Thursday, November 12, 2026
BREAKING
• ਅਮਰੀਕਾ ਈਰਾਨ ਦੇ ਗੁਆਂਢੀ ਦੇਸ਼ਾਂ 'ਤੇ ਜ਼ਮੀਨੀ ਵਪਾਰ ਮਾਰਗਾਂ ਨੂੰ ਬੰਦ ਕਰਨ ਲਈ ਪਾ ਰਿਹੈ ਦਬਾਅ • 34 ਸਾਲਾਂ ਬਾਅਦ ਮੁੜ ਲਾੜੀ ਬਣੇਗੀ ਅਰਚਨਾ ਪੂਰਨ ਸਿੰਘ ! ਇਸ ਦਿਨ ਲਵੇਗੀ ਸੱਤ ਫੇਰੇ • ਬਾਲ-ਟੈਂਪਰਿੰਗ ਵਿਵਾਦ: ਮਿਚੇਲ ਮਾਰਸ਼ ਨੇ ਘਟਨਾ 'ਤੇ ਬੋਲਣ ਤੋਂ ਕੀਤਾ ਇਨਕਾਰ • ਅੰਡਰ19 ਏਸ਼ੀਆ ਕੱਪ ਦੇ ਫਾਈਨਲ 'ਚ ਪੁੱਜਾ ਭਾਰਤ, ਖਿਤਾਬੀ ਮੁਕਾਬਲੇ 'ਚ ਪਾਕਿ ਨਾਲ ਹੋਵੇਗਾ ਸਾਹਮਣਾ • ਮੌਸਮ ਦੀ ਮਾਰ ਨਾਲ ਅਨਾਜ ਬਾਜ਼ਾਰ ’ਚ ਤੇਜ਼ੀ, ਮੱਕੀ ਦੇ ਭਾਅ 40 ਫੀਸਦੀ ਤੱਕ ਵਧੇ • ਮੂਡੀਜ਼ ਨੇ ਭਾਰਤ ਦੀ ਵਾਧਾ ਦਰ ਦਾ ਅੰਦਾਜ਼ਾ ਵਧਾ ਕੇ ਕੀਤਾ 7 ਫੀਸਦੀ, ਗਲੋਬਲ ਜੋਖਮਾਂ ਨੂੰ ਲੈ ਕੇ ਕੀਤਾ ਚੌਕਸ • ਭਾਰਤੀ ਕਰੰਸੀ 'ਚ ਗਿਰਾਵਟ, ਅਮਰੀਕੀ ਡਾਲਰ ਮੁਕਾਬਲੇ 6 ਪੈਸੇ ਡਿੱਗੀ • ਤੰਬਾਕੂ ਮੁਕਤ ਯੂਥ ਕੰਪੇਨ 4.0 ਨੂੰ ਸਫ਼ਲ ਬਣਾਉਣ ਲਈ ਗਤੀਵਿਧੀਆਂ ਵਿੱਚ ਲਿਆਂਦੀ ਜਾਵੇ ਹੋਰ ਤੇਜ਼ੀ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ • ਆਮ ਆਦਮੀ ਕਲੀਨਿਕਾਂ ਵਿੱਚ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾਣ: ਸਿਵਲ ਸਰਜਨ ਡਾ ਗੀਤਾਂਜਲੀ ਸਿੰਘ  • 2014 ਬੈਚ ਦੇ ਪੀ.ਸੀ.ਐਸ. ਅਧਿਕਾਰੀ ਅਰਵਿੰਦ ਕੁਮਾਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਆਪਣਾ ਅਹੁੱਦਾ ਸੰਭਾਲਿਆ

ਪੰਜਾਬ

ਪੰਜਾਬ 'ਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲਿਆਵੇਗੀ ਭਾਜਪਾ: ਤਰੁਣ ਚੁੱਘ

03 ਜੂਨ, 2026 06:28 PM

ਚੰਡੀਗੜ੍ਹ : ਅੱਜ ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸਭ ਤੋਂ ਪਹਿਲਾਂ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਰਹੇ ਅਸ਼ਵਨੀ ਸ਼ਰਮਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦਾ ਸਮਾਂ ਪੰਜਾਬ ਵਿਚ ਭਾਜਪਾ ਲਈ ਇਕ ਨਵੀਂ ਪੁਲਾਂਘ ਵਾਲਾ ਰਿਹਾ, ਜਿਨ੍ਹਾਂ ਨੇ ਬੜੀ ਬਾਖੂਬੀ ਪਾਰਟੀ ਦੀ ਗੱਲ ਲੋਕਾਂ ਦੇ ਦਿਲਾਂ ਤਕ ਪਹੁੰਚਾਈ ਤੇ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਪਾਰਟੀ ਦੀ ਮੌਜੂਦਗੀ ਪ੍ਰਮੁਖਤਾ ਨਾਲ ਦਰਜ ਕਰਵਾਈ। 

