Friday, March 20, 2026
BREAKING
ਖਾੜੀ ਦੇਸ਼ਾਂ 'ਚ 6 ਭਾਰਤੀਆਂ ਦੀ ਮੌਤ ਤੇ 1 ਲਾਪਤਾ; ਹੁਣ ਤੱਕ 3 ਲੱਖ ਲੋਕ ਪਰਤੇ ਭਾਰਤ: MEA ਭਾਰਤ ਸਰਕਾਰ ਨੇ 300 ਵੈੱਬਸਾਈਟਾਂ ਤੇ ਐਪਸ 'ਤੇ ਲਾਇਆ ਬੈਨ ! ਹੁਣ ਨਹੀਂ ਚੱਲੇਗੀ ਆਨਲਾਈਨ ਸੱਟੇਬਾਜ਼ੀ ਦਿੱਲੀ ਅਤੇ ਲੱਦਾਖ ਦੇ ਉੱਪ ਰਾਜਪਾਲਾਂ ਨੇ PM ਮੋਦੀ ਨਾਲ ਕੀਤੀ ਮੁਲਾਕਾਤ ਆਪ੍ਰੇਸ਼ਨ ਸੇਫ਼ ਪੈਸੇਜ: ਈਰਾਨ ਤੋਂ ਭਾਰਤੀਆਂ ਦੀ ਵਾਪਸੀ ਸ਼ੁਰੂ, ਅਰਮੀਨੀਆ ਤੇ ਅਜ਼ਰਬਾਈਜਾਨ ਬਣੇ ਮੁੱਖ ਰਸਤਾ ਨਰਾਤਿਆਂ ਦੌਰਾਨ ਬੰਦ ਰਹਿਣਗੀਆਂ ਮਾਸ ਦੀਆਂ ਦੁਕਾਨਾਂ, ਹਰਿਆਣਾ ਸਰਕਾਰ ਨੇ ਜਾਰੀ ਕੀਤੇ ਹੁਕਮ ਈਰਾਨ ਖ਼ਿਲਾਫ 6 ਦੇਸ਼ਾਂ ਨੇ ਖ੍ਹੋਲ 'ਤਾ ਮੋਰਚਾ, ਕਰ 'ਤਾ ਵੱਡਾ ਐਲਾਨ 29 ਅਪ੍ਰੈਲ ਤੋਂ 1 ਮਈ ਤੱਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ : ਐਡਵੋਕੇਟ ਧਾਮੀ ਵਾਧਾ ਲੈ ਕੇ ਬੰਦ ਹੋਏ ਸ਼ੇਅਰ ਬਾਜ਼ਾਰ : ਸੈਂਸੈਕਸ 325 ਅੰਕ ਚੜ੍ਹਿਆ ਤੇ ਨਿਫਟੀ 23,100 ਦੇ ਪਾਰ ਈਰਾਨ ਨੂੰ ਲਗਾਤਾਰ ਦੂਜਾ ਵੱਡਾ ਝਟਕਾ, ਇਹ ਹੋਰ ਸੀਨੀਅਰ ਅਧਿਕਾਰੀ ਦੀ ਮੌਤ ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ

ਰਾਸ਼ਟਰੀ

ਖਾੜੀ ਦੇਸ਼ਾਂ 'ਚ 6 ਭਾਰਤੀਆਂ ਦੀ ਮੌਤ ਤੇ 1 ਲਾਪਤਾ; ਹੁਣ ਤੱਕ 3 ਲੱਖ ਲੋਕ ਪਰਤੇ ਭਾਰਤ: MEA

20 ਮਾਰਚ, 2026 05:53 PM

ਨਵੀਂ ਦਿੱਲੀ : ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਦਰਮਿਆਨ ਖਾੜੀ ਖੇਤਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਵਿਦੇਸ਼ ਮੰਤਰਾਲੇ (MEA) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਖਾੜੀ ਦੇਸ਼ਾਂ 'ਚ ਵੱਖ-ਵੱਖ ਘਟਨਾਵਾਂ 'ਚ ਛੇ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਭਾਰਤੀ ਮਿਸ਼ਨ ਲਾਪਤਾ ਵਿਅਕਤੀ ਦੀ ਭਾਲ ਕਰਨ ਅਤੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਜਲਦੀ ਭਾਰਤ ਵਾਪਸ ਲਿਆਉਣ ਲਈ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ।

