Saturday, October 31, 2026
BREAKING
• Big Breaking : AAP ਵੱਲੋਂ 40 ਉਮੀਦਵਾਰਾਂ ਦਾ ਐਲਾਨ, ਧੂਰੀ ਤੋਂ ਚੋਣ ਲੜਨਗੇ ਭਗਵੰਤ ਮਾਨ • ਪਲਾਸਟਿਕ ਨੋਟ ਬਾਜ਼ਾਰ 'ਚ ਲਿਆਉਣ ਦੀ ਤਿਆਰੀ ਜ਼ੋਰਾਂ 'ਤੇ, 10-20 ਰੁਪਏ ਦੀ ਕਰੰਸੀ ਤੇ ਟ੍ਰਾਇਲ ਕਰੇਗਾ RBI • "ਪੰਜਾਬੀਆਂ ਨੂੰ ਨਾ ਸਿਖਾਓ, ਲੜਾਈਆਂ ਕਿਵੇਂ ਲੜੀਆਂ ਜਾਂਦੀਆਂ ਹਨ": ਦਿੱਲੀ ਕੰਸਰਟ 'ਚ ਗਰਜੇ ਦਿਲਜੀਤ ਦੋਸਾਂਝ • ਦੀਵਾਲੀ ਮੌਕੇ 2,100 ਦੇਸੀ ਡਰੋਨਾਂ ਨਾਲ ਰੋਸ਼ਨ ਹੋਵੇਗਾ ਅਯੁੱਧਿਆ ਦਾ ਅਸਮਾਨ ! ਦਿਖਾਇਆ ਜਾਵੇਗਾ ਸ਼ਾਨਦਾਰ ਸ਼ੋਅ • ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਮੀਟਿੰਗ ਮਗਰੋਂ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਦਾ ਵੱਡਾ ਬਿਆਨ • ਪੰਜਾਬ ਪੁਲਸ ਨੇ MP ਤੋਂ ਮੰਗਵਾਏ ਹਥਿਆਰਾਂ ਨਾਲ ਫੜੇ 3 ਮੁਲਜ਼ਮ! DGP ਨੇ ਕੀਤਾ ਖ਼ੁਲਾਸਾ • 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਚੋਣ ਬਿਗੁਲ ਵਜਾਉਣਗੇ ਰਾਹੁਲ ਗਾਂਧੀ • ਪੰਜਾਬ ਕੈਬਨਿਟ ਦੀ ਬੈਠਕ ਅੱਜ, ਮੁਲਾਜ਼ਮਾਂ ਦੇ ਡੀ. ਏ. ਤੇ ਕੱਚੇ ਮੁਲਾਜ਼ਮਾਂ ’ਤੇ ਫੈਸਲੇ ਦੀ ਉਮੀਦ • ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਰਾਜ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ • 3,500 ਪੁਲਸ ਮੁਲਾਜ਼ਮ, 200 CCTV ਕੈਮਰੇ, 14 ਸੁਰੱਖਿਆ ਜ਼ੋਨ: ਇੰਡੀਆ ਗਠਜੋੜ ਰੈਲੀ ਲਈ ਚੌਕਸ ਪੁਲਸ

ਬਾਜ਼ਾਰ

1991 ਵਰਗੇ ਆਰਥਿਕ ਬਦਲਾਅ ਦੇ ਦੌਰ ’ਚ ਭਾਰਤ, ਆਤਮਨਿਰਭਰਤਾ ਵਧਾਉਣ ਅਤੇ ਦਰਾਮਦ ਨਿਰਭਰਤਾ ਘਟਾਉਣ ਦੀ ਲੋੜ : CEA

