Tuesday, February 24, 2026
BREAKING
ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ ਵਿਖੇ ਆਟੀਜ਼ਮ ਸਪੈਕਟ੍ਰਮ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਸਤੇ “ਵਿੰਗਜ਼” ਟਕ ਸ਼ਾਪ-ਕਮ-ਕੈਂਟੀਨ ਦਾ ਉਦਘਾਟਨ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਾਣ-ਬੁੱਝ ਕੇ ਅਨਪੜ੍ਹ ਰੱਖਿਆ: ਭਗਵੰਤ ਮਾਨ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ 14 ਮਾਰਚ ਨੂੰ ਸਮਾਜ ਵਿੱਚ ਲਿੰਗ ਅਸਮਾਨਤਾ ਰੋਕਣ ਲਈ ਲਿੰਗ ਜਾਂਚ ‘ਤੇ ਸਖ਼ਤ ਪਾਬੰਦੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨਵਾਂਸ਼ਹਿਰ ਵਿਖੇ ਰੈਂਪ ਸਕੀਮ ਤਹਿਤ ਐਮ.ਐੱਸ.ਐੱਮ.ਈ. ਉਦਯੋਗਾਂ ਦੇ ਵਿਕਾਸ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ  ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿੱਚ ਇੱਕ ਦਿਵਸੀਏ ਜ਼ਿਲ੍ਹਾ ਪੱਧਰੀ ਸੰਵੇਦਨਸ਼ੀਲਤਾ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ ਯੋਗ ਭਾਰਤ ਦੀ ਪ੍ਰਾਚੀਨ ਵੈਦਿਕ ਪਰੰਪਰਾ ਦਾ ਅਨਮੋਲ ਤੋਹਫਾ ਹੈ: ਸਵਾਮੀ ਵਿਗਿਆਨਾਨੰਦ ਪ੍ਰਾਣਾ ਪ੍ਰੋਜੈਕਟ ਤਹਿਤ ਪਟਿਆਲੇ ਵਿੱਚ 100 ਨੁੱਕੜ ਨਾਟਕਾਂ ਰਾਹੀਂ ਜਲਵਾਯੂ-ਅਨੁਕੂਲ ਕਣਕ ਖੇਤੀ ਲਈ ਵਿਸ਼ੇਸ਼ ਜਾਗਰੂਕਤਾ ਅਭਿਆਨ ਅਮਰੀਕੀ ਸੁਪਰੀਮ ਕੋਰਟ ਨੇ ਟੈਰਿਫ ’ਤੇ ਲਾਈ ਰੋਕ, PM ਮੋਦੀ ਡੀਲ ਰੱਦ ਕਰਕੇ ਦਿਖਾਉਣ : ਰਾਹੁਲ ਗਾਂਧੀ ਜੰਮੂ-ਕਸ਼ਮੀਰ ਦੀਆਂ ਅਦਾਲਤਾਂ 'ਚ ਕੇਸਾਂ ਦਾ ਅੰਬਾਰ: 3.89 ਲੱਖ ਤੋਂ ਵੱਧ ਮਾਮਲੇ ਪੈਂਡਿੰਗ, ਜੰਮੂ ਜ਼ਿਲ੍ਹਾ ਸਭ ਤੋਂ ਅੱਗੇ

ਦੁਨੀਆਂ

26 ਨੂੰ ਭਾਰਤ ਆਉਣਗੇ ਕੈਨੇਡੀਅਨ PM ! ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਮੁੜ ਲੀਹ 'ਤੇ ਲਿਆਉਣ 'ਤੇ ਹੋਵੇਗੀ ਚਰਚਾ