3 ਲੱਖ ਯਾਤਰੀਆਂ ਦੀ ਹੋਈ ਵਾਪਸੀ
ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ (ਖਾੜੀ) ਅਸੀਮ ਆਰ. ਮਹਾਜਨ ਨੇ ਇੱਕ ਅੰਤਰ-ਮੰਤਰਾਲਾ ਬ੍ਰੀਫਿੰਗ ਦੌਰਾਨ ਦੱਸਿਆ ਕਿ ਖਾੜੀ ਖੇਤਰ 'ਚ ਸਥਿਤੀ ਹੌਲੀ-ਹੌਲੀ ਸੁਧਰ ਰਹੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ 28 ਫਰਵਰੀ ਤੋਂ ਹੁਣ ਤੱਕ ਲਗਭਗ 3 ਲੱਖ ਯਾਤਰੀ ਖਾੜੀ ਦੇਸ਼ਾਂ ਤੋਂ ਭਾਰਤ ਵਾਪਸ ਆ ਚੁੱਕੇ ਹਨ। ਵਾਧੂ ਉਡਾਣਾਂ ਦੇ ਸੰਚਾਲਨ ਨਾਲ ਸਥਿਤੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ।

ਹਵਾਈ ਉਡਾਣਾਂ ਦਾ ਤਾਜ਼ਾ ਵੇਰਵਾ
ਸੰਯੁਕਤ ਅਰਬ ਅਮੀਰਾਤ (UAE): ਅੱਜ ਯੂਏਈ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ ਭਾਰਤ ਲਈ ਲਗਭਗ 90 ਉਡਾਣਾਂ ਚੱਲਣ ਦੀ ਉਮੀਦ ਹੈ।
ਕਤਰ: ਕਤਰ ਦਾ ਹਵਾਈ ਖੇਤਰ ਅੰਸ਼ਕ ਤੌਰ 'ਤੇ ਖੁੱਲ੍ਹ ਗਿਆ ਹੈ, ਜਿਸ ਕਾਰਨ ਕਤਰ ਏਅਰਵੇਜ਼ ਅੱਜ ਭਾਰਤ ਲਈ 10 ਗੈਰ-ਨਿਯਤ ਵਪਾਰਕ ਉਡਾਣਾਂ ਚਲਾਏਗੀ,।
ਓਮਾਨ ਅਤੇ ਸਊਦੀ ਅਰਬ: ਇਨ੍ਹਾਂ ਦੇਸ਼ਾਂ ਤੋਂ ਵੀ ਭਾਰਤ ਲਈ ਉਡਾਣਾਂ ਦਾ ਸਿਲਸਿਲਾ ਜਾਰੀ ਹੈ।

ਕੁਵੈਤ ਤੇ ਬਹਿਰੀਨ 'ਚ ਹਵਾਈ ਖੇਤਰ ਅਜੇ ਵੀ ਬੰਦ
ਮਹਾਜਨ ਨੇ ਦੱਸਿਆ ਕਿ ਕੁਵੈਤ ਅਤੇ ਬਹਿਰੀਨ ਦੇ ਹਵਾਈ ਖੇਤਰ ਅਜੇ ਵੀ ਬੰਦ ਹਨ। ਫਸੇ ਹੋਏ ਯਾਤਰੀਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਕੁਵੈਤ ਤੋਂ ਆਉਣ ਵਾਲੇ ਭਾਰਤੀਆਂ ਲਈ ਸਊਦੀ ਅਰਬ ਦੇ ਅਲ ਕੈਸੁਮਾ ਹਵਾਈ ਅੱਡੇ ਤੋਂ ਵਿਸ਼ੇਸ਼ ਉਡਾਣਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਪਹਿਲੀ ਉਡਾਣ ਅੱਜ ਕੋਚੀ ਲਈ ਰਵਾਨਾ ਹੋਵੇਗੀ। ਬਹਿਰੀਨ ਦੇ ਹਵਾਈ ਖੇਤਰ ਦੀ ਪਾਬੰਦੀ ਕਾਰਨ, ਗਲਫ ਏਅਰ ਸਊਦੀ ਅਰਬ ਦੇ ਦਮਾਮ ਹਵਾਈ ਅੱਡੇ ਤੋਂ ਭਾਰਤ ਲਈ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ।

