Wednesday, June 03, 2026
BREAKING
ਪੰਜਾਬ ਸਰਕਾਰ ਸਟੋਰੇਜ ਸਪੇਸ ਦੇ ਮੁੱਦੇ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮਨਰੇਗਾ ਯੂਨੀਅਨ ਨਾਲ ਕੀਤੀ ਮੁਲਾਕਾਤ; ਸਮਾਂਬੱਧ ਢੰਗ ਨਾਲ ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ ਗੈਂਗਸਟਰਾਂ ‘ਤੇ ਵਾਰ ਦਾ 133ਵਾਂ ਦਿਨ: ਪੰਜਾਬ ਪੁਲਿਸ ਵੱਲੋਂ 499 ਥਾਈਂ ਛਾਪੇਮਾਰੀ; 221 ਗ੍ਰਿਫ਼ਤਾਰ ਵੈਕਟਰ-ਬੌਰਨ ਤੇ ਵਾਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਅਲਰਟ ਮੋਡ 'ਤੇ ਉੱਘੇ ਸਮਾਜ ਸੇਵਕ ਬਾਬਾ ਨੌਬਤ ਰਾਏ ਜੀ ਦੀ 12ਵੀਂ ਬਰਸੀ ਬੜੀ ਸ਼ਰਧਾ ਨਾਲ ਮਨਾਈ ਗਈ ਨਗਰ ਕੌਂਸਲਰ ਮੀਨਾ ਰਾਣੀ ਪਤਨੀ ਭਾਨੂੰ ਪ੍ਤਾਪ ਸਨਮਾਨਿਤ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਅੰਦਰ ਚੱਲ ਰਹੀ ਨਸ਼ਾ ਅਤੇ ਸਮਾਜਿਕ-ਆਰਥਿਕ ਜਨਗਣਨਾ ਦੀ ਪ੍ਰਗਤੀ ਦਾ ਜਾਇਜ਼ਾ ਸਮਾਜ ਆਧੁਨਿਕ ਜੀਵਨ ਦੀ ਹੜਬੜਾਹਟ ਵਿੱਚ ਇੱਕ ਪੂਰਨ ਸਤਗੁਰੂ ਦੀ ਅਹਿਮੀਅਤ ਨੂੰ ਭੁੱਲਿਆ - ਸਵਾਮੀ ਵਿਸਵਾਨੰਦ ਜੀ ਸਿਹਤ ਵਿਭਾਗ ਦਾ ਮੁੱਖ ਮਕਸਦ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਸਮਾਜ ਦੇ ਹਰ ਲੋੜਵੰਦ ਅਤੇ ਹੱਕਦਾਰ ਵਿਅਕਤੀ ਤੱਕ ਪਹੁੰਚਾਉਣਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜ਼ਿਲ੍ਹੇ ਅੰਦਰ ਪੋਲਿੰਗ ਸਟੇਸ਼ਨ ‘ਤੇ 7 ਜੂਨ 2026 ਨੂੰ ਲਗਣਗੇ ਸਪੈਸ਼ਲ ਕੈਂਪ: ਜ਼ਿਲ੍ਹਾ ਚੋਣ ਅਫ਼ਸਰ–ਕਮ–ਡਿਪਟੀ ਕਮਿਸ਼ਨਰ

