Wednesday, August 12, 2026
BREAKING
ਪੀਆਈਬੀ ਚੰਡੀਗੜ੍ਹ ਦੁਆਰਾ ਝੱਜਰ ਵਿਖੇ ਸਰਕਾਰੀ ਯੋਜਨਾਵਾਂ 'ਤੇ "ਵਾਰਤਾਲਾਪ" ਦਾ ਆਯੋਜਨ ਕੀਤਾ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਕਲੇਸ਼ ਵਿਚਾਲੇ ਰਾਹੁਲ ਗਾਂਧੀ ਨੂੰ ਮਿਲੇ ਪ੍ਰਤਾਪ ਬਾਜਵਾ ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ ਪੰਜਾਬ ਕਾਂਗਰਸ 'ਚ ਹਲਚਲ, ਰੰਧਾਵਾ ਦੇ ਘਰ ਹੋਈ ਵੱਡੀ ਮੀਟਿੰਗ ਗੁਰਦਾਸਪੁਰ ਵਿਖੇ ਡੀ. ਸੀ. ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ 27 ਅਗਸਤ ਨੂੰ ਪੰਜਾਬ ਬੰਦ ਦੀ ਤਿਆਰੀ, ਜਾਣੋ ਕੀ ਹੈ ਪੂਰਾ ਮਾਮਲਾ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਦੋ ਹੋਰ ਉਮੀਦਵਾਰਾਂ ਦਾ ਐਲਾਨ PU ਵਿਦਿਆਰਥੀ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ, ਸਤੰਬਰ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਸਾਲ 2026-28 ਲਈ ਪੰਜਾਬ ਪ੍ਰਾਂਤਕ ਤੇਰਾਪੰਥੀ ਸਭਾ ਕਾਰਜਕਾਰੀ ਕਮੇਟੀ ਦਾ ਐਲਾਨ ਅਗਰਵਾਲ ਸਭਾ ਅਮਰਗੜ੍ਹ ਵੱਲੋਂ ਮਨਪ੍ਰੀਤ ਬਾਂਸਲ ਸਨਮਾਨਿਤ 

ਪੰਜਾਬ

27 ਅਗਸਤ ਨੂੰ ਪੰਜਾਬ ਬੰਦ ਦੀ ਤਿਆਰੀ, ਜਾਣੋ ਕੀ ਹੈ ਪੂਰਾ ਮਾਮਲਾ

12 ਅਗਸਤ, 2026 08:01 PM

ਅੰਮ੍ਰਿਤਸਰ : ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ 27 ਅਗਸਤ ਦੇ ਪੰਜਾਬ ਬੰਦ ਦੀ ਤਿਆਰੀ ਸਬੰਧੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਭੰਗੂ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿਚ ਮਜ਼ਦੂਰ, ਮੁਲਾਜ਼ਮ ਤੇ ਕਿਸਾਨ ਆਗੂ ਬਲਕਾਰ ਵਲਟੋਹਾ ਅਤੇ ਪੰਜਾਬ ਦੇ ਡਿਪਟੀ ਜਨਰਲ ਸਕੱਤਰ ਸਤਿਆਪਾਲ ਗੁਪਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੇ ਮਸਲਿਆਂ ਸਬੰਧੀ ਕੀਤੇ ਜਾ ਰਹੇ ਕਥਿਤ ਪ੍ਰਚਾਰ ਅਤੇ ਹਾਈਕੋਰਟ ਵਿਚ ਪੇਸ਼ ਕੀਤੇ ਦਸਤਾਵੇਜ਼ਾਂ ’ਤੇ ਸਖ਼ਤ ਰੋਸ ਪ੍ਰਗਟਾਇਆ। ਆਗੂਆਂ ਨੇ ਕਿਹਾ ਕਿ ਮਹਿੰਗਾਈ ਭੱਤਾ ਪੈਨਸ਼ਨਰਾਂ ਦਾ ਹੱਕ ਹੈ ਅਤੇ ਇਸ ਸਬੰਧੀ ਸਰਕਾਰ ਨੂੰ ਆਪਣਾ ਰੁਖ਼ ਸਪੱਸ਼ਟ ਕਰਨਾ ਚਾਹੀਦਾ ਹੈ।

