Sunday, July 26, 2026
BREAKING
ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 331 ਅੰਕ ਟੁੱਟਿਆ ਤੇ ਨਿਫਟੀ 23,700 ਦੇ ਪਾਰ CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ ਪੰਜਾਬ ਕਾਂਗਰਸ ਦੀ ਨਵੀਂ ਟੀਮ 'ਚ ਥਾਂ ਨਾ ਮਿਲਣ 'ਤੇ ਮਨੀਸ਼ ਤਿਵਾੜੀ ਦਾ ਵੱਡਾ ਬਿਆਨ ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ, ਸਿੱਖਾਂ ਦੇ ਘਰ ਵੀ ਤੁਹਾਡੇ ਲਈ ਖੁੱਲ੍ਹ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੀ ਹੋਈ ਆਰੰਭਤਾ ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ, ਚੰਡੀਗੜ੍ਹ 'ਚ ਹਾਈ ਅਲਰਟ! ਪੜ੍ਹੋ ਕੀ ਹੈ ਕਾਰਨ ਵਿਦਿਆਰਥੀਆਂ ਨੂੰ ਵੱਡੀ ਰਾਹਤ, ਪੰਜਾਬ ਯੂਨੀਵਰਸਿਟੀ ਨੇ ਜਾਰੀ ਕੀਤਾ ਨਵਾਂ ਸਰਕੂਲਰ, ਫ਼ੀਸਾਂ ਨੂੰ ਲੈ ਕੇ...

ਰਾਸ਼ਟਰੀ

ਸ੍ਰੀ ਗੁਰੂ ਰਵਿਦਾਸ ਜੀ ਦੇ ਆਸ਼ੀਰਵਾਦ ਨਾਲ ਅਸੀਂ 'ਵਿਕਸਿਤ ਭਾਰਤ' ਦੇ ਮਿਸ਼ਨ ਨੂੰ ਪੂਰਾ ਕਰਾਂਗੇ : PM ਨਰਿੰਦਰ ਮੋਦੀ

02 ਫ਼ਰਵਰੀ, 2026 05:14 PM

ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਜਲੰਧਰ ਦੇ ਨੇੜੇ ਸਥਿਤ ਡੇਰਾ ਸੱਚਖੰਡ ਬੱਲਾਂ ਵਿਖੇ ਧਾਰਮਿਕ ਸਮਾਗਮ ਵਿਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੂਰਤੀ ਅੱਗੇ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ ਡੇਰੇ ਦੇ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਦੇ ਚਰਨ ਛੂਹ ਕੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਉਨ੍ਹਾਂ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਵਿਚ ਪੰਜਾਬੀ ਵਿਚ ਕਿਹਾ ਕਿ ‘ਮੈਂ ਪੰਜਾਬ ਦੀ ਇਸ ਪਵਿੱਤਰ ਧਰਤੀ ਨੂੰ ਨਮਨ ਕਰਦਾ ਹਾਂ’। ਉਨ੍ਹਾਂ ਨੇ ਹਾਜ਼ਰ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਅਤੇ ਮਾਘ ਦੀ ਪੂਰਨਮਾਸ਼ੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।


ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਜਨਮ ਭੂਮੀ ਕਾਸ਼ੀ ਨਾਲ ਮੇਰਾ ਡੂੰਘਾ ਰਿਸ਼ਤਾ ਹੈ। ਮੈਨੂੰ ਕਾਸ਼ੀ ਤੋਂ ਸੰਸਦ ਮੈਂਬਰ ਵਜੋਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਮੈਂ ਜਦੋਂ ਵੀ ਉੱਥੇ ਜਾਂਦਾ ਹਾਂ ਤਾਂ ਮੈਨੂੰ ਵੱਡੀ ਗਿਣਤੀ ਵਿਚ ਪੰਜਾਬੀ ਭੈਣ-ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਮੇਰੀ ਖ਼ੁਸ਼ਕਿਸਮਤੀ ਹੈ ਕਿ ਅੱਜ ਮੈਨੂੰ ਇਸ ਪਵਿੱਤਰ ਧਰਤੀ ’ਤੇ ਸੱਦਿਆ ਗਿਆ। ਸੰਤ ਪਿੱਪਲ ਦਾਸ ਜੀ, ਸੰਤ ਸਰਵਣ ਦਾਸ ਜੀ ਅਤੇ ਸਾਰੇ ਸੰਤਾਂ ਦੇ ਯਤਨਾਂ ਸਦਕਾ ਸ੍ਰੀ ਗੁਰੂ ਰਵਿਦਾਸ ਜੀ ਦੇ ਵਿਚਾਰ ਘਰ-ਘਰ ਪਹੁੰਚੇ ਹਨ। ਹੁਣ ਸੰਤ ਨਿਰੰਜਨ ਦਾਸ ਜੀ ਇਸ ਲੜੀ ਨੂੰ ਅੱਗੇ ਵਧਾ ਰਹੇ ਹਨ। ਸਿੱਖਿਆ, ਸਿਹਤ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਡੇਰੇ ਵੱਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ।


