Saturday, November 07, 2026
BREAKING
• ਦੀਵਾਲੀ ਮੌਕੇ ਹੋਵੇਗਾ ਪਰਵਿੰਦਰ ਝੋਟਾ ਦਾ ਸਸਕਾਰ, ਪਿਤਾ ਨੇ ਦੱਸਿਆ ਕਿਉਂ ਚੁਣੀ ਗਈ 8 ਨਵੰਬਰ • ਕਾਂਗਰਸ ਆਗੂ ਬਰਿੰਦਰ ਸਿੰਘ ਢਿੱਲੋਂ ਦਾ ਬਿਆਨ, ਕਿਹਾ- ਮੇਰੇ 'ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ • ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨੇ ਗੱਲਬਾਤ ਤੱਕ ਸਤਿਕਾਰ (ਸੋਧ) ਐਕਟ ’ਤੇ ਰੋਕ ਲਗਾਉਣ ਨੂੰ ਕਿਹਾ • ਪੰਜਾਬ 'ਚ ED ਦਾ ਵੱਡਾ ਐਕਸ਼ਨ! 14 ਟਿਕਾਣਿਆਂ 'ਤੇ ਛਾਪੇਮਾਰੀ, ਸਾਬਕਾ ਮੰਤਰੀ ਬਾਰੇ ਵੱਡੇ ਖ਼ੁਲਾਸੇ • ਇੰਦੌਰ 'ਚ ਦਿਲਜੀਤ ਦੋਸਾਂਝ ਨਹੀਂ ਗਾ ਸਕਣਗੇ ਆਪਣੇ ਇਹ 4 ਸੁਪਰਹਿੱਟ ਗਾਣੇ • ਜਲਦ ਪੰਜਾਬ ਆਉਣਗੇ ਪ੍ਰਿਅੰਕਾ ਗਾਂਧੀ, ਦੌਰੇ ਨੂੰ ਲੈ ਕੇ ਕਾਂਗਰਸ ਨੇ ਸ਼ੁਰੂ ਕੀਤੀਆਂ ਤਿਆਰੀਆਂ • ਪਰਵਿੰਦਰ ਝੋਟੇ ਦਾ PGI 'ਚ ਹੋਇਆ ਪੋਸਟਮਾਰਟਮ, ਪਿਤਾ ਭੀਮ ਸਿੰਘ ਦੀ ਭੁੱਖ-ਹੜਤਾਲ ਜਾਰੀ • ਪੰਜਾਬ 'ਚ ਵੱਡੀ ਸਿਆਸੀ ਹਲਚਲ: 13 ਤਾਰੀਖ਼ ਨੂੰ ਬੇਗੋਵਾਲ ਜਾਣਗੇ ਸੁਖਬੀਰ; ਬੀਬੀ ਜਗੀਰ ਕੌਰ ਦੀ ਹੋਵੇਗੀ ਘਰ ਵਾਪਸੀ • ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦੇ DA ਵਿਚ 40% ਵਾਧਾ • ਗੁਰਨੂਰ ਕੋਲ ਰਫ਼ਤਾਰ ਅਤੇ ਉਛਾਲ ਦੋਵੇਂ ਹਨ: ਗਿੱਲ

ਪੰਜਾਬ

ਪੰਜਾਬ 'ਚ ED ਦਾ ਵੱਡਾ ਐਕਸ਼ਨ! 14 ਟਿਕਾਣਿਆਂ 'ਤੇ ਛਾਪੇਮਾਰੀ, ਸਾਬਕਾ ਮੰਤਰੀ ਬਾਰੇ ਵੱਡੇ ਖ਼ੁਲਾਸੇ

