Sunday, June 28, 2026
BREAKING
ਸਾਡੇ ਸਾਰੇ ਮੰਤਰੀ ਅਤੇ ਵਿਧਾਇਕ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਮਈ 2026 ਦਰਮਿਆਨ 1055 ਦਰਜ ਮਾਮਲਿਆਂ ਵਿੱਚ 1111 ਮੁਲਜ਼ਮ ਗ੍ਰਿਫ਼ਤਾਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸੰਤ ਕਬੀਰ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਰਧਾ ਦੇ ਫੁੱਲ ਭੇਟ ਪੂਰਾ ਯੂਰਪ ਬਣਿਆ 'ਭੱਠੀ', ਇਕੱਲੇ ਫਰਾਂਸ 'ਚ 1000 ਤੋਂ ਵੱਧ ਲੋਕਾਂ ਦੀ ਮੌਤ CM ਸੈਣੀ ਨੇ ਲੁਧਿਆਣਵੀਆਂ ਨਾਲ ਸੁਣੀ PM ਮੋਦੀ ਦੀ 'ਮਨ ਕੀ ਬਾਤ', ਜੂਨ ਮਹੀਨੇ 'ਚ ਤੀਜਾ ਦੌਰਾ ਆਇਰਲੈਂਡ ਖ਼ਿਲਾਫ਼ 'ਕਰੋ ਜਾਂ ਮਰੋ' ਮੁਕਾਬਲੇ 'ਚ ਉਤਰੇਗੀ ਟੀਮ ਇੰਡੀਆ ; ਕੀ ਅੱਜ ਵੈਭਵ ਨੂੰ ਮਿਲੇਗਾ ਮੌਕਾ ? ਸੇਸ਼ੇਲਸ ਦੇ ਰਾਸ਼ਟਰਪਤੀ ਨੇ PM ਮੋਦੀ ਨੂੰ ਸਰਵਉੱਚ ਸਨਮਾਨ ਨਾਲ ਕੀਤਾ 'ਸਨਮਾਨਿਤ' ਛਾ ਗਏ ਭਾਰਤੀ ਅੰਬ ! ਸੁਆਦ ਦਾ ਆਨੰਦ ਲੈਣ ਲਈ ਹਜ਼ਾਰਾਂ ਲੋਕ ਪਹੁੰਚੇ ਵਾਸ਼ਿੰਗਟਨ 'ਮਿੱਟੀ ਤੋਂ ਬਣੀ ਗਣੇਸ਼ ਜੀ ਦੀ ਮੂਰਤੀ ਘਰਾਂ 'ਚ ਕਰੋ ਸਥਾਪਿਤ', ਮਨ ਕੀ ਬਾਤ 'ਚ PM ਮੋਦੀ ਦੀ ਅਪੀਲ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਜੱਥੇਦਾਰ ਦੀ ਮੌਜੂਦਗੀ 'ਚ ਹੰਗਾਮਾ, ਤਣਾਅਪੂਰਨ ਬਣਿਆ ਮਾਹੌਲ

