Friday, July 04, 2025
BREAKING
ਰੋਟਰੀ ਕਲੱਬ ਖਰੜ ਵੱਲੋਂ ਸਤਪਾਲ ਜਿੰਦਲ ਦੀ ਮੌਤ ਉਪਰੰਤ ਅੱਖਾਂ ਦਾਨ ਕਰਨ ਵਾਲੇ ਉਸਦੇ ਪਰਿਵਾਰ ਨੂੰ ਪੀ.ਜੀ.ਆਈ. ਚੰਡੀਗੜ੍ਹ ਦੇ ਅੱਖਾਂ ਦੇ ਵਿਭਾਗ ਵੱਲੋਂ ਸਰਟੀਫਿਕੇਟ ਤੇ ਰੋਟਰੀ ਕਲੱਬ ਦਾ ਸਨਮਾਨ ਪੱਤਰ ਦੇ ਕੇ ਨਵਾਜਿਆ ਗਿਆ 'ਦੁਨੀਆਂ ਅਮਰੀਕਾ ਤੋਂ ਬਿਨਾਂ ਵੀ ਅੱਗੇ ਵਧ ਸਕਦੀ ਐ...!' ਸ਼ੀ ਜਿਨਪਿੰਗ ਦੀ ਵੱਡੀ ਚਿਤਾਵਨੀ ਸਬਜ਼ੀਆਂ ਦੀਆਂ ਕੀਮਤਾਂ ਨੇ ਵਧਾਈ ਚਿੰਤਾ, ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ ਵੀ ਵਧੇ ਭਾਅ ''ਇੱਥੇ ਆਓ ਤੇ ਆ ਕੇ ਕਸ਼ਮੀਰ ਦੇਖੋ'', ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਲੋਕਾਂ ਨੂੰ ਕੀਤੀ ਅਪੀਲ ਪਾਕਿਸਤਾਨੀ ਸੁਰੱਖਿਆ ਬਲਾਂ ਨੇ 30 ਅੱਤਵਾਦੀ ਕੀਤੇ ਢੇਰ ਕਾਜੋਲ ਦੀ ਫਿਲਮ 'ਮਾਂ' ਨੇ ਪਹਿਲੇ ਹਫ਼ਤੇ 26 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਕਮਾਈ ਕੈਨੇਡਾ ਓਪਨ ਦੇ ਦੂਜੇ ਗੇੜ 'ਚ ਪੁੱਜਿਆ ਸ਼੍ਰੀਕਾਂਤ, ਹਮਵਤਨ ਰਾਜਾਵਤ ਨੂੰ ਹਰਾ ਕੇ ਬਣਾਈ ਜਗ੍ਹਾ ਗਿੱਲ ਦੀ ਰਣਨੀਤੀ ’ਚ ਵਿਸ਼ਵ ਪੱਧਰੀ ਖਿਡਾਰੀ ਦੇ ਲੱਛਣ : ਟ੍ਰਾਟ ਜਿੱਤ ਦੀ ਹੈਟ੍ਰਿਕ ਲਾ ਕੇ ਇੰਗਲੈਂਡ ਖਿਲਾਫ ਪਹਿਲੀ ਟੀ-20 ਲੜੀ ਜਿੱਤਣ ਉਤਰੇਗਾ ਭਾਰਤ ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ

ਖੇਡ

ਆਈ. ਸੀ. ਸੀ. ਰੈਂਕਿੰਗ : ਪੰਤ ਛੇਵੇਂ ਸਥਾਨ ’ਤੇ, ਬੁਮਰਾਹ ਗੇਂਦਬਾਜ਼ੀ ਰੈਂਕਿੰਗ ’ਚ ਟਾਪ ’ਤੇ ਬਰਕਰਾਰ

03 ਜੁਲਾਈ, 2025 06:12 PM

ਦੁਬਈ : ਭਾਰਤ ਦਾ ਹਮਲਾਵਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੀ ਨਵੀਂ ਬੱਲੇਬਾਜ਼ੀ ਰੈਂਕਿੰਗ ’ਚ ਬੁੱਧਵਾਰ ਨੂੰ ਇਕ ਸਥਾਨ ਦੇ ਫਾਇਦੇ ਨਾਲ ਛੇਵੇਂ ਸਥਾਨ ’ਤੇ ਪਹੁੰਚ ਗਿਆ। ਇੰਗਲੈਂਡ ਖਿਲਾਫ ਪਿਛਲੇ ਹਫਤੇ 1 ਹੀ ਟੈਸਟ ਦੀਆਂ ਦੋਨੋਂ ਪਾਰੀਆਂ ’ਚ ਸੈਂਕੜੇ ਜੜਨ ਵਾਲਾ ਸਿਰਫ ਦੂਜਾ ਵਿਕਟਕੀਪਰ ਬਣਿਆ ਪੰਤ ਦੇ ਕਰੀਅਰ ਦੇ ਸਰਵਸ਼੍ਰੇਸ਼ਠ 801 ਰੇਟਿੰਗ ਅੰਕ ਹਨ। ਉਹ ਟਾਪ ’ਤੇ ਚੱਲ ਰਹੇ ਇੰਗਲੈਂਡ ਦੇ ਜੋ ਰੂਟ ਤੋਂ ਸਿਰਫ 88 ਅੰਕ ਪਿੱਛੇ ਹੈ। ਪੰਤ ਨੇ ਜੁਲਾਈ 2022 ’ਚ ਕਰੀਅਰ ਦੀ ਸਰਵਸ਼੍ਰੇਸ਼ਠ ਰੈਂਕਿੰਗ ਹਾਸਲ ਕੀਤੀ ਸੀ।

ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਚੌਥੇ ਸਥਾਨ ’ਤੇ ਬਰਕਰਾਰ ਹੈ ਅਤੇ ਬੱਲੇਬਾਜ਼ਾਂ ਦੀ ਸੂਚੀ ’ਚ ਟਾਪ ਭਾਰਤੀ ਹੈ। ਕਪਤਾਨ ਸ਼ੁੱਭਮਨ ਗਿੱਲ 1 ਸਥਾਨ ਦੇ ਨੁਕਸਾਨ ਨਾਲ 21ਵੇਂ ਰੈਂਕ ’ਤੇ ਹੈ। ਭਾਰਤ ਖਿਲਾਫ ਹੇਡਿੰਗਲੇ ਟੈਸਟ ’ਚ 28 ਅਤੇ ਅਜੇਤੂ 53 ਦੌੜਾਂ ਦੀ ਪਾਰੀ ਖੇਡਣ ਵਾਲੇ ਰੂਟ ਨੇ ਦੂਸਰੇ ਸਥਾਨ ’ਤੇ ਕਾਬਿਜ਼ ਇੰਗਲੈਂਡ ਦੇ ਆਪਣੇ ਹਮਵਤਨ ਹੈਰੀ ਬਰੂਕ ’ਤੇ 15 ਅੰਕਾਂ ਦੀ ਬੜ੍ਹਤ ਬਣਾ ਕੇ ਰੱਖੀ ਹੈ। ਭਾਰਤ ਖਿਲਾਫ ਪਹਿਲੇ ਟੈਸਟ ਦੀ ਦੂਸਰੀ ਪਾਰੀ ’ਚ 149 ਦੌੜਾਂ ਦੀ ਮੈਚ ਜੇਤੂ ਪਾਰੀ ਖੇਡਣ ਵਾਲਾ ਇੰਗਲੈਂਡ ਦਾ ਸਲਾਮੀ ਬੱਲੇਬਾਜ਼ ਡਕੇਟ ਕਰੀਅਰ ਦੇ ਸਰਵਸ਼੍ਰੇਸ਼ਠ 8ਵੇਂ ਸਥਾਨ ’ਤੇ ਹੈ।

ਗੇਂਦਬਾਜ਼ੀ ਰੈਂਕਿੰਗ ’ਚ ਭਾਰਤ ਦੇ ਤੇਜ਼ ਗੇਂਦਬਾਜ਼ੀ ਹਮਲੇ ਦਾ ਅਗਵਾਕਾਰ ਜਸਪ੍ਰੀਤ ਬੁਮਰਾਹ 907 ਰੇਟਿੰਗ ਅੰਕਾਂ ਨਾਲ ਟਾਪ ’ਤੇ ਕਾਇਮ ਹੈ। ਉਸ ਨੇ ਇੰਗਲੈਂਡ ਖਿਲਾਫ ਪਹਿਲੇ ਟੈਸਟ ਦੀ ਪਹਿਲੀ ਪਾਰੀ ’ਚ 5 ਵਿਕਟਾਂ ਲਈਆਂ ਸਨ। ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ ਅਤੇ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਕ੍ਰਮਵਾਰ ਦੂਸਰੇ ਅਤੇ ਤੀਸਰੇ ਸਥਾਨ ’ਤੇ ਬਰਕਰਾਰ ਹਨ। ਜੋਸ਼ ਹੇਜਲਵੁੱਡ 1 ਸਥਾਨ ਦੇ ਫਾਇਦੇ ਨਾਲ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ।

