Wednesday, June 03, 2026
BREAKING
ਪੰਜਾਬ ਸਰਕਾਰ ਸਟੋਰੇਜ ਸਪੇਸ ਦੇ ਮੁੱਦੇ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮਨਰੇਗਾ ਯੂਨੀਅਨ ਨਾਲ ਕੀਤੀ ਮੁਲਾਕਾਤ; ਸਮਾਂਬੱਧ ਢੰਗ ਨਾਲ ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ ਗੈਂਗਸਟਰਾਂ ‘ਤੇ ਵਾਰ ਦਾ 133ਵਾਂ ਦਿਨ: ਪੰਜਾਬ ਪੁਲਿਸ ਵੱਲੋਂ 499 ਥਾਈਂ ਛਾਪੇਮਾਰੀ; 221 ਗ੍ਰਿਫ਼ਤਾਰ ਵੈਕਟਰ-ਬੌਰਨ ਤੇ ਵਾਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਅਲਰਟ ਮੋਡ 'ਤੇ ਉੱਘੇ ਸਮਾਜ ਸੇਵਕ ਬਾਬਾ ਨੌਬਤ ਰਾਏ ਜੀ ਦੀ 12ਵੀਂ ਬਰਸੀ ਬੜੀ ਸ਼ਰਧਾ ਨਾਲ ਮਨਾਈ ਗਈ ਨਗਰ ਕੌਂਸਲਰ ਮੀਨਾ ਰਾਣੀ ਪਤਨੀ ਭਾਨੂੰ ਪ੍ਤਾਪ ਸਨਮਾਨਿਤ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਅੰਦਰ ਚੱਲ ਰਹੀ ਨਸ਼ਾ ਅਤੇ ਸਮਾਜਿਕ-ਆਰਥਿਕ ਜਨਗਣਨਾ ਦੀ ਪ੍ਰਗਤੀ ਦਾ ਜਾਇਜ਼ਾ ਸਮਾਜ ਆਧੁਨਿਕ ਜੀਵਨ ਦੀ ਹੜਬੜਾਹਟ ਵਿੱਚ ਇੱਕ ਪੂਰਨ ਸਤਗੁਰੂ ਦੀ ਅਹਿਮੀਅਤ ਨੂੰ ਭੁੱਲਿਆ - ਸਵਾਮੀ ਵਿਸਵਾਨੰਦ ਜੀ ਸਿਹਤ ਵਿਭਾਗ ਦਾ ਮੁੱਖ ਮਕਸਦ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਸਮਾਜ ਦੇ ਹਰ ਲੋੜਵੰਦ ਅਤੇ ਹੱਕਦਾਰ ਵਿਅਕਤੀ ਤੱਕ ਪਹੁੰਚਾਉਣਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜ਼ਿਲ੍ਹੇ ਅੰਦਰ ਪੋਲਿੰਗ ਸਟੇਸ਼ਨ ‘ਤੇ 7 ਜੂਨ 2026 ਨੂੰ ਲਗਣਗੇ ਸਪੈਸ਼ਲ ਕੈਂਪ: ਜ਼ਿਲ੍ਹਾ ਚੋਣ ਅਫ਼ਸਰ–ਕਮ–ਡਿਪਟੀ ਕਮਿਸ਼ਨਰ

