Tuesday, March 17, 2026
BREAKING
ਖਰੜ ਬਲਾਕ ਸਮਿਤੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ, ਰਘਵੀਰ ਸਿੰਘ ਮੋਦੀ ਚੇਅਰਮੈਨ ਅਤੇ ਨਿਰਪਾਲ ਸਿੰਘ ਮੰਡੇਰ ਵਾਈਸ ਚੇਅਰਮੈਨ ਚੁਣੇ ਗਏ ਹਲਕਾ ਵਿਧਾਇਕਾ ਖਰੜ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਅੱਜ ---ਵਿਜੇ ਸ਼ਰਮਾ ਟਿੰਕੂ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹੀਦੀ ਸਮਾਗਮ ਸਬੰਧੀ ਚੱਲ ਰਹੀ ਤਿਆਰੀਆਂ ਦਾ ਲਿਆ ਜਾਈਜਾ ਜੰਗ ਵਿਚਾਲੇ ਅਹਿਮ ਖ਼ਬਰ ; ਇਜ਼ਰਾਈਲ ਨੇ ਮਾਰ 'ਤਾ ਈਰਾਨ ਦੀ ਬਾਸੀਜ ਫੋਰਸ ਦਾ ਮੁਖੀ ! ਸਾਰੇ ਕੈਬਨਿਟ ਰੈਂਕ ਖ਼ਤਮ, ਤਨਖਾਹਾਂ 'ਤੇ ਵੀ ਰੋਕ; ਸੁੱਖੂ ਸਰਕਾਰ ਦਾ ਵੱਡਾ ਫੈਸਲਾ ਪੰਜਾਬ 'ਚ ਤਿਆਰ ਬਰ ਤਿਆਰ ਇਕ ਹੋਰ ਡੈਮ, ਪਾਕਿਸਤਾਨ ਨੂੰ ਆਉਣ ਲੱਗੀਆਂ ਤਰੇਲੀਆਂ ਹੁਣ ਮਿਲੇਗੀ LPG ਸੰਕਟ ਤੋਂ ਰਾਹਤ ! ਭਾਰਤ ਪਹੁੰਚਿਆ ਗੈਸ ਦਾ ਭਰਿਆ ਇਕ ਹੋਰ ਜਹਾਜ਼ ਜੰਗ ਵਿਚਾਲੇ ਵੱਡੀ ਖ਼ਬਰ ; ਇਜ਼ਰਾਈਲ ਨੇ ਈਰਾਨ ਦੇ ਚੋਟੀ ਦੇ ਅਧਿਕਾਰੀ 'ਤੇ ਕਰ 'ਤਾ ਹਵਾਈ ਹਮਲਾ ਆਬਕਾਰੀ ਨੀਤੀ ਵਿਚ ਵੱਡਾ ਬਦਲਾਅ, ਸ਼ਰਾਬ ਦੀਆਂ ਕੀਮਤਾਂ ਨੂੰ ਲੈ ਕੇ ਚੁੱਕਿਆ ਗਿਆ ਅਹਿਮ ਕਦਮ ਸੁਪਰੀਮ ਕੋਰਟ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਰਾਸ਼ਟਰੀ ਛੁੱਟੀ ਸੰਬੰਧੀ ਪਟੀਸ਼ਨ ਕੀਤੀ ਖਾਰਜ

ਰਾਸ਼ਟਰੀ

ਕਾਬੁਲ ਦੇ ਹਸਪਤਾਲ 'ਤੇ ਹੋਏ ਪਾਕਿਸਤਾਨੀ ਹਮਲੇ ਦੀ ਭਾਰਤ ਨੇ ਕੀਤੀ ਸਖ਼ਤ ਨਿੰਦਾ ! ਦੱਸਿਆ 'ਅਣਮਨੁੱਖੀ'

17 ਮਾਰਚ, 2026 06:18 PM

ਨਵੀਂ ਦਿੱਲੀ : ਭਾਰਤ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇਕ ਹਸਪਤਾਲ 'ਤੇ ਪਾਕਿਸਤਾਨ ਦੇ ਹਮਲੇ ਨੂੰ ਕਾਇਰਤਾਪੂਰਨ ਅਤੇ ਅਣਮਨੁੱਖੀ ਕਾਰਵਾਈ ਦੱਸਦੇ ਹੋਏ ਇਸ ਦੀ ਸਖ਼ਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਭਾਰਤ ਸੋਮਵਾਰ ਦੀ ਰਾਤ ਕਾਬੁਲ ਦੇ ਓਮਿਦ ਨਸ਼ਾ ਮੁਕਤੀ ਹਸਪਤਾਲ 'ਤੇ ਪਾਕਿਸਤਾਨ ਦੇ ਹਵਾਈ ਹਮਲੇ ਦੀ ਸਖ਼ਤ ਨਿੰਦਾ ਕਰਦਾ ਹੈ। ਇਹ ਹਿੰਸਾ ਇਕ ਕਾਇਰਤਾਪੂਰਨ ਅਤੇ ਅਣਮਨੁੱਖੀ ਕਾਰਵਾਈ ਹੈ, ਜਿਸ 'ਚ ਵੱਡੀ ਗਿਣਤੀ 'ਚ ਨਾਗਰਿਕਾਂ ਦੀ ਜਾਨ ਚਲੀ ਗਈ। ਇਸ ਹਸਪਤਾਲ ਨੂੰ ਕਿਸੇ ਵੀ ਤਰ੍ਹਾਂ ਨਾਲ ਫ਼ੌਜੀ ਟੀਚਾ ਨਹੀਂ ਮੰਨਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਹੁਣ ਇਸ ਕਤਲੇਆਮ ਨੂੰ ਫ਼ੌਜ ਮੁਹਿੰਮ ਦਾ ਨਾਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਵਲੋਂ ਕੀਤਾ ਗਿਆ ਇਹ ਘਿਨੌਣਾ ਹਮਲਾ ਅਫਗਾਨਿਸਤਾਨ ਦੀ ਪ੍ਰਭੂਸੱਤਾ 'ਤੇ ਇਕ ਸਪੱਸ਼ਟ ਹਮਲਾ ਹੈ ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਸਿੱਧਾ ਖ਼ਤਰਾ ਹੈ। ਇਹ ਪਾਕਿਸਤਾਨ ਦੇ ਲਗਾਤਾਰ ਲਾਪਰਵਾਹ ਰਵੱਈਏ ਅਤੇ ਆਪਣੀਆਂ ਅਸਫਲਤਾਵਾਂ ਨੂੰ ਸਰਹੱਦ ਪਾਰ ਹਿੰਸਾ ਦੀਆਂ ਵਧਦੀਆਂ ਹਿੰਸਕ ਕਾਰਵਾਈਆਂ ਦੇ ਮਾਧਿਅਮ ਨਾਲ ਲੁਕਾਉਣ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਹਮਲਾ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਕੀਤਾ ਗਿਆ, ਜੋ ਦੁਨੀਆ ਭਰ ਦੇ ਮੁਸਲਿਮ ਭਾਈਚਾਰਿਆਂ ਲਈ ਸ਼ਾਂਤੀ, ਚਿੰਤਨ ਅਤੇ ਹਮਦਰਦੀ ਦਾ ਸਮਾਂ ਹੁੰਦਾ ਹੈ, ਜੋ ਇਸ ਨੂੰ ਹੋਰ ਵੀ ਨਿੰਦਾਯੋਗ ਬਣਾਉਂਦਾ ਹੈ। ਅਜਿਹਾ ਕੋਈ ਧਰਮ, ਕੋਈ ਕਾਨੂੰਨ ਜਾਂ ਕੋਈ ਨੈਤਿਕਤਾ ਨਹੀਂ ਹੈ, ਜੋ ਕਿਸੇ ਹਸਪਤਾਲ ਅਤੇ ਉਸ ਦੇ ਮਰੀਜ਼ਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਨੂੰ ਉੱਚਿਤ ਠਹਿਰਾ ਸਕੇ।

ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਅਪਰਾਧਕ ਕਾਰਵਾਈ ਦੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣਾ ਚਾਹੀਦਾ ਅਤੇ ਇਹ ਯਕੀਨੀ ਕਰਨਾ ਚਾਹੀਦਾ ਕਿ ਅਫਗਾਨਿਸਤਾਨ 'ਚ ਪਾਕਿਸਤਾਨ ਵਲੋਂ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦਾ ਇਹ ਅੰਨ੍ਹੇਵਾਹ ਹਮਲਾ ਤੁਰੰਤ ਬੰਦ ਹੋਵੇ। ਜਾਇਸਵਾਲ ਨੇ ਕਿਹਾ ਕਿ ਭਾਰਤ ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹੈ, ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ ਅਤੇ ਇਸ ਦੁਖਦ ਘੜੀ 'ਚ ਅਫਗਾਨਿਸਤਾਨ ਦੇ ਲੋਕਾਂ ਨਾਲ ਇਕਜੁਟਤਾ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ,''ਅਸੀਂ ਅਫਗਾਨਿਸਤਾਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਪ੍ਰਤੀ ਆਪਣੇ ਅਟੁੱਟ ਸਮਰਥਨ ਨੂੰ ਵੀ ਦੋਹਰਾਉਂਦੇ ਹਾਂ।''

Have something to say? Post your comment

ਅਤੇ ਰਾਸ਼ਟਰੀ ਖਬਰਾਂ

ਹੁਣ ਮਿਲੇਗੀ LPG ਸੰਕਟ ਤੋਂ ਰਾਹਤ ! ਭਾਰਤ ਪਹੁੰਚਿਆ ਗੈਸ ਦਾ ਭਰਿਆ ਇਕ ਹੋਰ ਜਹਾਜ਼

ਹੁਣ ਮਿਲੇਗੀ LPG ਸੰਕਟ ਤੋਂ ਰਾਹਤ ! ਭਾਰਤ ਪਹੁੰਚਿਆ ਗੈਸ ਦਾ ਭਰਿਆ ਇਕ ਹੋਰ ਜਹਾਜ਼

ਸੁਪਰੀਮ ਕੋਰਟ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਰਾਸ਼ਟਰੀ ਛੁੱਟੀ ਸੰਬੰਧੀ ਪਟੀਸ਼ਨ ਕੀਤੀ ਖਾਰਜ

ਸੁਪਰੀਮ ਕੋਰਟ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਰਾਸ਼ਟਰੀ ਛੁੱਟੀ ਸੰਬੰਧੀ ਪਟੀਸ਼ਨ ਕੀਤੀ ਖਾਰਜ

ਔਰਤਾਂ ਨੂੰ ਮਿਲੇਗੀ 3 ਮਹੀਨੇ ਦੀ ਛੁੱਟੀ ! ਸੁਪਰੀਮ ਕੋਰਟ ਨੇ ਬੱਚਾ ਗੋਦ ਲੈਣ ਦੇ ਮਾਮਲੇ 'ਚ ਸੁਣਾ'ਤਾ ਵੱਡਾ ਫ਼ੈਸਲਾ

ਔਰਤਾਂ ਨੂੰ ਮਿਲੇਗੀ 3 ਮਹੀਨੇ ਦੀ ਛੁੱਟੀ ! ਸੁਪਰੀਮ ਕੋਰਟ ਨੇ ਬੱਚਾ ਗੋਦ ਲੈਣ ਦੇ ਮਾਮਲੇ 'ਚ ਸੁਣਾ'ਤਾ ਵੱਡਾ ਫ਼ੈਸਲਾ

ਰਾਹੁਲ ਗਾਂਧੀ ਦੀ 'ਟੀ-ਪਾਰਟੀ' 'ਤੇ ਹੰਗਾਮਾ! ਸੰਸਦ ਦੀਆਂ ਪੌੜੀਆਂ 'ਤੇ ਚਾਹ-ਬਿਸਕੁਟ ਖਾਣ 'ਤੇ ਘਿਰੇ, ਛਿੜੀ ਚਰਚਾ

