Thursday, July 02, 2026
BREAKING
ਪੰਜਾਬ 'ਚ ਮੌਨਸੂਨ ਨੇ ਫੜੀ ਰਫ਼ਤਾਰ, ਅਗਲੇ 4 ਦਿਨ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਪੰਜਾਬ ਆਉਣਗੇ PM ਮੋਦੀ, ਇਸੇ ਮਹੀਨੇ ਦੇਣਗੇ ਵੱਡੀ ਸੌਗਾਤ ਦਿੱਲੀ 'ਚ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗੀ ਐਂਟਰੀ ! ਸਰਕਾਰ ਨੇ ਸਖ਼ਤ ਨਿਯਮਾਂ ਦਾ ਕੀਤਾ ਐਲਾਨ 10ਵੀਂ-12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, PSEB ਨੇ ਜਾਰੀ ਕੀਤਾ ਦਾਖ਼ਲਿਆਂ ਦਾ ਸ਼ਡਿਊਲ ਪੰਜਾਬ ਕਾਂਗਰਸ 'ਚ ਮਚੀ ਸਿਆਸੀ ਤੜਥੱਲੀ! ਹੁਣ ਮਨੀਸ਼ ਤਿਵਾੜੀ ਦੀ ਨਾਰਾਜ਼ਗੀ ਨੇ ਪਾਈ ਚਿੰਤਾ ਅੰਮ੍ਰਿਤਸਰ ਏਅਰਪੋਰਟ 'ਤੇ ਇਕ ਹੋਰ ਯਾਤਰੀ ਕੋਲੋਂ 70,66,400 ਰੁਪਏ ਦਾ ਸੋਨਾ ਜ਼ਬਤ ਹਾਈਕਮਾਨ ਦੇ ਐਲਾਨ ਮਗਰੋਂ ਕਾਂਗਰਸ 'ਚ ਮੁੜ ਛਿੜਿਆ ਕਲੇਸ਼! ਸਾਬਕਾ CM ਚੰਨੀ ਨੇ ਸੱਦੀ ਮੀਟਿੰਗ ਸ਼ੇਅਰ ਬਾਜ਼ਾਰ 'ਚ ਰੌਣਕ : ਸੈਂਸੈਕਸ 579 ਅੰਕ ਚੜ੍ਹਿਆ ਤੇ ਨਿਫਟੀ 24,175 ਦੇ ਪੱਧਰ 'ਤੇ ਬੰਦ SMO ਦੇ ਤਬਾਦਲੇ ਦੇ ਵਿਰੋਧ ’ਖਰੜ ਸਿਵਲ ਹਸਪਤਾਲ ’ਚ ਧਰਨਾ, ਚੱਕਾ ਜਾਮ ਦੀ ਦਿੱਤੀ ਚਿਤਾਵਨੀ ਬਹਿਬਲ ਕਲਾਂ ਤੇ ਬਰਗਾੜੀ ਮਾਮਲੇ 'ਚ ਸਿੱਟ ਨੇ ਤੇਜ਼ ਕੀਤੀ ਜਾਂਚ