ਦੁਨੀਆਂ

US ਨੇ 'ਟਾਇਲਟ ਪੇਪਰ' ਵਾਂਗ ਵਰਤ ਕੇ ਸੁੱਟਿਆ! Pak ਰੱਖਿਆ ਮੰਤਰੀ ਦਾ ਵੱਡਾ ਕਬੂਲਨਾਮਾ

11 ਫ਼ਰਵਰੀ, 2026 05:23 PM

ਇਸਲਾਮਾਬਾਦ : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦੇਸ਼ ਦੀ ਸੰਸਦ ਵਿੱਚ ਇੱਕ ਬੇਹੱਦ ਹੈਰਾਨੀਜਨਕ ਤੇ ਤਿੱਖਾ ਬਿਆਨ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਨੇ ਪਾਕਿਸਤਾਨ ਦਾ ਇਸਤੇਮਾਲ 'ਟਾਇਲਟ ਪੇਪਰ' ਤੋਂ ਵੀ ਬਦਤਰ ਤਰੀਕੇ ਨਾਲ ਕੀਤਾ ਅਤੇ ਆਪਣਾ ਮਤਲਬ ਨਿਕਲਣ ਤੋਂ ਬਾਅਦ ਉਸ ਨੂੰ ਦੂਰ ਸੁੱਟ ਦਿੱਤਾ। ਆਸਿਫ ਦੇ ਇਸ ਬਿਆਨ ਨੇ ਪਾਕਿਸਤਾਨ ਦੀਆਂ ਦਹਾਕਿਆਂ ਪੁਰਾਣੀਆਂ ਵਿਦੇਸ਼ ਅਤੇ ਸੁਰੱਖਿਆ ਨੀਤੀਆਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਸੰਸਦ ਵਿੱਚ ਬੋਲਦਿਆਂ ਰੱਖਿਆ ਮੰਤਰੀ ਨੇ ਸਪੱਸ਼ਟ ਰੂਪ ਵਿੱਚ ਕਬੂਲ ਕੀਤਾ ਕਿ ਅਫਗਾਨਿਸਤਾਨ ਵਿੱਚ ਪਾਕਿਸਤਾਨ ਨੇ ਕੋਈ ਧਾਰਮਿਕ ਜੰਗ ਨਹੀਂ, ਸਗੋਂ ਅਮਰੀਕਾ ਵੱਲੋਂ ਥੋਪਿਆ ਗਿਆ 'ਮੇਡ ਇਨ ਅਮਰੀਕਾ ਜੇਹਾਦ' ਲੜਿਆ ਸੀ। ਉਨ੍ਹਾਂ ਕਿਹਾ ਕਿ 1980 ਦੇ ਦਹਾਕੇ ਵਿੱਚ ਅਫਗਾਨ ਜੰਗ ਨੂੰ ਧਾਰਮਿਕ ਰੰਗ ਦੇਣਾ ਪਾਕਿਸਤਾਨ ਦੀ ਸਭ ਤੋਂ ਵੱਡੀ ਇਤਿਹਾਸਕ ਗਲਤੀ ਸੀ।

ਕਿਰਾਏ 'ਤੇ ਉਪਲਬਧ ਸੀ ਦੇਸ਼
ਖਵਾਜਾ ਆਸਿਫ ਨੇ ਕਿਹਾ ਕਿ 9/11 ਦੇ ਹਮਲਿਆਂ ਤੋਂ ਬਾਅਦ ਪਾਕਿਸਤਾਨ 'ਆਸਾਨੀ ਨਾਲ ਕਿਰਾਏ 'ਤੇ ਉਪਲਬਧ ਦੇਸ਼' ਬਣ ਗਿਆ ਸੀ। ਅਮਰੀਕਾ ਨੂੰ ਖੁਸ਼ ਕਰਨ ਲਈ ਪਾਕਿਸਤਾਨ ਆਪਣੇ ਹੀ ਹਿੱਤਾਂ ਦੀ ਬਲੀ ਦਿੰਦਾ ਰਿਹਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਾਕਿਸਤਾਨੀਆਂ ਨੂੰ ਜੇਹਾਦ ਦੇ ਨਾਂ 'ਤੇ ਗੁੰਮਰਾਹ ਕਰਕੇ ਲੜਨ ਲਈ ਭੇਜਿਆ ਗਿਆ, ਜਦਕਿ ਇਹ ਜੰਗ ਸਿਰਫ਼ ਅਮਰੀਕੀ ਹਿੱਤਾਂ ਦੀ ਪੂਰਤੀ ਲਈ ਸੀ। ਇੱਥੋਂ ਤੱਕ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਵੀ ਇਸ ਯੁੱਧ ਨੂੰ ਜਾਇਜ਼ ਠਹਿਰਾਉਣ ਲਈ ਬਦਲ ਦਿੱਤਾ ਗਿਆ ਸੀ, ਜਿਸ ਦੇ ਜ਼ਖ਼ਮ ਅੱਜ ਵੀ ਸਮਾਜ 'ਚ ਮੌਜੂਦ ਹਨ।

ਫੌਜੀ ਸ਼ਾਸਕਾਂ 'ਤੇ ਲਾਏ ਗੰਭੀਰ ਦੋਸ਼
ਰੱਖਿਆ ਮੰਤਰੀ ਨੇ ਸਾਬਕਾ ਫੌਜੀ ਸ਼ਾਸਕਾਂ ਜ਼ਿਆ-ਉਲ-ਹੱਕ ਅਤੇ ਪਰਵੇਜ਼ ਮੁਸ਼ੱਰਫ 'ਤੇ ਦੇਸ਼ ਨੂੰ ਬਾਹਰੀ ਜੰਗਾਂ ਵਿੱਚ ਝੋਕਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਫੈਸਲਿਆਂ ਨੇ ਪਾਕਿਸਤਾਨ ਦੀ ਸੁਰੱਖਿਆ, ਸਮਾਜ ਅਤੇ ਆਰਥਿਕਤਾ ਨੂੰ ਅਜਿਹਾ ਨੁਕਸਾਨ ਪਹੁੰਚਾਇਆ ਹੈ ਜਿਸ ਦੀ ਭਰਪਾਈ ਕਦੇ ਨਹੀਂ ਹੋ ਸਕਦੀ।