ਰਾਹੁਲ ਗਾਂਧੀ ਦੀ 'ਟੀ-ਪਾਰਟੀ' 'ਤੇ ਹੰਗਾਮਾ! ਸੰਸਦ ਦੀਆਂ ਪੌੜੀਆਂ 'ਤੇ ਚਾਹ-ਬਿਸਕੁਟ ਖਾਣ 'ਤੇ ਘਿਰੇ, ਛਿੜੀ ਚਰਚਾ

ਚੋਣ ਕਮਿਸ਼ਨ ਨੇ ਪੱਛਮੀ ਬੰਗਾਲ 'ਚ 19 ਸੀਨੀਅਰ ਪੁਲਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਚੋਣ ਕਮਿਸ਼ਨ ਨੇ ਪੱਛਮੀ ਬੰਗਾਲ 'ਚ 19 ਸੀਨੀਅਰ ਪੁਲਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਆੜ੍ਹਤੀਆਂ ਤੇ ਸਹਿਕਾਰੀ ਸਭਾਵਾਂ ਦੀ 'ਬੱਲੇ-ਬੱਲੇ'! ਕੇਂਦਰ ਨੇ ਕਣਕ-ਝੋਨੇ ਦੀ ਖਰੀਦ 'ਤੇ ਵਧਾਇਆ ਕਮਿਸ਼ਨ

ਆੜ੍ਹਤੀਆਂ ਤੇ ਸਹਿਕਾਰੀ ਸਭਾਵਾਂ ਦੀ 'ਬੱਲੇ-ਬੱਲੇ'! ਕੇਂਦਰ ਨੇ ਕਣਕ-ਝੋਨੇ ਦੀ ਖਰੀਦ 'ਤੇ ਵਧਾਇਆ ਕਮਿਸ਼ਨ

ਰਾਜ ਸਭਾ MP ਬਣਨ ਮਗਰੋਂ ਨਿਤੀਸ਼ ਕੁਮਾਰ ਦੀ ਤਨਖਾਹ 'ਚ ਕਟੌਤੀ! ਸਹੂਲਤਾਂ 'ਚ ਹੋਵੇਗਾ ਬਦਲਾਅ

ਰਾਜ ਸਭਾ MP ਬਣਨ ਮਗਰੋਂ ਨਿਤੀਸ਼ ਕੁਮਾਰ ਦੀ ਤਨਖਾਹ 'ਚ ਕਟੌਤੀ! ਸਹੂਲਤਾਂ 'ਚ ਹੋਵੇਗਾ ਬਦਲਾਅ

ਬਣ ਗਈ ਸਹਿਮਤੀ! ਲੋਕ ਸਭਾ ਦੇ 8 ਵਿਰੋਧੀ ਮੈਂਬਰਾਂ ਦੀ ਮੁਅੱਤਲੀ ਰੱਦ

ਬਣ ਗਈ ਸਹਿਮਤੀ! ਲੋਕ ਸਭਾ ਦੇ 8 ਵਿਰੋਧੀ ਮੈਂਬਰਾਂ ਦੀ ਮੁਅੱਤਲੀ ਰੱਦ

ਕਿਸ਼ਤਵਾੜ ’ਚ ਜ਼ਮੀਨ ਖਿਸਕਣ ਨਾਲ ਇਕ ਵਿਅਕਤੀ ਦੀ ਮੌਤ, ਬਰਫ਼ਬਾਰੀ ’ਚ ਫਸੇ 235 ਵਿਅਕਤੀ ਬਚਾਏ

ਕਿਸ਼ਤਵਾੜ ’ਚ ਜ਼ਮੀਨ ਖਿਸਕਣ ਨਾਲ ਇਕ ਵਿਅਕਤੀ ਦੀ ਮੌਤ, ਬਰਫ਼ਬਾਰੀ ’ਚ ਫਸੇ 235 ਵਿਅਕਤੀ ਬਚਾਏ

ਕੇਰਲ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ 47 ਉਮੀਦਵਾਰਾਂ ਦੀ ਪਹਿਲੀ ਸੂਚੀ

ਕੇਰਲ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ 47 ਉਮੀਦਵਾਰਾਂ ਦੀ ਪਹਿਲੀ ਸੂਚੀ