ਪੰਜਾਬ

3 BHK ਫਲੈਟ ਦੇ ਨਾਂ ’ਤੇ 23.40 ਲੱਖ ਦੀ ਠੱਗੀ, ਦੋ ਖ਼ਿਲਾਫ਼ ਕੇਸ ਦਰਜ

28 ਜੂਨ, 2026 05:10 PM

ਖਰੜ : ਖਰੜ ਪੁਲਸ ਨੇ 3 ਬੀ. ਐੱਚ. ਕੇ. ਫਲੈਟ ਦਿਵਾਉਣ ਦਾ ਝਾਂਸਾ ਦੇ ਕੇ 23.40 ਲੱਖ ਰੁਪਏ ਹੜੱਪਣ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਫ਼ਤਿਹਾਬਾਦ (ਹਰਿਆਣਾ) ਦੇ ਪਿੰਡ ਚੰਦਰ ਕਲਾਂ ਦੇ ਵਸਨੀਕ ਗਗਨਦੀਪ ਗਿੱਲ ਦੀ ਸ਼ਿਕਾਇਤ ’ਤੇ ਦਰਜ ਮਾਮਲੇ ’ਚ ਦੋਸ਼ ਹੈ ਕਿ ਸੌਰਭ ਬਜਾਜ ਅਤੇ ਰਵਿੰਦਰ ਸਿੰਘ ਨੇ ਅਮੇਜ਼ਨ ਸਿਟੀ-3, ਸੰਨੀ ਇਨਕਲੇਵ, ਖਰੜ ’ਚ ਫਲੈਟ ਦਿਵਾਉਣ ਦੇ ਨਾਂ ’ਤੇ ਲੱਖਾਂ ਰੁਪਏ ਲੈ ਲਏ, ਪਰ ਨਾ ਫਲੈਟ ਦਿੱਤਾ ਅਤੇ ਨਾ ਹੀ ਰਕਮ ਵਾਪਸ ਕੀਤੀ। ਪੁਲਸ ਜਾਂਚ ਅਨੁਸਾਰ ਅਪ੍ਰੈਲ 2024 ’ਚ 50 ਲੱਖ ਰੁਪਏ ’ਚ ਸੌਦਾ ਤੈਅ ਹੋਇਆ ਸੀ। ਸ਼ਿਕਾਇਤਕਰਤਾ ਨੇ 50 ਹਜ਼ਾਰ ਰੁਪਏ ਟੋਕਨ ਮਨੀ ਦੇਣ ਤੋਂ ਬਾਅਦ 15.50 ਲੱਖ ਅਤੇ 7 ਲੱਖ ਰੁਪਏ ਆਰਟੀਜੀਐੱਸ ਰਾਹੀਂ ਸੌਰਭ ਬਜਾਜ ਦੇ ਖਾਤੇ ਵਿੱਚ ਭੇਜੇ।

ਕੁੱਲ 23.40 ਲੱਖ ਰੁਪਏ ਅਦਾ ਕਰਨ ਦੇ ਬਾਵਜੂਦ ਫਲੈਟ ਦੀ ਰਜਿਸਟਰੀ ਨਹੀਂ ਹੋਈ। ਬਾਅਦ ’ਚ ਸੌਦਾ ਰੱਦ ਹੋਣ ’ਤੇ ਮੁਲਜ਼ਮ ਨੇ ਰਕਮ ਵਾਪਸੀ ਲਈ 6 ਚੈੱਕ ਦਿੱਤੇ, ਪਰ 22.90 ਲੱਖ ਰੁਪਏ ਦੇ ਸਾਰੇ ਚੈੱਕ ਬਾਊਂਸ ਹੋ ਗਏ। ਜਾਂਚ ਦੌਰਾਨ ਨੋਟਰੀਕ੍ਰਿਤ ਹਲਫ਼ਨਾਮੇ ਰਾਹੀਂ ਰਕਮ ਵਾਪਸ ਕਰਨ ਦਾ ਭਰੋਸਾ ਵੀ ਦਿੱਤਾ ਗਿਆ, ਪਰ ਭੁਗਤਾਨ ਨਹੀਂ ਕੀਤਾ ਗਿਆ। ਡੀ. ਐੱਸ. ਪੀ. ਦੀ ਜਾਂਚ ’ਚ ਧੋਖਾਧੜੀ ਦੀ ਪੁਸ਼ਟੀ ਹੋਣ ਤੋਂ ਬਾਅਦ ਐੱਸ. ਐੱਸ. ਪੀ. ਦੇ ਹੁਕਮਾਂ ’ਤੇ ਥਾਣਾ ਸਿਟੀ ਖਰੜ ਪੁਲਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਕਮ ਨਾ ਮਿਲਣ ਦੇ ਸਦਮੇ ’ਚ ਪਤੀ ਦੀ ਹੋਈ ਮੌਤ : ਸ਼ਿਕਾਇਤਕਰਤਾ
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਲੱਖਾਂ ਰੁਪਏ ਫਸ ਜਾਣ ਕਾਰਨ ਉਸ ਦੇ ਪਤੀ ਹਰਪ੍ਰੀਤ ਸਿੰਘ ਗੰਭੀਰ ਮਾਨਸਿਕ ਤਣਾਅ ’ਚ ਆ ਗਏ ਅਤੇ 26 ਫਰਵਰੀ 2025 ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਪੈਸੇ ਮੰਗਣ ’ਤੇ ਮੁਲਜ਼ਮਾਂ ਨੇ ਰਕਮ ਵਾਪਸ ਕਰਨ ਦੀ ਬਜਾਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

Have something to say? Post your comment

ਅਤੇ ਪੰਜਾਬ ਖਬਰਾਂ

ਸਾਡੇ ਸਾਰੇ ਮੰਤਰੀ ਅਤੇ ਵਿਧਾਇਕ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਾਡੇ ਸਾਰੇ ਮੰਤਰੀ ਅਤੇ ਵਿਧਾਇਕ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਮਈ 2026 ਦਰਮਿਆਨ 1055 ਦਰਜ ਮਾਮਲਿਆਂ ਵਿੱਚ 1111 ਮੁਲਜ਼ਮ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਮਈ 2026 ਦਰਮਿਆਨ 1055 ਦਰਜ ਮਾਮਲਿਆਂ ਵਿੱਚ 1111 ਮੁਲਜ਼ਮ ਗ੍ਰਿਫ਼ਤਾਰ