24 ਫ਼ਰਵਰੀ, 2026 06:51 PM

ਅਮਰੀਕਾ ਦੀ ਸਖ਼ਤ ਟੈਰਿਫ਼ ਨੀਤੀ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਵਿਚਕਾਰ, ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਲਈ ਏਸ਼ੀਆਈ ਦੇਸ਼ਾਂ ਵੱਲ ਕਦਮ ਵਧਾਏ ਹਨ। ਪ੍ਰਧਾਨ ਮੰਤਰੀ ਕਾਰਨੀ 26 ਫਰਵਰੀ ਨੂੰ ਭਾਰਤ 'ਤੇ ਆ ਰਹੇ ਹਨ, ਜਿੱਥੇ ਉਹ ਮੁੰਬਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਕਾਰੋਬਾਰੀ ਦਿੱਗਜਾਂ ਨਾਲ ਮੁਲਾਕਾਤ ਕਰਨਗੇ।

ਕੈਨੇਡਾ ਆਪਣੇ ਵਪਾਰ ਨੂੰ ਸਿਰਫ਼ ਅਮਰੀਕਾ 'ਤੇ ਨਿਰਭਰ ਨਹੀਂ ਰੱਖਣਾ ਚਾਹੁੰਦਾ। ਕਾਰਨੀ ਦਾ ਟੀਚਾ ਅਗਲੇ ਦਹਾਕੇ ਵਿੱਚ ਗੈਰ-ਅਮਰੀਕੀ ਦੇਸ਼ਾਂ ਨੂੰ ਹੋਣ ਵਾਲੀ ਬਰਾਮਦ ਨੂੰ ਦੁੱਗਣਾ ਕਰਨਾ ਹੈ। ਭਾਰਤ 2024 ਵਿੱਚ ਕੈਨੇਡਾ ਦਾ 7ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਵੈਨਕੂਵਰ 'ਚ ਇਕ ਗੁਰੂਘਰ ਨੇੜੇ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧ ਕਾਫੀ ਖਰਾਬ ਹੋ ਗਏ ਸਨ। ਪਰ ਪਿਛਲੇ ਸਾਲ ਤੋਂ ਦੋਵਾਂ ਦੇਸ਼ਾਂ ਨੇ ਵਪਾਰਕ ਗੱਲਬਾਤ ਨੂੰ ਦੁਬਾਰਾ ਸ਼ੁਰੂ ਕਰਨ ਵੱਲ ਕਦਮ ਵਧਾਏ ਹਨ। ਇਸ ਦੌਰਾਨ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਨੂੰ '51ਵਾਂ ਸੂਬਾ' ਕਹਿਣ ਅਤੇ 100 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਤੋਂ ਬਾਅਦ ਕੈਨੇਡਾ ਹੁਣ ਭਾਰਤ ਵਰਗੇ ਭਰੋਸੇਯੋਗ ਬਾਜ਼ਾਰਾਂ ਦੀ ਭਾਲ ਕਰ ਰਿਹਾ ਹੈ।

ਭਾਰਤ ਤੋਂ ਬਾਅਦ ਕਾਰਨੀ ਆਸਟ੍ਰੇਲੀਆ ਅਤੇ ਜਾਪਾਨ ਵੀ ਜਾਣਗੇ। ਆਸਟ੍ਰੇਲੀਆ ਵਿੱਚ ਉਹ ਉੱਥੋਂ ਦੀ ਸੰਸਦ ਨੂੰ ਵੀ ਸੰਬੋਧਨ ਕਰਨਗੇ, ਜੋ ਕਿ 20 ਸਾਲਾਂ ਵਿੱਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਲਈ ਪਹਿਲਾ ਅਜਿਹਾ ਮੌਕਾ ਹੋਵੇਗਾ। ਭਾਰਤ-ਕੈਨੇਡਾ ਸਬੰਧਾਂ ਤੇ ਵਪਾਰਕ ਪੱਖੋਂ ਵੀ ਕਾਰਨੀ ਦਾ ਭਾਰਤ ਦੌਰਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਇਮਰਾਨ ਖਾਨ ਦੀ ਅੱਖ ਦਾ ਹੋਇਆ ਆਪ੍ਰੇਸ਼ਨ, ਜੇਲ੍ਹ ਤੋਂ ਭਾਰੀ ਸੁਰੱਖਿਆ ਹੇਠ ਲਿਜਾਇਆ ਗਿਆ ਹਸਪਤਾਲ

