Monday, July 06, 2026
BREAKING
ਸ਼੍ਰੋਮਣੀ ਅਕਾਲੀ ਦਲ ਖਰੜ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵੱਲੋਂ 12 ਜੁਲਾਈ ਤੋਂ 'ਬੋਲੇਗਾ ਖਰੜ, ਬਦਲੇਗਾ ਖਰੜ' ਪੈਦਲ ਮਾਰਚ ਦਾ ਐਲਾਨ, ਖਰੜ ਦੇ ਵਿਕਾਸ ਦੀ ਅਸਲੀਅਤ ਕਰਨਗੇ ਬੇਨਕਾਬ ਸੁਣਨ ਦੀ ਸਮਰੱਥਾ ਮੁੜ ਬਹਾਲ ਕਰਨ ਤੋਂ ਲੈ ਕੇ ਜ਼ਿੰਦਗੀਆਂ ਬਚਾਉਣ ਤੱਕ: ਸਮੇਂ ਸਿਰ ਈਐਨਟੀ ਇਲਾਜ ਹੁਣ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਤੇ ਕਾਰਗਰ ਦੋ ਨਸ਼ਾ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਤਿੰਨ ਵਿਅਕਤੀ 13 ਕਿੱਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ 8 ਜੁਲਾਈ ਨੂੰ ‘ਆਨਲਾਈਨ ਐਨ.ਆਰ.ਆਈ. ਮਿਲਣੀ’ ਕਰਵਾਏਗੀ ਪੰਜਾਬ ਸਰਕਾਰ ; ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣਨਗੇ ਹਰ ਬੱਚੇ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ 'ਸੇਫ ਸਕੂਲ ਵਾਹਨ' ਮੁਹਿੰਮ ਕੀਤੀ ਤੇਜ਼: ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਸੁਨਾਮ ਵਾਸਿਆਂ ਨੂੰ ਵੱਡੀ ਰਾਹਤ; ਪੁਰਾਣੀ ਮੰਡੀ ਦਾ 40 ਸਾਲ ਪੁਰਾਣਾ ਮਸਲਾ ਹੱਲ ਸ੍ਰੀ ਨੈਣਾ ਦੇਵੀ ਮੰਦਰ ਸੁਨਾਮ ਮੰਦਰ ਕਮੇਟੀ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਐੱਸ.ਸੀ. ਸਾਹਿਬਾਨ ਦਾ ਸਨਮਾਨ ਕੇਨ ਕਮਿਸ਼ਨਰ ਪੰਜਾਬ ਵੱਲੋ ਖ਼ਾਦ ਵਿਕਰੇਤਾਵਾਂ ਅਤੇ ਪਲਾਈਵੁੱਡ ਇੰਡਸਟਰੀ ਦੀ ਚੈਕਿੰਗ  ਬਘੇਲ ਦੀ ਮੀਟਿੰਗ ਲਈ ਚੰਨੀ ਧੜੇ ਨੂੰ ਨਹੀਂ ਮਿਲਿਆ ਸੱਦਾ! ਭਾਰਤ ਭੂਸ਼ਣ ਆਸ਼ੂ ਦਾ ਵੱਡਾ ਬਿਆਨ ਪੰਜਾਬ ਕਾਂਗਰਸ ਦੀ ਨਬਜ਼ ਟਟੋਲਣ ਚੰਡੀਗੜ੍ਹ ਪੁੱਜੇ ਭੂਪੇਸ਼ ਬਘੇਲ, ਅਗਲੇ 5 ਦਿਨ ਰਹਿਣਗੇ ਬੇਹੱਦ ਅਹਿਮ

ਪੰਜਾਬ

ਪੰਜਾਬ ਕਾਂਗਰਸ 'ਚ ਧੜੇਬੰਦੀ ਦੀਆਂ ਖ਼ਬਰਾਂ ਵਿਚਾਲੇ ਰਾਜਾ ਵੜਿੰਗ ਦਾ ਵੱਡਾ ਬਿਆਨ, ਬੋਲੋ ਹਰ ਮੀਟਿੰਗ...

