Sunday, May 31, 2026
BREAKING
ਈਰਾਨ ’ਤੇ ਟੁੱਟਿਆ ਆਰਥਿਕ ਸੰਕਟ ਦਾ ਪਹਾੜ; ਅਮਰੀਕਾ ਨੇ ਜ਼ਬਤ ਕੀਤੇ 1 ਅਰਬ ਡਾਲਰ ਦੇ ਕ੍ਰਿਪਟੋ ਫੰਡ ਪੈਨ-ਇੰਡੀਆ ਪੀਰੀਅਡ ਡਰਾਮਾ ‘ਇੰਡੀਆ ਹਾਊਸ’ 'ਚ ਨਜ਼ਰ ਆਵੇਗੀ ਸਈ ਮਾਂਜਰੇਕਰ ਸ਼ੇਖਰ ਕਪੂਰ ਅਤੇ ਏ.ਆਰ. ਰਹਿਮਾਨ ਨੇ ਨਵੀਂ ਫਿਲਮ 'ਮਾਸੂਮ: ਦਿ ਨਿਊ ਜਨਰੇਸ਼ਨ' ਦਾ ਕੀਤਾ ਐਲਾਨ ਅਦਾਕਾਰਾ ਸੇਲੀਨਾ ਜੇਟਲੀ ਦੀਆਂ ਵਧੀਆਂ ਮੁਸ਼ਕਲਾਂ; ਪਤੀ ਅਤੇ ਸਹੁਰੇ ਨੇ ਭੇਜੇ ਮਾਣਹਾਨੀ ਦੇ ਕਾਨੂੰਨੀ ਨੋਟਿਸ IPL 2026 ਫਾਈਨਲ: ਸਹਿਵਾਗ ਦਾ ਵੱਡਾ ਦਾਅਵਾ; GT ਨੂੰ ਘਰੇਲੂ ਮੈਦਾਨ ਦਾ ਨਹੀਂ ਮਿਲੇਗਾ ਕੋਈ ਖ਼ਾਸ ਫਾਇਦਾ IPL 2026 ਫਾਈਨਲ: ਏਬੀ ਡਿਵਿਲੀਅਰਜ਼ ਨੂੰ ਸਤਾ ਰਹੀ ਹੈ ਚਿੰਤਾ; GT ਦੀ ਇਹ ਤਾਕਤ RCB ਲਈ ਵੱਡਾ ਖ਼ਤਰਾ ਅਸਲੀ ਚੁਣੌਤੀ ਉੱਥੇ ਹੀ ਪੈਦਾ ਹੋਵੇਗੀ': ਸਚਿਨ ਤੇਂਦੁਲਕਰ ਦੀ ਵੈਭਵ ਸੂਰਿਆਵੰਸ਼ੀ ਨੂੰ ਸਲਾਹ ਟਾਟਾ ਮੋਟਰਸ ਪੈਸੰਜਰ ਵ੍ਹੀਕਲਸ ਨੇ ਲਾਂਚ ਕੀਤੀ ਨੈਕਸਟ ਜੈਨ ਟਿਆਗੋ ਅਤੇ ਟਿਆਗੋ EV ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਬਿਕਵਾਲੀ ਦੇ ਵਿਚਕਾਰ ਘਰੇਲੂ ਨਿਵੇਸ਼ਕਾਂ ਨੇ ਸੰਭਾਲਿਆ ਬਾਜ਼ਾਰ, ਕੀਤਾ ਰਿਕਾਰਡ ਨਿਵੇਸ਼ ਸਰਕਾਰ ਨੇ ਹਟਾਈ ਕਪਾਹ ਦੇ ਆਯਾਤ 'ਤੇ ਕਸਟਮ ਡਿਊਟੀ, ਹੁਣ ਬੰਗਲਾਦੇਸ਼ ਦੇ ਟੈਕਸਟਾਈਲ ਉਦਯੋਗ ਦੀ ਉੱਡੇਗੀ ਨੀਂਦ

ਮਨੋਰੰਜਨ

ਬਾਲੀਵੁੱਡ ਦੇ ਮਸ਼ਹੂਰ ਫਿਲਮਮੇਕਰ ਵਿਕਰਮ ਭੱਟ ਗ੍ਰਿਫ਼ਤਾਰ ! ਧੋਖਾਧੜੀ ਦਾ ਦੋਸ਼, ਜਾਣੋ ਕੀ ਹੈ ਪੂਰਾ ਮਾਮਲਾ