07 ਨਵੰਬਰ, 2026 07:08 PM

ਜਲੰਧਰ : ਜਲੰਧਰ ਈ. ਡੀ. ਦੀ ਟੀਮ ਨੇ 2-3 ਨਵੰਬਰ ਨੂੰ ਸਾਬਕਾ ਉਦਯੋਗ ਮੰਤਰੀ ਅਤੇ ਕਾਂਗਰਸੀ ਨੇਤਾ ਸੁੰਦਰ ਸ਼ਾਮ ਅਰੋੜਾ, ਉਨ੍ਹਾਂ ਦੇ ਪੁੱਤਰ ਅਤੇ ਸਾਥੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਈ. ਡੀ. ਵੱਲੋਂ ਜਾਰੀ ਪੱਤਰ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ 'ਚ 14 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਨੇ ਹੁਸ਼ਿਆਰਪੁਰ ਦੇ ਜੋਧਾ ਮੱਲ ਰੋਡ 'ਤੇ ਸਥਿਤ ਉਨ੍ਹਾਂ ਦੇ ਘਰ 'ਤੇ 42 ਘੰਟੇ ਛਾਪੇਮਾਰੀ ਕੀਤੀ। ਮਿਲੀ ਜਾਣਕਾਰੀ ਮੁਤਾਬਕ ਇਹ ਕਾਰਵਾਈ ਪੰਜਾਬ ਦੇ ਸਾਬਕਾ ਮੰਤਰੀ, ਉਨ੍ਹਾਂ ਦੇ ਪੁੱਤਰ ਪ੍ਰਤੀਕ ਅਰੋੜਾ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਕੀਤੀ ਗਈ ਹੈ।


ਇਸ ਤਲਾਸ਼ੀ ਦੌਰਾਨ ਮੋਬਾਇਲ ਫੋਨ, ਇਤਰਾਜ਼ਯੋਗ ਦਸਤਾਵੇਜ਼, ਜਾਇਦਾਦ ਦੇ ਕਾਗਜ਼ਾਤ, ਪੀ. ਐੱਸ. ਆਈ. ਈ. ਸੀ. ਪਲਾਟ ਨਾਲ ਜੁੜੇ ਰਿਕਾਰਡ ਅਤੇ ਡਿਜੀਟਲ ਡਿਵਾਈਜ਼ ਬਰਾਮਦ ਕੀਤੇ ਗਏ ਅਤੇ ਜ਼ਬਤ ਕੀਤੇ ਗਏ। ਬੈਂਕ ਲਾਕਰ ਵੀ ਫ੍ਰੀਜ਼/ਜ਼ਬਤ ਕੀਤੇ ਗਏ। ਜਿਹੜੇ ਸਥਾਨਾਂ 'ਤੇ ਤਲਾਸ਼ੀ ਲਈ ਗਈ ਉਨ੍ਹਾਂ ਵਿਚ ਸੁੰਦਰ ਸ਼ਾਮ ਅਰੋੜਾ ਦਾ ਹੁਸ਼ਿਆਰਪੁਰ ਸਥਿਤ ਘਰ, ਹੁਸ਼ਿਆਰਪੁਰ ਦਾ ਸ਼ਿਵਮ ਹਸਪਤਾਲ ਅਤੇ ਐੱਸ. ਆਰ. ਜੀ. ਬਿਲਡਰਜ਼ ਐਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ, ਜੀ. ਆਰ. ਜੀ. ਡਿਵੈਲਪਰਜ਼ ਐਂਡ ਪ੍ਰਮੋਟਰਜ਼ ਐੱਲ. ਐੱਲ. ਪੀ ਅਤੇ ਗੁਲਮੋਹਰ ਟਾਊਨਸ਼ਿਪ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਸਥਿਤ ਟਿਕਾਣੇ ਸ਼ਾਮਲ ਸਨ। ਇਨ੍ਹਾਂ ਕੰਪਨੀਆਂ ਦੇ ਪ੍ਰਮੋਟਰਾਂ, ਡਾਇਰੈਕਟਰਾਂ ਅਤੇ ਸਹਿਯੋਗੀਆਂ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਗਈ।


