Saturday, January 10, 2026
BREAKING
ਰੂਸ ਨੇ ਯੂਕਰੇਨ 'ਤੇ ਚਲਾ'ਤੀ 'Oreshnik' ਬੈਲਿਸਟਿਕ ਮਿਜ਼ਾਈਲ! ਰਾਜਧਾਨੀ 'ਚ ਕਈ ਮੌਤਾਂ ਦਾ ਖਦਸ਼ਾ ਮਾਘ ਮੇਲੇ ਦੇ ਮੱਦੇਨਜ਼ਰ ਰੇਲ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ, ਰੇਲਵੇ ਨੇ ਦਿੱਤੀ ਵੱਡੀ ਸਹੂਲਤ ਗੁਰੂ ਸਾਹਿਬ ਨੂੰ ਲੈ ਕੇ ਆਤਿਸ਼ੀ ਵਲੋਂ ਕੀਤੀ ਗਈ ਟਿੱਪਣੀ "ਸ਼ਰਮਨਾਕ" : CM ਰੇਖਾ ਗੁਪਤਾ 'ਆਪ' ਆਗੂ ਆਤਿਸ਼ੀ ਖਿਲਾਫ ਹੁਸ਼ਿਆਰਪੁਰ 'ਚ ਪ੍ਰਦਰਸ਼ਨ, ਫੂਕਿਆ ਪੁਤਲਾ ਹਿਮਾਚਲ 'ਚ ਭਿਆਨਕ ਹਾਦਸਾ! 300 ਮੀਟਰ ਡੂੰਘੀ ਖੱਡ 'ਚ ਡਿੱਗੀ ਨਿੱਜੀ ਬੱਸ, 12 ਲੋਕਾਂ ਦੀ ਮੌਤ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ : 10,000 ਰੁਪਏ ਦੀ ਗਿਰਾਵਟ ਤੋਂ ਬਾਅਦ ਚਾਂਦੀ ਨੇ ਮਾਰੀ ਲੰਬੀ ਛਾਲ ਸ਼ੇਅਰ ਬਾਜ਼ਾਰ 'ਚ ਭੂਚਾਲ : ਸੈਂਸੈਕਸ 600 ਤੋਂ ਵਧ ਅੰਕ ਡਿੱਗਿਆ ਤੇ ਨਿਫਟੀ 25,683 ਦੇ ਪੱਧਰ 'ਤੇ ਬੰਦ ਹੁਣ ਖਰੜ ਤਹਿਸੀਲ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਇਆ ਗਿਆ ਖ਼ਾਲੀ ਆਈ-ਪੀਏਸੀ ਦਫ਼ਤਰ 'ਤੇ ਈਡੀ ਦੇ ਛਾਪੇ ਵਿਰੁੱਧ ਸੜਕਾਂ 'ਤੇ ਉਤਰੇਗੀ ਮਮਤਾ ਬੈਨਰਜੀ ਕਸਟਮ ਡਿਊਟੀ ਸਲੈਬਾਂ ਦੀ ਗਿਣਤੀ 'ਚ ਬਦਲਾਅ ਦੀ ਤਿਆਰੀ, ਬਜਟ 'ਚ ਹੋ ਸਕਦੈ ਵੱਡਾ ਐਲਾਨ

ਹਿਮਾਚਲ

ACC ਸੀਮੈਂਟ ਪਲਾਂਟ ਪ੍ਰਦੂਸ਼ਣ ਮਾਮਲਾ: NGT ਨੇ ਰਿਪੋਰਟ ਪੇਸ਼ ਕਰਨ ਲਈ ਸਾਂਝੀ ਕਮੇਟੀ ਨੂੰ 4 ਹਫ਼ਤਿਆਂ ਦਾ ਦਿੱਤਾ ਹੋਰ ਸਮ