 

ਇਸ ਦੇ ਨਾਲ ਹੀ ਉਨ੍ਹਾਂ ਨੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਜਰਨੈਲ ਚੁਣ ਲਿਆ ਹੈ ਤੇ ਉਨ੍ਹਾਂ ਦੀ ਅਗਵਾਈ ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਹਤ ਤੇ ਸਿੱਖਿਆ ਕ੍ਰਾਂਤੀ ਦੇ ਨਾਂ 'ਤੇ ਪੰਜਾਬੀਆਂ ਨਾਲ ਧੋਖਾ ਕੀਤਾ ਅਤੇ ਪੰਜਾਬ ਨੂੰ ਲੁੱਟ ਲਿਆ। ਅੱਜ ਭਾਜਪਾ ਚੰਡੀਗੜ੍ਹ ਤੋਂ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿਚ ਇਸ ਸਰਕਾਰ ਦੇ ਜਾਣ ਦਾ ਬਿਗੁਲ ਵਜਾ ਰਹੀ ਹੈ। 

 

ਤਰੁਣ ਚੁੱਘ ਨੇ ਪੰਜਾਬ ਵਿਚ ਹੋਏ ਗ੍ਰਨੇਡ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਅੱਜ ਪੰਜਾਬ ਵਿਚ ਪੁਲਸ ਹੀ ਸੁਰੱਖਿਅਤ ਨਹੀਂ ਤਾਂ ਆਮ ਨਾਗਰਿਕ ਕਿੱਥੇ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਡਰ ਦੇ ਮਾਹੌਲ ਵਿਚ ਹੈ, ਭਾਰਤੀ ਜਨਤਾ ਪਾਰਟੀ ਇਸ ਡਰ ਦੇ ਮਾਹੌਲ ਨੂੰ ਖ਼ਤਮ ਕਰੇਗੀ। ਚੁੱਘ ਨੇ ਕਿਹਾ ਕਿ ਪੰਜਾਬ ਵਿਚ 'ਯੁੱਧ ਨਸ਼ਿਆਂ ਵਿਰੁੱਧ'  2 ਵਾਰ ਫ਼ੇਲ੍ਹ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਵਲ ਢਿੱਲੋਂ ਦੀ ਲੀਡਰਸ਼ਿਪ ਵਿਚ ਪੂਰੀ ਪਾਰਟੀ ਇਕ ਆਵਾਜ਼ ਵਿਚ ਕਹਿ ਰਹੀ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ। ਨਸ਼ਾ ਵੇਚਣ ਵਾਲੇ ਤੇ ਨਸ਼ਾ ਲਿਆਉਣ ਵਾਲੇ ਦੋਵੇਂ ਬਖਸ਼ੇ ਨਹੀਂ ਜਾਣਗੇ। ਅੱਜ ਆਮ ਲੋਕਾਂ ਦੀ ਆਵਾਜ਼ ਹੈ ਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਸਥਾਪਤ ਕਰੇਗੀ।

 

Have something to say? Post your comment

ਅਤੇ ਪੰਜਾਬ ਖਬਰਾਂ

ਤੰਬਾਕੂ ਮੁਕਤ ਯੂਥ ਕੰਪੇਨ 4.0 ਨੂੰ ਸਫ਼ਲ ਬਣਾਉਣ ਲਈ ਗਤੀਵਿਧੀਆਂ ਵਿੱਚ ਲਿਆਂਦੀ ਜਾਵੇ ਹੋਰ ਤੇਜ਼ੀ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ

ਤੰਬਾਕੂ ਮੁਕਤ ਯੂਥ ਕੰਪੇਨ 4.0 ਨੂੰ ਸਫ਼ਲ ਬਣਾਉਣ ਲਈ ਗਤੀਵਿਧੀਆਂ ਵਿੱਚ ਲਿਆਂਦੀ ਜਾਵੇ ਹੋਰ ਤੇਜ਼ੀ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ

ਆਮ ਆਦਮੀ ਕਲੀਨਿਕਾਂ ਵਿੱਚ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾਣ: ਸਿਵਲ ਸਰਜਨ ਡਾ ਗੀਤਾਂਜਲੀ ਸਿੰਘ 

