Wednesday, July 22, 2026
BREAKING
ਅੰਮ੍ਰਿਤਸਰ 'ਚ ਇਕੋ ਦਿਨ 'ਚ 40 ਨਸ਼ਾ ਤਸਕਰ ਗ੍ਰਿਫ਼ਤਾਰ, ਇਲਾਕੇ 'ਚ ਪੈ ਗਈਆਂ ਭਾਜੜਾਂ ਪੰਜਾਬ 'ਚ ਖਤਰੇ ਦੀ ਘੰਟੀ! ਰਾਵੀ ਦਰਿਆ ਨੇ ਧਾਰਿਆ ਭਿਆਨਕ ਰੂਪ, ਟੁੱਟਿਆ ਅੱਧੀ ਦਰਜਨ ਪਿੰਡਾਂ ਦਾ ਸੰਪਰਕ ਹੁਣ ਬਿਨਾਂ Internet ਦੇ ਵੀ ਚੱਲੇਗਾ UPI, ਜਾਣੋ NPCI ਦੇ ਨਵੇਂ ਫੀਚਰ ਬਾਰੇ ਅਕਾਲੀ ਦਲ (ਪੁਨਰ ਸੁਰਜੀਤ) ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ 'ਚੋਂ ਕੱਢਿਆ, ਪੜ੍ਹੋ ਕਿਉਂ ਚਰਨਜੀਤ ਚੰਨੀ ਨੂੰ ਚੁੱਕ ਕੇ ਲੈ ਗਈ ਪੁਲਸ, ਗੱਡੀ 'ਚ ਬਿਠਾ ਲਏ ਰੰਧਾਵਾ ਸਣੇ ਹੋਰ ਲੀਡਰ PM ਰਿਹਾਇਸ਼ ਦੇ ਨੇੜੇ ਧਰਨੇ 'ਤੇ ਬੈਠੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਸ਼ੇਅਰ ਬਾਜ਼ਾਰ ਦੀ ਲਗਾਤਾਰ ਦੂਜੇ ਦਿਨ ਲਾਲ ਨਿਸ਼ਾਨ 'ਚ ਕਲੋਜ਼ਿੰਗ, ਨਿਫਟੀ 24,180 ਦੇ ਪਾਰ ਪੰਜਾਬ 'ਚ ED ਦੀ ਰੇਡ! 16 ਥਾਵਾਂ 'ਤੇ ਮਾਰੇ ਛਾਪੇ ਹਾਈਕੋਰਟ ਦੇ ਹੁਕਮਾਂ ਮਗਰੋਂ ਕੂੜਾ ਚੁੱਕਣ ਪਹੁੰਚੇ ਪ੍ਰਸ਼ਾਸਨ ਦਾ ਸਫ਼ਾਈ ਕਰਮਚਾਰੀਆਂ ਨੇ ਕੀਤਾ ਵਿਰੋਧ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼! IED ਤੇ ਧਮਾਕਾਖੇਜ਼ ਸਮੱਗਰੀ ਚੁੱਕੀ ਫ਼ਿਰਦੇ ਸੀ 17 ਬੰਦੇ

ਪੰਜਾਬ

ਦਲਿਤ ਸਮਾਜ ਸੇਵਾ ਸੰਗਠਨ ਨੇ ਨਿਸ਼ਕਾਮ ਸੇਵਾ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਦਿੱਤੀਆਂ ਜਿੰਮੇਵਾਰੀਆਂ

14 ਜੂਨ, 2026 07:26 PM
 
ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) :  ਦਲਿਤ ਸਮਾਜ ਸੇਵਾ ਸੰਗਠਨ ਦੇ ਸੂਬਾ ਪ੍ਰਧਾਨ ਡਾ. ਹਰਮੇਸ਼ ਸਿੰਘ ਹਿਆਣਾ ਨੇ ਸੰਗਠਨ ਦੀ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਦੇ ਨਿਵਾਸ ਸਥਾਨ ਸੁਨਾਮ ਵਿਖੇ ਪਹੁੰਚ ਕੇ ਸੰਗਠਨ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਸੰਗਠਨ ਵੱਲੋਂ ਸਮਾਜ ਭਲਾਈ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਸਮਾਜ ਨੂੰ ਇਕਜੁੱਟ ਹੋ ਕੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਪ੍ਰੇਰਿਤ ਕੀਤਾ।
 
