Wednesday, June 10, 2026
BREAKING
ਛੱਤਬੀਰ ਚਿੜੀਆਘਰ ਸਕੂਲ ਕਲੱਬ ਵਿੱਚ ਚਾਰ ਸਾਲਾਂ ਦੌਰਾਨ 4,850 ਸਕੂਲ ਹੋਏ ਰਜਿਸਟਰ, 4.2 ਲੱਖ ਤੋਂ ਵੱਧ ਵਿਦਿਆਰਥੀ ਨੇ ਲਿਆ ਹਿੱਸਾ ਹਰਦੀਪ ਸਿੰਘ ਮੁੰਡੀਆਂ ਨੇ 48 ਜ਼ਿਲ੍ਹਾ ਸਿਸਟਮ ਮੈਨੇਜਰਾਂ ਅਤੇ ਸਹਾਇਕ ਸਿਸਟਮ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਪੰਜਾਬ ਪੁਲਿਸ ਦੇ 'ਸਟੂਡੈਂਟ ਪੁਲਿਸ ਕੈਡੇਟ' ਪ੍ਰੋਗਰਾਮ ਨੂੰ ਮਿਲਿਆ ਵੱਡਾ ਹੁੰਗਾਰਾ; ਪੰਜਾਬ ਭਰ ਦੇ 280 ਸਕੂਲਾਂ ਦੇ ਲਗਭਗ 11,200 ਵਿਦਿਆਰਥੀ ਲੈ ਰਹੇ ਹਨ ਲਾਭ ਵਿਸ਼ਵ ਫੈਟੀ ਲਿਵਰ ਦਿਵਸ 2026: ਫੈਟੀ ਲਿਵਰ ਰੋਗ ਲਿਵਰ ਦੀ ਸਿਹਤ ਲਈ ਵੱਡੀ ਚੁਣੌਤੀ ਬਣਿਆ; ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਸਮੇਂ ਸਿਰ ਜਾਂਚ ਅਤੇ ਇਲਾਜ ਨੂੰ ਮਿਲ ਰਿਹਾ ਬਲ ਮਾਨ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫ਼ਾਈ ਮਾਡਲ ਦਾ ਆਗ਼ਾਜ਼; ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਮਿੱਥਿਆ 30 ਦਿਨਾਂ ਦਾ ਟੀਚਾ ਬਜ਼ੁਰਗ ਮਾਂ ਦੀ ਪੁਕਾਰ 'ਤੇ ਤੁਰੰਤ ਐਕਸ਼ਨ; ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਮਿਲਿਆ ਇਨਸਾਫ਼ ਅਨਮਜੋਤ ਕੌਰ ਐਸ.ਡੀ.ਐਮ ਨਵਾਂਸ਼ਹਿਰ ਨੇ ਪਿੰਡ ਦੁਪਾਲਪੁਰ ਨਿਵਾਸੀ ਕੈਪਟਨ ਸਤਨਾਮ ਸਿੰਘ ਨੂੰ ਦਿੱਤਾ ਆਈ-ਕਾਰਡ  ਹੁਣ ਸਿਹਤ ਰਿਕਾਰਡ ਰਹਿਣਗੇ ਇੱਕ ਕਲਿੱਕ ਦੀ ਦੂਰੀ 'ਤੇ, ਬਣਵਾਓ ਆਭਾ ਆਈ.ਡੀ. : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਸੁਨਾਮ ਵਿੱਚ ਸੱਤ ਰੋਜ਼ਾ ਯੋਗ ਕੈਂਪ ਦਾ ਸ਼ੁਭ ਆਰੰਭ ਬਰਸਾਤਾਂ ਦੇ ਮੱਦੇਨਜ਼ਰ ਖਰੜ ਸ਼ਹਿਰ ਦੇ ਗੰਦੇ ਨਾਲਿਆਂ ਦੀ ਤੁਰੰਤ ਸਫ਼ਾਈ, ਖੁੱਲ੍ਹੀਆਂ ਤੇ ਟੁੱਟੀਆਂ ਡਰੇਨਾਂ ਉੱਤੇ ਨਵੇਂ ਢੱਕਣ ਲਗਾਏ ਜਾਣ : ਨਰਿੰਦਰ ਰਾਣਾ

ਪੰਜਾਬ

ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ, 2027 ਦੀਆਂ ਚੋਣਾਂ 'ਚ ਭਾਜਪਾ...

