Sunday, July 26, 2026
BREAKING
ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 331 ਅੰਕ ਟੁੱਟਿਆ ਤੇ ਨਿਫਟੀ 23,700 ਦੇ ਪਾਰ CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ ਪੰਜਾਬ ਕਾਂਗਰਸ ਦੀ ਨਵੀਂ ਟੀਮ 'ਚ ਥਾਂ ਨਾ ਮਿਲਣ 'ਤੇ ਮਨੀਸ਼ ਤਿਵਾੜੀ ਦਾ ਵੱਡਾ ਬਿਆਨ ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ, ਸਿੱਖਾਂ ਦੇ ਘਰ ਵੀ ਤੁਹਾਡੇ ਲਈ ਖੁੱਲ੍ਹ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੀ ਹੋਈ ਆਰੰਭਤਾ ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ, ਚੰਡੀਗੜ੍ਹ 'ਚ ਹਾਈ ਅਲਰਟ! ਪੜ੍ਹੋ ਕੀ ਹੈ ਕਾਰਨ ਵਿਦਿਆਰਥੀਆਂ ਨੂੰ ਵੱਡੀ ਰਾਹਤ, ਪੰਜਾਬ ਯੂਨੀਵਰਸਿਟੀ ਨੇ ਜਾਰੀ ਕੀਤਾ ਨਵਾਂ ਸਰਕੂਲਰ, ਫ਼ੀਸਾਂ ਨੂੰ ਲੈ ਕੇ...

ਦੁਨੀਆਂ

ਚੀਨ-ਰੂਸ ਨਾਲ 'ਦੋਸਤੀ' ਵਧਦੀ ਵੇਖ ਬੋਖਲਾਇਆ ਅਮਰੀਕਾ, ਕਿਹਾ-‘ਭਾਰਤ ਨੂੰ ਉੱਥੇ ਮਾਰਾਂਗੇ, ਜਿੱਥੇ ਜ਼ਿਆਦਾ ਦਰਦ ਹੋਵੇ’

20 ਅਗਸਤ, 2025 07:02 PM

ਵਾਸ਼ਿੰਗਟਨ : ਭਾਰਤ ’ਤੇ ਭਾਰੀ ਟੈਰਿਫ ਲਾਉਣ ਤੋਂ ਬਾਅਦ ਵੀ ਅਮਰੀਕਾ ਦੀ ਧੱਕੇਸ਼ਾਹੀ ਖਤਮ ਨਹੀਂ ਹੋ ਰਹੀ ਹੈ। ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਵਿਰੁੱਧ ਜ਼ਹਿਰ ਉਗਲਿਆ ਹੈ। ਉਨ੍ਹਾਂ ਨੇ ਰੂਸ ਅਤੇ ਚੀਨ ਨਾਲ ਭਾਰਤ ਦੀ ‘ਦੋਸਤੀ’ ’ਤੇ ਸਵਾਲ ਉਠਾਏ ਅਤੇ ਇਥੋਂ ਤਕ ਕਹਿ ਦਿੱਤਾ ਕਿ ਭਾਰਤ ਨੂੰ ਉੱਥੇ ਮਾਰੋ, ਜਿੱਥੇ ਉਸ ਨੂੰ ਸਭ ਤੋਂ ਜ਼ਿਆਦਾ ਦਰਦ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੂੰ ਰੂਸ ਤੋਂ ਤੇਲ ਖਰੀਦਣਾ ਬੰਦ ਕਰਨਾ ਪਵੇਗਾ ਅਤੇ ਜੇਕਰ ਭਾਰਤ ਅਮਰੀਕਾ ਦਾ ਰਣਨੀਤਿਕ ਭਾਈਵਾਲ ਬਣਿਆ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਉਸ (ਅਮਰੀਕਾ) ਦੇ ਅਨੁਸਾਰ ਹੀ ਵਰਤਾਓ ਕਰਨਾ ਪਵੇਗਾ।