19 ਦਸੰਬਰ, 2025 07:24 PM

ਬਿਲਾਸਪੁਰ/ਸ਼ਿਮਲਾ : ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਬਰਮਾਣਾ ਵਿਖੇ ਏਸੀਸੀ ਸੀਮੈਂਟ ਪਲਾਂਟ ਵਲੋਂ ਕਥਿਤ ਹਵਾ ਪ੍ਰਦੂਸ਼ਣ ਦੇ ਮਾਮਲੇ ਵਿੱਚ ਆਪਣੀ ਰਿਪੋਰਟ ਪੇਸ਼ ਕਰਨ ਲਈ ਇੱਕ ਸਾਂਝੀ ਕਮੇਟੀ ਨੂੰ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਇਹ ਹੁਕਮ ਬੁੱਧਵਾਰ ਨੂੰ ਜਸਟਿਸ ਅਰੁਣ ਕੁਮਾਰ ਤਿਆਗੀ (ਨਿਆਇਕ ਮੈਂਬਰ) ਅਤੇ ਡਾ. ਅਫਰੋਜ਼ ਅਹਿਮਦ (ਮਾਹਿਰ ਮੈਂਬਰ) ਦੇ ਬੈਂਚ ਵੱਲੋਂ ਸੁਣਾਇਆ ਗਿਆ। ਇਹ ਕੇਸ ਪਿੰਡ ਖਤੇੜ, ਬਰਮਾਣਾ ਦੇ ਨਿਵਾਸੀ ਕਸ਼ਮੀਰ ਸਿੰਘ ਵੱਲੋਂ ਦਾਇਰ ਕੀਤਾ ਗਿਆ ਸੀ, ਜਿਨ੍ਹਾਂ ਨੇ 23 ਸਤੰਬਰ, 2024 ਨੂੰ ਸੀਮੈਂਟ ਪਲਾਂਟ ਦੇ ਕੰਮਕਾਜ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਦਾ ਦੋਸ਼ ਲਾਉਂਦਿਆਂ ਐਨ.ਜੀ.ਟੀ. ਤੱਕ ਪਹੁੰਚ ਕੀਤੀ ਸੀ। ਇਸ ਵਿੱਚ ਜਵਾਬਦੇਹਾਂ ਵਜੋਂ ਹਿਮਾਚਲ ਪ੍ਰਦੇਸ਼ ਸੂਬੇ ਦੇ ਵਾਤਾਵਰਣ ਵਿਭਾਗ ਅਤੇ ਹੋਰਨਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਹੁਕਮਾਂ ਅਨੁਸਾਰ, ਉੱਤਰਦਾਤਾ ਨੰਬਰ ਪੰਜ, ਸਾਂਝੀ ਕਮੇਟੀ, ਨੇ 16 ਦਸੰਬਰ ਨੂੰ ਇੱਕ ਵਾਧੂ ਜਵਾਬ ਦਾਖਲ ਕਰਦਿਆਂ ਕਿਹਾ ਕਿ ਉਹ 13 ਦਸੰਬਰ ਦੀ ਹਸਤਾਖਰਿਤ ਤਕਨੀਕੀ ਮਾਹਿਰ ਰਿਪੋਰਟ ਪ੍ਰਾਪਤ ਕਰਨ ਵਿੱਚ ਦੇਰੀ ਕਾਰਨ ਆਪਣੀ ਰਿਪੋਰਟ ਪਹਿਲਾਂ ਪੇਸ਼ ਨਹੀਂ ਕਰ ਸਕੇ, ਕਿਉਂਕਿ ਇਹ 16 ਦਸੰਬਰ ਨੂੰ ਪ੍ਰਾਪਤ ਹੋਈ ਸੀ। ਇਹ ਵੀ ਦੱਸਿਆ ਗਿਆ ਕਿ ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਇੱਕ ਹੋਰ ਪੈਨਲ ਮੈਂਬਰ, ਵਿਗਿਆਨੀ 'F' ਡਾ. ਨਰਿੰਦਰ ਸ਼ਰਮਾ ਤੋਂ 16 ਦਸੰਬਰ ਦੀ ਇੱਕ ਈਮੇਲ ਪ੍ਰਾਪਤ ਹੋਈ ਸੀ। ਟ੍ਰਿਬਿਊਨਲ ਨੇ ਨਿਰਦੇਸ਼ ਦਿੱਤੇ ਕਿ ਸਾਂਝੀ ਕਮੇਟੀ ਦੇ ਦੋਵਾਂ ਮੈਂਬਰਾਂ ਵਲੋਂ ਹਸਤਾਖਰਿਤ ਰਿਪੋਰਟ ਚਾਰ ਹਫ਼ਤਿਆਂ ਦੇ ਅੰਦਰ ਦਾਖਲ ਕੀਤੀ ਜਾਵੇ। ਇਸ ਦੇ ਨਾਲ ਹੀ ਡਾ. ਸ਼ਰਮਾ ਨੂੰ ਵੀ ਇਸੇ ਸਮੇਂ ਦੇ ਅੰਦਰ ਆਪਣੀ ਰਿਪੋਰਟ ਜਾਂ ਟਿੱਪਣੀਆਂ ਵੱਖਰੇ ਤੌਰ 'ਤੇ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 12 ਫਰਵਰੀ, 2026 ਲਈ ਤੈਅ ਕੀਤੀ ਗਈ ਹੈ।