07 ਦਸੰਬਰ, 2025 08:52 PM

ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਦੇ ਭਰਾ ਅਤੇ ਅਦਾਕਾਰਾ ਪੂਜਾ-ਆਲੀਆ ਭੱਟ ਦੇ ਚਾਚਾ ਫਿਲਮਮੇਕਰ ਵਿਕਰਮ ਭੱਟ ਨੂੰ ਰਾਜਸਥਾਨ ਤੇ ਮੁੰਬਈ ਪੁਲਸ ਦੀ ਸਾਂਝੀ ਟੀਮ ਨੇ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਕਰਮ ਭੱਟ 'ਤੇ ਉਦੈਪੁਰ ਦੇ ਇੱਕ ਵਪਾਰੀ ਤੋਂ ਫਿਲਮਾਂ ਬਣਾਉਣ ਦੇ ਨਾਂ 'ਤੇ 30 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ।
ਪੁਲਿਸ ਟੀਮ ਨੇ ਵਿਕਰਮ ਭੱਟ ਨੂੰ ਮੁੰਬਈ ਦੇ ਯਾਰੀ ਰੋਡ ਇਲਾਕੇ ਵਿੱਚ ਸਥਿਤ ਗੰਗਾ ਭਵਨ ਅਪਾਰਟਮੈਂਟ ਤੋਂ ਫੜਿਆ, ਜੋ ਕਿ ਉਨ੍ਹਾਂ ਦੀ ਸਾਲੀ ਦਾ ਘਰ ਹੈ। ਰਾਜਸਥਾਨ ਪੁਲਸ ਹੁਣ ਉਨ੍ਹਾਂ ਨੂੰ ਉਦੈਪੁਰ ਲਿਜਾਣ ਲਈ ਬਾਂਦਰਾ ਕੋਰਟ ਵਿੱਚ ਟਰਾਂਜ਼ਿਟ ਰਿਮਾਂਡ ਲਈ ਅਪਲਾਈ ਕਰੇਗੀ।


ਕੀ ਹੈ ਪੂਰਾ ਮਾਮਲਾ?
ਇੰਦਰਾ ਗਰੁੱਪ ਆਫ ਕੰਪਨੀਜ਼ ਦੇ ਮਾਲਕ ਡਾ. ਅਜੇ ਮੁਰਡੀਆ ਨੇ 17 ਨਵੰਬਰ ਨੂੰ ਵਿਕਰਮ ਭੱਟ ਸਮੇਤ 8 ਲੋਕਾਂ ਖਿਲਾਫ਼ 30 ਕਰੋੜ ਰੁਪਏ ਦੀ ਧੋਖਾਧੜੀ ਦੀ FIR ਦਰਜ ਕਰਵਾਈ ਸੀ।
1. ਬਾਇਓਪਿਕ ਬਣਾਉਣ ਦਾ ਪ੍ਰਸਤਾਵ: ਸ਼ਿਕਾਇਤਕਰਤਾ ਅਜੇ ਮੁਰਡੀਆ (ਇੰਦਰਾ IVF ਦੇ ਮਾਲਕ) ਦੀ ਮੁਲਾਕਾਤ ਇੱਕ ਇਵੈਂਟ ਵਿੱਚ ਦਿਨੇਸ਼ ਕਟਾਰੀਆ ਨਾਲ ਹੋਈ ਸੀ। ਕਟਾਰੀਆ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਦੀ ਬਾਇਓਪਿਕ ਬਣਾਉਣ ਦਾ ਪ੍ਰਸਤਾਵ ਦਿੱਤਾ।


2. ਫਿਲਮਾਂ ਦਾ ਕੰਟਰੈਕਟ: ਇਸ ਸਿਲਸਿਲੇ ਵਿੱਚ ਅਜੇ ਮੁਰਡੀਆ ਦੀ ਮੁਲਾਕਾਤ 24 ਅਪ੍ਰੈਲ 2024 ਨੂੰ ਮੁੰਬਈ ਦੇ ਇੱਕ ਸਟੂਡੀਓ ਵਿੱਚ ਵਿਕਰਮ ਭੱਟ ਨਾਲ ਕਰਵਾਈ ਗਈ ਸੀ। ਗੱਲਬਾਤ ਦੌਰਾਨ ਇਹ ਤੈਅ ਹੋਇਆ ਸੀ ਕਿ ਫਿਲਮ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਵਿਕਰਮ ਭੱਟ ਦੀ ਹੋਵੇਗੀ ਅਤੇ ਵਪਾਰੀ ਸਿਰਫ ਪੈਸੇ ਭੇਜਣਗੇ। ਵਿਕਰਮ ਭੱਟ ਨੇ ਆਪਣੀ ਪਤਨੀ ਸ਼ਵੇਤਾਂਬਰੀ ਭੱਟ ਦੀ ਫਰਮ VSB LLP ਨੂੰ ਸਾਂਝੇਦਾਰ ਬਣਾਇਆ ਸੀ।