06 ਜੁਲਾਈ, 2026 06:11 PM

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਅੰਦਰ ਧੜੇਬੰਦੀ ਅਤੇ ਵੱਖ-ਵੱਖ ਆਗੂਆਂ ਦੀਆਂ ਹੋ ਰਹੀਆਂ ਮੀਟਿੰਗਾਂ ਨੂੰ ਲੈ ਕੇ ਚੱਲ ਰਹੀਆਂ ਸਿਆਸੀ ਚਰਚਾਵਾਂ 'ਤੇ ਆਪਣਾ ਸਪੱਸ਼ਟ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਵੱਖ-ਵੱਖ ਆਗੂਆਂ ਵਿਚਾਲੇ ਹੋਣ ਵਾਲੀਆਂ ਮੀਟਿੰਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਬਗਾਵਤ ਜਾਂ ਧੜੇਬੰਦੀ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਉਨ੍ਹਾਂ ਦਾ ਕਹਿਣਾ ਸੀ ਕਿ ਹਰ ਮੀਟਿੰਗ ਦਾ ਇਕੋ-ਇਕ ਮਕਸਦ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਅਤੇ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਤਿਆਰ ਕਰਨਾ ਹੈ। ਰਾਜਾ ਵੜਿੰਗ ਨੇ ਮੀਡੀਆ 'ਚ ਸੋਰਸਾਂ ਦੇ ਹਵਾਲੇ ਨਾਲ ਚੱਲ ਰਹੀਆਂ ਖ਼ਬਰਾਂ 'ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਬਿਨਾਂ ਕਿਸੇ ਠੋਸ ਸਬੂਤ ਦੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਪਾਰਟੀ ਦੇ ਵਰਕਰਾਂ ਅਤੇ ਲੋਕਾਂ 'ਚ ਭਰਮ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਖ਼ਬਰ ਸੋਰਸਾਂ ਦੇ ਆਧਾਰ 'ਤੇ ਚਲਾਈ ਜਾਂਦੀ ਹੈ ਤਾਂ ਉਸ ਦੀ ਪ੍ਰਮਾਣਿਕਤਾ ਵੀ ਸਾਬਤ ਹੋਣੀ ਚਾਹੀਦੀ ਹੈ। ਸਿਰਫ਼ ਅਫਵਾਹਾਂ ਜਾਂ ਅੰਦਾਜ਼ਿਆਂ ਦੇ ਆਧਾਰ 'ਤੇ ਖ਼ਬਰਾਂ ਚਲਾਉਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਰੇ ਸੀਨੀਅਰ ਆਗੂ ਇੱਕੋ ਪਰਿਵਾਰ ਦਾ ਹਿੱਸਾ ਹਨ। ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਪ੍ਰਗਟ ਸਿੰਘ ਅਤੇ ਹੋਰ ਆਗੂ ਪਾਰਟੀ ਦੇ ਮਹੱਤਵਪੂਰਨ ਚਿਹਰੇ ਹਨ ਅਤੇ ਇੱਕ-ਦੂਜੇ ਨਾਲ ਲਗਾਤਾਰ ਸੰਪਰਕ 'ਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਆਗੂ ਨਾਲ ਮੀਟਿੰਗ ਕਰਨਾ ਜਾਂ ਵਿਚਾਰ-ਵਟਾਂਦਰਾ ਕਰਨਾ ਕੋਈ ਗਲਤ ਗੱਲ ਨਹੀਂ ਹੈ, ਸਗੋਂ ਇਹ ਪਾਰਟੀ ਨੂੰ ਮਜ਼ਬੂਤ ਕਰਨ ਦੀ ਪ੍ਰਕਿਰਿਆ ਦਾ ਹਿੱਸਾ ਹੈ।