31 ਅਕਤੂਬਰ, 2026 05:48 PM

ਭਾਰਤ ਦੀ ਅਰਥਵਿਵਸਥਾ ਇਸ ਸਮੇਂ ਇਕ ਅਜਿਹੇ ਦੌਰ ’ਚੋਂ ਲੰਘ ਰਹੀ ਹੈ, ਜਿੱਥੇ ਵੱਡੇ ਆਰਥਿਕ ਅਤੇ ਉਦਯੋਗਿਕ ਬਦਲਾਵਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ (ਸੀ. ਈ. ਏ.) ਵੀ. ਅਨੰਤ ਨਾਗੇਸ਼ਵਰਨ ਨੇ ਕਿਹਾ ਹੈ ਕਿ ਸਾਲ 2026 ਦੇ ਆਰਥਿਕ ਹਾਲਾਤ ਕਾਫ਼ੀ ਹੱਦ ਤੱਕ 1991 ਵਰਗੇ ਦਿਖਾਈ ਦਿੰਦੇ ਹਨ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਦੋਵਾਂ ਦੌਰਾਂ ਦੀਆਂ ਚੁਣੌਤੀਆਂ ਇਕੋ ਜਿਹੀਆਂ ਨਹੀਂ ਹਨ। ਉਨ੍ਹਾਂ ਮੁਤਾਬਕ, ਭਾਰਤ ਇਕ ਮਹੱਤਵਪੂਰਨ ਬਦਲਾਅ ਦੇ ਮੋੜ ’ਤੇ ਖੜ੍ਹਾ ਹੈ ਅਤੇ ਉਸ ਨੂੰ ਆਪਣੀ ਅਰਥਵਿਵਸਥਾ ਨੂੰ ਬਾਹਰੀ ਝਟਕਿਆਂ ਤੋਂ ਬਚਾਉਣ ਲਈ ਜ਼ਿਆਦਾ ਮਜ਼ਬੂਤ ਅਤੇ ਲਚਕੀਲਾ ਬਣਾਉਣਾ ਹੋਵੇਗਾ।


ਇਕ ਪ੍ਰੋਗਰਾਮ ’ਚ ਬੋਲਦੇ ਹੋਏ ਨਾਗੇਸ਼ਵਰਨ ਨੇ ਕਿਹਾ ਕਿ 1991 ’ਚ ਭਾਰਤ ਭੁਗਤਾਨ ਸੰਤੁਲਨ ਦੇ ਸੰਕਟ ਨਾਲ ਜੂਝ ਰਿਹਾ ਸੀ, ਜਦਕਿ ਮੌਜੂਦਾ ਹਾਲਾਤ ਵੱਖਰੇ ਹਨ। ਉਸ ਸਮੇਂ ਵਾਂਗ ਅੱਜ ਵੀ ਦੇਸ਼ ਦੇ ਸਾਹਮਣੇ ਆਰਥਿਕ ਨੀਤੀਆਂ ਅਤੇ ਵਿਕਾਸ ਦੀ ਦਿਸ਼ਾ ’ਚ ਵੱਡੇ ਬਦਲਾਅ ਕਰਨ ਦਾ ਮੌਕਾ ਹੈ। ਉਨ੍ਹਾਂ ਨੇ 2025 ਅਤੇ 2026 ਨੂੰ ਭਾਰਤ ਲਈ ਫੈਸਲਾਕੁੰਨ ਸਮਾਂ ਦੱਸਿਆ।


ਦਰਾਮਦ ’ਤੇ ਨਿਰਭਰਤਾ ਘਟਾਉਣ ਦੀ ਲੋੜ
ਮੁੱਖ ਆਰਥਿਕ ਸਲਾਹਕਾਰ ਨੇ ਕਿਹਾ ਕਿ ਭਾਰਤ ਨੂੰ ਦਰਾਮਦ ਬਦਲ, ਰਣਨੀਤਕ ਲਚਕੀਲਾਪਨ ਅਤੇ ਰਣਨੀਤਕ ਸਸ਼ਕਤੀਕਰਨ ਵਰਗੇ 3 ਟੀਚਿਆਂ ’ਤੇ ਇਕੱਠਿਆਂ ਕੰਮ ਕਰਨਾ ਪਵੇਗਾ। ਇਸ ਲਈ ਘਰੇਲੂ ਉਤਪਾਦਨ ਸਮਰੱਥਾ ਵਧਾਉਣ ਦੇ ਨਾਲ ਬਰਾਮਦ ਮੁਕਾਬਲੇਬਾਜ਼ੀ ਨੂੰ ਵੀ ਮਜ਼ਬੂਤ ਕਰਨਾ ਜ਼ਰੂਰੀ ਹੈ।