3. 40 ਕਰੋੜ ਦਾ ਕਰਾਰ: ਉਨ੍ਹਾਂ ਵਿਚਕਾਰ 'ਬਾਇਓਨਿਕ' ਅਤੇ 'ਮਹਾਰਾਣਾ' ਨਾਮ ਦੀਆਂ ਦੋ ਫਿਲਮਾਂ ਲਈ 40 ਕਰੋੜ ਰੁਪਏ ਦਾ ਕੰਟਰੈਕਟ ਹੋਇਆ ਸੀ।


4. ਧੋਖਾਧੜੀ ਦੀ ਸ਼ੁਰੂਆਤ: 31 ਮਈ 2024 ਨੂੰ ਵਿਕਰਮ ਭੱਟ ਨੂੰ 2.5 ਕਰੋੜ ਰੁਪਏ RTGS ਕੀਤੇ ਗਏ। ਬਾਅਦ ਵਿੱਚ 47 ਕਰੋੜ ਵਿੱਚ 4 ਫਿਲਮਾਂ ਬਣਾਉਣ ਦੀ ਗੱਲ ਹੋਈ ਅਤੇ ਕਿਹਾ ਗਿਆ ਕਿ ਇਸ ਨਾਲ 100-200 ਕਰੋੜ ਦਾ ਮੁਨਾਫਾ ਹੋਵੇਗਾ।


5. ਫਰਜ਼ੀ ਵੈਂਡਰਾਂ ਨੂੰ ਭੁਗਤਾਨ: ਅਜੇ ਮੁਰਡੀਆ ਨੇ ਵਿਕਰਮ ਭੱਟ ਅਤੇ ਉਨ੍ਹਾਂ ਦੀ ਪਤਨੀ ਦੇ ਕਹਿਣ 'ਤੇ ਉਨ੍ਹਾਂ ਦੇ ਦੱਸੇ ਹੋਏ ਵੈਂਡਰਾਂ ਨੂੰ ਆਨਲਾਈਨ ਪੇਮੈਂਟ ਕੀਤੀ। ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਜਿਨ੍ਹਾਂ ਵੈਂਡਰਾਂ ਨੂੰ ਪੈਸੇ ਦਿੱਤੇ ਗਏ, ਉਹ ਫਰਜ਼ੀ ਸਨ ਅਤੇ ਉਹ ਪੇਂਟਰ ਜਾਂ ਆਟੋ ਵਾਲੇ ਨਿਕਲੇ। ਭੁਗਤਾਨ ਤੋਂ ਬਾਅਦ ਇੱਕ ਵੱਡਾ ਹਿੱਸਾ ਵਿਕਰਮ ਭੱਟ ਦੀ ਪਤਨੀ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਂਦਾ ਸੀ।

 

ਲੁੱਕਆਊਟ ਨੋਟਿਸ ਅਤੇ ਹੋਰ ਗ੍ਰਿਫ਼ਤਾਰੀਆਂ
ਇਸ ਮਾਮਲੇ ਵਿੱਚ ਇੱਕ ਹਫ਼ਤਾ ਪਹਿਲਾਂ ਵਿਕਰਮ ਭੱਟ, ਉਨ੍ਹਾਂ ਦੀ ਪਤਨੀ ਸ਼ਵੇਤਾਂਬਰੀ ਭੱਟ ਸਮੇਤ 6 ਮੁਲਜ਼ਮਾਂ ਖਿਲਾਫ਼ ਉਦੈਪੁਰ ਪੁਲਿਸ ਨੇ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਸੀ। ਇਸ ਤੋਂ ਇਲਾਵਾ, ਮੰਗਲਵਾਰ ਨੂੰ ਵਿਕਰਮ ਭੱਟ ਦੇ ਸਹਿ-ਨਿਰਮਾਤਾ ਮਹਿਬੂਬ ਅੰਸਾਰੀ ਅਤੇ ਵੈਂਡਰ ਸੰਦੀਪ ਤ੍ਰਿਲੋਭਨ ਦੀ ਗ੍ਰਿਫ਼ਤਾਰੀ ਵੀ ਹੋਈ ਹੈ।


