Wednesday, July 22, 2026
BREAKING
ਦੀਦ’ ਨਾਰੀ ਪੀੜਾ ਤੇ ਰੁਮਾਂਸ ਦਾ ਕਾਵਿ ਚਿੱਤਰਨ ਹੈ ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈ ਗਿਆ ਭੜਥੂ, ਲੋਕਾਂ ਨੇ ਬੱਸ ਨੂੰ ਲਗਾ 'ਤੀ ਅੱਗ ਗਲੋਬਲ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ : 700 ਤੋਂ ਵਧ ਅੰਕ ਡਿੱਗਿਆ ਸੈਂਸੈਕਸ, ਜਾਣੋ ਕਾਰਨ ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ ਪੰਜਾਬ 'ਚ ਡਬਲ ਮਰਡਰ : ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ, ਜ਼ਮੀਨ ਦੇ ਰੌਲੇ ਨੇ ਪੁਆਏ ਕੀਰਨੇ ਚਿੱਕੜ 'ਚ ਨੰਗੇ ਪੈਰ ਚੱਲੇ ਵਿਰਾਟ-ਅਨੁਸ਼ਕਾ, ਆਸ਼ਰਮ ਪੁੱਜ ਕੇ ਲਿਆ ਪ੍ਰੇਮਾਨੰਦ ਮਹਾਰਾਜ ਦਾ ਆਸ਼ੀਰਵਾਦ J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ PGI ਦੀ ਡੈਕਸਾ ਸਕੈਨ ਮਸ਼ੀਨ ਇਕ ਮਹੀਨੇ ਤੋਂ ਬੰਦ, ਮਰੀਜ਼ ਖੱਜਲ-ਖੁਆਰ

ਰਾਸ਼ਟਰੀ

ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ

22 ਜੁਲਾਈ, 2026 06:06 PM

ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਮੀਡੀਆ ਨੂੰ ਸੰਬੋਧਨ ਕਰਦੇ ਹੋਏ 20 ਜੁਲਾਈ ਨੂੰ ਹੋਏ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੌਰਾਨ ਲਾਠੀਚਾਰਜ 'ਤੇ ਸਵਾਲ ਚੁੱਕੇ। ਰਾਹੁਲ ਨੇ ਕਿਹਾ,''ਸਵਾਲ ਇਹ ਹੈ ਕਿ ਇਹ ਕਿਉਂ ਹੋਇਆ।'' ਰਾਹੁਲ ਨੇ ਕਿਹਾ,''ਵਿਦਿਆਰਥੀ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਲਾਠੀਆਂ ਕਿਉਂ ਮਾਰੀਆਂ ਗਈਆਂ। ਇਸ ਦੇ ਨਾਲ ਰਾਹੁਲ ਨੇ ਸਟੇਜ 'ਤੇ ਪ੍ਰਦਰਸ਼ਨ ਦੇ ਦਿਨ ਦੀ ਫੁਟੇਜ ਚਲਾਈ। ਰਾਹੁਲ ਨੇ ਕਿਹਾ,''ਸਾਡਾ ਐਜ਼ੂਕੇਸ਼ਨ ਸਿਸਟਮ ਵਿਸ਼ਵ ਦੇ ਸਭ ਤੋਂ ਵਧੀਆ ਐਜ਼ੂਕੇਸ਼ ਸਿਸਟਮ 'ਚ ਗਿਣਿਆ ਜਾਂਦਾ ਹੈ। ਸਿੱਖਿਆ ਵਿਵਸਥਾ 'ਤੇ ਕੰਮ ਕਰਨ ਦੀ ਲੋੜ ਹੈ। ਵਿਦਿਆਰਥੀ ਸਿਸਟਮ ਸੁਧਾਰ ਦੀ ਮੰਗ ਕਰ ਰਹੇ ਸਨ। ਦੇਸ਼ ਦੀ ਸਿੱਖਿਆ ਵਿਵਸਥਾ ਅੱਜ ਗੜਬੜ ਹੋ ਗਈ ਹੈ।

ਰਾਹੁਲ ਨੇ ਕਿਹਾ,''7.5 ਕਰੋੜ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਇਸ ਘਟਨਾ ਤੋਂ ਪ੍ਰਭਾਵਿਤ ਹੋਏ ਹਨ। ਨੀਟ ਮਾਮਲੇ 'ਚ ਕਿਸੇ ਨੂੰ ਵੀ ਸਜ਼ਾ ਨਹੀਂ ਹੋਈ। 10 ਸਾਲਾਂ 'ਚ 152 ਪੇਪਰ ਦੇਸ਼ 'ਚ ਲੀਕ ਹੋਏ ਹਨ। ਇਨ੍ਹਾਂ 'ਚ ਕਿਸੇ ਵੀ ਮਾਮਲੇ 'ਚ ਕਿਸੇ ਨੂੰ ਵੀ ਸਜ਼ਾ ਨਹੀਂ ਮਿਲੀ। 1.4 ਲੱਖ ਕਰੋੜ ਭਾਰਤ ਸਰਕਾਰ ਦਾ ਐਜ਼ੂਕੇਸ਼ਨ ਦਾ ਬਜਟ ਹੈ। 1.32 ਲੱਖ ਕਰੋੜ ਭਾਰਤੀ ਪਰਿਵਾਰ ਨੀਟ ਪ੍ਰੀਖਿਆ 'ਤੇ ਖਰਚ ਕਰਦੇ ਹਨ। ਨੀਟ ਦਾ ਖਰਚ ਦੇਸ਼ ਦੇ ਸਿੱਖਿਆ ਬਜਟ ਤੋਂ ਜ਼ਿਆਦਾ ਹੈ।