ਈ. ਡੀ. ਦੀ ਜਾਂਚ 'ਚ ਖ਼ੁਲਾਸਾ ਹੋਇਆ ਹੈ ਕਿ ਮਾਰਚ 2017 ਤੋਂ ਸਤੰਬਰ 2021 ਤੱਕ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਸੁੰਦਰ ਸ਼ਾਮ ਅਰੋੜਾ ਦਾ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ. ਐੱਸ. ਆਈ. ਈ. ਸੀ) ਦੇ ਕੰਮਕਾਜ 'ਤੇ ਸਿੱਧਾ ਕੰਟਰੋਲ ਸੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਪੀ. ਐੱਸ. ਆਈ. ਈ. ਸੀ. ਨਾਲ ਸਬੰਧਤ ਮਹਿੰਗੇ ਉਦਯੋਗਿਕ ਪਲਾਟਾਂ ਨੂੰ ਟਰਾਂਸਫਰ ਕਰਕੇ ਪ੍ਰਾਈਵੇਟ ਰੀਅਲ ਅਸਟੇਟ ਕੰਪਨੀਆਂ ਨੂੰ ਬੇਲੋੜਾ ਲਾਭ ਪਹੁੰਚਾਇਆ।


ਇਸ ਦੇ ਬਦਲੇ ਵਿਚ ਉਨ੍ਹਾਂ ਨੇ ਆਪਣੇ ਬੇਟੇ ਪ੍ਰਤੀਕ ਅਰੋੜਾ ਦੇ ਨਾਂ 'ਤੇ ਉਨ੍ਹਾਂ ਰੀਅਲ ਅਸਟੇਟ ਕੰਪਨੀਆਂ ਵਿਚ ਹਿੱਸੇਦਾਰੀ ਹਾਸਲ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਈ.ਡੀ. ਨੂੰ ਬੈਂਕ ਰਿਕਾਰਡ ਤੋਂ ਕੁਝ ਸਬੂਤ ਮਿਲੇ ਹਨ। ਈ.ਡੀ. ਦੇ ਸਰਚ ਮੁਹਿੰਮ ਦੌਰਾਨ ਮੋਬਾਇਲ ਫੋਨ, ਇਤਰਾਜ਼ਯੋਗ ਦਸਤਾਵੇਜ਼, ਪ੍ਰਾਪਰਟੀ ਨਾਲ ਜੁੜੇ ਕਾਗਜ਼ਾਤ, ਪੀ. ਐੱਸ. ਆਈ. ਈ. ਸੀ. ਪਲਾਟ ਨਾਲ ਸਬੰਧਤ ਰਿਕਾਰਡ ਅਤੇ ਡਿਜੀਟਲ ਡਿਵਾਈਜ਼ ਜ਼ਬਤ ਕੀਤੇ ਗਏ। ਇਸ ਦੇ ਨਾਲ ਹੀ ਬੈਂਕ ਲਾਕਰਸ ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਹੈ। ਈ. ਡੀ. ਟੀਮ ਵੱਲੋਂ ਹੋਰ ਜਾਂਚ ਜਾਰੀ ਹੈ।

 

Have something to say? Post your comment

ਅਤੇ ਪੰਜਾਬ ਖਬਰਾਂ

ਦੀਵਾਲੀ ਮੌਕੇ ਹੋਵੇਗਾ ਪਰਵਿੰਦਰ ਝੋਟਾ ਦਾ ਸਸਕਾਰ, ਪਿਤਾ ਨੇ ਦੱਸਿਆ ਕਿਉਂ ਚੁਣੀ ਗਈ 8 ਨਵੰਬਰ

ਦੀਵਾਲੀ ਮੌਕੇ ਹੋਵੇਗਾ ਪਰਵਿੰਦਰ ਝੋਟਾ ਦਾ ਸਸਕਾਰ, ਪਿਤਾ ਨੇ ਦੱਸਿਆ ਕਿਉਂ ਚੁਣੀ ਗਈ 8 ਨਵੰਬਰ

ਕਾਂਗਰਸ ਆਗੂ ਬਰਿੰਦਰ ਸਿੰਘ ਢਿੱਲੋਂ ਦਾ ਬਿਆਨ, ਕਿਹਾ- ਮੇਰੇ 'ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ

ਕਾਂਗਰਸ ਆਗੂ ਬਰਿੰਦਰ ਸਿੰਘ ਢਿੱਲੋਂ ਦਾ ਬਿਆਨ, ਕਿਹਾ- ਮੇਰੇ 'ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ

ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨੇ ਗੱਲਬਾਤ ਤੱਕ ਸਤਿਕਾਰ (ਸੋਧ) ਐਕਟ ’ਤੇ ਰੋਕ ਲਗਾਉਣ ਨੂੰ ਕਿਹਾ

ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨੇ ਗੱਲਬਾਤ ਤੱਕ ਸਤਿਕਾਰ (ਸੋਧ) ਐਕਟ ’ਤੇ ਰੋਕ ਲਗਾਉਣ ਨੂੰ ਕਿਹਾ

ਜਲਦ ਪੰਜਾਬ ਆਉਣਗੇ ਪ੍ਰਿਅੰਕਾ ਗਾਂਧੀ, ਦੌਰੇ ਨੂੰ ਲੈ ਕੇ ਕਾਂਗਰਸ ਨੇ ਸ਼ੁਰੂ ਕੀਤੀਆਂ ਤਿਆਰੀਆਂ

ਜਲਦ ਪੰਜਾਬ ਆਉਣਗੇ ਪ੍ਰਿਅੰਕਾ ਗਾਂਧੀ, ਦੌਰੇ ਨੂੰ ਲੈ ਕੇ ਕਾਂਗਰਸ ਨੇ ਸ਼ੁਰੂ ਕੀਤੀਆਂ ਤਿਆਰੀਆਂ

ਪਰਵਿੰਦਰ ਝੋਟੇ ਦਾ PGI 'ਚ ਹੋਇਆ ਪੋਸਟਮਾਰਟਮ, ਪਿਤਾ ਭੀਮ ਸਿੰਘ ਦੀ ਭੁੱਖ-ਹੜਤਾਲ ਜਾਰੀ

ਪਰਵਿੰਦਰ ਝੋਟੇ ਦਾ PGI 'ਚ ਹੋਇਆ ਪੋਸਟਮਾਰਟਮ, ਪਿਤਾ ਭੀਮ ਸਿੰਘ ਦੀ ਭੁੱਖ-ਹੜਤਾਲ ਜਾਰੀ

ਪੰਜਾਬ 'ਚ ਵੱਡੀ ਸਿਆਸੀ ਹਲਚਲ: 13 ਤਾਰੀਖ਼ ਨੂੰ ਬੇਗੋਵਾਲ ਜਾਣਗੇ ਸੁਖਬੀਰ; ਬੀਬੀ ਜਗੀਰ ਕੌਰ ਦੀ ਹੋਵੇਗੀ ਘਰ ਵਾਪਸੀ

ਪੰਜਾਬ 'ਚ ਵੱਡੀ ਸਿਆਸੀ ਹਲਚਲ: 13 ਤਾਰੀਖ਼ ਨੂੰ ਬੇਗੋਵਾਲ ਜਾਣਗੇ ਸੁਖਬੀਰ; ਬੀਬੀ ਜਗੀਰ ਕੌਰ ਦੀ ਹੋਵੇਗੀ ਘਰ ਵਾਪਸੀ

ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦੇ DA ਵਿਚ 40% ਵਾਧਾ

ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦੇ DA ਵਿਚ 40% ਵਾਧਾ

ਡਿਪਟੀ ਕਮਿਸ਼ਨਰ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਤਹਿਤ ਈ.ਵੀ.ਐਮਜ਼ ਦੀ ਫਸਟ ਲੈਵਲ ਚੈਕਿੰਗ ਲਈ ਪ੍ਰਬੰਧਾਂ ਦਾ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਤਹਿਤ ਈ.ਵੀ.ਐਮਜ਼ ਦੀ ਫਸਟ ਲੈਵਲ ਚੈਕਿੰਗ ਲਈ ਪ੍ਰਬੰਧਾਂ ਦਾ ਲਿਆ ਜਾਇਜ਼ਾ

ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ

ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ

ਜ਼ਿਲ੍ਹੇ ਵਿੱਚ12 ਦਸੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ - ਜ਼ਿਲ੍ਹਾ ਅਤੇ ਸ਼ੈਸਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ      

ਜ਼ਿਲ੍ਹੇ ਵਿੱਚ12 ਦਸੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ - ਜ਼ਿਲ੍ਹਾ ਅਤੇ ਸ਼ੈਸਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