ਇਸ ਮੌਕੇ ਡਾ. ਹਿਆਣਾ ਨੇ ਕਿਹਾ ਕਿ ਦਲਿਤ ਸਮਾਜ ਦੇ ਹੱਕਾਂ ਅਤੇ ਭਲਾਈ ਲਈ ਸੰਗਠਨ ਲਗਾਤਾਰ ਕਾਰਜ ਕਰ ਰਿਹਾ ਹੈ ਅਤੇ ਸੰਗਠਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਹਰ ਮੈਂਬਰ ਦੀ ਭੂਮਿਕਾ ਅਹਿਮ ਹੈ। ਉਹਨਾਂ ਕਿਹਾ ਕਿ ਬਾਬਾ ਸਾਹਿਬ ਦਾ ਮਿਸ਼ਨ ਕੇਵਲ ਨਾਅਰੇ ਲਗਾਉਣ ਜਾਂ ਦਿਨ ਮਨਾਉਣ ਨਾਲ ਪੂਰਾ ਨਹੀਂ ਹੋਵੇਗਾ, ਇਹ ਉਦੋਂ ਹੀ ਪੂਰਾ ਹੋ ਸਕਦਾ ਹੈ ਜਦੋਂ ਅਸੀਂ ਉਨ੍ਹਾਂ ਦੇ ਦੱਸੇ ਹੋਏ ਰਾਹ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ ਨੂੰ ਆਪਣੇ ਅਮਲੀ ਜੀਵਨ ਵਿੱਚ ਉਤਾਰਾਂਗੇ। ਉਹਨਾਂ ਕਿਹਾ ਕਿ ਬਾਬਾ ਸਾਹਿਬ ਨੇ ਭਾਰਤੀ ਸੰਵਿਧਾਨ ਰਾਹੀਂ ਹਰ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ, ਪਰ ਇਨ੍ਹਾਂ ਅਧਿਕਾਰਾਂ ਦੀ ਰਾਖੀ ਕਰਨਾ ਸਾਡਾ ਫ਼ਰਜ਼ ਹੈ। ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ, ਯੁੱਗ ਪੁਰਸ਼ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਸੁਪਨਿਆਂ ਦਾ ਸਮਾਜ ਸਿਰਜਣ ਅਤੇ ਉਨ੍ਹਾਂ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਨਵੀਂ ਪੀੜ੍ਹੀ ਨੂੰ ਉੱਚ ਸਿੱਖਿਆ ਅਤੇ ਵਿਗਿਆਨਕ ਸੋਚ ਨਾਲ ਜੋੜਣ ਦੇ ਟੀਚੇ ਨੂੰ ਲੈ ਕੇ ਅੱਜ ਦੇਸ਼ ਭਰ ਵਿੱਚ ਵੱਖ-ਵੱਖ ਸੰਗਠਨ ਕਾਰਜਸ਼ੀਲ ਹਨ। ਇਸ ਦੌਰਾਨ ਡਾ. ਹਰਮੇਸ਼ ਸਿੰਘ ਹਿਆਣਾ ਨੇ ਸੰਗਠਨ ਪ੍ਰਤੀ ਨਿਸਵਾਰਥ ਭਾਵਨਾ ਨਾਲ ਸੇਵਾਵਾਂ ਨਿਭਾਉਣ ਵਾਲੇ ਰਣਜੀਤ ਕੌਰ ਨੂੰ ਮਾਲਵਾ ਜੋਨ ਪ੍ਰਧਾਨ ਇਸਤਰੀ ਵਿੰਗ, ਸੋਮਾ ਰਾਣੀ ਨੂੰ ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ, ਬਲਵਿੰਦਰ ਕੁਮਾਰ (ਨਿੱਕੂ) ਨੂੰ ਜ਼ਿਲ੍ਹਾ ਯੂਥ ਪ੍ਰਧਾਨ, ਅਸ਼ੋਕ ਕੁਮਾਰ ਨੂੰ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਸੱਤ ਪਾਲ ਨੂੰ ਤਹਿਸੀਲ ਪ੍ਰਧਾਨ ਅਤੇ ਕਮਲਜੀਤ ਕੌਰ ਨੂੰ ਚੇਅਰਪਰਸਨ ਜ਼ਿਲ੍ਹਾ ਲੁਧਿਆਣਾ ਦੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
 