ਇਸ ਤੋਂ ਪਹਿਲਾਂ, 26 ਸਤੰਬਰ ਦੇ ਆਪਣੇ ਜਵਾਬ ਵਿੱਚ, ਹਿਮਾਚਲ ਪ੍ਰਦੇਸ਼ ਸੂਬੇ ਦੇ ਪ੍ਰਦੂਸ਼ਣ ਕੰਟਰੋਲ ਬੋਰਡ (HPSPCB) ਨੇ ਪ੍ਰਭਾਵਿਤ ਖੇਤਰ ਵਿੱਚ ਵਾਤਾਵਰਣ ਮੁਆਵਜ਼ਾ ਫੰਡਾਂ ਦੀ ਪ੍ਰਸਤਾਵਿਤ ਵਰਤੋਂ ਬਾਰੇ ਐੱਨ.ਜੀ.ਟੀ ਨੂੰ ਸੂਚਿਤ ਕੀਤਾ ਸੀ। ਐੱਚ.ਪੀ.ਐੱਸ.ਪੀ.ਸੀ.ਬੀ. ਦੇ ਮੈਂਬਰ ਸਕੱਤਰ ਪ੍ਰਵੀਨ ਗੁਪਤਾ ਨੇ ਦੱਸਿਆ ਕਿ ਪ੍ਰਸਤਾਵਿਤ ਕੰਮਾਂ ਵਿੱਚ ਡਿਵੀਜ਼ਨਲ ਫੋਰੈਸਟ ਅਫਸਰ (ਬਿਲਾਸਪੁਰ) ਰਾਹੀਂ 15 ਲੱਖ ਰੁਪਏ ਦੀ ਲਾਗਤ ਨਾਲ ਹਵਾ ਦੀ ਗੁਣਵੱਤਾ ਅਤੇ ਵਾਤਾਵਰਣ ਦੀ ਸਿਹਤ ਸੁਧਾਰਨ ਲਈ ਟਿਕਾਊ ਜਲ ਸਰੋਤ ਵਿਕਾਸ ਸ਼ਾਮਲ ਹੈ। ਹੋਰ ਪ੍ਰਸਤਾਵਾਂ ਵਿੱਚ ਠੋਸ ਰਹਿੰਦ-ਖੂੰਹਦ ਪ੍ਰਬੰਧਨ ਢਾਂਚਾ ਜਿਵੇਂ ਕਿ 4 ਲੱਖ ਰੁਪਏ ਦੀ ਲਾਗਤ ਨਾਲ ਅੱਠ ਸੈਗਰੀਗੇਸ਼ਨ ਸ਼ੈੱਡ ਅਤੇ 12.88 ਲੱਖ ਰੁਪਏ ਦੀ ਲਾਗਤ ਨਾਲ ਨਾਲਗ ਅਤੇ ਲਾਗਤ ਪਿੰਡਾਂ ਵਿੱਚ ਰੂਟ-ਜ਼ੋਨ ਟ੍ਰੀਟਮੈਂਟ ਸੁਵਿਧਾਵਾਂ ਨੂੰ ਅਪਗ੍ਰੇਡ ਕਰਨਾ ਸ਼ਾਮਲ ਸੀ।ਇਹ ਪ੍ਰਸਤਾਵ 24 ਸਤੰਬਰ ਨੂੰ ਵਿਚਾਰ ਲਈ ਸੀ.ਪੀ.ਸੀ.ਬੀ. ਕੋਲ ਭੇਜੇ ਗਏ ਸਨ।