ਉਨ੍ਹਾਂ ਨੇ ਕਿਹਾ ਕਿ ਕੱਚੇ ਤੇਲ, ਉਦਯੋਗਿਕ ਧਾਤਾਂ, ਖਾਦਾਂ, ਦਵਾਈਆਂ ’ਚ ਵਰਤੇ ਜਾਣ ਵਾਲੇ ਐਕਟਿਵ ਫਾਰਮਾਸਿਊਟੀਕਲ ਇੰਗ੍ਰੀਡੀਐਂਟਸ (ਏ. ਪੀ. ਆਈ.), ਰੇਅਰ ਅਰਥ ਐਲੀਮੈਂਟਸ, ਮਹੱਤਵਪੂਰਨ ਖਣਿਜਾਂ ਅਤੇ ਬੈਟਰੀ ਰਸਾਇਣਾਂ ਦੀ ਦਰਾਮਦ ’ਤੇ ਨਿਰਭਰਤਾ ਘੱਟ ਕਰਨੀ ਪਵੇਗੀ। ਨਾਲ ਹੀ, ਜ਼ਰੂਰੀ ਵਸਤਾਂ ਦਾ ਰਣਨੀਤਕ ਭੰਡਾਰ ਤਿਆਰ ਕਰਨਾ ਵੀ ਮਹੱਤਵਪੂਰਨ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਪਲਾਸਟਿਕ ਨੋਟ ਬਾਜ਼ਾਰ 'ਚ ਲਿਆਉਣ ਦੀ ਤਿਆਰੀ ਜ਼ੋਰਾਂ 'ਤੇ, 10-20 ਰੁਪਏ ਦੀ ਕਰੰਸੀ ਤੇ ਟ੍ਰਾਇਲ ਕਰੇਗਾ RBI

ਪਲਾਸਟਿਕ ਨੋਟ ਬਾਜ਼ਾਰ 'ਚ ਲਿਆਉਣ ਦੀ ਤਿਆਰੀ ਜ਼ੋਰਾਂ 'ਤੇ, 10-20 ਰੁਪਏ ਦੀ ਕਰੰਸੀ ਤੇ ਟ੍ਰਾਇਲ ਕਰੇਗਾ RBI

ਚਾਂਦੀ 50 ਹਜ਼ਾਰ ਤੇ ਸੋਨਾ 13 ਹਜ਼ਾਰ ਰੁਪਏ ਹੋਇਆ ਸਸਤਾ ! ਜਾਣੋ ਕਿਉਂ ਅਚਾਨਕ ਡਿੱਗੀਆਂ ਕੀਮਤਾਂ

ਚਾਂਦੀ 50 ਹਜ਼ਾਰ ਤੇ ਸੋਨਾ 13 ਹਜ਼ਾਰ ਰੁਪਏ ਹੋਇਆ ਸਸਤਾ ! ਜਾਣੋ ਕਿਉਂ ਅਚਾਨਕ ਡਿੱਗੀਆਂ ਕੀਮਤਾਂ

ਭਾਰਤ ਨੇ 12 ਸਾਲਾਂ 'ਚ 49.6 ਕਰੋੜ ਲੋਕਾਂ ਨੂੰ ਗਰੀਬੀ 'ਚੋਂ ਕੱਢਿਆ; ਅੱਤ ਦੀ ਗਰੀਬੀ ਘੱਟ ਕੇ 2.6% ਰਹੀ : ਵਿਸ਼ਵ ਬੈਂਕ

ਭਾਰਤ ਨੇ 12 ਸਾਲਾਂ 'ਚ 49.6 ਕਰੋੜ ਲੋਕਾਂ ਨੂੰ ਗਰੀਬੀ 'ਚੋਂ ਕੱਢਿਆ; ਅੱਤ ਦੀ ਗਰੀਬੀ ਘੱਟ ਕੇ 2.6% ਰਹੀ : ਵਿਸ਼ਵ ਬੈਂਕ

ਮਾਰੂਤੀ ਸੁਜ਼ੂਕੀ ਨੇ EV ਨਿਰਯਾਤ 'ਚ ਰਚਿਆ ਇਤਿਹਾਸ: 15 ਮਹੀਨਿਆਂ 'ਚ 50,000 ਯੂਨਿਟਾਂ ਦਾ ਅੰਕੜਾ ਕੀਤਾ ਪਾਰ

