Friday, August 22, 2025
BREAKING
ਰੂਸ ਨੇ ਇਸ ਸਾਲ ਯੂਕ੍ਰੇਨ 'ਤੇ ਕੀਤਾ ਸਭ ਤੋਂ ਵੱਡਾ ਹਵਾਈ ਹਮਲਾ ਇਟਲੀ 'ਚ ਦੁਨੀਆ ਦੇ ਸਭ ਤੋਂ ਲੰਬੇ ਪੁਲ਼ ਦੇ ਨਿਰਮਾਣ ਨੂੰ ਮਿਲੀ ਮਨਜ਼ੂਰੀ, ਪ੍ਰਾਜੈਕਟ ਦਾ ਵੱਡੇ ਪੱਧਰ 'ਤੇ ਵਿਰੋਧ ਸ਼ੁਰੂ ਫਿਲਮ ‘ਤੇਹਰਾਨ’ 'ਚ ਆਪਣੀ ਭੂਮਿਕਾ 'ਤੇ ਬੋਲੀ ਨੀਰੂ ਬਾਜਵਾ, ਜਾਸੂਸੀ ਫਿਲਮਾਂ ਤੋਂ ਸਿੱਖੇ ਹਾਵ-ਭਾਵ ਅਸਲੀ 'ਚਤੁਰ' ਕੌਣ ਹੈ? 'ਏਕ ਚਤੁਰ ਨਾਰ' ਦਾ ਟੀਜ਼ਰ ਹੋਇਆ ਰਿਲੀਜ਼ ASIA CUP ਤੋਂ ਪਹਿਲਾਂ ਵੱਡੀ ਅਪਡੇਟ! IND vs PAK ਮੁਕਾਬਲਿਆਂ ਬਾਰੇ ਭਾਰਤ ਸਰਕਾਰ ਦਾ ਫ਼ੈਸਲਾ ਇੰਗਲੈਂਡ ਨੇ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ, ਹੀਥਰ ਨਾਈਟ ਦੀ ਵਾਪਸੀ ਬੈਂਕਿੰਗ ਅਤੇ ਵਿੱਤੀ ਧੋਖਾਦੇਹੀ ਸਲਾਹਕਾਰ ਬੋਰਡ ਦਾ ਪੁਨਰਗਠਨ ਭਾਰਤ ਦੀਆਂ ਪ੍ਰਮੁੱਖ ਟੈਕਸਟਾਈਲ ਵਸਤਾਂ ਦਾ ਨਿਰਯਾਤ ਵਧਿਆ : ਕੇਂਦਰ ਸਰਕਾਰ ਦੇਸ਼ ਦੀ ਜਨਤਾ ਨੂੰ ਜਲਦ ਮਿਲੇਗੀ ਹਵਾਈ ਜਹਾਜ਼ ਵਰਗੀ ਲਗਜ਼ਰੀ ਈ-ਬੱਸ, ਜਾਣੋ ਕਿੰਨਾ ਹੋਵੇਗਾ ਕਿਰਾਇਆ Rain Alert : 22, 23, 24, 25 ਤੇ 26 ਤਰੀਕ ਲਈ ਹੋ ਗਈ ਵੱਡੀ ਭਵਿੱਖਬਾਣੀ ! ਸਾਵਧਾਨ ਰਹਿਣ ਲੋਕ

ਸਿਹਤ

ਹੁਣ ਕੁੱਤੇ ਦੇ ਵੱਢਣ ਕਾਰਨ ਨਹੀਂ ਮਰਨਗੇ ਲੋਕ ! ਭਾਰਤ 'ਚ 75 ਫ਼ੀਸਦੀ ਤੱਕ ਘਟਿਆ Rabies ਨਾਲ ਮੌਤਾਂ ਦਾ ਅੰਕੜਾ

04 ਜੁਲਾਈ, 2025 04:17 PM

ਨਵੀਂ ਦਿੱਲੀ : ਰੈਬਿਜ (Rabies) ਇਕ ਖਤਰਨਾਕ ਬੀਮਾਰੀ ਹੈ, ਜਿਸ ਕਾਰਨ ਭਾਰਤ 'ਚ ਹਰ ਸਾਲ ਲਗਭਗ 5,700 ਲੋਕ ਆਪਣੀ ਜਾਨ ਗਵਾ ਬੈਠਦੇ ਹਨ। ਇਹ ਅੰਕੜਾ ਸਿਹਤ ਪ੍ਰਣਾਲੀ ਲਈ ਇਕ ਵੱਡੀ ਚੁਣੌਤੀ ਹੈ। ਇਹ ਬੀਮਾਰੀ ਆਮ ਤੌਰ 'ਤੇ ਕੁੱਤੇ ਦੇ ਵੱਢਣ ਤੋਂ ਫੈਲਦੀ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਕਿ 2030 ਤੱਕ ਰੈਬਿਜ ਨਾਲ ਹੋਣ ਵਾਲੀਆਂ ਮੌਤਾਂ ਨੂੰ ਜ਼ੀਰੋ ਕਰਨ ਦਾ ਟੀਚਾ ਪੂਰਾ ਕਰਨ ਲਈ ਸਿਹਤ ਦ੍ਰਿਸ਼ਟੀਕੋਣ ਅਪਣਾਏ ਜਾਣ ਦੀ ਲੋੜ ਹੈ।