10 ਜੂਨ, 2026 05:56 PM

ਚੰਡੀਗੜ੍ਹ : ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਮੁਹਿੰਮ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਨ ’ਚ ਉਤਾਰੇਗੀ। ਇਹ ਐਲਾਨ ਖ਼ੁਦ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਪੂਰੀ ਤਰ੍ਹਾਂ ਫਿੱਟ ਹਨ ਅਤੇ ਜਿੱਥੇ ਵੀ ਪਾਰਟੀ ਉਨ੍ਹਾਂ ਦੀ ਡਿਊਟੀ ਲਾਵੇਗੀ, ਉਹ ਉੱਥੇ ਕੰਮ ਕਰਨਗੇ। ਉਹ ਵਿਧਾਨ ਸਭਾ ਚੋਣਾਂ ’ਚ ਸਰਗਰਮ ਰਹਿਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸੀਨੀਅਰ ਤੇ ਤਜਰਬੇਕਾਰ ਆਗੂ ਹਨ ਅਤੇ ਚੋਣਾਂ ਦੌਰਾਨ ਪਾਰਟੀ ਨੂੰ ਉਨ੍ਹਾਂ ਦੇ ਮਾਰਗਦਰਸ਼ਨ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸ਼ਹਿਰੀ ਵੋਟਰ ਭਾਜਪਾ ਨਾਲ ਹਨ, ਜਦੋਂ ਕਿ ਪੇਂਡੂ ਖੇਤਰਾਂ ਲਈ ਇਕ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਪਹਿਲਾਂ ਹੀ ਪਿੰਡਾਂ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਦੀ ਖ਼ੁਸ਼ਹਾਲੀ ਤੋਂ ਬਿਨਾਂ ਪੰਜਾਬ ਦੀ ਤਰੱਕੀ ਅਸੰਭਵ ਹੈ ਅਤੇ ਇਸ ਲਈ ਭਾਜਪਾ ਦੇ ਏਜੰਡੇ ’ਚ ਕਿਸਾਨ ਕੇਂਦਰੀ ਸਥਾਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਲਈ ਬਣੀਆਂ ਕੇਂਦਰੀ ਸਕੀਮਾਂ ਨੂੰ ਲਾਗੂ ਨਹੀਂ ਕਰ ਰਹੀ।

ਕਿਹਾ-ਕਿਸਾਨ ਦਾ ਪੁੱਤਰ, ਸਮਝਦਾ ਹਾਂ ਕਿਸਾਨਾਂ ਦੀ ਹਰ ਸਮੱਸਿਆ
ਢਿੱਲੋਂ ਨੇ ਕਿਹਾ ਕਿ ਮੈਂ ਕਿਸਾਨ ਦਾ ਪੁੱਤਰ ਹਾਂ, ਇਸ ਲਈ ਮੈਂ ਕਿਸਾਨਾਂ ਦੀ ਹਰ ਸਮੱਸਿਆ ਨੂੰ ਸਮਝਦਾ ਹਾਂ। ਉਨ੍ਹਾਂ ਨੇ ਦਿੱਲੀ ’ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਆਪਣੀ ਮੁਲਾਕਾਤ ਦਾ ਜ਼ਿਕਰ ਕੀਤਾ, ਜਿੱਥੇ ਉਨ੍ਹਾਂ ਨੇ ਕਿਸਾਨਾਂ ਦੇ ਮੁੱਦੇ ਚੁੱਕੇ। ਉਨ੍ਹਾਂ ਨੇ ਖੇਤੀਬਾੜੀ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੀ ਖੇਤੀ ਤੋਂ ਇਲਾਵਾ ਫ਼ਸਲੀ ਵਿਭਿੰਨਤਾ ਲਿਆਉਣ ’ਚ ਮਦਦ ਕਰਨ ਅਤੇ ਹੋਰ ਫ਼ਸਲਾਂ ਉਗਾਉਣ ’ਚ ਉਨ੍ਹਾਂ ਦੀ ਸਹਾਇਤਾ ਕਰਨ।

