ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬੇਟੇ ਨਿਸ਼ਾਂਤ ਕੁਮਾਰ ਐਤਵਾਰ ਨੂੰ ਰਸਮੀ ਰੂਪ ਨਾਲ ਜਨਤਾ ਦਲ (ਯੂਨਾਈਟੇਡ) 'ਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹਨ, ਜੋ ਪਾਰਟੀ ਦੀ ਅਗਵਾਈ 'ਚ ਪੀੜ੍ਹੀਗਤ ਤਬਦੀਲੀ ਦਾ ਸੰਕੇਤ ਹੈ। ਸੂਤਰਾਂ ਨੇ ਦੱਸਿਆ ਕਿ ਨਿਸ਼ਾਂਤ ਪਾਰਟੀ ਹੈੱਡ ਕੁਆਰਟਰ 'ਚ ਸੀਨੀਅਰ ਨੇਤਾਵਾਂ, ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਵਿਧਾਨ ਪ੍ਰੀਸ਼ਦ ਮੈਂਬਰਾਂ ਦੀ ਮੌਜੂਦਗੀ 'ਚ ਜਨਤਾ ਦਲ (ਯੂ) 'ਚ ਸ਼ਾਮਲ ਹੋਣਗੇ। ਇਹ ਘਟਨਾਕ੍ਰਮ ਜਨਤਾ ਦਲ (ਯੂ) ਮੁਖੀ ਨਿਤੀਸ਼ ਕੁਮਾਰ ਵਲੋਂ 16 ਮਾਰਚ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ 2 ਦਿਨਾਂ ਬਾਅਦ ਸਾਹਮਣੇ ਆਇਆ ਹੈ, ਜੋ ਬਿਹਾਰ ਦੀ ਰਾਜਨੀਤੀ 'ਚ ਇਕ ਮਹੱਤਵਪੂਰਨ ਮੋੜ ਹੈ ਅਤੇ ਸੂਬੇ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਦੇ ਉਨ੍ਹਾਂ ਦੇ ਕਾਰਜਕਾਲ ਦੀ ਸਮਾਪਤੀ ਹੈ। ਪਾਰਟੀ ਦੇ ਇਕ ਸੂਤਰ ਨੇ ਦੱਸਿਆ,''ਨਿਸ਼ਾਂਤ ਕੁਮਾਰ ਨੇ ਸ਼ੁੱਕਰਵਾਰ ਨੂੰ ਇੱਥੇ ਜਨਤਾ ਦਲ (ਯੂ) ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਸੰਜੇ ਝਾਅ ਦੀ ਰਿਹਾਇਸ਼ 'ਤੇ ਪਾਰਟੀ ਦੇ ਵਿਧਾਇਕਾਂ ਅਤੇ ਵਿਧਾਨ ਪ੍ਰੀਸ਼ਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਭਵਿੱਖ ਦੀਆਂ ਰਣਨੀਤੀਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ।
ਇਹ ਤੈਅ ਹੋ ਗਿਆ ਹੈ ਕਿ ਨਿਸ਼ਾਂਤ ਐਤਵਾਰ ਨੂੰ ਰਸਮੀ ਰੂਪ ਨਾਲ ਜਨਤਾ ਦਲ (ਯੂ) 'ਚ ਸ਼ਾਮਲ ਹੋਣ ਤੋਂ ਬਾਅਦ ਸਰਗਰਮ ਰਾਜਨੀਤੀ 'ਚ ਪ੍ਰਵੇਸ਼ ਕਰਨਗੇ।'' ਪਾਰਟੀ ਦੇ ਇਕ ਹੋਰ ਸੂਤਰ ਨੇ ਦੱਸਿਆ ਕਿ ਜਨਤਾ ਦਲ (ਯੂ) ਦੇ ਸੀਨੀਅਰ ਨੇਤਾ ਸ਼ਰਵਨ ਕੁਮਾਰ ਬਿਹਾਰ ਦੇ ਇਕ ਮਾਤਰ ਮੰਤਰੀ ਸਨ, ਜੋ ਬੈਠਕ 'ਚ ਮੌਜੂਦ ਸਨ। ਜਨਤਾ ਦਲ (ਯੂ) ਵਿਧਾਇਕਾਂ ਨੇ ਨਿਤੀਸ਼ ਕੁਮਾਰ ਦੇ ਰਾਜ ਸਭਾ ਸੀਟ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸੰਬੰਧੀ ਫ਼ੈਸਲੇ 'ਤੇ ਸ਼ੁੱਕਰਵਾਰ ਨੂੰ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਪਰ ਨਿਸ਼ਾਂਤ ਦੇ ਜਲਦ ਹੀ ਰਾਜਨੀਤੀ 'ਚ ਪ੍ਰਵੇਸ਼ ਕਰਨ ਨਾਲ ਉਨ੍ਹਾਂ ਨੂੰ ਕੁਝ ਰਾਹਤ ਮਿਲੀ। ਜਨਤਾ ਦਲ (ਯੂ) ਮੁਖੀ ਦੇ ਅਚਾਨਕ ਚੁੱਕੇ ਗਏ ਇਸ ਕਦਮ ਨਾਲ ਹੈਰਾਨ ਹੋਏ ਪਾਰਟੀ ਵਿਧਾਇਕਾਂ, ਵਿਧਾਨ ਪ੍ਰੀਸ਼ਦਾਂ ਅਤੇ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਮੁੱਖ ਮੰਤਰੀ ਦੇ ਘਰ ਆਯੋਜਿਤ ਇਕ ਬੈਠਕ 'ਚ ਉਨ੍ਹਾਂ ਨਾਲ ਗੱਲਬਾਤ ਕੀਤੀ। ਸੂਬੇ ਦੇ ਸੰਸਦੀ ਕਾਰਜ ਮੰਤਰੀ ਵਿਜੇ ਕੁਮਾਰ ਚੌਧਰੀ ਨੇ ਬੈਠਕ ਤੋਂ ਬਾਅਦ 'ਚ ਉਨ੍ਹਾਂ ਨਾਲ ਗੱਲਬਾਤ ਕੀਤੀ। ਰਾਜ ਦੇ ਸੰਸਦੀ ਕਾਰਜ ਮੰਤਰੀ ਵਿਜੇ ਕੁਮਾਰ ਚੌਧਰੀ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ,''ਮੁੱਖ ਮੰਤਰੀ ਨੇ ਪਾਰਟੀ ਦੇ ਵਿਧਾਇਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੇ ਇਹ ਫ਼ੈਸਲਾ ਖ਼ੁਦ ਲਿਆ ਹੈ ਅਤੇ ਉਨ੍ਹਾਂ 'ਤੇ ਕੋਈ ਦਬਾਅ ਨਹੀਂ ਸੀ। ਨਿਤੀਸ਼ ਕੁਮਾਰ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਰਾਜ 'ਚ ਪਾਰਟੀ ਵਰਕਰਾਂ ਦੇ ਮਾਰਗਦਰਸ਼ਨ ਲਈ ਉਪਲੱਬਧ ਰਹਿਣਗੇ।'' ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ,''ਜੀ ਹਾਂ, ਮੁੱਖ ਮੰਤਰੀ ਨੇ ਨਿਸ਼ਾਂਤ ਦੇ ਪਾਰਟੀ 'ਚ ਸ਼ਾਮਲ ਹੋਣ ਲਈ ਹਰੀ ਝੰਡੀ ਦੇ ਦਿੱਤੀ ਹੈ।''