ਦੁਨੀਆਂ

ਆਪਣੇ ਹੀ ਦੇਸ਼ 'ਚ ਘਿਰ ਗਏ ਡੋਨਾਲਡ ਟਰੰਪ ! 12 ਤੋਂ ਵੱਧ ਸੂਬਿਆਂ ਨੇ ਠੋਕ'ਤਾ ਮੁਕੱਦਮਾ

25 ਫ਼ਰਵਰੀ, 2026 02:45 PM

ਇਕ ਪਾਸੇ ਦੁਨੀਆ ਭਰ ਦੇ ਦੇਸ਼ਾਂ 'ਚ ਅਮਰੀਕਾ ਦੀਆਂ ਟੈਰਿਫ਼ ਨੀਤੀਆਂ ਦੀ ਅਲੋਚਨਾ ਹੋ ਰਹੀ ਹੈ, ਉੱਥੇ ਹੀ ਅਮਰੀਕਾ ਦੇ ਇੱਕ ਦਰਜਨ ਤੋਂ ਵੱਧ ਸੂਬਿਆਂ ਨੇ ਸਾਂਝੇ ਤੌਰ 'ਤੇ ਟਰੰਪ ਪ੍ਰਸ਼ਾਸਨ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਇਨ੍ਹਾਂ ਸੂਬਿਆਂ ਦਾ ਦੋਸ਼ ਹੈ ਕਿ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (CDC) ਵੱਲੋਂ ਬੱਚਿਆਂ ਦੇ ਟੀਕਾਕਰਨ ਦੀਆਂ ਸਿਫ਼ਾਰਸ਼ਾਂ ਵਿੱਚ ਕੀਤੇ ਬਦਲਾਅ ਉਨ੍ਹਾਂ ਦੀ ਸਿਹਤ ਲਈ ਇੱਕ ਵੱਡਾ ਖ਼ਤਰਾ ਹਨ।

ਪਿਛਲੇ ਮਹੀਨੇ CDC ਨੇ ਐਲਾਨ ਕੀਤਾ ਸੀ ਕਿ ਹੁਣ ਸਾਰੇ ਬੱਚਿਆਂ ਲਈ ਫਲੂ, ਰੋਟਾਵਾਇਰਸ, ਹੈਪੇਟਾਈਟਸ-ਏ, ਹੈਪੇਟਾਈਟਸ-ਬੀ, ਮੇਨਿਨਜਾਈਟਿਸ ਅਤੇ RSV ਦੇ ਟੀਕੇ ਲਾਜ਼ਮੀ ਨਹੀਂ ਹੋਣਗੇ। ਹੁਣ ਇਹ ਟੀਕੇ ਸਿਰਫ਼ 'ਹਾਈ ਰਿਸਕ' ਵਾਲੇ ਬੱਚਿਆਂ ਜਾਂ ਡਾਕਟਰ ਦੀ ਵਿਸ਼ੇਸ਼ ਸਲਾਹ 'ਤੇ ਹੀ ਲਗਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।

ਕੈਲੀਫੋਰਨੀਆ ਅਤੇ ਐਰੀਜ਼ੋਨਾ ਵਰਗੇ ਸੂਬਿਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਦਹਾਕਿਆਂ ਤੋਂ ਚੱਲੀ ਆ ਰਹੀ ਡਾਕਟਰੀ ਸਲਾਹ ਦੀ ਅਣਦੇਖੀ ਕਰਦਾ ਹੈ। ਐਰੀਜ਼ੋਨਾ ਦੀ ਅਟਾਰਨੀ ਜਨਰਲ ਕ੍ਰਿਸ ਮੇਅਸ ਨੇ ਕਿਹਾ, "ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਕੋਈ ਸਿਆਸੀ ਮੁੱਦਾ ਜਾਂ ਸੱਭਿਆਚਾਰਕ ਜੰਗ ਦਾ ਵਿਸ਼ਾ ਨਹੀਂ ਹੈ।"

ਸਿਹਤ ਮੰਤਰੀ ਰਾਬਰਟ ਐੱਫ. ਕੈਨੇਡੀ ਜੂਨੀਅਰ ਦੇ ਅਹੁਦਾ ਸੰਭਾਲਣ ਤੋਂ ਬਾਅਦ ਸਿਹਤ ਏਜੰਸੀਆਂ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਉਨ੍ਹਾਂ ਨੇ ਵੈਕਸੀਨ ਸਲਾਹਕਾਰ ਕਮੇਟੀ ਦੇ ਪੁਰਾਣੇ ਮੈਂਬਰਾਂ ਨੂੰ ਹਟਾ ਕੇ ਆਪਣੇ ਨਿਯੁਕਤ ਕੀਤੇ ਮੈਂਬਰਾਂ ਨੂੰ ਸ਼ਾਮਲ ਕੀਤਾ ਹੈ, ਜਿਸ ਨੂੰ ਇਸ ਪਟੀਸ਼ਨ ਵਿੱਚ 'ਗੈਰ-ਕਾਨੂੰਨੀ' ਦੱਸਿਆ ਗਿਆ ਹੈ। ਸਿਹਤ ਵਿਭਾਗ ਨੇ ਇਸ ਮੁਕੱਦਮੇ ਨੂੰ ਸਿਰਫ਼ ਇੱਕ ਪ੍ਰਮੋਸ਼ਨਲ ਸਟੰਟ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵਿਗਿਆਨਕ ਖੋਜਾਂ ਅਤੇ ਨੀਤੀਆਂ ਵਿੱਚ ਸੁਧਾਰ ਕਰ ਰਹੇ ਹਨ।

