈਰੋਇਨ, ਅਫ਼ੀਮ ਕੀਤੀ ਬਰਾਮਦ, ਡਰੋਨ ਵੀ ਮਿਲਿਆ

ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਕਰੋੜਾਂ ਦੀ ਹੈਰੋਇਨ, ਅਫ਼ੀਮ ਕੀਤੀ ਬਰਾਮਦ, ਡਰੋਨ ਵੀ ਮਿਲਿਆ

ਪੁੱਡਾ ਭਵਨ 'ਚ ਈ. ਡੀ. ਦੀ ਕਾਰਵਾਈ ਨੂੰ ਚੁਣੌਤੀ! ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ

ਪੁੱਡਾ ਭਵਨ 'ਚ ਈ. ਡੀ. ਦੀ ਕਾਰਵਾਈ ਨੂੰ ਚੁਣੌਤੀ! ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ

ਲੁਧਿਆਣਾ 'ਚ ਸਕੂਲ ਬੱਸ ਨੇ ਵਿਦਿਆਰਥਣ ਨੂੰ ਦਰੜਿਆ! ਮਚਿਆ ਚੀਕ-ਚਿਹਾੜਾ

ਲੁਧਿਆਣਾ 'ਚ ਸਕੂਲ ਬੱਸ ਨੇ ਵਿਦਿਆਰਥਣ ਨੂੰ ਦਰੜਿਆ! ਮਚਿਆ ਚੀਕ-ਚਿਹਾੜਾ

ਪੰਜਾਬ 'ਚ ਬਦਲਿਆ ਮੌਸਮ! ਕਈ ਇਲਾਕਿਆਂ 'ਚ ਪਿਆ ਮੀਂਹ ਤੇ ਕਈਆਂ 'ਚ ਪਏ ਗੜ੍ਹੇ

ਪੰਜਾਬ 'ਚ ਬਦਲਿਆ ਮੌਸਮ! ਕਈ ਇਲਾਕਿਆਂ 'ਚ ਪਿਆ ਮੀਂਹ ਤੇ ਕਈਆਂ 'ਚ ਪਏ ਗੜ੍ਹੇ

ਜਨਸੇਵਕ ਵਜੋਂ PM ਮੋਦੀ ਦੇ 25 ਸਾਲ ਪੂਰੇ ਹੋਣ 'ਤੇ ਭਾਜਪਾ ਨੇ ਕੱਢੀ 'ਸੇਵਾ ਜੋਤੀ ਯਾਤਰਾ'

ਜਨਸੇਵਕ ਵਜੋਂ PM ਮੋਦੀ ਦੇ 25 ਸਾਲ ਪੂਰੇ ਹੋਣ 'ਤੇ ਭਾਜਪਾ ਨੇ ਕੱਢੀ 'ਸੇਵਾ ਜੋਤੀ ਯਾਤਰਾ'

ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੀ ਰਾਹਤ, ਪਾਵਰਕਾਮ ਦੇ ਫ਼ੈਸਲੇ ਨੇ ਖ਼ਤਮ ਕੀਤੀ ਟੈਨਸ਼ਨ

ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੀ ਰਾਹਤ, ਪਾਵਰਕਾਮ ਦੇ ਫ਼ੈਸਲੇ ਨੇ ਖ਼ਤਮ ਕੀਤੀ ਟੈਨਸ਼ਨ