ਪੁਰਸ਼ ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ ਕ੍ਰਿਕਟ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ 'ਚ ਅੱਜ ਦੋਹਾ ਦੇ ਵੈਸਟ ਐਂਡ ਪਾਰਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਭਾਰਤ ਤੇ ਸ਼੍ਰੀਲੰਕਾ ਦਾ ਆਹਮੋ-ਸਾਹਮਣਾ ਹੋ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। । ਭਾਰਤ ਨੇ ਪਾਕਿਸਤਾਨ ਹੱਥੋਂ ਮਿਲੀ ਹਾਰ ਤੋਂ ਬਾਅਦ ਯੂਏਈ ਵਿਰੁਧ ਮੈਚ ਰਾਹੀਂ ਸ਼ਾਨਦਾਰ ਵਾਪਸੀ ਕੀਤੀ। ਪਹਿਲੇ ਮੈਚ ’ਚ ਨੇਪਾਲ ਨੂੰ 26 ਦੌੜਾਂ ’ਤੇ ਆਊਟ ਕਰਨ ਵਾਲੇ ਭਾਰਤੀ ਗੇਂਦਬਾਜ਼ ਪਾਕਿਸਤਾਨ ਸਾਹਮਣੇ ਦਬਾਅ ’ਚ ਨਜ਼ਰ ਆਏ। ਪਾਕਿਸਤਾਨ ਨੇ 300 ਪਾਰ ਦਾ ਸਕੋਰ ਬਣਾ ਕੇ 48 ਦੌੜਾਂ ਨਾਲ ਜਿੱਤ ਦਰਜ ਕੀਤੀ। ਯੂ. ਏ. ਈ. ਨੇ ਵੀ 8 ਵਿਕਟਾਂ ’ਤੇ 249 ਦੌੜਾਂ ਬਣਾ ਦਿੱਤੀਆਂ ਸਨ ਪਰ ਬੱਲੇਬਾਜ਼ਾਂ ਦੀ ਮਦਦਗਾਰ ਪਿੱਚ ’ਤੇ ਸੂਰਯਵੰਸ਼ੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਜਿੱਤ ਦਿਵਾਈ। ਦੂਜੇ ਪਾਸੇ ਸ਼੍ਰੀਲੰਕਾ ਟੂਰਨਾਮੈਂਟ ’ਚ ਅਜੇਤੂ ਰਹੀ ਹੈ। ਸ਼੍ਰੀਲੰਕਾ ਦੇ ਨਿਸ਼ਾਨ ਮਦੁਸ਼ਕਾ, ਲਸਿਥ ਕਰੂਸਪੁਲੇ ਤੇ ਕਪਤਾਨ ਪਵਨ ਰਤਨਾਇਕੇ ਨੇ ਬੱਲੇਬਾਜ਼ੀ ’ਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਉੱਥੇ ਹੀ, ਵਾਨੁਜਾ ਸਾਹਨ ਵੀ ਕਾਫੀ ਉਪਯੋਗੀ ਖਿਡਾਰੀ ਸਾਬਤ ਹੋਇਆ ਹੈ।
ਟੀਮਾਂ:
ਸ਼੍ਰੀਲੰਕਾ ਏ (ਪਲੇਇੰਗ ਇਲੈਵਨ ): ਲਸਿਥ ਕਰੂਸਪੁਲੇ, ਸਿਨੇਥ ਜੈਵਰਧਨੇ, ਨਿਸ਼ਾਨ ਮਦੁਸ਼ਕਾ (ਵਿਕਟਕੀਪਰ), ਪਵਨ ਰਥਨਾਇਕ (ਕਪਤਾਨ), ਨਿਪੁਨ ਧਨੰਜਯਾ, ਜਾਨਿਥ ਲਿਆਨਾਗੇ, ਵਨੁਜਾ ਸਾਹਨ, ਵਿਜੇਕਾਂਤ ਵਿਯਾਸਕਾਂਤ, ਰਵਿੰਦੂ ਫਰਨਾਂਡੋ, ਲਾਹਿਰੂ ਸਮਰਾਕੂਨ, ਗਰੂਕਾ ਸੰਕੇਤ
ਇੰਡੀਆ ਏ (ਪਲੇਇੰਗ ਇਲੈਵਨ) : ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ (ਕਪਤਾਨ), ਕੁਮਾਰ ਕੁਸ਼ਾਗਰਾ (ਵਿਕਟਕੀਪਰ), ਰਿੰਕੂ ਸਿੰਘ, ਸੂਰਯਾਂਸ਼ ਸ਼ੈਡਗੇ, ਸ਼ਾਹਬਾਜ਼ ਅਹਿਮਦ, ਤਨੁਸ਼ ਕੋਟੀਅਨ, ਹਰਸ਼ ਦੂਬੇ, ਹਰਸ਼ਿਤ ਰਾਣਾ, ਅਰਸ਼ਦ ਖਾਨ