ਰਾਜਾ ਵੜਿੰਗ ਨੇ ਮੋਰਿੰਡਾ 'ਚ ਹੋਈ ਮੀਟਿੰਗ ਨੂੰ ਲੈ ਕੇ ਵੀ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਨੇ ਇਸ ਮੀਟਿੰਗ ਨੂੰ ਕਿਸੇ ਖਾਸ ਧੜੇ ਦੀ ਮੀਟਿੰਗ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਅਸਲ 'ਚ ਇਸ ਦਾ ਮਕਸਦ ਸਿਰਫ਼ ਕਾਂਗਰਸ ਨੂੰ ਹੋਰ ਮਜ਼ਬੂਤ ਬਣਾਉਣਾ ਸੀ। ਉਨ੍ਹਾਂ ਕਿਹਾ ਕਿ ਅੱਜ ਹੋਈ ਮੀਟਿੰਗ ਵੀ ਉਸੇ ਲੜੀ ਦਾ ਹਿੱਸਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਵੀ ਅਜਿਹੀਆਂ ਮੀਟਿੰਗਾਂ ਜਾਰੀ ਰਹਿਣਗੀਆਂ। ਇਸ ਨੂੰ ਕਿਸੇ ਵੀ ਤਰ੍ਹਾਂ ਦੀ ਅੰਦਰੂਨੀ ਲੜਾਈ ਜਾਂ ਵਿਰੋਧ ਨਾਲ ਜੋੜਨਾ ਗਲਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਈ ਵਾਰ ਕਿਸੇ ਇੱਕ ਮੀਟਿੰਗ 'ਚ ਹਰ ਆਗੂ ਦੀ ਮੌਜੂਦਗੀ ਸੰਭਵ ਨਹੀਂ ਹੁੰਦੀ। ਇਸ ਦਾ ਇਹ ਮਤਲਬ ਨਹੀਂ ਕਿ ਪਾਰਟੀ 'ਚ ਮਤਭੇਦ ਹਨ। ਵੱਖ-ਵੱਖ ਆਗੂ ਆਪਣੇ ਰੁਝੇਵਿਆਂ ਅਤੇ ਪ੍ਰੋਗਰਾਮਾਂ ਕਾਰਨ ਹਰ ਮੀਟਿੰਗ 'ਚ ਸ਼ਾਮਲ ਨਹੀਂ ਹੋ ਸਕਦੇ ਪਰ ਇਸ ਨਾਲ ਪਾਰਟੀ ਦੀ ਏਕਤਾ 'ਤੇ ਕੋਈ ਅਸਰ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਰੇ ਆਗੂ ਆਪਸ 'ਚ ਸੰਪਰਕ ਵਿੱਚ ਹਨ ਅਤੇ ਪਾਰਟੀ ਦੇ ਹਿੱਤ ਲਈ ਇਕੱਠੇ ਕੰਮ ਕਰ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਦੇ ਅੰਦਰੂਨੀ ਮਾਮਲਿਆਂ ਨੂੰ ਜਨਤਕ ਬਹਿਸ ਦਾ ਵਿਸ਼ਾ ਬਣਾਉਣ ਦੀ ਲੋੜ ਨਹੀਂ ਹੈ। ਹਰ ਰਾਜਨੀਤਿਕ ਪਾਰਟੀ 'ਚ ਵਿਚਾਰ-ਵਟਾਂਦਰਾ ਅਤੇ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਕਾਂਗਰਸ 'ਚ ਵੀ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਅੰਦਰ ਕਿਸੇ ਵੀ ਮਸਲੇ 'ਤੇ ਆਪਸੀ ਗੱਲਬਾਤ ਰਾਹੀਂ ਫ਼ੈਸਲੇ ਲਏ ਜਾਂਦੇ ਹਨ ਅਤੇ ਇਹ ਸੰਗਠਨ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਵੀ ਹੈ।