ਰਾਹੁਲ ਨੇ ਕਿਹਾ, "ਵਿਦਿਆਰਥੀ 3 ਤੋਂ 5 ਸਾਲਾਂ ਤੱਕ ਹਰ ਰੋਜ਼ 8 ਤੋਂ 10 ਘੰਟੇ ਤਿਆਰੀ ਕਰਦੇ ਹਨ। ਫਿਰ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਕੋਲ 40-40 ਲੱਖ ਰੁਪਏ ਹੈ, ਉਹ ਪੇਪਰ ਖਰੀਦ ਸਕਦਾ ਹੈ। ਤੁਹਾਡੀ ਤਿਆਰੀ ਅਤੇ ਮਿਹਨਤ ਦਾ ਕੋਈ ਮਤਲਬ ਨਹੀਂ ਹੈ। ਵਿਦਿਆਰਥੀ ਇਹੀ ਸਵਾਲ ਪੁੱਛ ਰਹੇ ਹਨ ਕਿ ਪੇਪਰ ਲੀਕ ਨਾਲ 7.5 ਕਰੋੜ ਵਿਦਿਆਰਥੀਆਂ ਦਾ ਨੁਕਸਾਨ ਹੋਇਆ, ਫਿਰ ਵੀ ਕਿਸੇ ਨੂੰ ਸਜ਼ਾ ਨਹੀਂ ਮਿਲੀ। ਗਰੀਬਾਂ ਲਈ ਇਹ ਘਟਨਾ ਕਦੇ ਨਾ ਭੁੱਲਣ ਵਾਲੀ ਹੈ।"

ਰਾਹੁਲ ਨੇ ਕਿਹਾ ਕਿ ਕੁਝ ਸਮੇਂ ਤੋਂ ਦੇਸ਼ ਦੇ ਵਿਦਿਆਰਥੀ ਗੁੱਸੇ 'ਚ ਹਨ। ਇਸੇ ਲਈ ਉਹ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪਹਿਲਾ ਕਾਰਨ: ਸਿੱਖਿਆ ਪ੍ਰਣਾਲੀ, ਜੋ ਕਿ ਦੁਨੀਆ 'ਚ ਸਭ ਤੋਂ ਵਧੀਆ ਸੀ, ਹੁਣ ਭ੍ਰਿਸ਼ਟ ਹੋ ਗਈ ਹੈ। ਪਿਛਲੇ 10 ਸਾਲਾਂ 'ਚ, 152 ਪੇਪਰ ਲੀਕ ਹੋਏ ਹਨ। ਇਹ ਅੰਕੜਾ 300 ਵੀ ਹੋ ਸਕਦਾ ਹੈ। ਪੇਪਰ ਕਈ ਵਾਰ ਲੀਕ ਹੋਏ ਹਨ, ਪਰ ਉਨ੍ਹਾਂ ਦਾ ਪਤਾ ਨਹੀਂ ਲੱਗਿਆ ਹੈ।"

Have something to say? Post your comment

ਅਤੇ ਰਾਸ਼ਟਰੀ ਖਬਰਾਂ

J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ

J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ

'ਖ਼ਤਮ ਕਰੋ NEET..!' ਪੇਪਰ ਲੀਕ ਖ਼ਿਲਾਫ਼ ਪ੍ਰਦਰਸ਼ਨਾਂ 'ਤੇ CM ਵਿਜੇ ਨੇ ਮੁੜ ਦਿੱਤਾ ਵੱਡਾ ਬਿਆਨ

'ਖ਼ਤਮ ਕਰੋ NEET..!' ਪੇਪਰ ਲੀਕ ਖ਼ਿਲਾਫ਼ ਪ੍ਰਦਰਸ਼ਨਾਂ 'ਤੇ CM ਵਿਜੇ ਨੇ ਮੁੜ ਦਿੱਤਾ ਵੱਡਾ ਬਿਆਨ