ਭਾਰੀ ਕੀਮਤ ਚੁਕਾ ਰਿਹਾ ਹੈ ਪਾਕਿਸਤਾਨ
ਆਸਿਫ ਨੇ ਅੱਗੇ ਕਿਹਾ ਕਿ 2001 ਤੋਂ ਬਾਅਦ ਅਮਰੀਕਾ ਦਾ ਸਾਥ ਦੇ ਕੇ ਪਾਕਿਸਤਾਨ ਅਜਿਹੇ ਜਾਲ ਵਿੱਚ ਫਸ ਗਿਆ, ਜਿਸ ਕਾਰਨ ਅੱਜ ਦੇਸ਼ ਹਿੰਸਾ, ਕੱਟੜਵਾਦ ਅਤੇ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਉਨ੍ਹਾਂ ਇਸ ਨੂੰ ਪਾਕਿਸਤਾਨ ਦੇ ਇਤਿਹਾਸ ਦੀ ਸਭ ਤੋਂ ਵਿਨਾਸ਼ਕਾਰੀ ਰਣਨੀਤਕ ਭੁੱਲ ਕਰਾਰ ਦਿੱਤਾ।

Have something to say? Post your comment

ਅਤੇ ਦੁਨੀਆਂ ਖਬਰਾਂ

ਹੁਣ ਟੋਰਾਂਟੋ 'ਚ ਦਿਲਜੀਤ ਦੇ ਸ਼ੋਅ 'ਚ ਝੰਡੇ ਲੈ ਕੇ ਵੜ ਆਏ ਪ੍ਰਦਰਸ਼ਨਕਾਰੀ ! ਪੁਲਸ ਨੇ ਖਿੱਚ-ਖਿੱਚ ਕੱਢੇ ਬਾਹਰ

ਹੁਣ ਟੋਰਾਂਟੋ 'ਚ ਦਿਲਜੀਤ ਦੇ ਸ਼ੋਅ 'ਚ ਝੰਡੇ ਲੈ ਕੇ ਵੜ ਆਏ ਪ੍ਰਦਰਸ਼ਨਕਾਰੀ ! ਪੁਲਸ ਨੇ ਖਿੱਚ-ਖਿੱਚ ਕੱਢੇ ਬਾਹਰ