ਕੈਲੀਫੋਰਨੀਆ, ਵਾਸ਼ਿੰਗਟਨ ਅਤੇ ਓਰੇਗਨ ਦੇ ਗਵਰਨਰਾਂ ਨੇ ਪਹਿਲਾਂ ਹੀ ਆਪਣਾ ਵੱਖਰਾ ਵੈਕਸੀਨੇਸ਼ਨ ਸੰਗਠਨ ਬਣਾ ਲਿਆ ਹੈ ਤਾਂ ਜੋ ਉਹ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਿਰਭਰ ਰਹੇ ਬਿਨਾਂ ਆਪਣੇ ਸੂਬਿਆਂ ਵਿੱਚ ਬੱਚਿਆਂ ਦੀ ਸਿਹਤ ਯਕੀਨੀ ਬਣਾ ਸਕਣ।

ਭਾਵੇਂ ਸਕੂਲਾਂ ਵਿੱਚ ਟੀਕਾਕਰਨ ਲਾਜ਼ਮੀ ਕਰਨ ਦਾ ਅਧਿਕਾਰ ਸੂਬਿਆਂ ਕੋਲ ਹੈ, ਪਰ CDC ਦੀਆਂ ਸਿਫ਼ਾਰਸ਼ਾਂ ਸੂਬਿਆਂ ਦੀਆਂ ਨੀਤੀਆਂ ਅਤੇ ਫੰਡਿੰਗ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਹਨ, ਜਿਸ ਕਾਰਨ ਇਹ ਕਾਨੂੰਨੀ ਲੜਾਈ ਬਹੁਤ ਅਹਿਮ ਹੋ ਗਈ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਹੁਣ ਟੋਰਾਂਟੋ 'ਚ ਦਿਲਜੀਤ ਦੇ ਸ਼ੋਅ 'ਚ ਝੰਡੇ ਲੈ ਕੇ ਵੜ ਆਏ ਪ੍ਰਦਰਸ਼ਨਕਾਰੀ ! ਪੁਲਸ ਨੇ ਖਿੱਚ-ਖਿੱਚ ਕੱਢੇ ਬਾਹਰ

ਹੁਣ ਟੋਰਾਂਟੋ 'ਚ ਦਿਲਜੀਤ ਦੇ ਸ਼ੋਅ 'ਚ ਝੰਡੇ ਲੈ ਕੇ ਵੜ ਆਏ ਪ੍ਰਦਰਸ਼ਨਕਾਰੀ ! ਪੁਲਸ ਨੇ ਖਿੱਚ-ਖਿੱਚ ਕੱਢੇ ਬਾਹਰ

