ਗੋਨਿਆਨਾ ਮੰਡੀ (ਵਿਕੀ ਅਗਰਵਾਲ) : ਅੱਜ ਧਰਮਸ਼ਾਲਾ ਵਾਲੀ ਗਲੀ ਦੇ ਛੋਟੇ ਬੱਚਿਆਂ ਦੁਆਰਾ ਰਲ ਮਿਲ ਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ਤਪਦੀ ਗਰਮੀ ਦੇ ਮੌਸਮ ਵਿੱਚ ਛੋਟੇ ਬੱਚਿਆਂ ਦੁਆਰਾ ਆਪਣੇ ਪੋਕਿਟ ਮਨੀ ਚੋਂ ਪੈਸੇ ਇਕੱਠੇ ਕਰਕੇ ਰਾਹਗੀਰਾਂ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਜਿਸ ਵਿੱਚ ਉਹਨਾਂ ਦੇ ਮਾਤਾ ਪਿਤਾ ਦੁਆਰਾ ਵੀ ਉਹਨਾਂ ਦਾ ਭਰਪੂਰ ਸਾਥ ਦਿੱਤਾ ਗਿਆ ਇੱਥੇ ਦੱਸਣ ਯੋਗ ਗੱਲ ਇਹ ਵੀ ਹੈ ਕਿ ਬੱਚਿਆ ਦੁਬਾਰਾ ਛਬੀਲ ਲਗਾ ਕੇ ਜਲ ਦੀ ਸੇਵਾ ਕਰਨਾ ਬਹੁਤ ਵਧੀਆ ਉਪਰਾਲਾ ਹੈ ਅਤੇ ਨੰਨੇ ਮੁੰਨੇ ਬੱਚਿਆਂ ਦੁਆਰਾ ਹਰ ਸਾਲ ਹੀ ਇਸ ਗਲੀ ਵਿੱਚ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਜਾਂਦੀ ਹੈ।