Have something to say? Post your comment

ਅਤੇ ਖੇਡ ਖਬਰਾਂ

ਕੈਨੇਡਾ ਓਪਨ ਦੇ ਦੂਜੇ ਗੇੜ 'ਚ ਪੁੱਜਿਆ ਸ਼੍ਰੀਕਾਂਤ, ਹਮਵਤਨ ਰਾਜਾਵਤ ਨੂੰ ਹਰਾ ਕੇ ਬਣਾਈ ਜਗ੍ਹਾ

ਕੈਨੇਡਾ ਓਪਨ ਦੇ ਦੂਜੇ ਗੇੜ 'ਚ ਪੁੱਜਿਆ ਸ਼੍ਰੀਕਾਂਤ, ਹਮਵਤਨ ਰਾਜਾਵਤ ਨੂੰ ਹਰਾ ਕੇ ਬਣਾਈ ਜਗ੍ਹਾ

ਗਿੱਲ ਦੀ ਰਣਨੀਤੀ ’ਚ ਵਿਸ਼ਵ ਪੱਧਰੀ ਖਿਡਾਰੀ ਦੇ ਲੱਛਣ : ਟ੍ਰਾਟ

ਗਿੱਲ ਦੀ ਰਣਨੀਤੀ ’ਚ ਵਿਸ਼ਵ ਪੱਧਰੀ ਖਿਡਾਰੀ ਦੇ ਲੱਛਣ : ਟ੍ਰਾਟ

ਜਿੱਤ ਦੀ ਹੈਟ੍ਰਿਕ ਲਾ ਕੇ ਇੰਗਲੈਂਡ ਖਿਲਾਫ ਪਹਿਲੀ ਟੀ-20 ਲੜੀ ਜਿੱਤਣ ਉਤਰੇਗਾ ਭਾਰਤ

ਜਿੱਤ ਦੀ ਹੈਟ੍ਰਿਕ ਲਾ ਕੇ ਇੰਗਲੈਂਡ ਖਿਲਾਫ ਪਹਿਲੀ ਟੀ-20 ਲੜੀ ਜਿੱਤਣ ਉਤਰੇਗਾ ਭਾਰਤ

IND vs ENG : 2nd Test Day 2 : ਲੰਚ ਤਕ ਭਾਰਤ ਨੇ ਛੇ ਵਿਕਟਾਂ 'ਤੇ 419 ਦੌੜਾਂ ਬਣਾਈਆਂ

IND vs ENG : 2nd Test Day 2 : ਲੰਚ ਤਕ ਭਾਰਤ ਨੇ ਛੇ ਵਿਕਟਾਂ 'ਤੇ 419 ਦੌੜਾਂ ਬਣਾਈਆਂ

ਲੂਨਾ ਦੇ ਗੋਲ ਨੇ ਅਮਰੀਕਾ ਨੂੰ ਗੋਲਡ ਕੱਪ ਦੇ ਫਾਈਨਲ ਵਿੱਚ ਪਹੁੰਚਾਇਆ

ਲੂਨਾ ਦੇ ਗੋਲ ਨੇ ਅਮਰੀਕਾ ਨੂੰ ਗੋਲਡ ਕੱਪ ਦੇ ਫਾਈਨਲ ਵਿੱਚ ਪਹੁੰਚਾਇਆ

ਬੁਮਰਾਹ ਲਾਰਡਜ਼ ਵਿਖੇ ਤੀਜਾ ਟੈਸਟ ਖੇਡੇਗਾ: ਗਿੱਲ

ਬੁਮਰਾਹ ਲਾਰਡਜ਼ ਵਿਖੇ ਤੀਜਾ ਟੈਸਟ ਖੇਡੇਗਾ: ਗਿੱਲ

ਫ੍ਰੈਂਚ ਓਪਨ ਚੈਂਪੀਅਨ ਕੋਕੋ ਗੌਫ ਵਿੰਬਲਡਨ ਦੇ ਪਹਿਲੇ ਦੌਰ ਵਿੱਚ ਬਾਹਰ ਹੋ ਗਈ

ਫ੍ਰੈਂਚ ਓਪਨ ਚੈਂਪੀਅਨ ਕੋਕੋ ਗੌਫ ਵਿੰਬਲਡਨ ਦੇ ਪਹਿਲੇ ਦੌਰ ਵਿੱਚ ਬਾਹਰ ਹੋ ਗਈ

IND vs ENG: ਭਾਰਤ ਨੇ ਲੰਚ ਤਕ ਬਣਾਈਆਂ ਦੋ ਵਿਕਟਾਂ 'ਤੇ 98 ਦੌੜਾਂ

IND vs ENG: ਭਾਰਤ ਨੇ ਲੰਚ ਤਕ ਬਣਾਈਆਂ ਦੋ ਵਿਕਟਾਂ 'ਤੇ 98 ਦੌੜਾਂ

IND vs ENG: ਭਾਰਤੀ ਟੀਮ ਨੇ ਕੀਤੇ 3 ਬਦਲਾਅ, ਅਰਸ਼ਦੀਪ ਸਿੰਘ ਨੂੰ ਨਹੀਂ ਮਿਲਿਆ ਮੌਕਾ

IND vs ENG: ਭਾਰਤੀ ਟੀਮ ਨੇ ਕੀਤੇ 3 ਬਦਲਾਅ, ਅਰਸ਼ਦੀਪ ਸਿੰਘ ਨੂੰ ਨਹੀਂ ਮਿਲਿਆ ਮੌਕਾ

ਸਮ੍ਰਿਤੀ ਮੰਧਾਨਾ ICC T20 ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਤੀਜੇ ਸਥਾਨ 'ਤੇ

ਸਮ੍ਰਿਤੀ ਮੰਧਾਨਾ ICC T20 ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਤੀਜੇ ਸਥਾਨ 'ਤੇ