ਅਮਰੀਕਾ ਦੇ ਟੈਰਿਫ ਦੇ ਐਲਾਨ ਤੋਂ ਬਾਅਦ ਵੀ ਭਾਰਤ ਡਗਮਗਾਉਣ ਦਾ ਨਾਂ ਨਹੀਂ ਲੈ ਰਿਹਾ। ਇਕ ਪਾਸੇ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਿਆ ਹੈ , ਉੱਥੇ ਹੀ ਦੂਜੇ ਪਾਸੇ ਉਸ ਦੀ ਚੀਨ ਨਾਲ ਮੁਲਾਕਾਤਾਂ ਦੀ ਇਕ ਲੜੀ ਵੀ ਸ਼ੁਰੂ ਹੋ ਗਈ ਹੈ। ਹਾਲ ਹੀ ਵਿਚ ਇਹ ਰਿਪੋਰਟ ਆਈ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐੱਸ. ਸੀ. ਓ. ਸੰਮੇਲਨ ਲਈ ਚੀਨ ਦਾ ਦੌਰਾ ਕਰ ਸਕਦੇ ਹਨ। ਅਮਰੀਕਾ ਭਾਰਤ ਦੀ ਇਸ ਰਣਨੀਤੀ ਤੋਂ ਡਰਿਆ ਹੋਇਆ ਹੈ। ਅਮਰੀਕਾ ਨੂੰ ਲੱਗਦਾ ਹੈ ਕਿ ਜੇਕਰ ਭਾਰਤ ਰੂਸ ਅਤੇ ਚੀਨ ਦੇ ਜ਼ਿਆਦਾ ਨੇੜੇ ਹੋ ਜਾਂਦਾ ਹੈ ਤਾਂ ਉਹ ਸਿਰਫ਼ ਟੈਰਿਫ-ਟੈਰਿਫ ਦਾ ਰੌਲਾ ਪਾਉਂਦਾ ਰਹਿ ਜਾਵੇਗਾ ਅਤੇ ਪੂਰੀ ਦੁਨੀਆ ’ਚ ਉਸ ਦਾ ਮਜ਼ਾਕ ਉਡਾਇਆ ਜਾਵੇਗਾ।

 

ਭਾਰਤ ਦੇ ਅਮੀਰ ਪਰਿਵਾਰ ਉਠਾ ਰਹੇ ਨੇ ਰੂਸੀ ਤੇਲ ਦਾ ਫਾਇਦਾ : ਬੇਸੈਂਟ
ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਵਿਚ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਰੂਸੀ ਤੇਲ ਖਰੀਦ ਕੇ ਭਾਰੀ ਮੁਨਾਫ਼ਾ ਕਮਾ ਰਿਹਾ ਹੈ। ਭਾਰਤ ਨੇ ਪਹਿਲਾਂ ਇਹ ਵੀ ਕਿਹਾ ਹੈ ਕਿ ਅਮਰੀਕਾ ਅਤੇ ਯੂਰਪੀ ਯੂਨੀਅਨ ਦੁਆਰਾ ਰੂਸੀ ਤੇਲ ਖਰੀਦਣ ਲਈ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

 