ਇਮਰਾਨ ਖਾਨ ਦੀ ਅੱਖ ਦਾ ਹੋਇਆ ਆਪ੍ਰੇਸ਼ਨ, ਜੇਲ੍ਹ ਤੋਂ ਭਾਰੀ ਸੁਰੱਖਿਆ ਹੇਠ ਲਿਜਾਇਆ ਗਿਆ ਹਸਪਤਾਲ

ਰੂਸ ਵਿਰੁੱਧ ਬ੍ਰਿਟੇਨ ਦੀ ਵੱਡੀ ਕਾਰਵਾਈ! ਊਰਜਾ, ਰੱਖਿਆ ਤੇ ਬੈਂਕਿੰਗ ਖੇਤਰ ਦੀਆਂ ਕਈ ਸੰਸਥਾਵਾਂ 'ਤੇ ਲਾਈ ਪਾਬੰਦੀ

ਰੂਸ ਵਿਰੁੱਧ ਬ੍ਰਿਟੇਨ ਦੀ ਵੱਡੀ ਕਾਰਵਾਈ! ਊਰਜਾ, ਰੱਖਿਆ ਤੇ ਬੈਂਕਿੰਗ ਖੇਤਰ ਦੀਆਂ ਕਈ ਸੰਸਥਾਵਾਂ 'ਤੇ ਲਾਈ ਪਾਬੰਦੀ

ਸ਼ਹਿਰ 'ਚ 'ਲਾਕਡਾਊਨ', ਬੈਂਕ ਫੂਕੇ, ਜਹਾਜ਼ ਸਾੜੇ, ਮੈਕਸੀਕੋ 'ਚ ਹਾਲਾਤ ਬੇਕਾਬੂ

ਸ਼ਹਿਰ 'ਚ 'ਲਾਕਡਾਊਨ', ਬੈਂਕ ਫੂਕੇ, ਜਹਾਜ਼ ਸਾੜੇ, ਮੈਕਸੀਕੋ 'ਚ ਹਾਲਾਤ ਬੇਕਾਬੂ

ਨਦੀ 'ਚ ਜਾ ਡਿੱਗੀ ਸਵਾਰੀਆਂ ਨਾਲ ਭਰੀ ਬੱਸ ! 18 ਲੋਕਾਂ ਦੀ ਦਰਦਨਾਕ ਮੌਤ, ਕਈ ਵਿਦੇਸ਼ੀ ਟੂਰਿਸਟ ਵੀ...

ਨਦੀ 'ਚ ਜਾ ਡਿੱਗੀ ਸਵਾਰੀਆਂ ਨਾਲ ਭਰੀ ਬੱਸ ! 18 ਲੋਕਾਂ ਦੀ ਦਰਦਨਾਕ ਮੌਤ, ਕਈ ਵਿਦੇਸ਼ੀ ਟੂਰਿਸਟ ਵੀ...

ਮੈਕਸੀਕਨ ਫ਼ੌਜ ਦੀ ਕਾਰਵਾਈ 'ਚ ਮਾਰਿਆ ਗਿਆ ਡਰੱਗ ਮਾਫੀਆ El Mencho, ਪੂਰੇ ਦੇਸ਼ 'ਚ ਭੜਕੀ ਹਿੰਸਾ

ਮੈਕਸੀਕਨ ਫ਼ੌਜ ਦੀ ਕਾਰਵਾਈ 'ਚ ਮਾਰਿਆ ਗਿਆ ਡਰੱਗ ਮਾਫੀਆ El Mencho, ਪੂਰੇ ਦੇਸ਼ 'ਚ ਭੜਕੀ ਹਿੰਸਾ