ਭਾਰਤੀ ਮਿਸ਼ਨ ਸਾਊਦੀ ਅਰਬ, ਓਮਾਨ, ਇਰਾਕ ਅਤੇ ਯੂਏਈ ਦੇ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾ ਰਹੇ ਹਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਭਾਰਤ ਸਰਕਾਰ ਨੇ 300 ਵੈੱਬਸਾਈਟਾਂ ਤੇ ਐਪਸ 'ਤੇ ਲਾਇਆ ਬੈਨ ! ਹੁਣ ਨਹੀਂ ਚੱਲੇਗੀ ਆਨਲਾਈਨ ਸੱਟੇਬਾਜ਼ੀ

ਭਾਰਤ ਸਰਕਾਰ ਨੇ 300 ਵੈੱਬਸਾਈਟਾਂ ਤੇ ਐਪਸ 'ਤੇ ਲਾਇਆ ਬੈਨ ! ਹੁਣ ਨਹੀਂ ਚੱਲੇਗੀ ਆਨਲਾਈਨ ਸੱਟੇਬਾਜ਼ੀ

ਦਿੱਲੀ ਅਤੇ ਲੱਦਾਖ ਦੇ ਉੱਪ ਰਾਜਪਾਲਾਂ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਦਿੱਲੀ ਅਤੇ ਲੱਦਾਖ ਦੇ ਉੱਪ ਰਾਜਪਾਲਾਂ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਆਪ੍ਰੇਸ਼ਨ ਸੇਫ਼ ਪੈਸੇਜ: ਈਰਾਨ ਤੋਂ ਭਾਰਤੀਆਂ ਦੀ ਵਾਪਸੀ ਸ਼ੁਰੂ, ਅਰਮੀਨੀਆ ਤੇ ਅਜ਼ਰਬਾਈਜਾਨ ਬਣੇ ਮੁੱਖ ਰਸਤਾ

ਆਪ੍ਰੇਸ਼ਨ ਸੇਫ਼ ਪੈਸੇਜ: ਈਰਾਨ ਤੋਂ ਭਾਰਤੀਆਂ ਦੀ ਵਾਪਸੀ ਸ਼ੁਰੂ, ਅਰਮੀਨੀਆ ਤੇ ਅਜ਼ਰਬਾਈਜਾਨ ਬਣੇ ਮੁੱਖ ਰਸਤਾ

