Saturday, June 27, 2026
BREAKING
SGPC ਨੇ 5 ਜੁਲਾਈ ਨੂੰ ਸੱਦਿਆ ਵੱਡਾ ਪੰਥਕ ਇਕੱਠ ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ? ਕੇਵਲ ਸਿੰਘ ਢਿੱਲੋਂ ਨੇ ਦਿੱਤਾ ਵੱਡਾ ਬਿਆਨ ਪੰਜਾਬ 'ਚ ਭਾਖੜਾ ਤੇ ਥੀਨ ਡੈਮਾਂ ਨੂੰ ਲੈ ਕੇ ਵੱਡੀ ਅਪਡੇਟ, ਪਾਣੀ ਦੇ ਤਾਜ਼ਾ ਹਾਲਾਤ ਨੇ ਵਧਾਈ ਚਿੰਤਾ ਪੰਜਾਬ ਕਾਂਗਰਸ 'ਚ ਅੱਜ ਵੱਡੇ ਫੇਰਬਦਲ ਦੀ ਘੜੀ! ਹਾਈਕਮਾਨ ਵਲੋਂ ਖੋਲ੍ਹਿਆ ਜਾ ਸਕਦੈ 'ਬੰਦ ਲਿਫ਼ਾਫ਼ਾ' 'ਹਜ਼ੂਰ ਸਾਹਿਬ ਐਕਟ ਲਈ ਗਠਿਤ ਕੀਤੀ ਜਾਵੇਗੀ ਕਮੇਟੀ', ਫੜਨਵੀਸ ਸਰਕਾਰ ਦਾ ਵੱਡਾ ਫੈਸਲਾ ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਖਰੜ 'ਚ ਪੜ੍ਹਦੀ MSC ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਸੁਨਹਿਰੀ ਭਵਿੱਖ ਦੇ ਸੁਫ਼ਨੇ ਰਹਿ ਗਏ ਅਧੂਰੇ ਹਜ਼ੂਰ ਸਾਹਿਬ ਐਕਟ ਬਾਰੇ ਸਿੱਖ ਪੰਥ ਨਾਲ ਸਲਾਹ-ਮਸ਼ਵਰਾ ਕਰੇ ਮਹਾਰਾਸ਼ਟਰ ਸਰਕਾਰ : ਕੇਵਲ ਢਿੱਲੋਂ ਰਾਮ ਮੰਦਰ ਮੁੱਦੇ ਦੀ ਹੋਣੀ ਚਾਹੀਦੀ ਹੈ ਨਿਰਪੱਖ ਜਾਂਚ, ਤਾਂ ਜੋ ਲੋਕਾਂ ਦੀ ਆਸਥਾ ਬਣੀ ਰਹੇ : ਕਾਂਗਰਸ 3 ਦਿਨਾਂ ਦੌਰੇ 'ਤੇ ਸੇਸ਼ੇਲਜ਼ ਪਹੁੰਚੇ PM ਮੋਦੀ ! 'ਗੋਲਡਨ ਜੁਬਲੀ ਨੈਸ਼ਨਲ ਡੇ' 'ਚ ਚੀਫ ਗੈਸਟ ਵਜੋਂ ਹੋਣਗੇ ਸ਼ਾਮਲ

ਪੰਜਾਬ

ਪੋਲੀਓ ਮੁਕਤ ਭਾਰਤ ਨੂੰ ਕਾਇਮ ਰੱਖਣ ਲਈ ਹਰ ਪਰਿਵਾਰ ਨਿਭਾਏ ਆਪਣੀ ਜ਼ਿੰਮੇਵਾਰੀ: ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

27 ਜੂਨ, 2026 05:02 PM
ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਿੰਦਰਜੀਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 28 ਤੋਂ 30 ਜੂਨ 2026 ਤੱਕ ਚੱਲਣ ਵਾਲੀ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਨੂੰ ਪੂਰਨ ਸਹਿਯੋਗ ਦੇਣ ਅਤੇ ਆਪਣੇ 0 ਤੋਂ 5 ਸਾਲ ਤੱਕ ਦੇ ਹਰ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਜ਼ਰੂਰ ਪਿਲਾਉਣ।
 
ਉਨ੍ਹਾਂ ਕਿਹਾ ਕਿ 28 ਜੂਨ ਨੂੰ ਜ਼ਿਲ੍ਹੇ ਭਰ ਵਿੱਚ ਸਥਾਪਤ ਪੋਲੀਓ ਬੂਥਾਂ 'ਤੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ, ਜਦਕਿ 29 ਅਤੇ 30 ਜੂਨ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਛੁੱਟੇ ਹੋਏ ਬੱਚਿਆਂ ਨੂੰ ਕਵਰ ਕਰਨਗੀਆਂ। ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਨੇੜਲੇ ਪੋਲੀਓ ਬੂਥ ਤੱਕ ਲਿਆ ਕੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
 
ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਭਾਵੇਂ ਭਾਰਤ ਪੋਲੀਓ ਮੁਕਤ ਹੈ, ਪਰ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਪੋਲੀਓ ਵਾਇਰਸ ਦੀ ਮੌਜੂਦਗੀ ਕਾਰਨ ਲਗਾਤਾਰ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ। ਪੋਲੀਓ ਤੋਂ ਸੁਰੱਖਿਆ ਦਾ ਇੱਕੋ-ਇੱਕ ਪ੍ਰਭਾਵਸ਼ਾਲੀ ਤਰੀਕਾ ਹਰ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੌਰਾਨ ਹਰ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣਾ ਹੈ।
 
ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਬੱਚੇ ਨੂੰ ਪਹਿਲਾਂ ਹੀ ਨਿਯਮਿਤ ਟੀਕਾਕਰਨ ਅਧੀਨ ਪੋਲੀਓ ਦੀਆਂ ਖੁਰਾਕਾਂ ਮਿਲ ਚੁੱਕੀਆਂ ਹਨ, ਤਾਂ ਵੀ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੌਰਾਨ ਉਸ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣਾ ਲਾਜ਼ਮੀ ਹੈ।
 
ਸਿਵਲ ਸਰਜਨ ਨੇ ਸਮੂਹ ਸਮਾਜਿਕ, ਧਾਰਮਿਕ ਅਤੇ ਸਵੈ-ਸੇਵੀ ਸੰਸਥਾਵਾਂ, ਪੰਚਾਇਤ ਨੁਮਾਇੰਦਿਆਂ ਅਤੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਲੋਕ ਭਲਾਈ ਮੁਹਿੰਮ ਵਿੱਚ ਸਿਹਤ ਵਿਭਾਗ ਦਾ ਭਰਪੂਰ ਸਹਿਯੋਗ ਕਰਨ, ਤਾਂ ਜੋ ਜ਼ਿਲ੍ਹੇ ਦਾ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹੇ ਅਤੇ ਪੋਲੀਓ ਮੁਕਤ ਭਾਰਤ ਦੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
 
Have something to say? Post your comment

ਅਤੇ ਪੰਜਾਬ ਖਬਰਾਂ

SGPC ਨੇ 5 ਜੁਲਾਈ ਨੂੰ ਸੱਦਿਆ ਵੱਡਾ ਪੰਥਕ ਇਕੱਠ

SGPC ਨੇ 5 ਜੁਲਾਈ ਨੂੰ ਸੱਦਿਆ ਵੱਡਾ ਪੰਥਕ ਇਕੱਠ

ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ? ਕੇਵਲ ਸਿੰਘ ਢਿੱਲੋਂ ਨੇ ਦਿੱਤਾ ਵੱਡਾ ਬਿਆਨ

ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ? ਕੇਵਲ ਸਿੰਘ ਢਿੱਲੋਂ ਨੇ ਦਿੱਤਾ ਵੱਡਾ ਬਿਆਨ

ਪੰਜਾਬ 'ਚ ਭਾਖੜਾ ਤੇ ਥੀਨ ਡੈਮਾਂ ਨੂੰ ਲੈ ਕੇ ਵੱਡੀ ਅਪਡੇਟ, ਪਾਣੀ ਦੇ ਤਾਜ਼ਾ ਹਾਲਾਤ ਨੇ ਵਧਾਈ ਚਿੰਤਾ

ਪੰਜਾਬ 'ਚ ਭਾਖੜਾ ਤੇ ਥੀਨ ਡੈਮਾਂ ਨੂੰ ਲੈ ਕੇ ਵੱਡੀ ਅਪਡੇਟ, ਪਾਣੀ ਦੇ ਤਾਜ਼ਾ ਹਾਲਾਤ ਨੇ ਵਧਾਈ ਚਿੰਤਾ

ਪੰਜਾਬ ਕਾਂਗਰਸ 'ਚ ਅੱਜ ਵੱਡੇ ਫੇਰਬਦਲ ਦੀ ਘੜੀ! ਹਾਈਕਮਾਨ ਵਲੋਂ ਖੋਲ੍ਹਿਆ ਜਾ ਸਕਦੈ 'ਬੰਦ ਲਿਫ਼ਾਫ਼ਾ'

