ਸੁਨਾਮ ਉਧਮ ਸਿੰਘ ਵਾਲਾ (ਰਮੇਸ਼ ਗਰਗ) : ਸੁਨਾਮ ਦੇ ਵਾਰਡ ਨੰਬਰ 21 ਤੋਂ ਨਗਰ ਕੌਂਸਲਰ ਚੁਣੀ ਗਈ ਕੰਚਨ ਵਰਮਾ ਅੱਜ ਆਪਣੀ ਵੱਡੀ ਟੀਮ ਦੇ ਨਾਲ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਅਮਨ ਅਰੋੜਾ ਦੇ ਦਫਤਰ ਪਹੁੰਚੀ ਤੇ ਉਹਨਾਂ ਨੇ ਅਮਨ ਅਰੋੜਾ ਜੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਉਹ ਤੇ ਉਹਨਾਂ ਦੀ ਸਮੁੱਚੀ ਟੀਮ ਸ਼੍ਰੀ ਅਮਨ ਅਰੋੜਾ ਦੀ ਅਗਵਾਈ ਵਿੱਚ ਵਿਕਾਸ ਦੇ ਕੰਮ ਕਰੇਗੀ ਉਹਨਾਂ ਦੇ ਪਤੀ ਸੋਨੂ ਵਰਮਾ ਨੇ ਕਿਹਾ ਕਿ ਉਹ ਪਹਿਲਾਂ ਵੀ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਦੇ ਨਾਲ ਸਨ ਤੇ ਅੱਜ ਵੀ ਉਹ ਤੇ ਉਹਨਾਂ ਦੀ ਟੀਮ ,ਅਮਨ ਅਰੋੜਾ ਜੀ ਦੇ ਨਾਲ ਹਨ ਤੇ ਜਿਸ ਤਰ੍ਹਾਂ ਦੇ ਉਹ ਨਿਰਦੇਸ਼ ਦੇਣਗੇ ਉਸੇ ਤਰ੍ਹਾਂ ਉਹ ਜਿੰਮੇਵਾਰੀ ਨਾਲ ਕੰਮ ਕਰਨਗੇ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੰਚਨ ਵਰਮਾ, ਸੋਨੂ ਵਰਮਾ ਤੇ ਉਹਨਾਂ ਦੀ ਟੀਮ ਦਾ ਆਪਣੇ ਦਫਤਰ ਵਿੱਚ ਪਹੁੰਚਣ ਤੇ ਸਵਾਗਤ ਕੀਤਾ ਤੇ ਕੰਚਨ ਵਰਮਾ ਨੂੰ ਨਗਰ ਕੌਂਸਲਰ ਬਣਨ ਤੇ ਸਨਮਾਨਿਤ ਕੀਤਾ ਤੇ ਕਿਹਾ ਕਿ ਕੰਚਨ ਵਰਮਾ ਅਤੇ ਉਨਾਂ ਦੀ ਟੀਮ ਅਸੀਂ ਸਾਰੇ ਇਕੱਠੇ ਹੋ ਕੇ ਵਿਕਾਸ ਦੇ ਕੰਮ ਕਰਾਂਗੇ। ਸ੍ਰੀ ਅਰੋੜਾ ਨੇ ਕਿਹਾ ਕਿ ਇਹ ਮੇਰੇ ਲਈ ਉਤਸਾਹ ਵਾਲੀ ਗੱਲ ਹੈ ਕਿ ਸਾਰੇ ਸਾਥੀ ਇੱਕ ਮੱਤ ਅਤੇ ਇੱਕ ਜੁੱਟ ਹੋ ਕੇ ਸ਼ਹਿਰ ਦੇ ਵਿਕਾਸ ਪ੍ਰਤੀ ਗੰਭੀਰ ਹਨ ਇਸ ਨਾਲ ਵਾਰਡ ਨੰਬਰ 21 ਦਾ ਵਿਕਾਸ ਸਾਰਿਆਂ ਦੇ ਸਹਿਯੋਗ ਨਾਲ ਹੋਰ ਵਧੀਆ ਹੋਵੇਗਾ। ਇਸ ਮੌਕੇ ਭਰਤ ਹਰੀ ਸ਼ਰਮਾ ਅਤੇ ਪੰਕਜ ਡੋਗਰਾ ਨੇ ਕਿਹਾ ਕਿ ਸਾਡੀ ਸਮੁੱਚੀ ਟੀਮ ਅਮਨ ਅਰੋੜਾ ਜੀ ਦੇ ਇਲਾਕੇ ਨੂੰ ਵਿਕਸਿਤ ਕਰਨ ਦੇ ਵਿਜ਼ਨ ਨੂੰ ਪਸੰਦ ਕਰਦੀ ਹੈ ਉਹਨਾਂ ਦੇ ਕੰਮ ਕਰਨ ਦੇ ਢੰਗ ਨੂੰ ਪਸੰਦ ਕਰਦੀ ਹੈ ਪਾਰਦਰਸ਼ਕ ਵਿਵਵਾਰ ਨੂੰ ਪਸੰਦ ਕਰਦੀ ਹੈ ਅਤੇ ਸ਼ਹਿਰ ਲਈ ਅਮਨ ਅਰੋੜਾ ਜੀ ਦੀ ਸਮਰਪਣ ਭਾਵਨਾ ਹਰ ਇੱਕ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਇਸੇ ਲਈ ਸਾਡੀ ਟੀਮ ਨੇ ਸ਼ੁਰੂ ਤੋਂ ਹੀ ਅਮਨ ਅਰੋੜਾ ਜੀ ਦੇ ਨਾਲ ਰਹਿਣ ਦਾ ਫੈਸਲਾ ਲਿਆ ਹੋਇਆ ਸੀ ਇਹੀ ਕਾਰਨ ਹੈ ਕਿ ਅੱਜ ਪੂਰੀ ਟੀਮ ਅਮਨ ਅਰੋੜਾ ਜੀ ਦੇ ਨਾਲ ਹੈ। ਇਸ ਮੌਕੇ ਭਾਰਤ ਹਰੀ ਸ਼ਰਮਾ, ਪੰਕਜ ਡੋਗਰਾ, ਮਹਿੰਦਰ ਸਿੰਘ ਜੌੜਾ, ਬਾਬੂ ਸਿੰਘ ਜੌੜਾ, ਅੰਗਦ ਦੇਵ, ਪ੍ਰਵੀਨ ਖੀਪਲਾ, ਲਲਿਤ ਖਿਪਲਾ, ਰਜਿੰਦਰ ਕੁਮਾਰ, ਮਨਦੀਪ ਸਿੰਘ, ਸ਼ੈਂਟੀ ਗਾਰਮੈਂਟ, ਦਰਸ਼ਨ ਜੌੜਾ, ਸੰਜੀਵ ਜੈਨ, ਅਭਿਨੰਦਨ ਜੈਨ, ਭੋਲਾ ਚੀਮਾ, ਅਸੀਸ ਜੈਨ, ਬਿਕਰਮਜੀਤ, ਜੱਸੀ, ਲਾਲੀ, ਵਿੱਕੀ ਜੌੜਾ, ਹੈਪੀ, ਸੰਜੀਵ ਕੁਮਾਰ, ਨਿਰਮਲ ਸਿੰਘ, ਸੰਜੇ ਮਦਾਨ, ਬੰਟੀ ਮੋੜਾ, ਸ਼ਾਮ ਸੁੰਦਰ, ਮੁਕੇਸ਼ ਵਰਮਾ, ਰਾਜੇਸ਼ ਵਰਮਾ ਅਤੇ ਹੋਰ ਲੋਕ ਭਾਰੀ ਗਿਣਤੀ ਵਿੱਚ ਹਾਜ਼ਰ ਸਨ। ਇਥੇ ਇਹ ਦੱਸਣ ਯੋਗ ਹੈ ਕਿ ਹੁਣ ਨਗਰ ਕੌਂਸਲ ਦੇ 23 ਮੈਂਬਰਾਂ ਵਿੱਚੋਂ 21 ਮੈਂਬਰ ਅਮਨ ਅਰੋੜਾ ਜੀ ਦੇ ਨਾਲ ਹਨ।