ਉਨ੍ਹਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਹਰ ਮੀਟਿੰਗ ਨੂੰ ਧੜੇਬੰਦੀ ਜਾਂ ਟਕਰਾਅ ਦੇ ਨਜ਼ਰੀਏ ਨਾਲ ਨਾ ਦੇਖਿਆ ਜਾਵੇ। ਉਨ੍ਹਾਂ ਕਿਹਾ ਕਿ ਮੀਡੀਆ ਦੀ ਜ਼ਿੰਮੇਵਾਰੀ ਹੈ ਕਿ ਉਹ ਤੱਥਾਂ ਦੇ ਆਧਾਰ 'ਤੇ ਖ਼ਬਰਾਂ ਪੇਸ਼ ਕਰੇ, ਨਾ ਕਿ ਅਫ਼ਵਾਹਾਂ ਨੂੰ ਹਵਾ ਦੇਵੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੀ ਕਈ ਵਾਰ ਕਾਂਗਰਸ ਨੂੰ ਬਦਨਾਮ ਕਰਨ ਲਈ ਅਜਿਹੀਆਂ ਗੱਲਾਂ ਫੈਲਾਉਂਦੀਆਂ ਹਨ ਪਰ ਪਾਰਟੀ ਦੇ ਆਗੂ ਅਤੇ ਵਰਕਰ ਪੂਰੀ ਤਰ੍ਹਾਂ ਇਕਜੁੱਟ ਹਨ। ਅਖ਼ੀਰ ਵਿੱਚ ਰਾਜਾ ਵੜਿੰਗ ਨੇ ਭਰੋਸਾ ਦਿਵਾਇਆ ਕਿ ਪੰਜਾਬ ਕਾਂਗਰਸ 'ਚ ਕੋਈ ਧੜੇਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਹਰ ਆਗੂ ਅਤੇ ਹਰ ਵਰਕਰ ਇੱਕੋ ਟੀਚੇ ਨਾਲ ਕੰਮ ਕਰ ਰਿਹਾ ਹੈ, ਉਹ ਹੈ ਕਾਂਗਰਸ ਨੂੰ ਮਜ਼ਬੂਤ ਕਰਨਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਲੋਕਾਂ ਦਾ ਭਰੋਸਾ ਜਿੱਤ ਕੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਾਉਣਾ। ਉਨ੍ਹਾਂ ਦੁਹਰਾਇਆ ਕਿ ਮੀਟਿੰਗਾਂ ਦਾ ਦੌਰ ਅੱਗੇ ਵੀ ਜਾਰੀ ਰਹੇਗਾ ਪਰ ਇਸ ਨੂੰ ਸਿਆਸੀ ਟਕਰਾਅ ਜਾਂ ਧੜੇਬੰਦੀ ਦਾ ਰੰਗ ਦੇਣਾ ਹਕੀਕਤ ਤੋਂ ਕੋਸਾਂ ਦੂਰ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਸ਼੍ਰੋਮਣੀ ਅਕਾਲੀ ਦਲ ਖਰੜ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵੱਲੋਂ 12 ਜੁਲਾਈ ਤੋਂ 'ਬੋਲੇਗਾ ਖਰੜ, ਬਦਲੇਗਾ ਖਰੜ' ਪੈਦਲ ਮਾਰਚ ਦਾ ਐਲਾਨ, ਖਰੜ ਦੇ ਵਿਕਾਸ ਦੀ ਅਸਲੀਅਤ ਕਰਨਗੇ ਬੇਨਕਾਬ

ਸ਼੍ਰੋਮਣੀ ਅਕਾਲੀ ਦਲ ਖਰੜ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵੱਲੋਂ 12 ਜੁਲਾਈ ਤੋਂ 'ਬੋਲੇਗਾ ਖਰੜ, ਬਦਲੇਗਾ ਖਰੜ' ਪੈਦਲ ਮਾਰਚ ਦਾ ਐਲਾਨ, ਖਰੜ ਦੇ ਵਿਕਾਸ ਦੀ ਅਸਲੀਅਤ ਕਰਨਗੇ ਬੇਨਕਾਬ

ਸੁਣਨ ਦੀ ਸਮਰੱਥਾ ਮੁੜ ਬਹਾਲ ਕਰਨ ਤੋਂ ਲੈ ਕੇ ਜ਼ਿੰਦਗੀਆਂ ਬਚਾਉਣ ਤੱਕ: ਸਮੇਂ ਸਿਰ ਈਐਨਟੀ ਇਲਾਜ ਹੁਣ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਤੇ ਕਾਰਗਰ

ਸੁਣਨ ਦੀ ਸਮਰੱਥਾ ਮੁੜ ਬਹਾਲ ਕਰਨ ਤੋਂ ਲੈ ਕੇ ਜ਼ਿੰਦਗੀਆਂ ਬਚਾਉਣ ਤੱਕ: ਸਮੇਂ ਸਿਰ ਈਐਨਟੀ ਇਲਾਜ ਹੁਣ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਤੇ ਕਾਰਗਰ

ਦੋ ਨਸ਼ਾ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਤਿੰਨ ਵਿਅਕਤੀ 13 ਕਿੱਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

ਦੋ ਨਸ਼ਾ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਤਿੰਨ ਵਿਅਕਤੀ 13 ਕਿੱਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

8 ਜੁਲਾਈ ਨੂੰ ‘ਆਨਲਾਈਨ ਐਨ.ਆਰ.ਆਈ. ਮਿਲਣੀ’ ਕਰਵਾਏਗੀ ਪੰਜਾਬ ਸਰਕਾਰ ; ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣਨਗੇ

8 ਜੁਲਾਈ ਨੂੰ ‘ਆਨਲਾਈਨ ਐਨ.ਆਰ.ਆਈ. ਮਿਲਣੀ’ ਕਰਵਾਏਗੀ ਪੰਜਾਬ ਸਰਕਾਰ ; ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣਨਗੇ

ਹਰ ਬੱਚੇ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ 'ਸੇਫ ਸਕੂਲ ਵਾਹਨ' ਮੁਹਿੰਮ ਕੀਤੀ ਤੇਜ਼: ਡਾ. ਬਲਜੀਤ ਕੌਰ

ਹਰ ਬੱਚੇ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ 'ਸੇਫ ਸਕੂਲ ਵਾਹਨ' ਮੁਹਿੰਮ ਕੀਤੀ ਤੇਜ਼: ਡਾ. ਬਲਜੀਤ ਕੌਰ

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਸੁਨਾਮ ਵਾਸਿਆਂ ਨੂੰ ਵੱਡੀ ਰਾਹਤ; ਪੁਰਾਣੀ ਮੰਡੀ ਦਾ 40 ਸਾਲ ਪੁਰਾਣਾ ਮਸਲਾ ਹੱਲ

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਸੁਨਾਮ ਵਾਸਿਆਂ ਨੂੰ ਵੱਡੀ ਰਾਹਤ; ਪੁਰਾਣੀ ਮੰਡੀ ਦਾ 40 ਸਾਲ ਪੁਰਾਣਾ ਮਸਲਾ ਹੱਲ

ਸ੍ਰੀ ਨੈਣਾ ਦੇਵੀ ਮੰਦਰ ਸੁਨਾਮ ਮੰਦਰ ਕਮੇਟੀ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਐੱਸ.ਸੀ. ਸਾਹਿਬਾਨ ਦਾ ਸਨਮਾਨ

ਸ੍ਰੀ ਨੈਣਾ ਦੇਵੀ ਮੰਦਰ ਸੁਨਾਮ ਮੰਦਰ ਕਮੇਟੀ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਐੱਸ.ਸੀ. ਸਾਹਿਬਾਨ ਦਾ ਸਨਮਾਨ

ਕੇਨ ਕਮਿਸ਼ਨਰ ਪੰਜਾਬ ਵੱਲੋ ਖ਼ਾਦ ਵਿਕਰੇਤਾਵਾਂ ਅਤੇ ਪਲਾਈਵੁੱਡ ਇੰਡਸਟਰੀ ਦੀ ਚੈਕਿੰਗ 

ਕੇਨ ਕਮਿਸ਼ਨਰ ਪੰਜਾਬ ਵੱਲੋ ਖ਼ਾਦ ਵਿਕਰੇਤਾਵਾਂ ਅਤੇ ਪਲਾਈਵੁੱਡ ਇੰਡਸਟਰੀ ਦੀ ਚੈਕਿੰਗ 

ਬਘੇਲ ਦੀ ਮੀਟਿੰਗ ਲਈ ਚੰਨੀ ਧੜੇ ਨੂੰ ਨਹੀਂ ਮਿਲਿਆ ਸੱਦਾ! ਭਾਰਤ ਭੂਸ਼ਣ ਆਸ਼ੂ ਦਾ ਵੱਡਾ ਬਿਆਨ

ਬਘੇਲ ਦੀ ਮੀਟਿੰਗ ਲਈ ਚੰਨੀ ਧੜੇ ਨੂੰ ਨਹੀਂ ਮਿਲਿਆ ਸੱਦਾ! ਭਾਰਤ ਭੂਸ਼ਣ ਆਸ਼ੂ ਦਾ ਵੱਡਾ ਬਿਆਨ

ਪੰਜਾਬ ਕਾਂਗਰਸ ਦੀ ਨਬਜ਼ ਟਟੋਲਣ ਚੰਡੀਗੜ੍ਹ ਪੁੱਜੇ ਭੂਪੇਸ਼ ਬਘੇਲ, ਅਗਲੇ 5 ਦਿਨ ਰਹਿਣਗੇ ਬੇਹੱਦ ਅਹਿਮ

ਪੰਜਾਬ ਕਾਂਗਰਸ ਦੀ ਨਬਜ਼ ਟਟੋਲਣ ਚੰਡੀਗੜ੍ਹ ਪੁੱਜੇ ਭੂਪੇਸ਼ ਬਘੇਲ, ਅਗਲੇ 5 ਦਿਨ ਰਹਿਣਗੇ ਬੇਹੱਦ ਅਹਿਮ