ਪੰਜਾਬ ਕਾਂਗਰਸ 'ਚ ਅੱਜ ਵੱਡੇ ਫੇਰਬਦਲ ਦੀ ਘੜੀ! ਹਾਈਕਮਾਨ ਵਲੋਂ ਖੋਲ੍ਹਿਆ ਜਾ ਸਕਦੈ 'ਬੰਦ ਲਿਫ਼ਾਫ਼ਾ'

ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ

ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ

ਖਰੜ 'ਚ ਪੜ੍ਹਦੀ MSC ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਸੁਨਹਿਰੀ ਭਵਿੱਖ ਦੇ ਸੁਫ਼ਨੇ ਰਹਿ ਗਏ ਅਧੂਰੇ

ਖਰੜ 'ਚ ਪੜ੍ਹਦੀ MSC ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਸੁਨਹਿਰੀ ਭਵਿੱਖ ਦੇ ਸੁਫ਼ਨੇ ਰਹਿ ਗਏ ਅਧੂਰੇ

ਹਜ਼ੂਰ ਸਾਹਿਬ ਐਕਟ ਬਾਰੇ ਸਿੱਖ ਪੰਥ ਨਾਲ ਸਲਾਹ-ਮਸ਼ਵਰਾ ਕਰੇ ਮਹਾਰਾਸ਼ਟਰ ਸਰਕਾਰ : ਕੇਵਲ ਢਿੱਲੋਂ

ਹਜ਼ੂਰ ਸਾਹਿਬ ਐਕਟ ਬਾਰੇ ਸਿੱਖ ਪੰਥ ਨਾਲ ਸਲਾਹ-ਮਸ਼ਵਰਾ ਕਰੇ ਮਹਾਰਾਸ਼ਟਰ ਸਰਕਾਰ : ਕੇਵਲ ਢਿੱਲੋਂ

ਸਰਹੱਦ ਪਾਰੋਂ ਹਥਿਆਰ ਤਸਕਰੀ ਵਾਲੇ ਨੈੱਟਵਰਕ ਨਾਲ ਸਬੰਧਤ ਚਾਰ ਵਿਅਕਤੀ 10 ਆਧੁਨਿਕ ਪਿਸਤੌਲਾਂ ਸਣੇ ਕਾਬੂ

ਸਰਹੱਦ ਪਾਰੋਂ ਹਥਿਆਰ ਤਸਕਰੀ ਵਾਲੇ ਨੈੱਟਵਰਕ ਨਾਲ ਸਬੰਧਤ ਚਾਰ ਵਿਅਕਤੀ 10 ਆਧੁਨਿਕ ਪਿਸਤੌਲਾਂ ਸਣੇ ਕਾਬੂ

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਸ਼ਲੈੱਸ ਐਮਰਜੈਂਸੀ ਦਿਲ ਦੇ ਇਲਾਜ ਨਾਲ ਪੰਜਾਬ ਵਿੱਚ ਬਚ ਰਹੀਆਂ ਹਨ ਅਣਗਿਣਤ ਜਾਨਾਂ, ਸਿਰਫ਼ 5 ਮਹੀਨਿਆਂ ਵਿੱਚ 6,000 ਤੋਂ ਵੱਧ ਕਾਰਡਿਅਕ ਪ੍ਰਕਿਰਿਆਵਾਂ ਕੀਤੀਆਂ

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਸ਼ਲੈੱਸ ਐਮਰਜੈਂਸੀ ਦਿਲ ਦੇ ਇਲਾਜ ਨਾਲ ਪੰਜਾਬ ਵਿੱਚ ਬਚ ਰਹੀਆਂ ਹਨ ਅਣਗਿਣਤ ਜਾਨਾਂ, ਸਿਰਫ਼ 5 ਮਹੀਨਿਆਂ ਵਿੱਚ 6,000 ਤੋਂ ਵੱਧ ਕਾਰਡਿਅਕ ਪ੍ਰਕਿਰਿਆਵਾਂ ਕੀਤੀਆਂ

ਐਸ.ਆਈ.ਆਰ. ਸਬੰਧੀ ਨੋਡਲ ਅਫ਼ਸਰਾਂ ਤੇ ਮੈਂਬਰਾਂ ਨਾਲ ਮੀਟਿੰਗ ਆਯੋਜਿਤ

ਐਸ.ਆਈ.ਆਰ. ਸਬੰਧੀ ਨੋਡਲ ਅਫ਼ਸਰਾਂ ਤੇ ਮੈਂਬਰਾਂ ਨਾਲ ਮੀਟਿੰਗ ਆਯੋਜਿਤ