ਇਸ ਮੌਕੇ ਨਵੇਂ ਨਿਯੁਕਤ ਹੋਏ ਆਹੁਦੇਦਾਰਾਂ ਨੇ ਸੰਗਠਨ ਦੀ ਹੋਰ ਵੀ ਚੜ੍ਹਤ ਲਈ ਪ੍ਰਣ ਲਿਆ ਅਤੇ ਸੰਗਠਨ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸੰਗਠਨ ਦੇ ਸੂਬਾ ਪ੍ਰੈਸ ਸਕੱਤਰ ਹਾਕਮ ਸਿੰਘ ਭੱਟੀ, ਹਰਜਸ ਸਿੰਘ ਪ੍ਰਧਾਨ, ਹਰਵਿੰਦਰ ਸਿੰਘ ਪਪਨ, ਜ਼ਿਲ੍ਹੇਦਾਰ ਪ੍ਰਧਾਨ ਦੇਸ ਰਾਜ, ਪਰਮਜੀਤ ਕੌਰ, ਸੁਖਵਿੰਦਰ ਕੌਰ, ਹਰਪ੍ਰੀਤ ਕੌਰ, ਖੁਸ਼ੀ, ਊਸ਼ਾ ਰਾਣੀ, ਪਰਮੀਲਾ, ਰੁਪਿੰਦਰ ਕੌਰ, ਅਮਰਜੀਤ ਕੌਰ, ਇੰਦੂ ਰਾਣੀ, ਬਲਜੀਤ ਕੌਰ ਅਤੇ ਸਰਬਜੀਤ ਕੌਰ ਵੀ ਮੌਜੂਦ ਸਨ।
 
Have something to say? Post your comment

ਅਤੇ ਪੰਜਾਬ ਖਬਰਾਂ

ਅੰਮ੍ਰਿਤਸਰ 'ਚ ਇਕੋ ਦਿਨ 'ਚ 40 ਨਸ਼ਾ ਤਸਕਰ ਗ੍ਰਿਫ਼ਤਾਰ, ਇਲਾਕੇ 'ਚ ਪੈ ਗਈਆਂ ਭਾਜੜਾਂ

ਅੰਮ੍ਰਿਤਸਰ 'ਚ ਇਕੋ ਦਿਨ 'ਚ 40 ਨਸ਼ਾ ਤਸਕਰ ਗ੍ਰਿਫ਼ਤਾਰ, ਇਲਾਕੇ 'ਚ ਪੈ ਗਈਆਂ ਭਾਜੜਾਂ

ਪੰਜਾਬ 'ਚ ਖਤਰੇ ਦੀ ਘੰਟੀ! ਰਾਵੀ ਦਰਿਆ ਨੇ ਧਾਰਿਆ ਭਿਆਨਕ ਰੂਪ, ਟੁੱਟਿਆ ਅੱਧੀ ਦਰਜਨ ਪਿੰਡਾਂ ਦਾ ਸੰਪਰਕ

ਪੰਜਾਬ 'ਚ ਖਤਰੇ ਦੀ ਘੰਟੀ! ਰਾਵੀ ਦਰਿਆ ਨੇ ਧਾਰਿਆ ਭਿਆਨਕ ਰੂਪ, ਟੁੱਟਿਆ ਅੱਧੀ ਦਰਜਨ ਪਿੰਡਾਂ ਦਾ ਸੰਪਰਕ

ਅਕਾਲੀ ਦਲ (ਪੁਨਰ ਸੁਰਜੀਤ) ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ 'ਚੋਂ ਕੱਢਿਆ, ਪੜ੍ਹੋ ਕਿਉਂ

ਅਕਾਲੀ ਦਲ (ਪੁਨਰ ਸੁਰਜੀਤ) ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ 'ਚੋਂ ਕੱਢਿਆ, ਪੜ੍ਹੋ ਕਿਉਂ