ਪੈਨਸ਼ਨਰ ਆਗੂਆਂ ਨੇ ਐਲਾਨ ਕੀਤਾ ਕਿ 27 ਅਗਸਤ ਨੂੰ ਪੰਜਾਬ ਮਹਾਂਬੰਦ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਸਰਕਾਰ ਨੂੰ ਆਪਣੀ ਏਕਤਾ ਅਤੇ ਤਾਕਤ ਦਾ ਅਹਿਸਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲਵੇ। ਇਸ ਮੌਕੇ ਅਜਨਾਲਾ ਤਹਿਸੀਲ ਤੋਂ ਸੁਖਦੇਵ ਸਿੰਘ ਢਿੱਲੋਂ, ਪਰਮਜੀਤ ਸਿੰਘ ਨਿੱਝਰ, ਹਰਜੀਤ ਸਿੰਘ ਉਪਲ, ਬਲੌਰ ਸਿੰਘ ਅਤੇ ਰਣਜੀਤ ਸਿੰਘ ਸਮੇਤ ਹੋਰ ਆਗੂ ਹਾਜ਼ਰ ਹੋਏ। ਜਥੇਬੰਦੀ ਵਿਚ ਨਵੇਂ ਸ਼ਾਮਲ ਹੋਏ ਸੰਦੀਪ ਸਿੰਘ ਲੈਕਚਰਾਰ, ਕੁਲਦੀਪ ਕੁਮਾਰ ਅਧਿਆਪਕ, ਰਘਬੀਰ ਸਿੰਘ ਅਤੇ ਬਲਦੇਵ ਸਿੰਘ ਜਲ ਸਪਲਾਈ ਵਿਭਾਗ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।

ਅੰਤ ਵਿਚ ਪੈਨਸ਼ਨਰਾਂ ਨੇ ਵਿੱਤ ਮੰਤਰੀ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਸਬੰਧੀ ਕੀਤੀ ਗਈ ਕਥਿਤ ਭੱਦੀ ਸ਼ਬਦਾਵਲੀ ਲਈ ਮੁਆਫ਼ੀ ਮੰਗਣ ਦੀ ਮੰਗ ਕੀਤੀ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ 2027 ਦੀਆਂ ਚੋਣਾਂ ਦੂਰ ਨਹੀਂ ਹਨ ਅਤੇ ਪੈਨਸ਼ਨਰ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਸਤਿੰਦਰ ਕੁਮਾਰ, ਰਾਮ ਮੂਰਤੀ, ਹੰਸ ਕੌਰ, ਬਲਦੇਵ ਰਾਜ, ਮਨਮੋਹਨ ਸਿੰਘ, ਅੰਚਲ ਕੁਮਾਰ, ਜਸਬੀਰ ਸਿੰਘ, ਗੁਰਦੇਵ ਸਿੰਘ, ਕੇਵਲ ਸਿੰਘ ਅਤੇ ਸਲਵਿੰਦਰ ਪਾਲ ਸਮੇਤ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਕਲੇਸ਼ ਵਿਚਾਲੇ ਰਾਹੁਲ ਗਾਂਧੀ ਨੂੰ ਮਿਲੇ ਪ੍ਰਤਾਪ ਬਾਜਵਾ

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਕਲੇਸ਼ ਵਿਚਾਲੇ ਰਾਹੁਲ ਗਾਂਧੀ ਨੂੰ ਮਿਲੇ ਪ੍ਰਤਾਪ ਬਾਜਵਾ