ਰੂਸ ਨੇ ਇਕ ਵਾਰ ਫ਼ਿਰ ਯੂਕ੍ਰੇਨ 'ਤੇ ਢਾਹਿਆ ਕਹਿਰ ! ਵਰ੍ਹਾਇਆ ਮਿਜ਼ਾਈਲਾਂ ਤੇ ਡਰੋਨਾਂ ਦਾ ਮੀਂਹ

ਰੂਸ ਨੇ ਇਕ ਵਾਰ ਫ਼ਿਰ ਯੂਕ੍ਰੇਨ 'ਤੇ ਢਾਹਿਆ ਕਹਿਰ ! ਵਰ੍ਹਾਇਆ ਮਿਜ਼ਾਈਲਾਂ ਤੇ ਡਰੋਨਾਂ ਦਾ ਮੀਂਹ

ਇਰਾਨ ਨੇੜੇ ਅਮਰੀਕੀ ਫ਼ੌਜ ਦੀ ਵੱਡੀ ਹਲਚਲ ! ਕਿਸੇ ਵੇਲੇ ਵੀ ਹੋ ਸਕਦੈ ਐਲਾਨ-ਏ-ਜੰਗ

ਇਰਾਨ ਨੇੜੇ ਅਮਰੀਕੀ ਫ਼ੌਜ ਦੀ ਵੱਡੀ ਹਲਚਲ ! ਕਿਸੇ ਵੇਲੇ ਵੀ ਹੋ ਸਕਦੈ ਐਲਾਨ-ਏ-ਜੰਗ

ਸਮੁੰਦਰ ਵਿਚਾਲੇ ਅਮਰੀਕਾ ਦਾ ਵੱਡਾ ਹਮਲਾ ! ਨਸ਼ਾ ਤਸਕਰਾਂ ਦੀ ਕਿਸ਼ਤੀ ਨੂੰ ਬਣਾਇਆ ਨਿਸ਼ਾਨਾ, 3 ਨੂੰ ਕੀਤਾ ਢੇਰ

ਸਮੁੰਦਰ ਵਿਚਾਲੇ ਅਮਰੀਕਾ ਦਾ ਵੱਡਾ ਹਮਲਾ ! ਨਸ਼ਾ ਤਸਕਰਾਂ ਦੀ ਕਿਸ਼ਤੀ ਨੂੰ ਬਣਾਇਆ ਨਿਸ਼ਾਨਾ, 3 ਨੂੰ ਕੀਤਾ ਢੇਰ

ਟਰੰਪ ਨੇ ਫਿਰ ਫੋੜਿਆ ‘ਟੈਰਿਫ ਬੰਬ’! ਗਲੋਬਲ ਟੈਰਿਫ 10 ਤੋਂ ਵਧਾ ਕੇ 15 ਫੀਸਦੀ ਕੀਤਾ

ਟਰੰਪ ਨੇ ਫਿਰ ਫੋੜਿਆ ‘ਟੈਰਿਫ ਬੰਬ’! ਗਲੋਬਲ ਟੈਰਿਫ 10 ਤੋਂ ਵਧਾ ਕੇ 15 ਫੀਸਦੀ ਕੀਤਾ

ਈਰਾਨ ਦੀ ਟਰੰਪ ਨੂੰ ਸਿੱਧੀ ਚੁਣੌਤੀ: 'ਸਮਝੌਤਾ ਕਰਨਾ ਹੈ ਤਾਂ ਧਮਕੀਆਂ ਛੱਡੋ, ਹਰ ਹਮਲੇ ਦਾ ਦਿਆਂਗੇ ਮੂੰਹ-ਤੋੜ ਜਵਾਬ'

ਈਰਾਨ ਦੀ ਟਰੰਪ ਨੂੰ ਸਿੱਧੀ ਚੁਣੌਤੀ: 'ਸਮਝੌਤਾ ਕਰਨਾ ਹੈ ਤਾਂ ਧਮਕੀਆਂ ਛੱਡੋ, ਹਰ ਹਮਲੇ ਦਾ ਦਿਆਂਗੇ ਮੂੰਹ-ਤੋੜ ਜਵਾਬ'