ਅੱਜ ਮਿੱਤੀ 6 ਜੁਲਾਈ 2026 ਨੂੰ ਦਿੜਬਾ ਵਿਖੇ ਮਜ਼ਦੂਰਾਂ ਕਿਸਾਨਾਂ ਅਤੇ ਸੱਨਅਤੀ ਮਜ਼ਦੂਰਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਕਾਮਰੇਡ ਜੋਗਿੰਦਰ ਸਿੰਘ ਬੱਧਣ ਪ੍ਰਧਾਨ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਜਿਲ੍ਹਾ ਪ੍ਰਧਾਨ ਸੰਗਰੂਰ ਸ਼ਿੰਗਾਰਾ ਸਿੰਘ ਸੀਟੂ ਪ੍ਰਧਾਨ ਅਤੇ ਨਛੱਤਰ ਸਿੰਘ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਦੀ ਪ੍ਰਧਾਨਗੀ ਹੇਠ ਐਸਡੀਐਮ ਤਰਸੇਮ ਚੰਦ ਦਿੜਬਾ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਰੈਲੀ ਕਰਕੇ ਕਾਮਰੇਡ ਭੂਪਚੰਦ ਚੰਨੋ ਅਤੇ ਮਾਸਟਰ ਚਮਕੌਰ ਸਿੰਘ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਮਨਰੇਗਾ ਕਾਨੂਨ ਤੋੜ ਕੇ ਉਸ ਦੀ ਥਾਂ ਬੀਬੀ ਜੀ ਰਾਮ ਜੀ ਸਕੀਮ ਲਿਆ ਕੇ ਮਜ਼ਦੂਰਾਂ ਦੇ ਮੂੰਹ ਵਿੱਚੋਂ ਰੋਟੀ ਖੋ ਲਈ ਹੈ।
ਮਜ਼ਦੂਰਾਂ ਦੇ ਹੱਕਾਂ ਦਾ ਘਾਣ ਕੀਤਾ ਗਿਆ ਹੈ। ਇਸ ਲਈ ਅਸੀਂ ਅੱਜ ਇਸ ਰੈਲੀ ਵਿੱਚ ਤਕਰੀਬਨ ਵੱਖੋ ਵੱਖ ਪਿੰਡਾਂ ਦੇ ਵਰਕਰ ਤਕਰੀਬਨ 55 ਤੋਂ 60 ਇਕੱਠੇ ਹੋਏ ਅਤੇ ਆਪਣੀਆਂ ਮੰਗਾਂ ਸਬੰਧੀ ਐਸਡੀਐਮ ਨੂੰ ਜਾਣਕਾਰੀ ਦਿੱਤੀ ਜਿਵੇਂ ਕਿ ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ ਵੀ ਬੀ ਜੀ ਰਾਮ ਜੀ ਨੂੰ ਰੱਦ ਕੀਤਾ ਜਾਵੇ ਮੁਕਤ ਵਪਾਰ ਸਮਝੋਤਾ ਰੱਦ ਕੀਤਾ ਜਾਵੇ ਬਿਜਲੀ ਅਟੈਕ 2025 ਰੱਦ ਕੀਤਾ ਜਾਵੇ ਇਸੇ ਤਰਹਾਂ ਮਜ਼ਦੂਰਾਂ ਨੂੰ ਪੰਜ ਲੱਖ ਦੇ ਲਗਭਗ ਮਕਾਨ ਬਣਾਉਣ ਲਈ ਅਤੇ ਪੰਜ ਮਰਲੇ ਦਾ ਪਲਾਟ ਦਿੱਤਾ ਜਾਵੇ ਅਤੇ ਬੇਜ਼ਮੀਨੇ ਮਜ਼ਦੂਰਾਂ ਨੂੰ ਜਮੀਨ ਦਿੱਤੀ ਜਾਵੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣ ਇਸ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਸਾਥੀ ਜੀਤ ਸਿੰਘ ਘਰਾਚੋ ਹੰਗੀ ਖਾਂ ਸੁਨਾਮ ਹਰਬੰਸ ਸਿੰਘ ਨਮੋਲ ਡਾ:ਜ਼ੀ.ਅੇੇੈਲ.ਸ਼ਰਮਾ ਦਿੜਬਾ ਕਾ:ਪੇ੍ਮ ਬਾਂਸਲ ਸਿਁਵ ਬਾਗੜੀ ਮਨਪ੍ਰੀਤ ਕੌਰ ਮੌੜਾ ਮਨਜੀਤ ਕੌਰ ਛਾਹੜ ਮਨਜੀਤ ਕੌਰ ਮਹਿਲਾ ਅਤੇ ਹਰੀ ਸਿੰਘ ਘੋਨੜ ਜੱਟਾ ਗੁਰਮੀਤ ਕੌਰ ਕੈਂਪਰ ਅਤੇ ਹੋਰ ਵੀ ਵੱਖ ਵੱਖ ਪਿੰਡਾਂ ਵਿੱਚ ਲੋਕ ਪਹੁੰਚੇ