ਚਰਨਜੀਤ ਚੰਨੀ ਨੂੰ ਚੁੱਕ ਕੇ ਲੈ ਗਈ ਪੁਲਸ, ਗੱਡੀ 'ਚ ਬਿਠਾ ਲਏ ਰੰਧਾਵਾ ਸਣੇ ਹੋਰ ਲੀਡਰ

ਚਰਨਜੀਤ ਚੰਨੀ ਨੂੰ ਚੁੱਕ ਕੇ ਲੈ ਗਈ ਪੁਲਸ, ਗੱਡੀ 'ਚ ਬਿਠਾ ਲਏ ਰੰਧਾਵਾ ਸਣੇ ਹੋਰ ਲੀਡਰ

ਪੰਜਾਬ 'ਚ ED ਦੀ ਰੇਡ! 16 ਥਾਵਾਂ 'ਤੇ ਮਾਰੇ ਛਾਪੇ

ਪੰਜਾਬ 'ਚ ED ਦੀ ਰੇਡ! 16 ਥਾਵਾਂ 'ਤੇ ਮਾਰੇ ਛਾਪੇ

ਹਾਈਕੋਰਟ ਦੇ ਹੁਕਮਾਂ ਮਗਰੋਂ ਕੂੜਾ ਚੁੱਕਣ ਪਹੁੰਚੇ ਪ੍ਰਸ਼ਾਸਨ ਦਾ ਸਫ਼ਾਈ ਕਰਮਚਾਰੀਆਂ ਨੇ ਕੀਤਾ ਵਿਰੋਧ

ਹਾਈਕੋਰਟ ਦੇ ਹੁਕਮਾਂ ਮਗਰੋਂ ਕੂੜਾ ਚੁੱਕਣ ਪਹੁੰਚੇ ਪ੍ਰਸ਼ਾਸਨ ਦਾ ਸਫ਼ਾਈ ਕਰਮਚਾਰੀਆਂ ਨੇ ਕੀਤਾ ਵਿਰੋਧ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼! IED ਤੇ ਧਮਾਕਾਖੇਜ਼ ਸਮੱਗਰੀ ਚੁੱਕੀ ਫ਼ਿਰਦੇ ਸੀ 17 ਬੰਦੇ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼! IED ਤੇ ਧਮਾਕਾਖੇਜ਼ ਸਮੱਗਰੀ ਚੁੱਕੀ ਫ਼ਿਰਦੇ ਸੀ 17 ਬੰਦੇ

ਲੌਂਗੋਵਾਲ ਨੂੰ ਪੰਜਾਬ ਦੀਆਂ ਸਰਵੋਤਮ ਨਗਰ ਕੌਂਸਲਾਂ ਵਿੱਚ ਸ਼ਾਮਲ ਕਰਨਾ ਸਾਡਾ ਟੀਚਾ: ਅਮਨ ਅਰੋੜਾ

ਲੌਂਗੋਵਾਲ ਨੂੰ ਪੰਜਾਬ ਦੀਆਂ ਸਰਵੋਤਮ ਨਗਰ ਕੌਂਸਲਾਂ ਵਿੱਚ ਸ਼ਾਮਲ ਕਰਨਾ ਸਾਡਾ ਟੀਚਾ: ਅਮਨ ਅਰੋੜਾ

ਮੇਲੇ ਵਿੱਚ 562 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ; ਵੱਖ-ਵੱਖ ਕੰਪਨੀਆਂ ਨੇ 618 ਨੌਜਵਾਨਾਂ ਨੂੰ ਕੀਤਾ ਸ਼ਾਰਟਲਿਸਟ: ਅਮਨ ਅਰੋੜਾ

ਮੇਲੇ ਵਿੱਚ 562 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ; ਵੱਖ-ਵੱਖ ਕੰਪਨੀਆਂ ਨੇ 618 ਨੌਜਵਾਨਾਂ ਨੂੰ ਕੀਤਾ ਸ਼ਾਰਟਲਿਸਟ: ਅਮਨ ਅਰੋੜਾ

ਨਗਰ ਕੌਂਸਲ ਸੁਨਾਮ ਦੀ ਨਵੀਂ ਟੀਮ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਸੰਭਾਲਿਆ ਕਾਰਜਭਾਰ

ਨਗਰ ਕੌਂਸਲ ਸੁਨਾਮ ਦੀ ਨਵੀਂ ਟੀਮ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਸੰਭਾਲਿਆ ਕਾਰਜਭਾਰ