ਇਸ ਲਈ ਦੇਸ਼ ਦੇ ਹਰ ਹਿੱਸੇ ਵਿਚ ਆਸਾਨੀ ਨਾਲ ਰੈਬਿਜ ਤੋਂ ਬਚਾਅ ਦਾ ਟੀਕਾ ਮਿਲਣ ਸਮੇਤ ਲੋਕਾਂ ਨੂੰ ਜਾਗਰੂਕ ਕਰਨ 'ਤੇ ਵੀ ਖਾਸ ਧਿਆਨ ਦੇਣਾ ਹੋਵੇਗਾ। ਰੈਬਿਜ ਕਾਰਨ ਹੋਣ ਵਾਲੀਆਂ ਮੌਤਾਂ 'ਚ 75% ਦੀ ਕਮੀ ਆਈ ਹੈ। ICMR- ਇੰਸਟੀਚਿਊਟ ਆਫ਼ ਐਪੀਡੈਮਿਓਲੋਜੀ (NIE) ਨੇ ਇਕ ਅਧਿਐਨ ਵਿੱਚ ਇਹ ਮਹੱਤਵਪੂਰਨ ਗੱਲ ਕਹੀ ਹੈ। ਇੰਸਟੀਚਿਊਟ ਨੇ ਆਪਣੇ ਅਧਿਐਨ ਦੇ ਅੰਕੜਿਆਂ 'ਚ ਕਿਹਾ ਹੈ ਕਿ ਭਾਰਤ ਵਿਚ ਹਰ ਸਾਲ ਲਗਭਗ 5700 ਮੌਤਾਂ ਰੈਬੀਜ਼ ਕਾਰਨ ਹੁੰਦੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਹਰ ਸਾਲ ਜਾਨਵਰਾਂ ਦੇ ਵੱਢਣ ਦੀਆਂ 90 ਲੱਖ ਤੋਂ ਵੱਧ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਵਿਚੋਂ ਦੋ ਤਿਹਾਈ ਕੁੱਤਿਆਂ ਦੇ ਵੱਢਣ ਕਾਰਨ ਹੁੰਦੀਆਂ ਹਨ।

ਕਿਵੇਂ ਫੈਲਦੀ ਹੈ ਰੈਬਿਜ?

ਜਦੋਂ ਕੋਈ ਪਾਗਲ ਜਾਨਵਰ (ਜੋ ਰੈਬਿਜ ਨਾਲ ਪੀੜਤ ਹੋਵੇ) ਕਿਸੇ ਵਿਅਕਤੀ ਨੂੰ ਵੱਢਦਾ ਹੈ, ਤਾਂ ਇਹ ਵਾਇਰਸ ਸਿੱਧਾ ਨਰਵ ਸਿਸਟਮ ਵਿਚ ਦਾਖ਼ਲ ਹੋ ਜਾਂਦਾ ਹੈ। ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ, ਤਾਂ ਇਹ ਮੌਤ ਦਾ ਕਾਰਨ ਬਣ ਸਕਦਾ ਹੈ। ਭਾਰਤ ਵਿਚ ਹਰ ਸਾਲ ਰੈਬਿਜ ਨਾਲ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਕੁੱਤੇ ਦੇ ਵੱਢਣ ਕਾਰਨ ਹੁੰਦੀਆਂ ਹਨ।

ਸਰਕਾਰੀ ਉਪਰਾਲੇ

ਭਾਰਤ ਸਰਕਾਰ ਨੇ National Action Plan for Rabies Elimination (NAPRE) ਲਾਗੂ ਕੀਤਾ ਹੈ, ਜਿਸਦਾ ਮੁੱਖ ਉਦੇਸ਼ ਹੈ:
-ਆਵਾਰਾ ਕੁੱਤਿਆਂ ਦਾ ਟੀਕਾਕਰਨ
-ਜਨਤਾ ਵਿਚ ਜਾਗਰੂਕਤਾ ਮੁਹਿੰਮ
-ਇਨਸਾਨੀ ਰੈਬੀਜ਼ ਟੀਕਿਆਂ ਦੀ ਉਪਲਬਧਤਾ
-ਕੁੱਤੇ ਦੇ ਕੱਟਣ ਦੀ ਸਥਿਤੀ ਵਿਚ ਤੁਰੰਤ ਇਲਾਜ ਦੀ ਸਹੂਲਤ

ਕੀ ਕਰ ਸਕਦੇ ਹਾਂ ਅਸੀਂ?