ਪੰਜਾਬ

ਹਾਈਕਮਾਨ ਦੇ ਐਲਾਨ ਮਗਰੋਂ ਕਾਂਗਰਸ 'ਚ ਮੁੜ ਛਿੜਿਆ ਕਲੇਸ਼! ਸਾਬਕਾ CM ਚੰਨੀ ਨੇ ਸੱਦੀ ਮੀਟਿੰਗ

02 ਜੁਲਾਈ, 2026 07:35 PM

ਖਰੜ/ਮੋਰਿੰਡਾ : ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਵੱਲੋਂ ਕੀਤੇ ਗਏ ਵੱਡੇ ਬਦਲਾਅ ਨੂੰ ਲੈ ਕੇ ਕਾਂਗਰਸ 'ਚ ਬਗਾਵਤ ਛਿੜ ਗਈ ਹੈ। ਪੰਜਾਬ ਕਾਂਗਰਸ ਦੀ ਨਵੀਂ ਟੀਮ ਦੇ ਐਲਾਨ 'ਤੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪ੍ਰਧਾਨ ਅਹੁਦੇ 'ਚ ਬਦਲਾਅ ਨਾ ਹੋਣ ਤੋਂ ਨਾਰਾਜ਼ ਚੱਲ ਰਹੇ ਹਨ। ਇਹੀ ਕਾਰਨ ਹੈ ਕਿ ਦੋਵੇਂ ਆਗੂਆਂ ਨੇ ਅਜੇ ਤੱਕ ਹਾਈਕਮਾਨ ਤੋਂ ਅਹੁਦੇ ਮਿਲਣ ਤੋਂ ਬਾਅਦ ਧੰਨਵਾਦ ਤੱਕ ਨਹੀਂ ਕੀਤਾ। ਇਥੋਂ ਤੱਕ ਕਿ ਸੋਸ਼ਲ ਮੀਡੀਆ ਪੋਸਟ ਤੱਕ ਨਹੀਂ ਪਾਈ। ਕੰਪੇਨ ਕਮੇਟੀ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਚੰਨੀ ਨੇ ਚੁੱਪੀ ਸਾਧੀ ਹੈ ਅਤੇ ਮੋਰਿੰਡਾ ਵਿਖੇ ਆਪਣੇ ਘਰ ਵਿਚ ਭਲਕੇ 11 ਵਜੇ ਇਕ ਮੀਟਿੰਗ ਸੱਦੀ ਹੈ। ਇਸ ਮੀਟਿੰਗ 'ਚ ਕਈ ਵੱਡੇ ਲੀਡਰ ਸ਼ਾਮਲ ਹੋ ਸਕਦੇ ਹਨ। ਹੁਣ ਚੰਨੀ ਵੱਲੋਂ ਬੁਲਾਈ ਗਈ ਮੀਟਿੰਗ ਵਿਚ ਇਹ ਵੇਖਣਾ ਹੋਵੇਗਾ ਕਿ ਚੰਨੀ ਧੜ੍ਹੇ ਵਿਚ ਕਿਹੜੇ-ਕਿਹੜੇ ਆਗੂ ਸ਼ਾਮਲ ਹੁੰਦੇ ਹਨ ਅਤੇ ਮੀਟਿੰਗ ਵਿਚ ਕੀ ਫ਼ੈਸਲੇ ਹੋ ਸਕਦੇ ਹਨ।


ਤਾਜ਼ਾ ਬਦਲਾਅ 'ਚ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਹੈ। ਉਥੇ ਹੀ ਸੁਖਜਿੰਦਰ ਰੰਧਾਵਾ ਨੂੰ ਟਿਕਟ-ਵੰਡ ਕੋਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜੋਕਿ ਉਨ੍ਹਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਹੈ। ਕਾਂਗਰਸ ਸੂਤਰਾਂ ਮੁਤਾਬਕ ਲਗਭਗ 10-15 ਸੀਨੀਅਰ ਪਾਰਟੀ ਆਗੂ ਨਵੀਂ ਟੀਮ ਦੇ ਗਠਨ ਤੋਂ ਖ਼ਾਸ ਤੌਰ 'ਤੇ ਨਾਰਾਜ਼ ਹਨ। ਉਹ ਵੜਿੰਗ ਵਿਰੁੱਧ ਮੁਹਿੰਮ ਸ਼ੁਰੂ ਕਰ ਸਕਦੇ ਹਨ, ਜਿਵੇਂ ਕਿ ਨਵਜੋਤ ਸਿੱਧੂ ਨੇ 2021 'ਚ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਲਈ ਸ਼ੁਰੂ ਕੀਤੀ ਸੀ। ਇਸ ਨਾਰਾਜ਼ਗੀ ਦਾ ਇਕ ਵੱਡਾ ਕਾਰਨ ਕਾਂਗਰਸ ਦਾ ਟਰੈਂਡ ਹੈ, ਜਿਸ 'ਚ ਪੰਜਾਬ 'ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੀ ਅਣਹੋਂਦ 'ਚ ਅਕਸਰ ਬਹੁਮਤ ਵਾਲੇ ਆਗੂ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ।


