Wednesday, July 01, 2026
BREAKING
ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਮੇਤ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਨਾਲ ਗ੍ਰਿਫਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਐਸ.ਆਈ.ਆਰ.-2026' ਤਹਿਤ ਗਣਨਾ ਫਾਰਮ ਭਰਿਆ, ਲੋਕਾਂ ਨੂੰ ਵੋਟ ਸੁਧਾਈ ਬਾਰੇ ਪ੍ਰਕਿਰਿਆ ਮੁਕੰਮਲ ਕਰਨ ਦੀ ਅਪੀਲ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ 7 ਜੁਲਾਈ ਨੂੰ ਹੋਣਗੇ ਵਾਲੀਬਾਲ (ਅੰਡਰ-17) ਦੇ ਟ੍ਰਾਇਲ ਬ੍ਰਹਮਗਿਆਨ ਮਨੁੱਖਤਾ ਲਈ ਸਭ ਤੋਂ ਉੱਚੀ ਅਧਿਆਤਮਿਕ ਪ੍ਰਾਪਤੀ ਹੈ – ਸੁਖਬੀਰ ਭਾਰਤੀ 2700 ਕਰੋੜ ਰੁਪਏ ਕੈਸ਼, ਸੋਨਾ ਅਤੇ ਜਾਇਦਾਦ ਬਰਾਮਦ ! ਇਰਾਕ 'ਚ 47 ਆਗੂਆਂ ਖ਼ਿਲਾਫ਼ ਵੱਡੀ ਕਾਰਵਾਈ ''Thank You India..!'' ਔਖ਼ੇ ਸਮੇਂ ਭਾਰਤ ਵੱਲੋਂ ਮਿਲ ਰਹੀ ਮਦਦ ਦੇਖ ਭਾਵੁਕ ਹੋਏ ਵੈਨੇਜ਼ੁਏਲਾ ਦੇ ਨਾਗਰਿਕ ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ ਵੱਡੀ ਖ਼ਬਰ : ਟਰਾਂਸਪੋਰਟ ਵਿਭਾਗ ਦੀ ਸਖ਼ਤੀ, ਪੰਜਾਬ ਦੇ ਇਹ ਵਹੀਕਲ ਕੀਤੇ ਗਏ ਬਲੈਕਲਿਸਟ ਪੰਜਾਬ ਦੇ ਸਕੂਲਾਂ ਲਈ ਆ ਗਿਆ ਨਵਾਂ ਫ਼ੈਸਲਾ

ਪੰਜਾਬ

ਪੰਜਾਬ : ਅੱਜ ਤੋਂ ਸਮੂਹ ਸਿਵਲ ਸਰਜਨ ਦਫ਼ਤਰਾਂ ਦੇ ਕੰਮ ਦਾ ਤਰੀਕਾ ਬਦਲਿਆ! ਹੁਣ ਛੁੱਟੀਆਂ ਲੈਣ ਲਈ...

01 ਜੁਲਾਈ, 2026 05:19 PM

ਚੰਡੀਗੜ੍ਹ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਦਫ਼ਤਰੀ ਕੰਮਕਾਜ ’ਚ ਪਾਰਦਰਸ਼ਤਾ ਲਿਆਉਣ ਅਤੇ ਖੱਜਲ-ਖੁਆਰੀ ਖ਼ਤਮ ਕਰਨ ਲਈ ਅਹਿਮ ਫ਼ੈਸਲਾ ਲਿਆ ਹੈ। ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਕ ਜੁਲਾਈ ਤੋਂ ਸੂਬੇ ਦੇ ਸਮੂਹ ਸਿਵਲ ਸਰਜਨ ਦਫ਼ਤਰਾਂ ਦਾ ਸਾਰਾ ਅਧਿਕਾਰਤ ਕੰਮਕਾਜ ਹੁਣ ਈ-ਆਫਿਸ ਪੋਰਟਲ ਰਾਹੀਂ ਹੀ ਕੀਤਾ ਜਾਵੇਗਾ। ਇਸ ਨਵੀਂ ਆਨਲਾਈਨ ਪ੍ਰਣਾਲੀ ਤਹਿਤ ਪਹਿਲੇ ਪੜਾਅ ’ਚ ਛੁੱਟੀਆਂ, ਸ਼ਿਕਾਇਤਾਂ ਅਤੇ ਅਦਾਲਤੀ ਮਾਮਲਿਆਂ ਨਾਲ ਸਬੰਧਿਤ ਫਾਈਲਾਂ ਸਿਵਲ ਸਰਜਨ ਦਫ਼ਤਰਾਂ ਤੋਂ ਸਿੱਧੀਆਂ ਡਾਇਰੈਕਟਰ ਦਫ਼ਤਰ ਨੂੰ ਈ-ਆਫਿਸ ਰਾਹੀਂ ਭੇਜੀਆਂ ਜਾਣਗੀਆਂ।