ਆਮ ਆਦਮੀ ਕਲੀਨਿਕਾਂ ਵਿੱਚ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾਣ: ਸਿਵਲ ਸਰਜਨ ਡਾ ਗੀਤਾਂਜਲੀ ਸਿੰਘ 

2014 ਬੈਚ ਦੇ ਪੀ.ਸੀ.ਐਸ. ਅਧਿਕਾਰੀ ਅਰਵਿੰਦ ਕੁਮਾਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਆਪਣਾ ਅਹੁੱਦਾ ਸੰਭਾਲਿਆ

2014 ਬੈਚ ਦੇ ਪੀ.ਸੀ.ਐਸ. ਅਧਿਕਾਰੀ ਅਰਵਿੰਦ ਕੁਮਾਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਆਪਣਾ ਅਹੁੱਦਾ ਸੰਭਾਲਿਆ

ਪੰਜਾਬ ਕ੍ਰਿਸਚਨ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਸੰਗਰੂਰ ਦੇ ਚੇਅਰਮੈਨ ਨਿਯੁਕਤ ਹੋਏ ਡਿੰਪਲ ਮਸੀਹ

ਪੰਜਾਬ ਕ੍ਰਿਸਚਨ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਸੰਗਰੂਰ ਦੇ ਚੇਅਰਮੈਨ ਨਿਯੁਕਤ ਹੋਏ ਡਿੰਪਲ ਮਸੀਹ

‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ ਅੱਠ ਪਿੰਡਾਂ ਦੇ 2,256 ਪਰਿਵਾਰਾਂ ਨੂੰ ਮਾਲਕੀ ਦਸਤਾਵੇਜ਼ ਸੌਂਪੇ

‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ ਅੱਠ ਪਿੰਡਾਂ ਦੇ 2,256 ਪਰਿਵਾਰਾਂ ਨੂੰ ਮਾਲਕੀ ਦਸਤਾਵੇਜ਼ ਸੌਂਪੇ

ਪੰਜਾਬ 'ਚ ਪੱਛਮੀ ਗੜਬੜੀ ਸਰਗਰਮ! 2 ਦਿਨ ਮੀਂਹ ਪੈਣ ਦੀ ਸੰਭਾਵਨਾ

ਪੰਜਾਬ 'ਚ ਪੱਛਮੀ ਗੜਬੜੀ ਸਰਗਰਮ! 2 ਦਿਨ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ਦੀ ਹਵਾ 'ਚ ਘੁਲਿਆ ਜ਼ਹਿਰ! ਬੱਚਿਆਂ ਤੇ ਬਜ਼ੁਰਗਾਂ ਦੇ ਫੇਫੜੇ ਖਤਰੇ 'ਚ, ਮਾਹਿਰਾਂ ਨੇ ਦਿੱਤੀ ਰਾਏ

ਪੰਜਾਬ ਦੀ ਹਵਾ 'ਚ ਘੁਲਿਆ ਜ਼ਹਿਰ! ਬੱਚਿਆਂ ਤੇ ਬਜ਼ੁਰਗਾਂ ਦੇ ਫੇਫੜੇ ਖਤਰੇ 'ਚ, ਮਾਹਿਰਾਂ ਨੇ ਦਿੱਤੀ ਰਾਏ

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਫ਼ੈਸਲਾ, ਇਨ੍ਹਾਂ ਕੀਰਤਨੀ ਜਥਿਆਂ 'ਤੇ ਲਗਾਈ ਰੋਕ

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਫ਼ੈਸਲਾ, ਇਨ੍ਹਾਂ ਕੀਰਤਨੀ ਜਥਿਆਂ 'ਤੇ ਲਗਾਈ ਰੋਕ

ਵੱਡੀ ਖ਼ਬਰ : ਈ. ਡੀ. ਵੱਲੋਂ ਵਿਧਾਇਕਾ ਅਮਨਦੀਪ ਕੌਰ ਨੂੰ ਸੰਮਨ

ਵੱਡੀ ਖ਼ਬਰ : ਈ. ਡੀ. ਵੱਲੋਂ ਵਿਧਾਇਕਾ ਅਮਨਦੀਪ ਕੌਰ ਨੂੰ ਸੰਮਨ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ, ਅੱਜ ਤੋਂ ਕੀਤਾ ਨਵੀਂ ਮੁਹਿੰਮ ਦਾ ਆਗਾਜ਼

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ, ਅੱਜ ਤੋਂ ਕੀਤਾ ਨਵੀਂ ਮੁਹਿੰਮ ਦਾ ਆਗਾਜ਼