ਜ਼ਿਕਰਯੋਗ ਹੈ ਕਿ ਬੀਤੇ ਦਿਨ ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਲਈ ਵੱਖ-ਵੱਖ ਕਮੇਟੀਆਂ ਅਤੇ ਕਾਰਜਕਾਰੀ ਪ੍ਰਧਾਨਾਂ ਦਾ ਐਲਾਨ ਕੀਤਾ। ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਹੈ। ਵਿਜੈਇੰਦਰ ਸਿੰਗਲਾ ਨੂੰ ਚੋਣ ਪ੍ਰਬੰਧਣ ਅਤੇ ਤਾਲਮੇਲ ਕਮੇਟੀ ਦੀ ਕਮਾਨ ਸੌਂਪੀ ਗਈ ਹੈ। ਸੁਖਜਿੰਦਰ ਸਿੰਘ ਰੰਧਾਵਾ ਨੂੰ ਕੋਰ ਕਮੇਟੀ ਦਾ ਚੇਅਰਮੈਨ ਅਤੇ ਡਾ. ਅਮਰ ਸਿੰਘ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।


ਕਾਂਗਰਸ ਹਾਈਕਮਾਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿਧਾਨ ਸਭਾ ’ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣਗੇ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਤਿੰਨ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ’ਚ ਸੁਖਵਿੰਦਰ ਸਿੰਘ ਡੈਨੀ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ ਸ਼ਾਮਲ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਉਣਾ ਸਭ ਤੋਂ ਵੱਡਾ ਸਿਆਸੀ ਸੰਦੇਸ਼ ਮੰਨਿਆ ਜਾ ਰਿਹਾ ਹੈ। ਚੰਨੀ ਅਜੇ ਵੀ ਕਾਂਗਰਸ ਦੇ ਸਭ ਤੋਂ ਹਰਮਨਪਿਆਰੇ ਆਗੂਆਂ ’ਚੋਂ ਇਕ ਮੰਨੇ ਜਾਂਦੇ ਹਨ। ਦਲਿਤ ਚਿਹਰੇ ਵਜੋਂ ਉਨ੍ਹਾਂ ਦੀ ਪਛਾਣ ਪਾਰਟੀ ਲਈ ਮਹੱਤਵਪੂਰਨ ਹੈ ਅਤੇ ਉਹ ਰੈਲੀਆਂ ’ਚ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਦੀ ਸਮਰੱਥਾ ਰੱਖਦੇ ਹਨ।


ਸੁਖਜਿੰਦਰ ਸਿੰਘ ਰੰਧਾਵਾ ਨੂੰ ਕੋਰ ਕਮੇਟੀ ਦਾ ਚੇਅਰਮੈਨ ਬਣਾਉਣਾ ਵੀ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਉਹ ਸੰਗਠਨ ਅਤੇ ਚੋਣਾਵੀ ਸਿਆਸਤ ਦੋਵਾਂ ’ਚ ਤਜ਼ਰਬੇਕਾਰ ਆਗੂ ਹਨ। ਕੋਰ ਕਮੇਟੀ ਚੋਣ ਰਣਨੀਤੀ, ਟਿਕਟਾਂ, ਸਿਆਸੀ ਮੁੱਦਿਆਂ ਅਤੇ ਵੱਡੇ ਫ਼ੈਸਲਿਆਂ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਨਿਯੁਕਤੀ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਹਾਈਕਮਾਂਡ ਪੰਜਾਬ ਦੀ ਚੋਣ ਰਣਨੀਤੀ ’ਚ ਰੰਧਾਵਾ ਦੇ ਤਜ਼ਰਬੇ ਦਾ ਪੂਰਾ ਇਸਤੇਮਾਲ ਕਰਨਾ ਚਾਹੁੰਦੀ ਹੈ।