ਵਿਕਰਮ ਭੱਟ ਦਾ ਪੱਖ:
ਗ੍ਰਿਫ਼ਤਾਰੀ ਤੋਂ ਪਹਿਲਾਂ ਵਿਕਰਮ ਭੱਟ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕੋਈ ਨੋਟਿਸ ਨਹੀਂ ਮਿਲਿਆ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਰਾਜਸਥਾਨ ਪੁਲਸ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ ਸ਼ਿਕਾਇਤਕਰਤਾ ਨੂੰ ਇੰਡਸਟਰੀ ਦੀ ਸਮਝ ਨਹੀਂ ਸੀ ਤਾਂ ਉਨ੍ਹਾਂ ਨੇ ਇੰਨੀਆਂ ਫਿਲਮਾਂ ਸ਼ੁਰੂ ਕਿਉਂ ਕੀਤੀਆਂ ਅਤੇ ਜੇ ਧੋਖਾ ਹੋ ਰਿਹਾ ਸੀ ਤਾਂ ਤੀਜੀ ਫਿਲਮ ਕਿਉਂ ਬਣਾਈ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਸੀ ਕਿ ਫਿਲਮ ਵਿੱਚ ਦੇਰੀ ਇਸ ਲਈ ਹੋਈ ਕਿਉਂਕਿ ਸ਼ਿਕਾਇਤਕਰਤਾ ਨੇ ਟੈਕਨੀਸ਼ੀਅਨਾਂ ਨੂੰ ਭੁਗਤਾਨ ਨਹੀਂ ਕੀਤਾ ਸੀ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਪੈਨ-ਇੰਡੀਆ ਪੀਰੀਅਡ ਡਰਾਮਾ ‘ਇੰਡੀਆ ਹਾਊਸ’ 'ਚ ਨਜ਼ਰ ਆਵੇਗੀ ਸਈ ਮਾਂਜਰੇਕਰ

ਪੈਨ-ਇੰਡੀਆ ਪੀਰੀਅਡ ਡਰਾਮਾ ‘ਇੰਡੀਆ ਹਾਊਸ’ 'ਚ ਨਜ਼ਰ ਆਵੇਗੀ ਸਈ ਮਾਂਜਰੇਕਰ

ਸ਼ੇਖਰ ਕਪੂਰ ਅਤੇ ਏ.ਆਰ. ਰਹਿਮਾਨ ਨੇ ਨਵੀਂ ਫਿਲਮ 'ਮਾਸੂਮ: ਦਿ ਨਿਊ ਜਨਰੇਸ਼ਨ' ਦਾ ਕੀਤਾ ਐਲਾਨ

ਸ਼ੇਖਰ ਕਪੂਰ ਅਤੇ ਏ.ਆਰ. ਰਹਿਮਾਨ ਨੇ ਨਵੀਂ ਫਿਲਮ 'ਮਾਸੂਮ: ਦਿ ਨਿਊ ਜਨਰੇਸ਼ਨ' ਦਾ ਕੀਤਾ ਐਲਾਨ

ਅਦਾਕਾਰਾ ਸੇਲੀਨਾ ਜੇਟਲੀ ਦੀਆਂ ਵਧੀਆਂ ਮੁਸ਼ਕਲਾਂ; ਪਤੀ ਅਤੇ ਸਹੁਰੇ ਨੇ ਭੇਜੇ ਮਾਣਹਾਨੀ ਦੇ ਕਾਨੂੰਨੀ ਨੋਟਿਸ

ਅਦਾਕਾਰਾ ਸੇਲੀਨਾ ਜੇਟਲੀ ਦੀਆਂ ਵਧੀਆਂ ਮੁਸ਼ਕਲਾਂ; ਪਤੀ ਅਤੇ ਸਹੁਰੇ ਨੇ ਭੇਜੇ ਮਾਣਹਾਨੀ ਦੇ ਕਾਨੂੰਨੀ ਨੋਟਿਸ