-ਜੇਕਰ ਕੋਈ ਜਾਨਵਰ ਕੱਟ ਲਵੇ ਤਾਂ ਜ਼ਖਮ ਨੂੰ ਤੁਰੰਤ ਸਾਬਣ ਅਤੇ ਪਾਣੀ ਨਾਲ ਧੋਵੋ।
-ਰੈਬੀਜ਼ ਵਿਰੁੱਧ ਟੀਕਾ ਲਗਵਾਉਣਾ ਜ਼ਰੂਰੀ ਹੈ।
-ਆਪਣੇ ਘਰੇਲੂ ਪਸ਼ੂਆਂ ਨੂੰ ਟੀਕੇ ਲਗਵਾਉਣਾ ਨਾ ਭੁੱਲੋ।
-ਆਵਾਰਾ ਜਾਨਵਰਾਂ ਤੋਂ ਸਾਵਧਾਨ ਰਹੋ।

ਸਰਕਾਰ ਅਤੇ ਸਿਹਤ ਵਿਭਾਗ ਚੌਕਸ

ਭਾਰਤੀ ਸਰਕਾਰ ਨੇ 2030 ਤੱਕ ਦੇਸ਼ ਨੂੰ ਰੈਬੀਜ਼ ਮੁਕਤ ਬਣਾਉਣ ਦਾ ਟੀਚਾ ਰੱਖਿਆ ਹੈ। ਇਸ ਦੇ ਲਈ ਨਿਯਮਤ ਟੀਕਾਕਰਨ, ਜਾਗਰੂਕਤਾ ਮੁਹਿੰਮਾਂ ਅਤੇ ਆਵਾਰਾ ਕੁੱਤਿਆਂ ਦੀ ਸੰਭਾਲ ਵਲ ਧਿਆਨ ਦਿੱਤਾ ਜਾ ਰਿਹਾ ਹੈ।

Have something to say? Post your comment

ਅਤੇ ਸਿਹਤ ਖਬਰਾਂ

8 ਘੰਟੇ ਸੌਣ ਤੋਂ ਬਾਅਦ ਵੀ ਨਹੀਂ ਰਹਿੰਦੇ ਫ੍ਰੈਸ਼? ਤਾਂ ਕਿਤੇ ਆਹ ਕਾਰਨ ਤੁਹਾਡੀ ਨੀਂਦ ਦਾ ਦੁਸ਼ਮਨ ਤਾਂ ਨਹੀ

8 ਘੰਟੇ ਸੌਣ ਤੋਂ ਬਾਅਦ ਵੀ ਨਹੀਂ ਰਹਿੰਦੇ ਫ੍ਰੈਸ਼? ਤਾਂ ਕਿਤੇ ਆਹ ਕਾਰਨ ਤੁਹਾਡੀ ਨੀਂਦ ਦਾ ਦੁਸ਼ਮਨ ਤਾਂ ਨਹੀ

ਰੋਜ਼ਾਨਾ ਬਿਸਕੁਟ ਤੇ ਚਿਪਸ ਖਿਲਾਉਣਾ ਪੈ ਸਕਦਾ ਭਾਰੀ;  ਬੱਚੇ ਦੇ ਸਰੀਰ ਦਾ ਇਹ ਹਿੱਸੇ ਨੂੰ ਹੋ ਸਕਦਾ ਵੱਡਾ ਨੁਕਸਾਨ, ਮਾਪੇ ਦੇਣ ਧਿਆਨ!

ਰੋਜ਼ਾਨਾ ਬਿਸਕੁਟ ਤੇ ਚਿਪਸ ਖਿਲਾਉਣਾ ਪੈ ਸਕਦਾ ਭਾਰੀ; ਬੱਚੇ ਦੇ ਸਰੀਰ ਦਾ ਇਹ ਹਿੱਸੇ ਨੂੰ ਹੋ ਸਕਦਾ ਵੱਡਾ ਨੁਕਸਾਨ, ਮਾਪੇ ਦੇਣ ਧਿਆਨ!

ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਇਸ ਸਬਜ਼ੀ ਦੇ ਬੀਜ, ਫਾਇਦੇ ਕਰਨਗੇ ਹੈਰਾਨ

ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਇਸ ਸਬਜ਼ੀ ਦੇ ਬੀਜ, ਫਾਇਦੇ ਕਰਨਗੇ ਹੈਰਾਨ

ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ ਇਹ ਸਬਜ਼ੀ, ਕਿਡਨੀ ਲਿਵਰ ਨੂੰ ਕਰੇ ਡਿਟਾਕਸ, ਮਿਲਣਗੇ ਹੋਰ ਵੀ ਕਈ ਫ਼ਾਇਦੇ

ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ ਇਹ ਸਬਜ਼ੀ, ਕਿਡਨੀ ਲਿਵਰ ਨੂੰ ਕਰੇ ਡਿਟਾਕਸ, ਮਿਲਣਗੇ ਹੋਰ ਵੀ ਕਈ ਫ਼ਾਇਦੇ

ਸਟੀਲ ਦੇ ਭਾਂਡਿਆਂ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਸਿਹਤ 'ਤੇ ਪੈ ਸਕਦਾ ਹੈ ਬੁਰਾ ਅਸਰ

ਸਟੀਲ ਦੇ ਭਾਂਡਿਆਂ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਸਿਹਤ 'ਤੇ ਪੈ ਸਕਦਾ ਹੈ ਬੁਰਾ ਅਸਰ

ਜਾਣੋ ਖੀਰਾ ਖਾਣ ਤੋਂ ਕਿੰਨੀ ਦੇਰ ਬਾਅਦ ਪੀਣਾ ਚਾਹੀਦਾ ਪਾਣੀ?

ਜਾਣੋ ਖੀਰਾ ਖਾਣ ਤੋਂ ਕਿੰਨੀ ਦੇਰ ਬਾਅਦ ਪੀਣਾ ਚਾਹੀਦਾ ਪਾਣੀ?

ਸਾਵਧਾਨ! ਹਵਾ ਪ੍ਰਦੂਸ਼ਣ ਨਾਲ ਵਧਿਆ 'ਮੈਨਿਨਜਿਓਮਾ' ਬ੍ਰੇਨ ਟਿਊਮਰ ਦਾ ਖ਼ਤਰਾ

ਸਾਵਧਾਨ! ਹਵਾ ਪ੍ਰਦੂਸ਼ਣ ਨਾਲ ਵਧਿਆ 'ਮੈਨਿਨਜਿਓਮਾ' ਬ੍ਰੇਨ ਟਿਊਮਰ ਦਾ ਖ਼ਤਰਾ

ਕੀ ਬਰਸਾਤ ਦੇ ਮੌਸਮ 'ਚ ਕਰਨਾ ਚਾਹੀਦੈ 'ਦਹੀਂ' ਦਾ ਸੇਵਨ? ਜਾਣ ਲਓ ਮੁੱਖ ਕਾਰਨ

ਕੀ ਬਰਸਾਤ ਦੇ ਮੌਸਮ 'ਚ ਕਰਨਾ ਚਾਹੀਦੈ 'ਦਹੀਂ' ਦਾ ਸੇਵਨ? ਜਾਣ ਲਓ ਮੁੱਖ ਕਾਰਨ

ਨੌਜਵਾਨਾਂ 'ਚ ਕਿਉਂ ਵਧ ਰਹੀ ਹੈ High BP ਦੀ ਸਮੱਸਿਆ? ਜਾਣੋ ਕਾਰਨ ਅਤੇ ਬਚਾਅ

ਨੌਜਵਾਨਾਂ 'ਚ ਕਿਉਂ ਵਧ ਰਹੀ ਹੈ High BP ਦੀ ਸਮੱਸਿਆ? ਜਾਣੋ ਕਾਰਨ ਅਤੇ ਬਚਾਅ

ਕਿਤੇ ਤੁਸੀਂ ਤਾਂ ਨਹੀਂ ਕਰਦੇ 'ਚੀਆ ਸੀਡਸ' ਦਾ ਇਸ ਤਰ੍ਹਾਂ ਸੇਵਨ, ਜਾਣ ਲਓ ਸਿਹਤ ਨੂੰ ਹੋਣ ਵਾਲੇ ਨੁਕਸਾਨ

ਕਿਤੇ ਤੁਸੀਂ ਤਾਂ ਨਹੀਂ ਕਰਦੇ 'ਚੀਆ ਸੀਡਸ' ਦਾ ਇਸ ਤਰ੍ਹਾਂ ਸੇਵਨ, ਜਾਣ ਲਓ ਸਿਹਤ ਨੂੰ ਹੋਣ ਵਾਲੇ ਨੁਕਸਾਨ