ਪ੍ਰਚਾਰ ਕਮੇਟੀ ਦੇ ਕੋ-ਚੇਅਰਮੈਨ ਵਜੋਂ ਸੁਖਪਾਲ ਸਿੰਘ ਖਹਿਰਾ, ਰਾਣਾ ਗੁਰਜੀਤ ਸਿੰਘ, ਡਾ. ਧਰਮਵੀਰ ਗਾਂਧੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਚੋਣ ਪ੍ਰਬੰਧਨ ਤੇ ਤਾਲਮੇਲ ਕਮੇਟੀ ’ਚ ਓ.ਪੀ. ਸੋਨੀ, ਰਜ਼ੀਆ ਸੁਲਤਾਨਾ, ਕੁਲਜੀਤ ਸਿੰਘ ਨਾਗਰਾ, ਅੰਗਦ ਸਿੰਘ ਸੈਣੀ, ਭਾਰਤ ਭੂਸ਼ਣ ਆਸ਼ੂ ਨੂੰ ਕੋ-ਚੇਅਰਮੈਨ ਬਣਾਇਆ ਗਿਆ ਹੈ। ਮੈਨੀਫੈਸਟੋ ਕਮੇਟੀ ’ਚ ਗੁਰਜੀਤ ਸਿੰਘ ਔਜਲਾ, ਪਰਗਟ ਸਿੰਘ, ਹਰਦਿਆਲ ਸਿੰਘ ਕੰਬੋਜ ਤੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਕੋ-ਚੇਅਰਮੈਨ ਲਾਇਆ ਗਿਆ ਹੈ।


ਕਾਂਗਰਸ ਹਾਈਕਮਾਂਡ ਦੇ ਇਸ ਫ਼ੈਸਲੇ ਨੂੰ ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਨੂੰ ਤੇਜ਼ ਕਰਨ ਵਜੋਂ ਦੇਖਿਆ ਜਾ ਰਿਹਾ ਹੈ। ਵੱਖ-ਵੱਖ ਸੀਨੀਅਰ ਆਗੂਆਂ ਨੂੰ ਚੋਣ ਜ਼ਿੰਮੇਵਾਰੀਆਂ ਸੌਂਪ ਕੇ ਪਾਰਟੀ ਨੇ ਸੰਗਠਨ ਤੇ ਚੋਣ ਪ੍ਰਬੰਧਨ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਹੈ। ਨਾਲ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਉਨ੍ਹਾਂ ਦੇ ਮੌਜੂਦਾ ਅਹੁਦਿਆਂ ’ਤੇ ਬਰਕਰਾਰ ਰੱਖ ਕੇ ਹਾਈਕਮਾਂਡ ਨੇ ਸੂਬਾਈ ਲੀਡਰਸ਼ਿਪ ’ਚ ਨਿਰੰਤਰਤਾ ਬਣਾਈ ਰੱਖਣ ਦਾ ਵੀ ਸੰਕੇਤ ਦਿੱਤਾ ਹੈ।

 

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ 'ਚ ਮੌਨਸੂਨ ਨੇ ਫੜੀ ਰਫ਼ਤਾਰ, ਅਗਲੇ 4 ਦਿਨ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ

ਪੰਜਾਬ 'ਚ ਮੌਨਸੂਨ ਨੇ ਫੜੀ ਰਫ਼ਤਾਰ, ਅਗਲੇ 4 ਦਿਨ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ

ਪੰਜਾਬ ਆਉਣਗੇ PM ਮੋਦੀ, ਇਸੇ ਮਹੀਨੇ ਦੇਣਗੇ ਵੱਡੀ ਸੌਗਾਤ

ਪੰਜਾਬ ਆਉਣਗੇ PM ਮੋਦੀ, ਇਸੇ ਮਹੀਨੇ ਦੇਣਗੇ ਵੱਡੀ ਸੌਗਾਤ

10ਵੀਂ-12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, PSEB ਨੇ ਜਾਰੀ ਕੀਤਾ ਦਾਖ਼ਲਿਆਂ ਦਾ ਸ਼ਡਿਊਲ