ਬੇਸੈਂਟ ਨੇ ਕਿਹਾ ਹੈ ਕਿ ਭਾਰਤ ਨੇ ਯੂਕ੍ਰੇਨ ਯੁੱਧ ਦੌਰਾਨ ਰੂਸੀ ਤੇਲ ਵੇਚ ਕੇ ਬਹੁਤ ਮੁਨਾਫ਼ਾ ਕਮਾਇਆ ਹੈ। ਉਨ੍ਹਾਂ ਕਿਹਾ, ‘‘ਇਹ ਭਾਰਤੀ ਵਿਚੋਲਗੀ ਭਾਵ ਸਸਤਾ ਰੂਸੀ ਤੇਲ ਖਰੀਦਣਾ ਅਤੇ ਇਸ ਨੂੰ ਯੁੱਧ ਦੌਰਾਨ ਇਕ ਉਤਪਾਦ ਵਜੋਂ ਦੁਬਾਰਾ ਵੇਚਣਾ ਯੁੱਧ ਦੌਰਾਨ ਹੀ ਸ਼ੁਰੂ ਹੋਇਆ, ਜੋ ਬਿਲਕੁਲ ਅਸਵੀਕਾਰਯੋਗ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਲੋਂ ਰੂਸੀ ਤੇਲ ਖਰੀਦਣ ਨਾਲ ‘ਅਮੀਰ ਭਾਰਤੀ ਪਰਿਵਾਰਾਂ’ ਨੂੰ ਫਾਇਦਾ ਪਹੁੰਚ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਭਾਰਤ ਪਹਿਲਾਂ ਰੂਸ ਤੋਂ ਆਪਣੀ ਕੁੱਲ ਜ਼ਰੂਰਤ ਦਾ 1 ਫੀਸਦੀ ਤੋਂ ਵੀ ਘੱਟ ਤੇਲ ਖਰੀਦਦਾ ਸੀ ਪਰ ਹੁਣ ਇਹ 42 ਫੀਸਦੀ ਤਕ ਪਹੁੰਚ ਗਿਆ ਹੈ। ਭਾਰਤ ਸਿਰਫ਼ ਮੁਨਾਫ਼ਾ ਕਮਾ ਰਿਹਾ ਹੈ, ਉਹ ਇਸ ਨੂੰ ਵੇਚ ਰਿਹਾ ਹੈ। ਉਸ ਨੇ 16 ਅਰਬ ਮੁਨਾਫ਼ਾ ਕਮਾਇਆ ਹੈ। ਇਸ ਵਿਚ ਕੁਝ ਭਾਰਤ ਦੇ ਅਮੀਰ ਪਰਿਵਾਰ ਵੀ ਸ਼ਾਮਲ ਹਨ।

 

ਭਾਰਤ ’ਤੇ ਟੈਰਿਫ ਲਗਾਓ, ਰੂਸ ਨੂੰ ਤਬਾਹ ਕਰੋ : ਗ੍ਰਾਹਮ
ਦੂਜੇ ਪਾਸੇ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਯੂਰਪ ਨੂੰ ਰੂਸੀ ਤੇਲ ਖਰੀਦਣ ਲਈ ਭਾਰਤ ’ਤੇ ਟੈਰਿਫ ਲਗਾਉਣ ਦੀ ਖੁੱਲ੍ਹ ਕੇ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਵੱਡੇ ਖਰੀਦਦਾਰ ’ਤੇ ਟੈਰਿਫ ਲਗਾਇਆ ਜਾਂਦਾ ਹੈ ਤਾਂ ਰੂਸ ਆਪਣੇ-ਆਪ ਤਬਾਹ ਹੋ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਹੈ ਕਿ ਰੂਸੀ ਤੇਲ ਖਰੀਦ ਕੇ ਭਾਰਤ ਵਲਾਦੀਮੀਰ ਪੁਤਿਨ ਦੀ ਜੰਗੀ ਮਸ਼ੀਨ ਨੂੰ ਹੱਲਾਸ਼ੇਰੀ ਦੇ ਰਿਹਾ ਹੈ।

 

ਲਿੰਡਸੇ ਗ੍ਰਾਹਮ ਨੇ ਇਥੋਂ ਤਕ ਕਿਹਾ ਕਿ ਇਹ ਟਰੰਪ ਦੀਆਂ ਟੈਰਿਫ ਧਮਕੀਆਂ ਦਾ ਹੀ ਪ੍ਰਭਾਵ ਹੈ ਕਿ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਟਰੰਪ ਨੂੰ ਮਿਲਣ ਲਈ ਅਲਾਸਕਾ ਆਉਣ ਲਈ ਮਜਬੂਰ ਹੋਣਾ ਪਿਆ ਹੈ। ਪੁਤਿਨ ਰੂਸੀ ਤੇਲ ਅਤੇ ਗੈਸ ਖਰੀਦਣ ਲਈ ਭਾਰਤ ’ਤੇ ਲਗਾਏ ਗਏ 50 ਫੀਸਦੀ ਟੈਰਿਫ ਤੋਂ ਡਰੇ ਹੋਏ ਹਨ।