ਐੱਚ.ਪੀ.ਐੱਸ.ਪੀ.ਸੀ.ਬੀ. ਨੇ ਇਹ ਵੀ ਦੱਸਿਆ ਕਿ ਏ.ਸੀ.ਸੀ ਸੀਮੈਂਟ ਲਿਮਟਿਡ ਨੇ ਵਾਤਾਵਰਣ ਮੁਆਵਜ਼ੇ ਵਜੋਂ ਸੀ. ਪੀ. ਸੀ. ਬੀ. ਤੇ ਐੱਚ.ਪੀ.ਐੱਸ.ਪੀ.ਸੀ.ਬੀ. ਕੋਲ 20-20 ਲੱਖ ਰੁਪਏ ਜਮ੍ਹਾਂ ਕਰਵਾਏ ਸਨ। ਇਸ ਵਿੱਚੋਂ 5 ਲੱਖ ਰੁਪਏ ਐੱਚ. ਪੀ. ਐੱਸ. ਪੀ. ਸੀ. ਬੀ. ਤੋਂ ਸੀ.ਪੀ. ਸੀ. ਬੀ. ਨੂੰ ਟ੍ਰਾਂਸਫਰ ਕੀਤੇ ਗਏ, ਜਿਸ ਨਾਲ ਬੋਰਡ ਕੋਲ 15 ਲੱਖ ਰੁਪਏ ਰਹਿ ਗਏ। ਬੋਰਡ ਅਨੁਸਾਰ, ਇਹ ਰਾਸ਼ੀ ਬਲਾਕ ਵਿਕਾਸ ਅਫਸਰ (ਸਦਰ, ਬਿਲਾਸਪੁਰ) ਨੂੰ ਗ੍ਰਾਮ ਪੰਚਾਇਤ ਬਰਮਾਣਾ ਵਿੱਚ ਸੋਲਰ ਸਟ੍ਰੀਟ ਲਾਈਟਾਂ ਅਤੇ ਹੈਂਡ ਪੰਪਾਂ ਦੀ ਸਥਾਪਨਾ ਵਰਗੇ ਕੰਮਾਂ ਲਈ ਜਾਰੀ ਕੀਤੀ ਗਈ ਸੀ, ਜੋ ਕਿ ਹੁਣ ਮੁਕੰਮਲ ਹੋ ਚੁੱਕੇ ਹਨ। ਏ. ਸੀ. ਸੀ. ਸੀਮੈਂਟ ਲਿਮਟਿਡ ਨੇ ਟ੍ਰਿਬਿਊਨਲ ਨੂੰ ਭਰੋਸਾ ਦਿਵਾਇਆ ਕਿ ਉਹ ਖੇਤਰ ਵਿੱਚ ਹਵਾ ਦੀ ਗੁਣਵੱਤਾ ਬਣਾਈ ਰੱਖਣ ਲਈ ਸਾਂਝੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੀ ਇਮਾਨਦਾਰੀ ਨਾਲ ਪਾਲਣਾ ਕਰ ਰਿਹਾ ਹੈ।

 

 

Have something to say? Post your comment

ਅਤੇ ਹਿਮਾਚਲ ਖਬਰਾਂ

ਹਿਮਾਚਲ 'ਚ ਭਿਆਨਕ ਹਾਦਸਾ! 300 ਮੀਟਰ ਡੂੰਘੀ ਖੱਡ 'ਚ ਡਿੱਗੀ ਨਿੱਜੀ ਬੱਸ, 12 ਲੋਕਾਂ ਦੀ ਮੌਤ

ਹਿਮਾਚਲ 'ਚ ਭਿਆਨਕ ਹਾਦਸਾ! 300 ਮੀਟਰ ਡੂੰਘੀ ਖੱਡ 'ਚ ਡਿੱਗੀ ਨਿੱਜੀ ਬੱਸ, 12 ਲੋਕਾਂ ਦੀ ਮੌਤ

ਹਿਮਾਚਲ ਦੇ ਕਾਂਗੜਾ 'ਚ 3000 ਮੀਟਰ ਤੋਂ ਉੱਪਰ ਟ੍ਰੈਕਿੰਗ 'ਤੇ ਮੁਕੰਮਲ ਪਾਬੰਦੀ, ਪੁਲਸ ਦੀ ਇਜਾਜ਼ਤ ਹੋਈ ਲਾਜ਼ਮੀ

ਹਿਮਾਚਲ ਦੇ ਕਾਂਗੜਾ 'ਚ 3000 ਮੀਟਰ ਤੋਂ ਉੱਪਰ ਟ੍ਰੈਕਿੰਗ 'ਤੇ ਮੁਕੰਮਲ ਪਾਬੰਦੀ, ਪੁਲਸ ਦੀ ਇਜਾਜ਼ਤ ਹੋਈ ਲਾਜ਼ਮੀ

