Tuesday, July 21, 2026
BREAKING
ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ ਦੇ ਸੰਗਤਪ੍ਰੀਤ ਸਿੰਘ ਪੰਜਾਬ ਸਟੇਟ ਸ਼ਾਟਗਨ ਚੈਂਪੀਅਨਸ਼ਿਪ ਵਿੱਚ ਜਿੱਤੇ 3 ਤਗ਼ਮੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਲੋਕਮਾਨਯ ਤਿਲਕ ਐਵਾਰਡ ਕੀਤਾ ਜਾਵੇਗਾ ਸਨਮਾਨਤ ਪੰਜਾਬ ਵਿਧਾਨ ਸਭਾ ਚੋਣਾਂ ਲੜਣਗੇ ਅੰਮ੍ਰਿਤਪਾਲ ਸਿੰਘ, ਪਾਰਟੀ ਨੇ ਐਲਾਨਿਆ CM ਚਿਹਰਾ 24 ਜੁਲਾਈ ਤੋਂ ਸ਼ੁਰੂ ਹੋਵੇਗਾ ਮੀਰੀ-ਪੀਰੀ ਖ਼ਾਲਸਾ ਮਾਰਚ: SGPC ਪ੍ਰਧਾਨ ਧਾਮੀ ਨੇ ਲਈਆਂ ਤਿਆਰੀਆਂ ਦਾ ਜਾਇਜ਼ਾ ਦੀਪਕੇ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ 'ਤੇ ਦਿੱਲੀ ਪੁਲਸ ਦਾ ਵੱਡਾ ਬਿਆਨ; ਆਖੀ ਇਹ ਗੱਲ ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ 2 ਅਗਸਤ ਨੂੰ ਫ਼ਰੀਦਕੋਟ ਆਉਣਗੇ ਹਰਿਆਣਾ ਦੇ CM ਨਾਇਬ ਸਿੰਘ ਸੈਣੀ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ! ਵਿਦਿਆਰਥੀਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 442 ਅੰਕ ਡਿੱਗਾ ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ ਇਹ ਖ਼ਾਸ ਅਪੀਲ