ਮਾਰੂਤੀ ਸੁਜ਼ੂਕੀ ਨੇ EV ਨਿਰਯਾਤ 'ਚ ਰਚਿਆ ਇਤਿਹਾਸ: 15 ਮਹੀਨਿਆਂ 'ਚ 50,000 ਯੂਨਿਟਾਂ ਦਾ ਅੰਕੜਾ ਕੀਤਾ ਪਾਰ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ, ਅਮਰੀਕੀ ਫੈਡਰਲ ਰਿਜ਼ਰਵ ਦੇ ਫੈਸਲੇ ਕਾਰਨ ਚੜ੍ਹੇ ਸੈਂਸੈਕਸ-ਨਿਫਟੀ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ, ਅਮਰੀਕੀ ਫੈਡਰਲ ਰਿਜ਼ਰਵ ਦੇ ਫੈਸਲੇ ਕਾਰਨ ਚੜ੍ਹੇ ਸੈਂਸੈਕਸ-ਨਿਫਟੀ

ਈਰਾਨ-ਅਮਰੀਕਾ ਤਣਾਅ ਵਿਚਾਲੇ ਬਾਸਮਤੀ ਦੀ ਵਧੀ ਮੰਗ, ਝੋਨੇ ਦੇ ਭਾਅ 5,000 ਰੁਪਏ ਪ੍ਰਤੀ ਕੁਇੰਟਲ ਪਾਰ

ਈਰਾਨ-ਅਮਰੀਕਾ ਤਣਾਅ ਵਿਚਾਲੇ ਬਾਸਮਤੀ ਦੀ ਵਧੀ ਮੰਗ, ਝੋਨੇ ਦੇ ਭਾਅ 5,000 ਰੁਪਏ ਪ੍ਰਤੀ ਕੁਇੰਟਲ ਪਾਰ

Jio IPO ਦੀ ਬਾਜ਼ਾਰ 'ਚ ਧਮਾਕੇਦਾਰ ​​ਐਂਟਰੀ, ਨਿਵੇਸ਼ਕਾਂ ਨੂੰ ਲਾਭ, 21% ਪ੍ਰੀਮੀਅਮ 'ਤੇ ਹੋਈ ਲਿਸਟਿੰਗ

Jio IPO ਦੀ ਬਾਜ਼ਾਰ 'ਚ ਧਮਾਕੇਦਾਰ ​​ਐਂਟਰੀ, ਨਿਵੇਸ਼ਕਾਂ ਨੂੰ ਲਾਭ, 21% ਪ੍ਰੀਮੀਅਮ 'ਤੇ ਹੋਈ ਲਿਸਟਿੰਗ

ਈ20 ਈਂਧਨ ਦੇ ਖ਼ਿਲਾਫ ਪੈਸੇ ਦੇ ਕੇ ਪ੍ਰੋਪੇਗੰਡਾ ਚਲਾਇਆ ਗਿਆ : ਗਡਕਰੀ

ਈ20 ਈਂਧਨ ਦੇ ਖ਼ਿਲਾਫ ਪੈਸੇ ਦੇ ਕੇ ਪ੍ਰੋਪੇਗੰਡਾ ਚਲਾਇਆ ਗਿਆ : ਗਡਕਰੀ

AI ਸੈਕਟਰ 'ਚ ਵੱਡੀ ਗਿਰਾਵਟ: ਚੀਨ ਦੇ ਸ਼ੇਅਰ ਬਾਜ਼ਾਰ 'ਚ ਨਿਵੇਸ਼ਕਾਂ ਦੇ ਡੁੱਬੇ ਅਰਬਾਂ ਡਾਲਰ

AI ਸੈਕਟਰ 'ਚ ਵੱਡੀ ਗਿਰਾਵਟ: ਚੀਨ ਦੇ ਸ਼ੇਅਰ ਬਾਜ਼ਾਰ 'ਚ ਨਿਵੇਸ਼ਕਾਂ ਦੇ ਡੁੱਬੇ ਅਰਬਾਂ ਡਾਲਰ

ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ E100 ਫਿਊਲ ! ਕੇਂਦਰ ਸਰਕਾਰ ਨੇ ਕਰ'ਤਾ ਐਲਾਨ

ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ E100 ਫਿਊਲ ! ਕੇਂਦਰ ਸਰਕਾਰ ਨੇ ਕਰ'ਤਾ ਐਲਾਨ