ਲਗਾਤਾਰ ਵੱਧ ਰਿਹਾ ਪੰਜਾਬ ’ਚ ਭਾਜਪਾ ਦਾ ਆਧਾਰ
ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਸਾਰੀਆਂ 117 ਸੀਟਾਂ 'ਤੇ ਚੋਣ ਲੜੇਗੀ। ਪੰਜਾਬ ’ਚ ਭਾਜਪਾ ਦਾ ਸਮਰਥਨ ਆਧਾਰ ਲਗਾਤਾਰ ਵੱਧ ਰਿਹਾ ਹੈ, ਜੋ ਕਿ ਸਥਾਨਕ ਚੋਣਾਂ ’ਚ ਸਪੱਸ਼ਟ ਹੋ ਗਿਆ। ਪਿੰਡਾਂ ਦੇ ਲੋਕ ਵੱਧ ਤੋਂ ਵੱਧ ਭਾਜਪਾ ਦਾ ਸਮਰਥਨ ਕਰ ਰਹੇ ਹਨ ਕਿਉਂਕਿ ਪਾਰਟੀ ਵਰਕਰ ਕੇਂਦਰੀ ਸਕੀਮਾਂ ਬਾਰੇ ਜਾਗਰੂਕਤਾ ਫੈਲਾ ਰਹੇ ਹਨ ਤੇ ਲੋਕ ਹੁਣ ਮੰਨਦੇ ਹਨ ਕਿ ਭਾਜਪਾ ਪੰਜਾਬ ਦੇ ਵਿਕਾਸ ਨੂੰ ਯਕੀਨੀ ਬਣਾ ਸਕਦੀ ਹੈ।

ਪਾਰਟੀ ’ਚ ਨਹੀਂ ਹੈ ਕਿਸੇ ਤਰ੍ਹਾਂ ਦੀ ਨਾਰਾਜ਼ਗੀ
ਭਾਜਪਾ ਕੋਲ ਪੰਜਾਬ ’ਚ ਜ਼ਮੀਨੀ ਪੱਧਰ ’ਤੇ ਵਰਕਰਾਂ ਤੋਂ ਲੈ ਕੇ ਸੀਨੀਅਰ ਆਗੂਆਂ ਤੱਕ ਇਕ ਵੱਡਾ ਕਾਡਰ ਹੈ। ਦੂਜੀਆਂ ਪਾਰਟੀਆਂ ਤੋਂ ਸ਼ਾਮਲ ਹੋਏ ਆਗੂਆਂ ਨੂੰ ਦਿੱਤੀ ਗਈ ਅਹਿਮੀਅਤ ਨੂੰ ਲੈ ਕੇ ਮੁੱਖ ਭਾਜਪਾ ਆਗੂਆਂ ’ਚ ਅਸੰਤੁਸ਼ਟੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਾਰੇ ਵਰਕਰ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਦੇ ਮਿਸ਼ਨ ਨਾਲ ਇਕਜੁੱਟ ਹਨ। ਉਨ੍ਹਾਂ ਨੇ ਪਾਰਟੀ ’ਚ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਦੀਆਂ ਅਟਕਲਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਸਾਰੇ ਮਿਲ ਕੇ ਚੋਣਾਂ ਲੜਨਗੇ।

Have something to say? Post your comment

ਅਤੇ ਪੰਜਾਬ ਖਬਰਾਂ

ਛੱਤਬੀਰ ਚਿੜੀਆਘਰ ਸਕੂਲ ਕਲੱਬ ਵਿੱਚ ਚਾਰ ਸਾਲਾਂ ਦੌਰਾਨ 4,850 ਸਕੂਲ ਹੋਏ ਰਜਿਸਟਰ, 4.2 ਲੱਖ ਤੋਂ ਵੱਧ ਵਿਦਿਆਰਥੀ ਨੇ ਲਿਆ ਹਿੱਸਾ