ਪੰਜਾਬ

ਗੁਰਦੁਆਰਾ ਅੰਬ ਸਾਹਿਬ ਜ਼ਮੀਨ ਮਾਮਲਾ : ਸਾਬਕਾ ਮੈਨੇਜਰ ਟੌਹੜਾ ਨੂੰ ਨਹੀਂ ਮਿਲੀ ਜ਼ਮਾਨਤ

20 ਜੁਲਾਈ, 2026 06:58 PM

ਮੋਹਾਲੀ : ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਜ਼ਮੀਨ ਗ਼ਲਤ ਢੰਗ ਨਾਲ ਵੇਚਣ ਦੇ ਮਾਮਲੇ ’ਚ ਨਾਮਜ਼ਦ ਗੁਰਦੁਆਰਾ ਸਾਹਿਬ ਦੇ ਸਾਬਕਾ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੂੰ ਮੋਹਾਲੀ ਦੀ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ। ਅਦਾਲਤ ਨੇ ਉਨ੍ਹਾਂ ਵੱਲੋਂ ਦਾਇਰ ਕੀਤੀ ਗਈ ਰੈਗੂਲਰ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਜ਼ਮਾਨਤ ਅਰਜ਼ੀ ’ਚ ਟੌਹੜਾ ਨੇ ਦਲੀਲ ਦਿੱਤੀ ਸੀ ਕਿ ਅਪਰਾਧ ਨਾਲ ਉਸ ਦਾ ਕੋਈ ਲੈਣਾ-ਦੇਣਾ ਜਾਂ ਸਬੰਧ ਨਹੀਂ ਹੈ। ਉਸ ਦਾ ਕਹਿਣਾ ਸੀ ਕਿ ਪੁਲਸ ਨੇ ਬਿਨਾਂ ਕਿਸੇ ਕਾਨੂੰਨੀ ਜਾਂ ਭਰੋਸੇਯੋਗ ਸਬੂਤ ਦੇ ਉਸ ਨੂੰ ਇਸ ਕੇਸ ’ਚ ਮੁਲਜ਼ਮ ਬਣਾਇਆ ਹੈ। ਅਰਜ਼ੀ ’ਚ ਇਹ ਵੀ ਕਿਹਾ ਗਿਆ ਕਿ ਉਸ ਨੇ 12 ਮਾਰਚ ਨੂੰ ਖ਼ੁਦ ਅਦਾਲਤ ਸਾਹਮਣੇ ਆਤਮ-ਸਮਰਪਣ ਕੀਤਾ ਸੀ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ। ਉਹ 19 ਮਾਰਚ ਤੋਂ ਨਿਆਇਕ ਹਿਰਾਸਤ ’ਚ ਹੈ ਅਤੇ ਉਸ ਕੋਲੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ। ਇਸ ਆਧਾਰ ’ਤੇ ਉਸ ਨੇ ਜ਼ਮਾਨਤ ਦੀ ਮੰਗ ਕੀਤੀ ਸੀ। ਦੂਜੇ ਪਾਸੇ ਅਦਾਲਤ ਨੇ ਕੇਸ ਦੇ ਰਿਕਾਰਡ ਅਤੇ ਦੋਸ਼ਾਂ ਦੀ ਗੰਭੀਰਤਾ ਨੂੰ ਧਿਆਨ ’ਚ ਰੱਖਦਿਆਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।

ਅਦਾਲਤ ਦੇ ਹੁਕਮਾਂ ਮੁਤਾਬਕ ਮੁਲਜ਼ਮ ’ਤੇ ਦੋਸ਼ ਹੈ ਕਿ ਉਸ ਨੇ ਪ੍ਰਬੰਧਕ ਕਮੇਟੀ ਤੋਂ ਕਿਸੇ ਵੀ ਤਰ੍ਹਾਂ ਦੀ ਮਨਜ਼ੂਰੀ ਲਏ ਬਿਨਾਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਨਾਂ ’ਤੇ ਦਰਜ ਜਾਇਦਾਦ ਤੀਜੇ ਵਿਅਕਤੀ ਦੇ ਨਾਂ ਤਬਦੀਲ ਕਰ ਦਿੱਤੀ। ਇਸ ਤੋਂ ਇਲਾਵਾ ਉਸ ’ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਸਹਿ-ਮੁਲਜ਼ਮਾਂ ਨਾਲ ਮਿਲ ਕੇ ਜਾਅਲੀ ਅਤੇ ਮਨਘੜਤ ਦਸਤਾਵੇਜ਼ ਤਿਆਰ ਕਰਨ ਲਈ ਸਾਜ਼ਿਸ਼ ਰਚੀ। ਅਦਾਲਤ ਨੇ ਆਪਣੇ ਹੁਕਮ ’ਚ ਕਿਹਾ ਕਿ ਦੋਸ਼ਾਂ ਦੀ ਪ੍ਰਕਿਰਤੀ ਅਤੇ ਇਸ ਤੱਥ ਨੂੰ ਦੇਖਦਿਆਂ ਕਿ ਇਹ ਮਾਮਲਾ ਧਾਰਮਿਕ ਸੰਸਥਾ ਦੀ ਜਾਇਦਾਦ ਨਾਲ ਸਬੰਧਿਤ ਹੈ, ਇਸ ਨੂੰ ਸਿਰਫ਼ ਦੋ ਧਿਰਾਂ ਵਿਚਕਾਰ ਸਿਵਲ ਵਿਵਾਦ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਭਾਵੇਂ ਇਸ ਮਾਮਲੇ ’ਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ ਪਰ ਕੇਸ ਦੇ ਹੋਰ ਸਹਿ-ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਅਦਾਲਤ ਨੇ ਇਹ ਵੀ ਮੰਨਿਆ ਕਿ ਮੁਲਜ਼ਮ ਨੂੰ ਇਸ ਪੜਾਅ ’ਤੇ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਜਾਂ ਮੁਕੱਦਮੇ ਦੀ ਕਾਰਵਾਈ ’ਚ ਰੁਕਾਵਟ ਪੈਦਾ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨਾਲ ਹੀ ਅਪਰਾਧ ਦੀ ਗੰਭੀਰਤਾ ਨੂੰ ਦੇਖਦਿਆਂ ਉਸ ਦੇ ਫ਼ਰਾਰ ਹੋਣ ਦੀ ਸੰਭਾਵਨਾ ਵੀ ਹੈ। ਇਨ੍ਹਾਂ ਸਾਰੇ ਤੱਥਾਂ ਤੇ ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ਅਦਾਲਤ ਨੇ ਕੇਸ ਦੇ ਗੁਣ-ਦੋਸ਼ਾਂ ’ਤੇ ਕੋਈ ਟਿੱਪਣੀ ਕੀਤੇ ਬਿਨਾਂ ਇਹ ਕਿਹਾ ਕਿ ਟੌਹੜਾ ਇਸ ਪੜਾਅ ’ਤੇ ਰੈਗੂਲਰ ਜ਼ਮਾਨਤ ਦੀ ਰਿਆਇਤ ਦਾ ਹੱਕਦਾਰ ਨਹੀਂ ਹੈ। ਇਸ ਲਈ ਉਸ ਦੀ ਜ਼ਮਾਨਤ ਅਰਜ਼ੀ ਖਾਰਜ ਕੀਤੀ ਜਾਂਦੀ ਹੈ। ਦੱਸਣਯੋਗ ਹੈ ਕਿ ਥਾਣਾ ਸੋਹਾਣਾ ਪੁਲਸ ਨੇ ਇਸ ਮਾਮਲੇ ’ਚ ਫਰਵਰੀ ਦੌਰਾਨ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਤਤਕਾਲੀ ਮੈਨੇਜਰ, ਹੋਰ ਮੁਲਾਜ਼ਮਾਂ ਅਤੇ ਕਈ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਵਿਧਾਨ ਸਭਾ ਚੋਣਾਂ ਲੜਣਗੇ ਅੰਮ੍ਰਿਤਪਾਲ ਸਿੰਘ, ਪਾਰਟੀ ਨੇ ਐਲਾਨਿਆ CM ਚਿਹਰਾ