 

Have something to say? Post your comment

ਅਤੇ ਦੁਨੀਆਂ ਖਬਰਾਂ

ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ

ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ

ਚੀਨ ਲਈ ਵੱਡੀ ਚੁਣੌਤੀ: ਸਵੀਡਨ ਨੇ ਮਾਈਨਿੰਗ ਨੂੰ 'ਰਾਸ਼ਟਰੀ ਸੁਰੱਖਿਆ ਹਿੱਤ' ਐਲਾਨਿਆ

ਚੀਨ ਲਈ ਵੱਡੀ ਚੁਣੌਤੀ: ਸਵੀਡਨ ਨੇ ਮਾਈਨਿੰਗ ਨੂੰ 'ਰਾਸ਼ਟਰੀ ਸੁਰੱਖਿਆ ਹਿੱਤ' ਐਲਾਨਿਆ

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ; 72 ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ ਮੰਤਰੀ ਕਾਰਨੀ

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ ਮੰਤਰੀ ਕਾਰਨੀ

EU ਦੀ Google 'ਤੇ ਸਖ਼ਤ ਕਾਰਵਾਈ, 1 ਅਰਬ ਡਾਲਰ ਦਾ ਲਗਾਇਆ ਜੁਰਮਾਨਾ, ਲੱਗੇ ਇਹ ਦੋਸ਼

EU ਦੀ Google 'ਤੇ ਸਖ਼ਤ ਕਾਰਵਾਈ, 1 ਅਰਬ ਡਾਲਰ ਦਾ ਲਗਾਇਆ ਜੁਰਮਾਨਾ, ਲੱਗੇ ਇਹ ਦੋਸ਼

ਸ਼੍ਰੀਲੰਕਾਈ ਜਲ ਸੈਨਾ ਨੇ ਨੌਂ ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਸ਼੍ਰੀਲੰਕਾਈ ਜਲ ਸੈਨਾ ਨੇ ਨੌਂ ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਪਾਕਿਸਤਾਨੀ PM ਨੇ ਸਾਊਦੀ ਟੈਂਕਰ 'ਤੇ ਹੂਤੀ ਬਾਗੀਆਂ ਦੇ ਹਮਲੇ ਦੀ ਕੀਤੀ ਨਿੰਦਾ

ਪਾਕਿਸਤਾਨੀ PM ਨੇ ਸਾਊਦੀ ਟੈਂਕਰ 'ਤੇ ਹੂਤੀ ਬਾਗੀਆਂ ਦੇ ਹਮਲੇ ਦੀ ਕੀਤੀ ਨਿੰਦਾ

ਅਮਰੀਕੀ ਫ਼ੌਜ ਨੇ 12ਵੀਂ ਰਾਤ ਈਰਾਨ 'ਤੇ ਵਰ੍ਹਾਏ ਬੰਬ, ਫ਼ੌਜੀ ਟਿਕਾਣਿਆਂ ਤੇ ਡਰੋਨ ਸਾਈਟਾਂ ਨੂੰ ਬਣਾਇਆ ਨਿਸ਼ਾਨਾ

ਅਮਰੀਕੀ ਫ਼ੌਜ ਨੇ 12ਵੀਂ ਰਾਤ ਈਰਾਨ 'ਤੇ ਵਰ੍ਹਾਏ ਬੰਬ, ਫ਼ੌਜੀ ਟਿਕਾਣਿਆਂ ਤੇ ਡਰੋਨ ਸਾਈਟਾਂ ਨੂੰ ਬਣਾਇਆ ਨਿਸ਼ਾਨਾ

ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ

ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ

ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ

ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