ਪੰਜਾਬ ਕਾਂਗਰਸ 'ਚ ਹਲਚਲ, ਰੰਧਾਵਾ ਦੇ ਘਰ ਹੋਈ ਵੱਡੀ ਮੀਟਿੰਗ

ਪੰਜਾਬ ਕਾਂਗਰਸ 'ਚ ਹਲਚਲ, ਰੰਧਾਵਾ ਦੇ ਘਰ ਹੋਈ ਵੱਡੀ ਮੀਟਿੰਗ

ਗੁਰਦਾਸਪੁਰ ਵਿਖੇ ਡੀ. ਸੀ. ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਗੁਰਦਾਸਪੁਰ ਵਿਖੇ ਡੀ. ਸੀ. ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਦੋ ਹੋਰ ਉਮੀਦਵਾਰਾਂ ਦਾ ਐਲਾਨ

ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਦੋ ਹੋਰ ਉਮੀਦਵਾਰਾਂ ਦਾ ਐਲਾਨ

ਸਾਲ 2026-28 ਲਈ ਪੰਜਾਬ ਪ੍ਰਾਂਤਕ ਤੇਰਾਪੰਥੀ ਸਭਾ ਕਾਰਜਕਾਰੀ ਕਮੇਟੀ ਦਾ ਐਲਾਨ

ਸਾਲ 2026-28 ਲਈ ਪੰਜਾਬ ਪ੍ਰਾਂਤਕ ਤੇਰਾਪੰਥੀ ਸਭਾ ਕਾਰਜਕਾਰੀ ਕਮੇਟੀ ਦਾ ਐਲਾਨ

ਅਗਰਵਾਲ ਸਭਾ ਅਮਰਗੜ੍ਹ ਵੱਲੋਂ ਮਨਪ੍ਰੀਤ ਬਾਂਸਲ ਸਨਮਾਨਿਤ 

ਅਗਰਵਾਲ ਸਭਾ ਅਮਰਗੜ੍ਹ ਵੱਲੋਂ ਮਨਪ੍ਰੀਤ ਬਾਂਸਲ ਸਨਮਾਨਿਤ 

ਵਿਧਾਇਕ ਅਨਮੋਲ ਗਗਨ ਮਾਨ ਨੇ ਖਿਜ਼ਰਾਬਾਦ–ਚਟੋਲੀ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ

ਵਿਧਾਇਕ ਅਨਮੋਲ ਗਗਨ ਮਾਨ ਨੇ ਖਿਜ਼ਰਾਬਾਦ–ਚਟੋਲੀ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ

ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੈਕਸੀਮ ਮੈਰੀ ਸਕੂਲ, ਖਰੜ ਵਿਖੇ ਜਾਗਰੂਕਤਾ ਸੈਮੀਨਾਰ

ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੈਕਸੀਮ ਮੈਰੀ ਸਕੂਲ, ਖਰੜ ਵਿਖੇ ਜਾਗਰੂਕਤਾ ਸੈਮੀਨਾਰ

ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਖਰੜ ਵਿਖ਼ੇ ਛੇਵੀਂ ਤੂਫ਼ਾਨੀ ਡਾਕ ਕਾਵੜ ਯਾਤਰਾ ਰਵਾਨਾ

ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਖਰੜ ਵਿਖ਼ੇ ਛੇਵੀਂ ਤੂਫ਼ਾਨੀ ਡਾਕ ਕਾਵੜ ਯਾਤਰਾ ਰਵਾਨਾ

ਪਿੰਡ ਓਇੰਦ ਚ ਕਰਵਾਏ ਜਾ ਰਹੇ ਸਾਲਾਨਾ ਖੇਡ ਮੇਲੇ ਦਾ ਪੋਸਟਰ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਜਾਰੀ

ਪਿੰਡ ਓਇੰਦ ਚ ਕਰਵਾਏ ਜਾ ਰਹੇ ਸਾਲਾਨਾ ਖੇਡ ਮੇਲੇ ਦਾ ਪੋਸਟਰ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਜਾਰੀ