Wednesday, June 03, 2026
BREAKING
ਪੰਜਾਬ ਸਰਕਾਰ ਸਟੋਰੇਜ ਸਪੇਸ ਦੇ ਮੁੱਦੇ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮਨਰੇਗਾ ਯੂਨੀਅਨ ਨਾਲ ਕੀਤੀ ਮੁਲਾਕਾਤ; ਸਮਾਂਬੱਧ ਢੰਗ ਨਾਲ ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ ਗੈਂਗਸਟਰਾਂ ‘ਤੇ ਵਾਰ ਦਾ 133ਵਾਂ ਦਿਨ: ਪੰਜਾਬ ਪੁਲਿਸ ਵੱਲੋਂ 499 ਥਾਈਂ ਛਾਪੇਮਾਰੀ; 221 ਗ੍ਰਿਫ਼ਤਾਰ ਵੈਕਟਰ-ਬੌਰਨ ਤੇ ਵਾਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਅਲਰਟ ਮੋਡ 'ਤੇ ਉੱਘੇ ਸਮਾਜ ਸੇਵਕ ਬਾਬਾ ਨੌਬਤ ਰਾਏ ਜੀ ਦੀ 12ਵੀਂ ਬਰਸੀ ਬੜੀ ਸ਼ਰਧਾ ਨਾਲ ਮਨਾਈ ਗਈ ਨਗਰ ਕੌਂਸਲਰ ਮੀਨਾ ਰਾਣੀ ਪਤਨੀ ਭਾਨੂੰ ਪ੍ਤਾਪ ਸਨਮਾਨਿਤ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਅੰਦਰ ਚੱਲ ਰਹੀ ਨਸ਼ਾ ਅਤੇ ਸਮਾਜਿਕ-ਆਰਥਿਕ ਜਨਗਣਨਾ ਦੀ ਪ੍ਰਗਤੀ ਦਾ ਜਾਇਜ਼ਾ ਸਮਾਜ ਆਧੁਨਿਕ ਜੀਵਨ ਦੀ ਹੜਬੜਾਹਟ ਵਿੱਚ ਇੱਕ ਪੂਰਨ ਸਤਗੁਰੂ ਦੀ ਅਹਿਮੀਅਤ ਨੂੰ ਭੁੱਲਿਆ - ਸਵਾਮੀ ਵਿਸਵਾਨੰਦ ਜੀ ਸਿਹਤ ਵਿਭਾਗ ਦਾ ਮੁੱਖ ਮਕਸਦ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਸਮਾਜ ਦੇ ਹਰ ਲੋੜਵੰਦ ਅਤੇ ਹੱਕਦਾਰ ਵਿਅਕਤੀ ਤੱਕ ਪਹੁੰਚਾਉਣਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜ਼ਿਲ੍ਹੇ ਅੰਦਰ ਪੋਲਿੰਗ ਸਟੇਸ਼ਨ ‘ਤੇ 7 ਜੂਨ 2026 ਨੂੰ ਲਗਣਗੇ ਸਪੈਸ਼ਲ ਕੈਂਪ: ਜ਼ਿਲ੍ਹਾ ਚੋਣ ਅਫ਼ਸਰ–ਕਮ–ਡਿਪਟੀ ਕਮਿਸ਼ਨਰ

ਦੁਨੀਆਂ

ਹੁਣ ਚੱਲਣਗੇ ਪਰਮਾਣੂ ਹਥਿਆਰ ! ਟਰੰਪ ਨੇ US-ਰੂਸ ਵਿਚਾਲੇ ਖ਼ਤਮ ਹੋਈ ਸੰਧੀ ਨੂੰ ਮੁੜ ਸ਼ੁਰੂ ਕਰਨ ਤੋਂ ਕੀਤਾ ਇਨਕਾਰ

08 ਫ਼ਰਵਰੀ, 2026 04:23 PM

ਵਿਸ਼ਵ ਸ਼ਾਂਤੀ ਲਈ ਇੱਕ ਬਹੁਤ ਹੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਰੂਸ ਅਤੇ ਅਮਰੀਕਾ ਵਿਚਾਲੇ ਪ੍ਰਮਾਣੂ ਹਥਿਆਰਾਂ ਨੂੰ ਸੀਮਤ ਕਰਨ ਵਾਲੀ ਆਖਰੀ ਬਚੀ ਹੋਈ ਸੰਧੀ 'ਨਿਊ ਸਟਾਰਟ' (New START) ਦੀ ਮਿਆਦ 5 ਫਰਵਰੀ 2026 ਨੂੰ ਅਧਿਕਾਰਤ ਤੌਰ 'ਤੇ ਖ਼ਤਮ ਹੋ ਗਈ ਹੈ। 50 ਸਾਲਾਂ ਤੋਂ ਵੀ ਵੱਧ ਸਮੇਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਦੁਨੀਆ ਦੀਆਂ ਇਨ੍ਹਾਂ ਦੋ ਸਭ ਤੋਂ ਵੱਡੀਆਂ ਪ੍ਰਮਾਣੂ ਸ਼ਕਤੀਆਂ 'ਤੇ ਹਥਿਆਰਾਂ ਦੀ ਗਿਣਤੀ ਨੂੰ ਲੈ ਕੇ ਕੋਈ ਕਾਨੂੰਨੀ ਪਾਬੰਦੀ ਨਹੀਂ ਰਹੀ।

ਟਰੰਪ ਨੇ ਠੁਕਰਾਇਆ ਪੁਤਿਨ ਦਾ ਪ੍ਰਸਤਾਵ
ਰਿਪੋਰਟਾਂ ਅਨੁਸਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਸੰਧੀ ਨੂੰ ਇੱਕ ਸਾਲ ਲਈ ਹੋਰ ਵਧਾਉਣ ਦੀ ਪੇਸ਼ਕਸ਼ ਕੀਤੀ ਸੀ ਤਾਂ ਜੋ ਮੌਜੂਦਾ ਸਥਿਤੀ ਬਣੀ ਰਹੇ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਟਰੰਪ ਦਾ ਮੰਨਣਾ ਹੈ ਕਿ ਇਹ ਸੰਧੀ ਪੁਰਾਣੀ ਹੋ ਚੁੱਕੀ ਹੈ ਅਤੇ ਉਹ ਇੱਕ ਬਿਹਤਰ ਅਤੇ ਨਵਾਂ ਸਮਝੌਤਾ ਚਾਹੁੰਦੇ ਹਨ, ਜਿਸ ਵਿੱਚ ਚੀਨ ਨੂੰ ਵੀ ਸ਼ਾਮਲ ਕੀਤਾ ਜਾਵੇ।

ਹੁਣ ਕੀ ਹੋਵੇਗਾ ?
ਇਹ ਸੰਧੀ ਖ਼ਤਮ ਹੋਣ ਨਾਲ ਹੁਣ ਦੋਵੇਂ ਦੇਸ਼ ਆਪਣੇ ਪ੍ਰਮਾਣੂ ਵਾਰਹੈੱਡਾਂ ਅਤੇ ਮਿਜ਼ਾਈਲਾਂ ਦੀ ਗਿਣਤੀ ਵਧਾਉਣ ਲਈ ਪੂਰੀ ਤਰ੍ਹਾਂ ਆਜ਼ਾਦ ਹਨ ਤੇ ਨਾਲ ਹੀ ਦੋਵੇਂ ਦੇਸ਼ ਇੱਕ-ਦੂਜੇ ਦੇ ਪ੍ਰਮਾਣੂ ਟਿਕਾਣਿਆਂ ਦੀ ਜਾਂਚ ਕਰ ਸਕਦੇ ਸਨ, ਪਰ ਹੁਣ ਇਹ ਪਾਰਦਰਸ਼ਤਾ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਮਾਹਿਰਾਂ ਅਨੁਸਾਰ, ਨਿਯਮਾਂ ਦੀ ਅਣਹੋਂਦ ਵਿੱਚ ਗਲਤਫਹਿਮੀ ਜਾਂ ਤਣਾਅ ਕਾਰਨ ਪ੍ਰਮਾਣੂ ਜੰਗ ਛਿੜਨ ਦਾ ਖ਼ਤਰਾ ਪਹਿਲਾਂ ਨਾਲੋਂ ਕਈ ਗੁਣਾ ਵਧ ਗਿਆ ਹੈ।

ਸੰਯੁਕਤ ਰਾਸ਼ਟਰ ਨੇ ਜਤਾਈ ਡੂੰਘੀ ਚਿੰਤਾ
ਸੰਯੁਕਤ ਰਾਸ਼ਟਰ (UN) ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਨੇ ਇਸ ਨੂੰ ਅੰਤਰਰਾਸ਼ਟਰੀ ਸੁਰੱਖਿਆ ਲਈ ਇੱਕ 'ਗੰਭੀਰ ਪਲ' ਦੱਸਿਆ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਨਵੀਂ ਗੱਲਬਾਤ ਸ਼ੁਰੂ ਕਰਨ ਤਾਂ ਜੋ ਦੁਨੀਆ ਨੂੰ ਕਿਸੇ ਵੱਡੀ ਤਬਾਹੀ ਤੋਂ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਰੂਸ ਅਤੇ ਅਮਰੀਕਾ ਕੋਲ ਦੁਨੀਆ ਦੇ ਲਗਭਗ 90 ਫ਼ੀਸਦੀ ਪ੍ਰਮਾਣੂ ਹਥਿਆਰ ਹਨ। ਇਸ ਸੰਧੀ ਦੇ ਖ਼ਤਮ ਹੋਣ ਨਾਲ ਹੁਣ ਪੂਰੀ ਦੁਨੀਆ ਵਿੱਚ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਹੁਣ ਟੋਰਾਂਟੋ 'ਚ ਦਿਲਜੀਤ ਦੇ ਸ਼ੋਅ 'ਚ ਝੰਡੇ ਲੈ ਕੇ ਵੜ ਆਏ ਪ੍ਰਦਰਸ਼ਨਕਾਰੀ ! ਪੁਲਸ ਨੇ ਖਿੱਚ-ਖਿੱਚ ਕੱਢੇ ਬਾਹਰ

ਹੁਣ ਟੋਰਾਂਟੋ 'ਚ ਦਿਲਜੀਤ ਦੇ ਸ਼ੋਅ 'ਚ ਝੰਡੇ ਲੈ ਕੇ ਵੜ ਆਏ ਪ੍ਰਦਰਸ਼ਨਕਾਰੀ ! ਪੁਲਸ ਨੇ ਖਿੱਚ-ਖਿੱਚ ਕੱਢੇ ਬਾਹਰ

ਜੰਗ ਵਿਚਾਲੇ ਰੂਸ ਦਾ ਵੱਡਾ ਫ਼ੈਸਲਾ! Aviation Fuel ਦੇ ਨਿਰਯਾਤ 'ਤੇ ਲਗਾਈ ਪਾਬੰਦੀ

ਜੰਗ ਵਿਚਾਲੇ ਰੂਸ ਦਾ ਵੱਡਾ ਫ਼ੈਸਲਾ! Aviation Fuel ਦੇ ਨਿਰਯਾਤ 'ਤੇ ਲਗਾਈ ਪਾਬੰਦੀ

ਅਗਲੇ ਹਫ਼ਤੇ ਖੁੱਲ੍ਹ ਸਕਦੈ ਹੋਰਮੁਜ਼! ਟਰੰਪ ਨੇ ਦੱਸਿਆ ਪੂਰਾ ਪਲਾਨ, ਜੰਗ ਦੇ ਬੱਦਲ ਛਟਣ ਦੇ ਆਸਾਰ

ਅਗਲੇ ਹਫ਼ਤੇ ਖੁੱਲ੍ਹ ਸਕਦੈ ਹੋਰਮੁਜ਼! ਟਰੰਪ ਨੇ ਦੱਸਿਆ ਪੂਰਾ ਪਲਾਨ, ਜੰਗ ਦੇ ਬੱਦਲ ਛਟਣ ਦੇ ਆਸਾਰ

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ ਜ਼ਖ਼ਮੀ

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ ਜ਼ਖ਼ਮੀ

ਕਾਂਗੋ 'ਚ ਇਬੋਲਾ ਦਾ ਕਹਿਰ ! 300 ਨੇੜੇ ਪੁੱਜੀ ਮਰੀਜ਼ਾਂ ਦੀ ਗਿਣਤੀ, ਹਾਈ ਅਲਰਟ 'ਤੇ ਪ੍ਰਸ਼ਾਸਨ

ਕਾਂਗੋ 'ਚ ਇਬੋਲਾ ਦਾ ਕਹਿਰ ! 300 ਨੇੜੇ ਪੁੱਜੀ ਮਰੀਜ਼ਾਂ ਦੀ ਗਿਣਤੀ, ਹਾਈ ਅਲਰਟ 'ਤੇ ਪ੍ਰਸ਼ਾਸਨ

ਪੈਟਰੋਲ 24 ਰੁਪਏ ਅਤੇ ਡੀਜ਼ਲ 15 ਰੁਪਏ ਹੋਇਆ ਮਹਿੰਗਾ! ਪੱਛਮੀ ਏਸ਼ੀਆ ਸੰਘਰਸ਼ ਨੇ ਵਿਗਾੜਿਆ ਗੁਆਂਢੀ ਦੇਸ਼ ਦਾ ਬਜਟ

ਪੈਟਰੋਲ 24 ਰੁਪਏ ਅਤੇ ਡੀਜ਼ਲ 15 ਰੁਪਏ ਹੋਇਆ ਮਹਿੰਗਾ! ਪੱਛਮੀ ਏਸ਼ੀਆ ਸੰਘਰਸ਼ ਨੇ ਵਿਗਾੜਿਆ ਗੁਆਂਢੀ ਦੇਸ਼ ਦਾ ਬਜਟ

ਯੂਕਰੇਨ ਜੰਗ 'ਚ ਤਾਲਿਬਾਨੀ ਲੜਾਕਿਆਂ ਦੀ ਐਂਟਰੀ! ਰੂਸ-ਅਫਗਾਨ ਵਿਚਾਲੇ ਹੋਇਆ 'ਸੀਕਰੇਟ' ਫੌਜੀ ਸਮਝੌਤਾ

ਯੂਕਰੇਨ ਜੰਗ 'ਚ ਤਾਲਿਬਾਨੀ ਲੜਾਕਿਆਂ ਦੀ ਐਂਟਰੀ! ਰੂਸ-ਅਫਗਾਨ ਵਿਚਾਲੇ ਹੋਇਆ 'ਸੀਕਰੇਟ' ਫੌਜੀ ਸਮਝੌਤਾ

ਸੈਲਾਨੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 8 ਦੀ ਮੌਤ ਤੇ 33 ਜ਼ਖਮੀ; ਤੁਰਕੀ 'ਚ ਸੋਗ ਦੀ ਲਹਿਰ

ਸੈਲਾਨੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 8 ਦੀ ਮੌਤ ਤੇ 33 ਜ਼ਖਮੀ; ਤੁਰਕੀ 'ਚ ਸੋਗ ਦੀ ਲਹਿਰ

ਇਜ਼ਰਾਇਲੀ ਫੌਜ ਨੂੰ ਵੱਡੀ ਸਫਲਤਾ, ਲੇਬਨਾਨ ਦੇ ਬੋਫੋਟਰ ਕਿਲ੍ਹੇ 'ਤੇ ਕੀਤਾ ਕਬਜ਼ਾ

ਇਜ਼ਰਾਇਲੀ ਫੌਜ ਨੂੰ ਵੱਡੀ ਸਫਲਤਾ, ਲੇਬਨਾਨ ਦੇ ਬੋਫੋਟਰ ਕਿਲ੍ਹੇ 'ਤੇ ਕੀਤਾ ਕਬਜ਼ਾ

ਈਰਾਨ ’ਤੇ ਟੁੱਟਿਆ ਆਰਥਿਕ ਸੰਕਟ ਦਾ ਪਹਾੜ; ਅਮਰੀਕਾ ਨੇ ਜ਼ਬਤ ਕੀਤੇ 1 ਅਰਬ ਡਾਲਰ ਦੇ ਕ੍ਰਿਪਟੋ ਫੰਡ

ਈਰਾਨ ’ਤੇ ਟੁੱਟਿਆ ਆਰਥਿਕ ਸੰਕਟ ਦਾ ਪਹਾੜ; ਅਮਰੀਕਾ ਨੇ ਜ਼ਬਤ ਕੀਤੇ 1 ਅਰਬ ਡਾਲਰ ਦੇ ਕ੍ਰਿਪਟੋ ਫੰਡ