ਜੰਗ ਵਿਚਾਲੇ ਰੂਸ ਦਾ ਵੱਡਾ ਫ਼ੈਸਲਾ! Aviation Fuel ਦੇ ਨਿਰਯਾਤ 'ਤੇ ਲਗਾਈ ਪਾਬੰਦੀ

ਜੰਗ ਵਿਚਾਲੇ ਰੂਸ ਦਾ ਵੱਡਾ ਫ਼ੈਸਲਾ! Aviation Fuel ਦੇ ਨਿਰਯਾਤ 'ਤੇ ਲਗਾਈ ਪਾਬੰਦੀ

ਅਗਲੇ ਹਫ਼ਤੇ ਖੁੱਲ੍ਹ ਸਕਦੈ ਹੋਰਮੁਜ਼! ਟਰੰਪ ਨੇ ਦੱਸਿਆ ਪੂਰਾ ਪਲਾਨ, ਜੰਗ ਦੇ ਬੱਦਲ ਛਟਣ ਦੇ ਆਸਾਰ

ਅਗਲੇ ਹਫ਼ਤੇ ਖੁੱਲ੍ਹ ਸਕਦੈ ਹੋਰਮੁਜ਼! ਟਰੰਪ ਨੇ ਦੱਸਿਆ ਪੂਰਾ ਪਲਾਨ, ਜੰਗ ਦੇ ਬੱਦਲ ਛਟਣ ਦੇ ਆਸਾਰ

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ ਜ਼ਖ਼ਮੀ

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ ਜ਼ਖ਼ਮੀ

ਕਾਂਗੋ 'ਚ ਇਬੋਲਾ ਦਾ ਕਹਿਰ ! 300 ਨੇੜੇ ਪੁੱਜੀ ਮਰੀਜ਼ਾਂ ਦੀ ਗਿਣਤੀ, ਹਾਈ ਅਲਰਟ 'ਤੇ ਪ੍ਰਸ਼ਾਸਨ

ਕਾਂਗੋ 'ਚ ਇਬੋਲਾ ਦਾ ਕਹਿਰ ! 300 ਨੇੜੇ ਪੁੱਜੀ ਮਰੀਜ਼ਾਂ ਦੀ ਗਿਣਤੀ, ਹਾਈ ਅਲਰਟ 'ਤੇ ਪ੍ਰਸ਼ਾਸਨ

ਪੈਟਰੋਲ 24 ਰੁਪਏ ਅਤੇ ਡੀਜ਼ਲ 15 ਰੁਪਏ ਹੋਇਆ ਮਹਿੰਗਾ! ਪੱਛਮੀ ਏਸ਼ੀਆ ਸੰਘਰਸ਼ ਨੇ ਵਿਗਾੜਿਆ ਗੁਆਂਢੀ ਦੇਸ਼ ਦਾ ਬਜਟ

ਪੈਟਰੋਲ 24 ਰੁਪਏ ਅਤੇ ਡੀਜ਼ਲ 15 ਰੁਪਏ ਹੋਇਆ ਮਹਿੰਗਾ! ਪੱਛਮੀ ਏਸ਼ੀਆ ਸੰਘਰਸ਼ ਨੇ ਵਿਗਾੜਿਆ ਗੁਆਂਢੀ ਦੇਸ਼ ਦਾ ਬਜਟ

ਯੂਕਰੇਨ ਜੰਗ 'ਚ ਤਾਲਿਬਾਨੀ ਲੜਾਕਿਆਂ ਦੀ ਐਂਟਰੀ! ਰੂਸ-ਅਫਗਾਨ ਵਿਚਾਲੇ ਹੋਇਆ 'ਸੀਕਰੇਟ' ਫੌਜੀ ਸਮਝੌਤਾ

ਯੂਕਰੇਨ ਜੰਗ 'ਚ ਤਾਲਿਬਾਨੀ ਲੜਾਕਿਆਂ ਦੀ ਐਂਟਰੀ! ਰੂਸ-ਅਫਗਾਨ ਵਿਚਾਲੇ ਹੋਇਆ 'ਸੀਕਰੇਟ' ਫੌਜੀ ਸਮਝੌਤਾ

ਸੈਲਾਨੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 8 ਦੀ ਮੌਤ ਤੇ 33 ਜ਼ਖਮੀ; ਤੁਰਕੀ 'ਚ ਸੋਗ ਦੀ ਲਹਿਰ

ਸੈਲਾਨੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 8 ਦੀ ਮੌਤ ਤੇ 33 ਜ਼ਖਮੀ; ਤੁਰਕੀ 'ਚ ਸੋਗ ਦੀ ਲਹਿਰ

ਇਜ਼ਰਾਇਲੀ ਫੌਜ ਨੂੰ ਵੱਡੀ ਸਫਲਤਾ, ਲੇਬਨਾਨ ਦੇ ਬੋਫੋਟਰ ਕਿਲ੍ਹੇ 'ਤੇ ਕੀਤਾ ਕਬਜ਼ਾ

ਇਜ਼ਰਾਇਲੀ ਫੌਜ ਨੂੰ ਵੱਡੀ ਸਫਲਤਾ, ਲੇਬਨਾਨ ਦੇ ਬੋਫੋਟਰ ਕਿਲ੍ਹੇ 'ਤੇ ਕੀਤਾ ਕਬਜ਼ਾ

ਈਰਾਨ ’ਤੇ ਟੁੱਟਿਆ ਆਰਥਿਕ ਸੰਕਟ ਦਾ ਪਹਾੜ; ਅਮਰੀਕਾ ਨੇ ਜ਼ਬਤ ਕੀਤੇ 1 ਅਰਬ ਡਾਲਰ ਦੇ ਕ੍ਰਿਪਟੋ ਫੰਡ

ਈਰਾਨ ’ਤੇ ਟੁੱਟਿਆ ਆਰਥਿਕ ਸੰਕਟ ਦਾ ਪਹਾੜ; ਅਮਰੀਕਾ ਨੇ ਜ਼ਬਤ ਕੀਤੇ 1 ਅਰਬ ਡਾਲਰ ਦੇ ਕ੍ਰਿਪਟੋ ਫੰਡ