ਪੰਜਾਬ ਵਿਧਾਨ ਸਭਾ ਚੋਣਾਂ ਲੜਣਗੇ ਅੰਮ੍ਰਿਤਪਾਲ ਸਿੰਘ, ਪਾਰਟੀ ਨੇ ਐਲਾਨਿਆ CM ਚਿਹਰਾ

24 ਜੁਲਾਈ ਤੋਂ ਸ਼ੁਰੂ ਹੋਵੇਗਾ ਮੀਰੀ-ਪੀਰੀ ਖ਼ਾਲਸਾ ਮਾਰਚ: SGPC ਪ੍ਰਧਾਨ ਧਾਮੀ ਨੇ ਲਈਆਂ ਤਿਆਰੀਆਂ ਦਾ ਜਾਇਜ਼ਾ

24 ਜੁਲਾਈ ਤੋਂ ਸ਼ੁਰੂ ਹੋਵੇਗਾ ਮੀਰੀ-ਪੀਰੀ ਖ਼ਾਲਸਾ ਮਾਰਚ: SGPC ਪ੍ਰਧਾਨ ਧਾਮੀ ਨੇ ਲਈਆਂ ਤਿਆਰੀਆਂ ਦਾ ਜਾਇਜ਼ਾ

ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ

ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ

2 ਅਗਸਤ ਨੂੰ ਫ਼ਰੀਦਕੋਟ ਆਉਣਗੇ ਹਰਿਆਣਾ ਦੇ CM ਨਾਇਬ ਸਿੰਘ ਸੈਣੀ

2 ਅਗਸਤ ਨੂੰ ਫ਼ਰੀਦਕੋਟ ਆਉਣਗੇ ਹਰਿਆਣਾ ਦੇ CM ਨਾਇਬ ਸਿੰਘ ਸੈਣੀ

ਪੰਜਾਬ ਦੇ 12 ਜ਼ਿਲ੍ਹਿਆਂ ਲਈ ਵੱਡੀ ਖ਼ੁਸ਼ਖ਼ਬਰੀ, ਇਨ੍ਹਾਂ ਪ੍ਰਾਜੈਕਟਾਂ ਨਾਲ ਮਿਲੇਗਾ ਸਿੱਧਾ ਲਾਭ

ਪੰਜਾਬ ਦੇ 12 ਜ਼ਿਲ੍ਹਿਆਂ ਲਈ ਵੱਡੀ ਖ਼ੁਸ਼ਖ਼ਬਰੀ, ਇਨ੍ਹਾਂ ਪ੍ਰਾਜੈਕਟਾਂ ਨਾਲ ਮਿਲੇਗਾ ਸਿੱਧਾ ਲਾਭ

ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਇਨ੍ਹਾਂ ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ

ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਇਨ੍ਹਾਂ ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ

SIT ਅੱਗੇ ਪੇਸ਼ੀ ਮਗਰੋਂ ਬਾਹਰ ਆਏ ਸੁਖਬੀਰ ਸਿੰਘ ਬਾਦਲ, ਦਿੱਤਾ ਵੱਡਾ ਬਿਆਨ

SIT ਅੱਗੇ ਪੇਸ਼ੀ ਮਗਰੋਂ ਬਾਹਰ ਆਏ ਸੁਖਬੀਰ ਸਿੰਘ ਬਾਦਲ, ਦਿੱਤਾ ਵੱਡਾ ਬਿਆਨ

ਸਿੱਖਾਂ ਨੂੰ ਆਪਸੀ ਧੜੇਬੰਦੀ ਤੋਂ ਉੱਠ ਕੇ ਕੌਮ ਦੀ ਭਲਾਈ ਲਈ ਇਕਜੁੱਟ ਹੋਣਾ ਚਾਹੀਦੈ : ਜਥੇਦਾਰ ਗੜਗੱਜ

ਸਿੱਖਾਂ ਨੂੰ ਆਪਸੀ ਧੜੇਬੰਦੀ ਤੋਂ ਉੱਠ ਕੇ ਕੌਮ ਦੀ ਭਲਾਈ ਲਈ ਇਕਜੁੱਟ ਹੋਣਾ ਚਾਹੀਦੈ : ਜਥੇਦਾਰ ਗੜਗੱਜ

ਵਿਦੇਸ਼ 'ਚ ਲੁਕਿਆ ਖ਼ਤਰਨਾਕ ਗੈਂਗਸਟਰ ਵਰਿੰਦਰ ਜੋਬਨ ਗ੍ਰਿਫ਼ਤਾਰ, ਕਈ ਕਤਲ ਕੇਸਾਂ 'ਚ ਹੈ ਲੋੜੀਂਦਾ

ਵਿਦੇਸ਼ 'ਚ ਲੁਕਿਆ ਖ਼ਤਰਨਾਕ ਗੈਂਗਸਟਰ ਵਰਿੰਦਰ ਜੋਬਨ ਗ੍ਰਿਫ਼ਤਾਰ, ਕਈ ਕਤਲ ਕੇਸਾਂ 'ਚ ਹੈ ਲੋੜੀਂਦਾ

ਸੱਥ ਵੱਲੋਂ ਗ਼ਜ਼ਲ ਵਰਕਸ਼ਾਪ ਅਤੇ ਕਵੀ ਦਰਬਾਰ ਕਰਵਾਇਆ

ਸੱਥ ਵੱਲੋਂ ਗ਼ਜ਼ਲ ਵਰਕਸ਼ਾਪ ਅਤੇ ਕਵੀ ਦਰਬਾਰ ਕਰਵਾਇਆ