ਛੱਤਬੀਰ ਚਿੜੀਆਘਰ ਸਕੂਲ ਕਲੱਬ ਵਿੱਚ ਚਾਰ ਸਾਲਾਂ ਦੌਰਾਨ 4,850 ਸਕੂਲ ਹੋਏ ਰਜਿਸਟਰ, 4.2 ਲੱਖ ਤੋਂ ਵੱਧ ਵਿਦਿਆਰਥੀ ਨੇ ਲਿਆ ਹਿੱਸਾ

ਹਰਦੀਪ ਸਿੰਘ ਮੁੰਡੀਆਂ ਨੇ 48 ਜ਼ਿਲ੍ਹਾ ਸਿਸਟਮ ਮੈਨੇਜਰਾਂ ਅਤੇ ਸਹਾਇਕ ਸਿਸਟਮ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਹਰਦੀਪ ਸਿੰਘ ਮੁੰਡੀਆਂ ਨੇ 48 ਜ਼ਿਲ੍ਹਾ ਸਿਸਟਮ ਮੈਨੇਜਰਾਂ ਅਤੇ ਸਹਾਇਕ ਸਿਸਟਮ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਪੰਜਾਬ ਪੁਲਿਸ ਦੇ 'ਸਟੂਡੈਂਟ ਪੁਲਿਸ ਕੈਡੇਟ' ਪ੍ਰੋਗਰਾਮ ਨੂੰ ਮਿਲਿਆ ਵੱਡਾ ਹੁੰਗਾਰਾ; ਪੰਜਾਬ ਭਰ ਦੇ 280 ਸਕੂਲਾਂ ਦੇ ਲਗਭਗ 11,200 ਵਿਦਿਆਰਥੀ ਲੈ ਰਹੇ ਹਨ ਲਾਭ

ਪੰਜਾਬ ਪੁਲਿਸ ਦੇ 'ਸਟੂਡੈਂਟ ਪੁਲਿਸ ਕੈਡੇਟ' ਪ੍ਰੋਗਰਾਮ ਨੂੰ ਮਿਲਿਆ ਵੱਡਾ ਹੁੰਗਾਰਾ; ਪੰਜਾਬ ਭਰ ਦੇ 280 ਸਕੂਲਾਂ ਦੇ ਲਗਭਗ 11,200 ਵਿਦਿਆਰਥੀ ਲੈ ਰਹੇ ਹਨ ਲਾਭ

ਵਿਸ਼ਵ ਫੈਟੀ ਲਿਵਰ ਦਿਵਸ 2026: ਫੈਟੀ ਲਿਵਰ ਰੋਗ ਲਿਵਰ ਦੀ ਸਿਹਤ ਲਈ ਵੱਡੀ ਚੁਣੌਤੀ ਬਣਿਆ; ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਸਮੇਂ ਸਿਰ ਜਾਂਚ ਅਤੇ ਇਲਾਜ ਨੂੰ ਮਿਲ ਰਿਹਾ ਬਲ

ਵਿਸ਼ਵ ਫੈਟੀ ਲਿਵਰ ਦਿਵਸ 2026: ਫੈਟੀ ਲਿਵਰ ਰੋਗ ਲਿਵਰ ਦੀ ਸਿਹਤ ਲਈ ਵੱਡੀ ਚੁਣੌਤੀ ਬਣਿਆ; ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਸਮੇਂ ਸਿਰ ਜਾਂਚ ਅਤੇ ਇਲਾਜ ਨੂੰ ਮਿਲ ਰਿਹਾ ਬਲ

ਮਾਨ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫ਼ਾਈ ਮਾਡਲ ਦਾ ਆਗ਼ਾਜ਼; ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਮਿੱਥਿਆ 30 ਦਿਨਾਂ ਦਾ ਟੀਚਾ

ਮਾਨ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫ਼ਾਈ ਮਾਡਲ ਦਾ ਆਗ਼ਾਜ਼; ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਮਿੱਥਿਆ 30 ਦਿਨਾਂ ਦਾ ਟੀਚਾ

ਬਜ਼ੁਰਗ ਮਾਂ ਦੀ ਪੁਕਾਰ 'ਤੇ ਤੁਰੰਤ ਐਕਸ਼ਨ; ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਮਿਲਿਆ ਇਨਸਾਫ਼

ਬਜ਼ੁਰਗ ਮਾਂ ਦੀ ਪੁਕਾਰ 'ਤੇ ਤੁਰੰਤ ਐਕਸ਼ਨ; ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਮਿਲਿਆ ਇਨਸਾਫ਼

ਅਨਮਜੋਤ ਕੌਰ ਐਸ.ਡੀ.ਐਮ ਨਵਾਂਸ਼ਹਿਰ ਨੇ ਪਿੰਡ ਦੁਪਾਲਪੁਰ ਨਿਵਾਸੀ ਕੈਪਟਨ ਸਤਨਾਮ ਸਿੰਘ ਨੂੰ ਦਿੱਤਾ ਆਈ-ਕਾਰਡ 

ਅਨਮਜੋਤ ਕੌਰ ਐਸ.ਡੀ.ਐਮ ਨਵਾਂਸ਼ਹਿਰ ਨੇ ਪਿੰਡ ਦੁਪਾਲਪੁਰ ਨਿਵਾਸੀ ਕੈਪਟਨ ਸਤਨਾਮ ਸਿੰਘ ਨੂੰ ਦਿੱਤਾ ਆਈ-ਕਾਰਡ 

ਹੁਣ ਸਿਹਤ ਰਿਕਾਰਡ ਰਹਿਣਗੇ ਇੱਕ ਕਲਿੱਕ ਦੀ ਦੂਰੀ 'ਤੇ, ਬਣਵਾਓ ਆਭਾ ਆਈ.ਡੀ. : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਹੁਣ ਸਿਹਤ ਰਿਕਾਰਡ ਰਹਿਣਗੇ ਇੱਕ ਕਲਿੱਕ ਦੀ ਦੂਰੀ 'ਤੇ, ਬਣਵਾਓ ਆਭਾ ਆਈ.ਡੀ. : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਸੁਨਾਮ ਵਿੱਚ ਸੱਤ ਰੋਜ਼ਾ ਯੋਗ ਕੈਂਪ ਦਾ ਸ਼ੁਭ ਆਰੰਭ

ਸੁਨਾਮ ਵਿੱਚ ਸੱਤ ਰੋਜ਼ਾ ਯੋਗ ਕੈਂਪ ਦਾ ਸ਼ੁਭ ਆਰੰਭ

ਬਰਸਾਤਾਂ ਦੇ ਮੱਦੇਨਜ਼ਰ ਖਰੜ ਸ਼ਹਿਰ ਦੇ ਗੰਦੇ ਨਾਲਿਆਂ ਦੀ ਤੁਰੰਤ ਸਫ਼ਾਈ, ਖੁੱਲ੍ਹੀਆਂ ਤੇ ਟੁੱਟੀਆਂ ਡਰੇਨਾਂ ਉੱਤੇ ਨਵੇਂ ਢੱਕਣ ਲਗਾਏ ਜਾਣ : ਨਰਿੰਦਰ ਰਾਣਾ

ਬਰਸਾਤਾਂ ਦੇ ਮੱਦੇਨਜ਼ਰ ਖਰੜ ਸ਼ਹਿਰ ਦੇ ਗੰਦੇ ਨਾਲਿਆਂ ਦੀ ਤੁਰੰਤ ਸਫ਼ਾਈ, ਖੁੱਲ੍ਹੀਆਂ ਤੇ ਟੁੱਟੀਆਂ ਡਰੇਨਾਂ ਉੱਤੇ ਨਵੇਂ ਢੱਕਣ ਲਗਾਏ ਜਾਣ : ਨਰਿੰਦਰ ਰਾਣਾ