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸੰਤ ਕਬੀਰ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਰਧਾ ਦੇ ਫੁੱਲ ਭੇਟ

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸੰਤ ਕਬੀਰ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਰਧਾ ਦੇ ਫੁੱਲ ਭੇਟ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਜੱਥੇਦਾਰ ਦੀ ਮੌਜੂਦਗੀ 'ਚ ਹੰਗਾਮਾ, ਤਣਾਅਪੂਰਨ ਬਣਿਆ ਮਾਹੌਲ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਜੱਥੇਦਾਰ ਦੀ ਮੌਜੂਦਗੀ 'ਚ ਹੰਗਾਮਾ, ਤਣਾਅਪੂਰਨ ਬਣਿਆ ਮਾਹੌਲ

ਪੰਜਾਬ ਬੋਰਡ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਵੱਡੀ ਮੁਸੀਬਤ, ਲਾਜ਼ਮੀ ਹੋਏ ਇਸ ਕੰਮ ਨੇ ਵਧਾਈ ਟੈਨਸ਼ਨ

ਪੰਜਾਬ ਬੋਰਡ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਵੱਡੀ ਮੁਸੀਬਤ, ਲਾਜ਼ਮੀ ਹੋਏ ਇਸ ਕੰਮ ਨੇ ਵਧਾਈ ਟੈਨਸ਼ਨ

52.50 ਲੱਖ ਰੁਪਏ ਦੀ ਹੈਰੋਇਨ ਸਮੇਤ ਫੜ੍ਹਿਆ ਇੱਕ ਤਸਕਰ

52.50 ਲੱਖ ਰੁਪਏ ਦੀ ਹੈਰੋਇਨ ਸਮੇਤ ਫੜ੍ਹਿਆ ਇੱਕ ਤਸਕਰ

SGPC ਨੇ 5 ਜੁਲਾਈ ਨੂੰ ਸੱਦਿਆ ਵੱਡਾ ਪੰਥਕ ਇਕੱਠ

SGPC ਨੇ 5 ਜੁਲਾਈ ਨੂੰ ਸੱਦਿਆ ਵੱਡਾ ਪੰਥਕ ਇਕੱਠ

ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ? ਕੇਵਲ ਸਿੰਘ ਢਿੱਲੋਂ ਨੇ ਦਿੱਤਾ ਵੱਡਾ ਬਿਆਨ

ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ? ਕੇਵਲ ਸਿੰਘ ਢਿੱਲੋਂ ਨੇ ਦਿੱਤਾ ਵੱਡਾ ਬਿਆਨ

ਪੰਜਾਬ 'ਚ ਭਾਖੜਾ ਤੇ ਥੀਨ ਡੈਮਾਂ ਨੂੰ ਲੈ ਕੇ ਵੱਡੀ ਅਪਡੇਟ, ਪਾਣੀ ਦੇ ਤਾਜ਼ਾ ਹਾਲਾਤ ਨੇ ਵਧਾਈ ਚਿੰਤਾ

ਪੰਜਾਬ 'ਚ ਭਾਖੜਾ ਤੇ ਥੀਨ ਡੈਮਾਂ ਨੂੰ ਲੈ ਕੇ ਵੱਡੀ ਅਪਡੇਟ, ਪਾਣੀ ਦੇ ਤਾਜ਼ਾ ਹਾਲਾਤ ਨੇ ਵਧਾਈ ਚਿੰਤਾ

ਪੰਜਾਬ ਕਾਂਗਰਸ 'ਚ ਅੱਜ ਵੱਡੇ ਫੇਰਬਦਲ ਦੀ ਘੜੀ! ਹਾਈਕਮਾਨ ਵਲੋਂ ਖੋਲ੍ਹਿਆ ਜਾ ਸਕਦੈ 'ਬੰਦ ਲਿਫ਼ਾਫ਼ਾ'

ਪੰਜਾਬ ਕਾਂਗਰਸ 'ਚ ਅੱਜ ਵੱਡੇ ਫੇਰਬਦਲ ਦੀ ਘੜੀ! ਹਾਈਕਮਾਨ ਵਲੋਂ ਖੋਲ੍ਹਿਆ ਜਾ ਸਕਦੈ 'ਬੰਦ ਲਿਫ਼ਾਫ਼ਾ'