ਹੈਦਰਾਬਾਦ : ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਦੇ ਸਾਹਮਣੇ ਲਗਭਗ 130 ਮਾਓਵਾਦੀਆਂ ਨੇ ਸ਼ਨੀਵਾਰ ਨੂੰ ਸਰੰਡਰ ਕਰ ਦਿੱਤਾ। ਮਾਓਵਾਦੀਆਂ ਨੇ ਏ.ਕੇ-47 ਰਾਈਫਲਾਂ ਸਮੇਤ 124 ਹਥਿਆਰਾਂ ਨਾਲ ਸਰੰਡਰ ਕੀਤਾ।
ਤੇਲੰਗਾਨਾ ਦੇ ਪੁਲਸ ਡਾਇਰੈਕਟਰ ਜਨਰਲ (ਡੀਜੀਪੀ) ਬੀ. ਸ਼ਿਵਧਰ ਰੈੱਡੀ ਨੇ ਦੱਸਿਆ ਕਿ ਸਰੰਡਰ ਕਰਨ ਵਾਲੇ 130 ਮਾਓਵਾਦੀਆਂ 'ਚੋ 125 ਛੱਤੀਸਗੜ੍ਹ ਦੇ, ਚਾਰ ਤੇਲੰਗਾਨਾ ਦੇ ਅਤੇ ਇਕ ਆਂਧਰਾ ਪ੍ਰਦੇਸ਼ ਤੋਂ ਹੈ। ਡੀਜੀਪੀ ਨੇ ਕਿਹਾ,''ਹੁਣ ਤੇਲੰਗਾਨਾ ਰਾਜ 'ਚ ਮਾਓਵਾਦੀਆਂ ਦੀ ਕੋਈ ਕਮੇਟੀ ਨਹੀਂ ਹੈ। ਇਹ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ।'' ਸਰੰਡਰ ਕਰਨ ਵਾਲੇ ਮਾਓਵਾਦੀਆਂ ਨੇ ਆਪਣੇ ਹਥਿਆਰ ਮੁੱਖ ਮੰਤਰੀ ਸੌਂਪ ਦਿੱਤੇ।