ਦਿੱਲੀ 'ਚ ਚੱਲਣਗੀਆਂ 300 ਇਲੈਕਟ੍ਰਿਕ ਬੱਸਾਂ, CM ਰੇਖਾ ਗੁਪਤਾ ਨੇ ਦਿੱਤੀ ਹਰੀ ਝੰਡੀ

ਦਿੱਲੀ 'ਚ ਚੱਲਣਗੀਆਂ 300 ਇਲੈਕਟ੍ਰਿਕ ਬੱਸਾਂ, CM ਰੇਖਾ ਗੁਪਤਾ ਨੇ ਦਿੱਤੀ ਹਰੀ ਝੰਡੀ

ਬੰਗਾਲ 'ਚ ਚੋਣ ਕਮਿਸ਼ਨ ਵਲੋਂ ਕੀਤੇ ਗਏ ਤਬਾਦਲਿਆਂ ਨਾਲ ਨਤੀਜੇ ਨਹੀਂ ਬਦਲਣਗੇ : ਉਮਰ ਅਬਦੁੱਲਾ

ਬੰਗਾਲ 'ਚ ਚੋਣ ਕਮਿਸ਼ਨ ਵਲੋਂ ਕੀਤੇ ਗਏ ਤਬਾਦਲਿਆਂ ਨਾਲ ਨਤੀਜੇ ਨਹੀਂ ਬਦਲਣਗੇ : ਉਮਰ ਅਬਦੁੱਲਾ

ਸੋਸ਼ਲ ਮੀਡੀਆ ’ਤੇ ਸਰਗਰਮੀ ਵਧਾਏ RSS, ਚੰਗੇ ਮਕਸਦ ਲਈ ਕਰੋ ਵਰਤੋਂ : ਮੋਹਨ ਭਾਗਵਤ

ਸੋਸ਼ਲ ਮੀਡੀਆ ’ਤੇ ਸਰਗਰਮੀ ਵਧਾਏ RSS, ਚੰਗੇ ਮਕਸਦ ਲਈ ਕਰੋ ਵਰਤੋਂ : ਮੋਹਨ ਭਾਗਵਤ

ਦ੍ਰੋਪਦੀ ਮੁਰਮੂ ਨੇ ਪ੍ਰੇਮਾਨੰਦ ਮਹਾਰਾਜ ਨਾਲ ਕੀਤੀ ਮੁਲਾਕਾਤ, ਜਨਮ ਦਿਨ ਦੀ ਦਿੱਤੀ ਵਧਾਈ

ਦ੍ਰੋਪਦੀ ਮੁਰਮੂ ਨੇ ਪ੍ਰੇਮਾਨੰਦ ਮਹਾਰਾਜ ਨਾਲ ਕੀਤੀ ਮੁਲਾਕਾਤ, ਜਨਮ ਦਿਨ ਦੀ ਦਿੱਤੀ ਵਧਾਈ

ਪੰਜਾਬ-ਰਾਜਸਥਾਨ ਪਾਣੀ ਸਮਝੌਤਾ: ਰਾਜਸਥਾਨ ਵੱਲ ਪੰਜਾਬ ਦੇ 1,44,000 ਕਰੋੜ ਰੁਪਏ ਬਕਾਏ ਦੇ ਮੁੱਦੇ 'ਤੇ ਵਿਰੋਧੀ ਆਗੂ ਚੁੱਪ ਕਿਉਂ ਹਨ: ਬਲਤੇਜ ਪੰਨੂ

ਪੰਜਾਬ-ਰਾਜਸਥਾਨ ਪਾਣੀ ਸਮਝੌਤਾ: ਰਾਜਸਥਾਨ ਵੱਲ ਪੰਜਾਬ ਦੇ 1,44,000 ਕਰੋੜ ਰੁਪਏ ਬਕਾਏ ਦੇ ਮੁੱਦੇ 'ਤੇ ਵਿਰੋਧੀ ਆਗੂ ਚੁੱਪ ਕਿਉਂ ਹਨ: ਬਲਤੇਜ ਪੰਨੂ

ਛੋਟੇ ਵਪਾਰੀਆਂ ਤੇ ਰੈਸਟੋਰੈਂਟ ਮਾਲਕਾਂ ਲਈ ਵੱਡੀ ਰਾਹਤ! ਸਾਰੇ ਸੂਬਿਆਂ ਲਈ ਵਧਿਆ 10 ਫੀਸਦੀ ਵਪਾਰਕ LPG ਕੋਟਾ

ਛੋਟੇ ਵਪਾਰੀਆਂ ਤੇ ਰੈਸਟੋਰੈਂਟ ਮਾਲਕਾਂ ਲਈ ਵੱਡੀ ਰਾਹਤ! ਸਾਰੇ ਸੂਬਿਆਂ ਲਈ ਵਧਿਆ 10 ਫੀਸਦੀ ਵਪਾਰਕ LPG ਕੋਟਾ

MSP 'ਤੇ ਕਾਂਗਰਸ ਦੇ 'ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ' : ਸ਼ਿਵਰਾਜ ਚੌਹਾਨ

MSP 'ਤੇ ਕਾਂਗਰਸ ਦੇ 'ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ' : ਸ਼ਿਵਰਾਜ ਚੌਹਾਨ