ਅਮਰੀਕਾ-ਚੀਨ ਦੀ ਲਾਈਨ 'ਚ ਜਾ ਖੜ੍ਹਿਆ India ! ਵਿਕਰਮ-1 ਨੇ ਕਰਾਈ ਲਿਸਟ 'ਚ ਐਂਟਰੀ

ਅਮਰੀਕਾ-ਚੀਨ ਦੀ ਲਾਈਨ 'ਚ ਜਾ ਖੜ੍ਹਿਆ India ! ਵਿਕਰਮ-1 ਨੇ ਕਰਾਈ ਲਿਸਟ 'ਚ ਐਂਟਰੀ

ਵਿਰੋਧੀ ਧਿਰ ਸੰਸਦ ਦੀ ਮਰਿਆਦਾ ਦੀ ਕਰ ਰਹੀ ਉਲੰਘਣਾ, ਰਾਜ ਸਭਾ 'ਚ ਬੋਲੇ ਜੇਪੀ ਨੱਡਾ

ਵਿਰੋਧੀ ਧਿਰ ਸੰਸਦ ਦੀ ਮਰਿਆਦਾ ਦੀ ਕਰ ਰਹੀ ਉਲੰਘਣਾ, ਰਾਜ ਸਭਾ 'ਚ ਬੋਲੇ ਜੇਪੀ ਨੱਡਾ

ਮਹਿਲਾ ਸੰਸਦ ਮੈਂਬਰਾਂ ਨਾਲ ਦੁਰਵਿਵਹਾਰ: TMC ਆਗੂ ਕਲਿਆਣ ਬੈਨਰਜੀ ਲੋਕ ਸਭਾ ਤੋਂ ਮੁਅੱਤਲ

ਮਹਿਲਾ ਸੰਸਦ ਮੈਂਬਰਾਂ ਨਾਲ ਦੁਰਵਿਵਹਾਰ: TMC ਆਗੂ ਕਲਿਆਣ ਬੈਨਰਜੀ ਲੋਕ ਸਭਾ ਤੋਂ ਮੁਅੱਤਲ

NEET ਪੇਪਰ ਲੀਕ 'ਤੇ ਚਰਚਾ ਲਈ ਪੂਰੀ ਤਰ੍ਹਾਂ ਤਿਆਰ ਸਰਕਾਰ: ਲੋਕ ਸਭਾ 'ਚ ਬੋਲੇ ਰਿਜੀਜੂ

NEET ਪੇਪਰ ਲੀਕ 'ਤੇ ਚਰਚਾ ਲਈ ਪੂਰੀ ਤਰ੍ਹਾਂ ਤਿਆਰ ਸਰਕਾਰ: ਲੋਕ ਸਭਾ 'ਚ ਬੋਲੇ ਰਿਜੀਜੂ

ਧਰਮੇਂਦਰ ਪ੍ਰਧਾਨ ਵਲੋਂ ਰਾਹੁਲ ਗਾਂਧੀ ਦੀ ਆਲੋਚਨਾ ਦਾ ਜੈਰਾਮ ਰਮੇਸ਼ ਨੇ ਦਿੱਤਾ ਪਲਟਵਾਰ ਜਵਾਬ

ਧਰਮੇਂਦਰ ਪ੍ਰਧਾਨ ਵਲੋਂ ਰਾਹੁਲ ਗਾਂਧੀ ਦੀ ਆਲੋਚਨਾ ਦਾ ਜੈਰਾਮ ਰਮੇਸ਼ ਨੇ ਦਿੱਤਾ ਪਲਟਵਾਰ ਜਵਾਬ

ਭਾਰਤ ਅਤੇ ਮੋਲਦੋਵਾ ਨੇ UNSC 'ਚ ਸੁਧਾਰ ਤੇ ਅੱਤਵਾਦ-ਰੋਕੂ ਸਹਿਯੋਗ 'ਤੇ ਕੀਤੀ ਚਰਚਾ

ਭਾਰਤ ਅਤੇ ਮੋਲਦੋਵਾ ਨੇ UNSC 'ਚ ਸੁਧਾਰ ਤੇ ਅੱਤਵਾਦ-ਰੋਕੂ ਸਹਿਯੋਗ 'ਤੇ ਕੀਤੀ ਚਰਚਾ

ਸੰਸਦ ਕੰਪਲੈਕਸ 'ਚ ਕਾਲੇ ਕੱਪੜੇ ਪਹਿਨ ਵਿਰੋਧੀ ਪਾਰਟੀਆਂ ਨੇ ਕੀਤਾ ਪ੍ਰਦਰਸ਼ਨ, ਕੀਤੀ ਨਾਅਰੇਬਾਜ਼ੀ

ਸੰਸਦ ਕੰਪਲੈਕਸ 'ਚ ਕਾਲੇ ਕੱਪੜੇ ਪਹਿਨ ਵਿਰੋਧੀ ਪਾਰਟੀਆਂ ਨੇ ਕੀਤਾ ਪ੍ਰਦਰਸ਼ਨ, ਕੀਤੀ ਨਾਅਰੇਬਾਜ਼ੀ

PM ਰਿਹਾਇਸ਼ ਦੇ ਨੇੜੇ ਧਰਨੇ 'ਤੇ ਬੈਠੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ

PM ਰਿਹਾਇਸ਼ ਦੇ ਨੇੜੇ ਧਰਨੇ 'ਤੇ ਬੈਠੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