ਇਸ ਤੋਂ ਬਾਅਦ ਅਗਲੇ ਪੜਾਅ ’ਚ ਤਰੱਕੀਆਂ, ਐੱਨ. ਓ. ਸੀ., ਐੱਮ. ਏ. ਸੀ. ਪੀ., ਵਿੱਤੀ ਮਾਮਲਿਆਂ ਅਤੇ ਹੋਰ ਅਤਿ-ਜ਼ਰੂਰੀ ਪ੍ਰਸ਼ਾਸਨਿਕ ਫਾਈਲਾਂ ਦਾ ਨਿਪਟਾਰਾ ਵੀ ਇਸੇ ਪ੍ਰਣਾਲੀ ਰਾਹੀਂ ਹੋਵੇਗਾ। ਜ਼ਿਲ੍ਹਾ ਪੱਧਰ ’ਤੇ ਇਸ ਸਿਸਟਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸਮੂਹ ਸਿਵਲ ਸਰਜਨਾਂ ਨੂੰ ਆਪੋ-ਆਪਣੇ ਦਫ਼ਤਰਾਂ ’ਚੋਂ ਕੰਪਿਊਟਰ ਦੀ ਤਕਨੀਕੀ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਜਾਂ ਮੁਲਾਜ਼ਮ ਨੂੰ 'ਮਾਸਟਰ ਟ੍ਰੇਨਰ' ਵਜੋਂ ਨਾਮਜ਼ਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਜੋ ਬਾਕੀ ਸਟਾਫ਼ ਨੂੰ ਸਿਖਲਾਈ ਦੇਵੇਗਾ।

ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ. ਸੀ. ਐੱਮ. ਐੱਸ. ਏ.) ਨੇ ਵਿਭਾਗ ਦੇ ਇਸ ਕਦਮ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਇਹ ਇਕ ਵੱਡਾ ਪ੍ਰਸ਼ਾਸਨਿਕ ਸੁਧਾਰ ਹੈ, ਜਿਸ ਨਾਲ ਡਾਕਟਰਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਇਸ ਨਾਲ ਬੇਲੋੜੀ ਦਫ਼ਤਰੀ ਦੇਰੀ ਖ਼ਤਮ ਹੋਵੇਗੀ ਅਤੇ ਮੈਡੀਕਲ ਅਫ਼ਸਰਾਂ ਨੂੰ ਆਪਣੇ ਕੰਮਾਂ ਲਈ ਆਉਂਦੀ ਖੱਜਲ-ਖੁਆਰੀ ਤੋਂ ਨਿਜ਼ਾਤ ਮਿਲੇਗੀ, ਜਿਸ ਨਾਲ ਪੂਰੇ ਸਿਸਟਮ ’ਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣੇਗੀ।

Have something to say? Post your comment

ਅਤੇ ਪੰਜਾਬ ਖਬਰਾਂ

ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ

ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ

ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਮੇਤ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਨਾਲ ਗ੍ਰਿਫਤਾਰ

ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਮੇਤ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਨਾਲ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਐਸ.ਆਈ.ਆਰ.-2026' ਤਹਿਤ ਗਣਨਾ ਫਾਰਮ ਭਰਿਆ, ਲੋਕਾਂ ਨੂੰ ਵੋਟ ਸੁਧਾਈ ਬਾਰੇ ਪ੍ਰਕਿਰਿਆ ਮੁਕੰਮਲ ਕਰਨ ਦੀ ਅਪੀਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਐਸ.ਆਈ.ਆਰ.-2026' ਤਹਿਤ ਗਣਨਾ ਫਾਰਮ ਭਰਿਆ, ਲੋਕਾਂ ਨੂੰ ਵੋਟ ਸੁਧਾਈ ਬਾਰੇ ਪ੍ਰਕਿਰਿਆ ਮੁਕੰਮਲ ਕਰਨ ਦੀ ਅਪੀਲ

ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ 7 ਜੁਲਾਈ ਨੂੰ ਹੋਣਗੇ ਵਾਲੀਬਾਲ (ਅੰਡਰ-17) ਦੇ ਟ੍ਰਾਇਲ

ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ 7 ਜੁਲਾਈ ਨੂੰ ਹੋਣਗੇ ਵਾਲੀਬਾਲ (ਅੰਡਰ-17) ਦੇ ਟ੍ਰਾਇਲ

ਬ੍ਰਹਮਗਿਆਨ ਮਨੁੱਖਤਾ ਲਈ ਸਭ ਤੋਂ ਉੱਚੀ ਅਧਿਆਤਮਿਕ ਪ੍ਰਾਪਤੀ ਹੈ – ਸੁਖਬੀਰ ਭਾਰਤੀ

ਬ੍ਰਹਮਗਿਆਨ ਮਨੁੱਖਤਾ ਲਈ ਸਭ ਤੋਂ ਉੱਚੀ ਅਧਿਆਤਮਿਕ ਪ੍ਰਾਪਤੀ ਹੈ – ਸੁਖਬੀਰ ਭਾਰਤੀ

ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ

ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ

ਵੱਡੀ ਖ਼ਬਰ : ਟਰਾਂਸਪੋਰਟ ਵਿਭਾਗ ਦੀ ਸਖ਼ਤੀ, ਪੰਜਾਬ ਦੇ ਇਹ ਵਹੀਕਲ ਕੀਤੇ ਗਏ ਬਲੈਕਲਿਸਟ

ਵੱਡੀ ਖ਼ਬਰ : ਟਰਾਂਸਪੋਰਟ ਵਿਭਾਗ ਦੀ ਸਖ਼ਤੀ, ਪੰਜਾਬ ਦੇ ਇਹ ਵਹੀਕਲ ਕੀਤੇ ਗਏ ਬਲੈਕਲਿਸਟ

ਪੰਜਾਬ ਦੇ ਸਕੂਲਾਂ ਲਈ ਆ ਗਿਆ ਨਵਾਂ ਫ਼ੈਸਲਾ

ਪੰਜਾਬ ਦੇ ਸਕੂਲਾਂ ਲਈ ਆ ਗਿਆ ਨਵਾਂ ਫ਼ੈਸਲਾ

ਪਾਕਿਸਤਾਨ ’ਚ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੇ ਜਾਣ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਪਾਕਿਸਤਾਨ ’ਚ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੇ ਜਾਣ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅਗਨ ਭੇਟ ਹੋਈਆਂ 5 ਬੀੜਾਂ ਧਾਰਮਿਕ ਰਸਮਾਂ ਉਪਰੰਤ ਗੋਇੰਦਵਾਲ ਸਾਹਿਬ ਲਈ ਰਵਾਨਾ

ਅਗਨ ਭੇਟ ਹੋਈਆਂ 5 ਬੀੜਾਂ ਧਾਰਮਿਕ ਰਸਮਾਂ ਉਪਰੰਤ ਗੋਇੰਦਵਾਲ ਸਾਹਿਬ ਲਈ ਰਵਾਨਾ