ਗੁਨਿਆਣਾ ਮੰਡੀ (ਵਿਕੀ ਅਗਰਵਾਲ) : ਅੱਜ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਪਾਵਰਕੌਮ ਅਤੇ ਟਰਾਂਸਕੋ ਸਰਕਲ ਬਠਿੰਡਾ ਦੇ ਅਹੁਦੇਦਾਰਾਂ ਦੀ ਮੀਟਿੰਗ ਸਰਕਲ ਪ੍ਰਧਾਨ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਬਠਿੰਡਾ ਵਿਖੇ ਹੋਈ ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਜਗਦੀਸ਼ ਰਾਮਪੁਰਾ ਸੂਬਾ ਸਕੱਤਰ ਜਗਦੇਵ ਸਿੰਘ ਮਾਨ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਸ਼ਾਮਲ ਹੋਏ ਮੀਟਿੰਗ ਵਿੱਚ ਵੱਖ ਵੱਖ ਅਹੁਦੇਦਾਰਾਂ ਨੇ ਕਿਹਾ ਕੇ ਬਠਿੰਡਾ ਸਰਕਲ ਦੀਆਂ ਕੁਝ ਡਵੀਜਨਾਂ ਵਿੱਚ ਪੀ.ਐਸ.ਪੀ.ਸੀ.ਐਲ ਦੇ ਸਰਕੂਲਰ ਮੁਤਾਬਿਕ 01/01/2016 ਤੋਂ ਬਾਅਦ ਰਿਟਾਇਰ ਹੋਏ ਕਈ ਪੈਨਸ਼ਨਰਾਂ ਨੂੰ ਪੇ ਸਕੇਲਾਂ ਦੇ ਬਕਾਏ ਦੀਆਂ ਤਿੰਨ ਕਿਸ਼ਤਾਂ ਵਿਚੋਂ ਇੱਕ ਕਿਸ਼ਤ ਵੀ ਨਹੀਂ ਮਿਲੀ ਜ਼ੋ ਕੇ ਅਪ੍ਰੈਲ 2026 ਤੋਂ ਸ਼ੁਰੂ ਹੋਣੀਆਂ ਸਨ ਅਤੇ ਕਈ ਰਿਟਾਇਰ ਕਰਮਚਾਰੀਆਂ ਨੂੰ ਲੀਵ ਇੰਨਕੈਸਮੈਂਟ ਦੀ ਤੀਜੀ ਕਿਸ਼ਤ ਅਜੇ ਤੱਕ ਵੀ ਨਹੀਂ ਮਿਲੀ ਅਤੇ ਪੈਨਸ਼ਨਰ ਅਤੇ ਫੈਮਿਲੀ ਪੈਨਸਨਰ ਦਫ਼ਤਰਾਂ ਦੇ ਚੱਕਰ ਲਗਾ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਜ਼ੋ ਕੇ ਬਹੁਤ ਹੀ ਮੰਦਭਾਗਾ ਹੈ ਮੀਟਿੰਗ ਤੋਂ ਬਾਅਦ ਸਰਕਲ ਕਮੇਟੀ ਵਲੋਂ ਡਿਪਟੀ ਚੀਫ਼ ਇੰਜੀਨੀਅਰ ਹਲਕਾ ਬਠਿੰਡਾ ਨਾਲ ਮੀਟਿੰਗ ਕੀਤੀ ਗਈ ਤਾਂ ਉਨ੍ਹਾਂ ਵਲੋਂ ਭਰੋਸਾ ਦਿਵਾਇਆ ਗਿਆ ਕੇ ਪੈਨਸ਼ਨਰਾਂ ਦੇ ਮਸਲੇ ਜਲਦੀ ਤੋਂ ਜਲਦੀ ਹੱਲ ਕਰ ਦਿੱਤੇ ਜਾਣਗੇ ਇਸ ਸਮੇਂ ਡਵੀਜ਼ਨ ਪ੍ਰਧਾਨ ਇੰਦਰਸੈਨ ਸ਼ਰਮਾ ਕੈਸ਼ੀਅਰ ਮੱਖਣ ਸਿੰਘ ਬਰਾੜ ਅਤੇ ਇੰਜ.ਸੁਖਵੰਤ ਸਿੰਘ ਮੌਜੂਦ ਸਨ