10ਵੀਂ-12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, PSEB ਨੇ ਜਾਰੀ ਕੀਤਾ ਦਾਖ਼ਲਿਆਂ ਦਾ ਸ਼ਡਿਊਲ

ਪੰਜਾਬ ਕਾਂਗਰਸ 'ਚ ਮਚੀ ਸਿਆਸੀ ਤੜਥੱਲੀ! ਹੁਣ ਮਨੀਸ਼ ਤਿਵਾੜੀ ਦੀ ਨਾਰਾਜ਼ਗੀ ਨੇ ਪਾਈ ਚਿੰਤਾ

ਪੰਜਾਬ ਕਾਂਗਰਸ 'ਚ ਮਚੀ ਸਿਆਸੀ ਤੜਥੱਲੀ! ਹੁਣ ਮਨੀਸ਼ ਤਿਵਾੜੀ ਦੀ ਨਾਰਾਜ਼ਗੀ ਨੇ ਪਾਈ ਚਿੰਤਾ

ਅੰਮ੍ਰਿਤਸਰ ਏਅਰਪੋਰਟ 'ਤੇ ਇਕ ਹੋਰ ਯਾਤਰੀ ਕੋਲੋਂ 70,66,400 ਰੁਪਏ ਦਾ ਸੋਨਾ ਜ਼ਬਤ

ਅੰਮ੍ਰਿਤਸਰ ਏਅਰਪੋਰਟ 'ਤੇ ਇਕ ਹੋਰ ਯਾਤਰੀ ਕੋਲੋਂ 70,66,400 ਰੁਪਏ ਦਾ ਸੋਨਾ ਜ਼ਬਤ

SMO ਦੇ ਤਬਾਦਲੇ ਦੇ ਵਿਰੋਧ ’ਖਰੜ ਸਿਵਲ ਹਸਪਤਾਲ ’ਚ ਧਰਨਾ, ਚੱਕਾ ਜਾਮ ਦੀ ਦਿੱਤੀ ਚਿਤਾਵਨੀ

SMO ਦੇ ਤਬਾਦਲੇ ਦੇ ਵਿਰੋਧ ’ਖਰੜ ਸਿਵਲ ਹਸਪਤਾਲ ’ਚ ਧਰਨਾ, ਚੱਕਾ ਜਾਮ ਦੀ ਦਿੱਤੀ ਚਿਤਾਵਨੀ

ਬਹਿਬਲ ਕਲਾਂ ਤੇ ਬਰਗਾੜੀ ਮਾਮਲੇ 'ਚ ਸਿੱਟ ਨੇ ਤੇਜ਼ ਕੀਤੀ ਜਾਂਚ

ਬਹਿਬਲ ਕਲਾਂ ਤੇ ਬਰਗਾੜੀ ਮਾਮਲੇ 'ਚ ਸਿੱਟ ਨੇ ਤੇਜ਼ ਕੀਤੀ ਜਾਂਚ

ਮੋਹਾਲੀ 'ਚ ਬੱਚਿਆਂ ਦੀ ਅੰਤਿਮ ਵਿਦਾਈ 'ਚ ਪੁੱਜੀ ਕਾਤਲ ਮਾਂ, ਦਾਦਾ-ਦਾਦੀ ਨੇ ਲਾਏ ਗੰਭੀਰ ਦੋਸ਼

ਮੋਹਾਲੀ 'ਚ ਬੱਚਿਆਂ ਦੀ ਅੰਤਿਮ ਵਿਦਾਈ 'ਚ ਪੁੱਜੀ ਕਾਤਲ ਮਾਂ, ਦਾਦਾ-ਦਾਦੀ ਨੇ ਲਾਏ ਗੰਭੀਰ ਦੋਸ਼

ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ

ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ

ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਮੇਤ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਨਾਲ ਗ੍ਰਿਫਤਾਰ

ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਮੇਤ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਨਾਲ ਗ੍ਰਿਫਤਾਰ