ਜੰਗ ਵਿਚਾਲੇ ਰੂਸ ਦਾ ਵੱਡਾ ਫ਼ੈਸਲਾ! Aviation Fuel ਦੇ ਨਿਰਯਾਤ 'ਤੇ ਲਗਾਈ ਪਾਬੰਦੀ

ਜੰਗ ਵਿਚਾਲੇ ਰੂਸ ਦਾ ਵੱਡਾ ਫ਼ੈਸਲਾ! Aviation Fuel ਦੇ ਨਿਰਯਾਤ 'ਤੇ ਲਗਾਈ ਪਾਬੰਦੀ

ਅਗਲੇ ਹਫ਼ਤੇ ਖੁੱਲ੍ਹ ਸਕਦੈ ਹੋਰਮੁਜ਼! ਟਰੰਪ ਨੇ ਦੱਸਿਆ ਪੂਰਾ ਪਲਾਨ, ਜੰਗ ਦੇ ਬੱਦਲ ਛਟਣ ਦੇ ਆਸਾਰ

ਅਗਲੇ ਹਫ਼ਤੇ ਖੁੱਲ੍ਹ ਸਕਦੈ ਹੋਰਮੁਜ਼! ਟਰੰਪ ਨੇ ਦੱਸਿਆ ਪੂਰਾ ਪਲਾਨ, ਜੰਗ ਦੇ ਬੱਦਲ ਛਟਣ ਦੇ ਆਸਾਰ

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ ਜ਼ਖ਼ਮੀ

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ ਜ਼ਖ਼ਮੀ

ਕਾਂਗੋ 'ਚ ਇਬੋਲਾ ਦਾ ਕਹਿਰ ! 300 ਨੇੜੇ ਪੁੱਜੀ ਮਰੀਜ਼ਾਂ ਦੀ ਗਿਣਤੀ, ਹਾਈ ਅਲਰਟ 'ਤੇ ਪ੍ਰਸ਼ਾਸਨ

ਕਾਂਗੋ 'ਚ ਇਬੋਲਾ ਦਾ ਕਹਿਰ ! 300 ਨੇੜੇ ਪੁੱਜੀ ਮਰੀਜ਼ਾਂ ਦੀ ਗਿਣਤੀ, ਹਾਈ ਅਲਰਟ 'ਤੇ ਪ੍ਰਸ਼ਾਸਨ

ਪੈਟਰੋਲ 24 ਰੁਪਏ ਅਤੇ ਡੀਜ਼ਲ 15 ਰੁਪਏ ਹੋਇਆ ਮਹਿੰਗਾ! ਪੱਛਮੀ ਏਸ਼ੀਆ ਸੰਘਰਸ਼ ਨੇ ਵਿਗਾੜਿਆ ਗੁਆਂਢੀ ਦੇਸ਼ ਦਾ ਬਜਟ

ਪੈਟਰੋਲ 24 ਰੁਪਏ ਅਤੇ ਡੀਜ਼ਲ 15 ਰੁਪਏ ਹੋਇਆ ਮਹਿੰਗਾ! ਪੱਛਮੀ ਏਸ਼ੀਆ ਸੰਘਰਸ਼ ਨੇ ਵਿਗਾੜਿਆ ਗੁਆਂਢੀ ਦੇਸ਼ ਦਾ ਬਜਟ

ਯੂਕਰੇਨ ਜੰਗ 'ਚ ਤਾਲਿਬਾਨੀ ਲੜਾਕਿਆਂ ਦੀ ਐਂਟਰੀ! ਰੂਸ-ਅਫਗਾਨ ਵਿਚਾਲੇ ਹੋਇਆ 'ਸੀਕਰੇਟ' ਫੌਜੀ ਸਮਝੌਤਾ

ਯੂਕਰੇਨ ਜੰਗ 'ਚ ਤਾਲਿਬਾਨੀ ਲੜਾਕਿਆਂ ਦੀ ਐਂਟਰੀ! ਰੂਸ-ਅਫਗਾਨ ਵਿਚਾਲੇ ਹੋਇਆ 'ਸੀਕਰੇਟ' ਫੌਜੀ ਸਮਝੌਤਾ

ਸੈਲਾਨੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 8 ਦੀ ਮੌਤ ਤੇ 33 ਜ਼ਖਮੀ; ਤੁਰਕੀ 'ਚ ਸੋਗ ਦੀ ਲਹਿਰ

ਸੈਲਾਨੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 8 ਦੀ ਮੌਤ ਤੇ 33 ਜ਼ਖਮੀ; ਤੁਰਕੀ 'ਚ ਸੋਗ ਦੀ ਲਹਿਰ

ਇਜ਼ਰਾਇਲੀ ਫੌਜ ਨੂੰ ਵੱਡੀ ਸਫਲਤਾ, ਲੇਬਨਾਨ ਦੇ ਬੋਫੋਟਰ ਕਿਲ੍ਹੇ 'ਤੇ ਕੀਤਾ ਕਬਜ਼ਾ

ਇਜ਼ਰਾਇਲੀ ਫੌਜ ਨੂੰ ਵੱਡੀ ਸਫਲਤਾ, ਲੇਬਨਾਨ ਦੇ ਬੋਫੋਟਰ ਕਿਲ੍ਹੇ 'ਤੇ ਕੀਤਾ ਕਬਜ਼ਾ

ਈਰਾਨ ’ਤੇ ਟੁੱਟਿਆ ਆਰਥਿਕ ਸੰਕਟ ਦਾ ਪਹਾੜ; ਅਮਰੀਕਾ ਨੇ ਜ਼ਬਤ ਕੀਤੇ 1 ਅਰਬ ਡਾਲਰ ਦੇ ਕ੍ਰਿਪਟੋ ਫੰਡ

ਈਰਾਨ ’ਤੇ ਟੁੱਟਿਆ ਆਰਥਿਕ ਸੰਕਟ ਦਾ ਪਹਾੜ; ਅਮਰੀਕਾ ਨੇ ਜ਼ਬਤ ਕੀਤੇ 1 ਅਰਬ ਡਾਲਰ ਦੇ ਕ੍ਰਿਪਟੋ ਫੰਡ