ਯੋਗਰਾਜ ਸਿੰਘ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਫਿਲਹਾਲ ਨਹੀਂ ਹੋਵੇਗੀ ਗ੍ਰਿਫ਼ਤਾਰੀ

ਯੋਗਰਾਜ ਸਿੰਘ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਫਿਲਹਾਲ ਨਹੀਂ ਹੋਵੇਗੀ ਗ੍ਰਿਫ਼ਤਾਰੀ

ਨੈੱਟਫਲਿਕਸ ਦੀ ਸੀਰੀਜ਼ 'ਆਪ੍ਰੇਸ਼ਨ ਸਫੇਦ ਸਾਗਰ' ਤੋਂ ਮਿਹਰ ਆਹੂਜਾ ਦਾ ਪਹਿਲਾ ਲੁੱਕ ਆਇਆ ਸਾਹਮਣੇ

ਨੈੱਟਫਲਿਕਸ ਦੀ ਸੀਰੀਜ਼ 'ਆਪ੍ਰੇਸ਼ਨ ਸਫੇਦ ਸਾਗਰ' ਤੋਂ ਮਿਹਰ ਆਹੂਜਾ ਦਾ ਪਹਿਲਾ ਲੁੱਕ ਆਇਆ ਸਾਹਮਣੇ

ਫਿਲਮ 'ਨਾਗਾਬੰਧਮ' ਦਾ ਨਵਾਂ ਪੋਸਟਰ ਰਿਲੀਜ਼; ਇੱਕੋ ਫਰੇਮ 'ਚ ਦਿਖੀ ਪੂਰੀ ਸਟਾਰਕਾਸਟ ਦੀ ਰਹੱਸਮਈ ਦੁਨੀਆ

ਫਿਲਮ 'ਨਾਗਾਬੰਧਮ' ਦਾ ਨਵਾਂ ਪੋਸਟਰ ਰਿਲੀਜ਼; ਇੱਕੋ ਫਰੇਮ 'ਚ ਦਿਖੀ ਪੂਰੀ ਸਟਾਰਕਾਸਟ ਦੀ ਰਹੱਸਮਈ ਦੁਨੀਆ

ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ

ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ "ਭਾਰਤ ਭਾਗਿਆ ਵਿਧਾਤਾ" ਦਾ ਮੋਸ਼ਨ ਪੋਸਟਰ ਰਿਲੀਜ਼

ਸ਼ਾਹਰੁਖ਼ ਦੀ ਸਲਾਹ ਨੂੰ Ignore ਕਰ ਹੋ ਗਿਆ ਤਬਾਹ ! ਸੁਪਰਸਟਾਰ ਨੇ ਖ਼ੁਦ ਸੁਣਾਇਆ ਆਪਣੀ ਬਰਬਾਦੀ ਦਾ ਕਿੱਸਾ

ਸ਼ਾਹਰੁਖ਼ ਦੀ ਸਲਾਹ ਨੂੰ Ignore ਕਰ ਹੋ ਗਿਆ ਤਬਾਹ ! ਸੁਪਰਸਟਾਰ ਨੇ ਖ਼ੁਦ ਸੁਣਾਇਆ ਆਪਣੀ ਬਰਬਾਦੀ ਦਾ ਕਿੱਸਾ

"ਵਿਆਹ ਕਰਕੇ ਤੁਸੀਂ ਕਿਹੜਾ ਤੀਰ ਮਾਰ ਲਿਆ", ਟ੍ਰੋਲ ਕਰਨ ਵਾਲੇ ਨੂੰ ਅਦਾਕਾਰਾ ਨੇ ਦਿੱਤਾ ਮੂੰਹ-ਤੋੜ ਜਵਾਬ

'ਮੈਨੂੰ ਤੁਹਾਡੀਆਂ ਦੁਆਵਾਂ ਦੀ ਲੋੜ', ਮਸ਼ਹੂਰ ਮਾਸਟਰ ਸ਼ੈਫ ਹੋਈ ਕੈਂਸਰ ਦਾ ਸ਼ਿਕਾਰ

'ਮੈਨੂੰ ਤੁਹਾਡੀਆਂ ਦੁਆਵਾਂ ਦੀ ਲੋੜ', ਮਸ਼ਹੂਰ ਮਾਸਟਰ ਸ਼ੈਫ ਹੋਈ ਕੈਂਸਰ ਦਾ ਸ਼ਿਕਾਰ