ਹਿਮਾਚਲ ’ਚ ਭਾਰੀ ਬਰਫ਼ਬਾਰੀ, ਅਟਲ ਟਨਲ ਤੇ ਮਨਾਲੀ ’ਚ ਡਿੱਗੇ ਬਰਫ਼ ਦੇ ਤੋਦੇ

ਹਿਮਾਚਲ ’ਚ ਭਾਰੀ ਬਰਫ਼ਬਾਰੀ, ਅਟਲ ਟਨਲ ਤੇ ਮਨਾਲੀ ’ਚ ਡਿੱਗੇ ਬਰਫ਼ ਦੇ ਤੋਦੇ

ਗੁੜੀਆ ਰੇਪ-ਮਰਡਰ ਕੇਸ : ਹਿਮਾਚਲ ਦੇ IG ਦੀ ਉਮਰ ਕੈਦ ਦੀ ਸਜ਼ਾ ਸਸਪੈਂਡ

ਗੁੜੀਆ ਰੇਪ-ਮਰਡਰ ਕੇਸ : ਹਿਮਾਚਲ ਦੇ IG ਦੀ ਉਮਰ ਕੈਦ ਦੀ ਸਜ਼ਾ ਸਸਪੈਂਡ

ਹਿਮਾਚਲ 'ਚ ABVP ਦਾ ਵਿਰੋਧ ਪ੍ਰਦਰਸ਼ਨ, ਪੁਲਸ ਨੇ ਕੀਤਾ ਲਾਠੀਚਾਰਜ

ਹਿਮਾਚਲ 'ਚ ABVP ਦਾ ਵਿਰੋਧ ਪ੍ਰਦਰਸ਼ਨ, ਪੁਲਸ ਨੇ ਕੀਤਾ ਲਾਠੀਚਾਰਜ

BJP ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਚਾਰਜ ਫਰੇਮ, ਵਕੀਲ ਨੇ ਕੀਤੀ ਪੱਕੀ ਛੂਟ ਦੀ ਮੰਗ

BJP ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਚਾਰਜ ਫਰੇਮ, ਵਕੀਲ ਨੇ ਕੀਤੀ ਪੱਕੀ ਛੂਟ ਦੀ ਮੰਗ

Air Pollution: ਹਿਮਾਚਲ ਪ੍ਰਦੇਸ਼ ਦੇ ਇਸ ਸ਼ਹਿਰ 'ਚ ਸਾਹ ਲੈਣਾ 'ਔਖਾ', ਧਰਮਸ਼ਾਲਾ ਤੇ ਸੋਲਨ ਵੀ...

Air Pollution: ਹਿਮਾਚਲ ਪ੍ਰਦੇਸ਼ ਦੇ ਇਸ ਸ਼ਹਿਰ 'ਚ ਸਾਹ ਲੈਣਾ 'ਔਖਾ', ਧਰਮਸ਼ਾਲਾ ਤੇ ਸੋਲਨ ਵੀ...

ਦਿੱਲੀ ਧਮਾਕੇ ਤੋਂ ਬਾਅਦ ਹਾਈ ਅਲਰਟ 'ਤੇ ਹਿਮਾਚਲ, ਜ਼ਿਲ੍ਹਾ ਪੁਲਸ ਨੇ ਸਰਹੱਦ 'ਤੇ ਕੀਤੀ ਨਾਕਾਬੰਦੀ

ਦਿੱਲੀ ਧਮਾਕੇ ਤੋਂ ਬਾਅਦ ਹਾਈ ਅਲਰਟ 'ਤੇ ਹਿਮਾਚਲ, ਜ਼ਿਲ੍ਹਾ ਪੁਲਸ ਨੇ ਸਰਹੱਦ 'ਤੇ ਕੀਤੀ ਨਾਕਾਬੰਦੀ

ਸੰਜੌਲੀ ਮਸਜਿਦ ਦੀ 5 ਮਜ਼ਿੰਲਾਂ ਇਮਾਰਤ 'ਤੇ ਚੱਲੇਗਾ ਬੁਲਡੋਜ਼ਰ, ਜ਼ਿਲ੍ਹਾ ਅਦਾਲਤ ਨੇ ਜਾਰੀ ਕੀਤੇ ਹੁਕਮ

ਸੰਜੌਲੀ ਮਸਜਿਦ ਦੀ 5 ਮਜ਼ਿੰਲਾਂ ਇਮਾਰਤ 'ਤੇ ਚੱਲੇਗਾ ਬੁਲਡੋਜ਼ਰ, ਜ਼ਿਲ੍ਹਾ ਅਦਾਲਤ ਨੇ ਜਾਰੀ ਕੀਤੇ ਹੁਕਮ

ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ 'ਚ ਹੋਈ ਤਾਜ਼ਾ ਬਰਫ਼ਬਾਰੀ

ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ 'ਚ ਹੋਈ ਤਾਜ਼ਾ ਬਰਫ਼ਬਾਰੀ