ਉਨ੍ਹਾਂ ਕਿਹਾ ਕਿ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਹੇਠ ਦੁਨੀਆ ਦੇ ਕਈ ਦੇਸ਼ਾਂ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ-ਪ੍ਰਸਾਰ ਹੋ ਰਿਹਾ ਹੈ। ਭਾਜਪਾ ਦੀ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ। ਇਸ ਲਈ ਮੈਂ ਸਤਿਕਾਰ ਸਹਿਤ ਉਨ੍ਹਾਂ ਨੂੰ ਨਮਨ ਕਰਦਾ ਹਾਂ ਅਤੇ ਸਮੂਹ ਸੰਗਤ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਇੰਨੇ ਦਹਾਕਿਆਂ ਬਾਅਦ ਅੱਜ ਦੇਸ਼ ਮਿਸ਼ਨ ਮੋਡ ’ਤੇ ਕੰਮ ਕਰ ਰਿਹਾ ਹੈ। ਇਸੇ ਮਿਸ਼ਨ ਦਾ ਨਾਂ ‘ਵਿਕਸਿਤ ਭਾਰਤ’ ਹੈ। ਮੈਨੂੰ ਯਕੀਨ ਹੈ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਆਸ਼ੀਰਵਾਦ ਨਾਲ ਅਸੀਂ ਵਿਕਸਿਤ ਭਾਰਤ ਦੇ ਮਿਸ਼ਨ ਨੂੰ ਪੂਰਾ ਕਰਾਂਗੇ।
ਪ੍ਰਧਾਨ ਮੰਤਰੀ ਨੇ ਬਜਟ ਨੂੰ ਗ਼ਰੀਬਾਂ, ਅੰਨਦਾਤਾ, ਯੁਵਾ ਸ਼ਕਤੀ ਅਤੇ ਨਾਰੀ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਵਾਲਾ ਦੱਸਿਆ। ਇਹ ਕਿਸਾਨਾਂ ਦੀ ਆਮਦਨ ਵਧਾਉਣ ਵਾਲਾ ਬਜਟ ਹੈ। ਇਹ ਆਤਮ-ਨਿਰਭਰ ਭਾਰਤ ਅਤੇ 'ਮੇਕ ਇਨ ਇੰਡੀਆ' ਨੂੰ ਹੁਲਾਰਾ ਦੇਣ ਵਾਲਾ ਬਜਟ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਭਾਰਤ ਅਤੇ ਯੂਰਪੀ ਸੰਘ ਵਿਚਕਾਰ ਹੋਈ ਟ੍ਰੇਡ ਡੀਲ ਦੀ ਹਰ ਪਾਸੇ ਚਰਚਾ ਹੈ। ਇਸ ਨਾਲ ਯੂਰਪ ਦੇ 27 ਦੇਸ਼ਾਂ ਨਾਲ ਵਪਾਰ ਵਧੇਗਾ। ਪੰਜਾਬ ਦੇ ਟੈਕਸਟਾਈਲ ਸੈਕਟਰ ਨੂੰ ਵੀ ਹੁਲਾਰਾ ਮਿਲੇਗਾ। ਇਥੋਂ ਦੇ ਬਣੇ ਕੱਪੜੇ ਯੂਰਪ ਵਿਚ ਜਾ ਕੇ ਵਿਕਣਗੇ। ਫੈਕਟਰੀਆਂ ਵਿਚ ਆਰਡਰ ਵਧਣਗੇ ਅਤੇ ਰੋਜ਼ਗਾਰ ਦੇ ਸਾਧਨ ਵਧਣਗੇ। ਜਲੰਧਰ ਦੀ ਸਪੋਰਟਸ ਇੰਡਸਟਰੀ ਨੂੰ ਵੀ ਕਾਫ਼ੀ ਲਾਭ ਮਿਲੇਗਾ।


ਪ੍ਰਧਾਨ ਮੰਤਰੀ ਨੇ ਡੇਰੇ ਦੇ ਟਰੱਸਟੀ ਵਰਿੰਦਰ ਦਾਸ, ਹਰਦੇਵ ਰਾਮ ਅਤੇ ਕੋਆਰਡੀਨੇਟਰ ਅਵਿਨਾਸ਼ ਚੰਦਰ ਦਾ ਵੀ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਡੇਰੇ ਦੇ ਕੋਆਰਡੀਨੇਟਰ ਅਵਿਨਾਸ਼ ਚੰਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡੇਰੇ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਹੇਠ ਕਰੀਬ 40 ਦੇਸ਼ਾਂ ਵਿਚ ਡੇਰੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਅੱਜ ਤੱਕ ਕਿਸੇ ਵੀ ਸਰਕਾਰ ਨੇ ਸੰਤਾਂ ਦਾ ਇੰਨਾ ਮਾਣ-ਸਤਿਕਾਰ ਨਹੀਂ ਕੀਤਾ, ਜਿੰਨਾ ਅੱਜ ਮੋਦੀ ਸਰਕਾਰ ਨੇ ਕੀਤਾ ਹੈ। ਉਨ੍ਹਾਂ ਨੇ ਸੰਤ ਨਿਰੰਜਨ ਦਾਸ ਜੀ ਨੂੰ ਪਦਮਸ਼੍ਰੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।


ਆਦਮਪੁਰ ਏਅਰਪੋਰਟ ਨੂੰ ਹੁਣ ਸ੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਦੇ ਨਾਂ ਨਾਲ ਜਾਣਿਆ ਜਾਵੇਗਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇਕ ਹੋਰ ਖ਼ੁਸ਼ੀ ਦੀ ਗੱਲ ਹੈ ਕਿ ਆਦਮਪੁਰ ਏਅਰਪੋਰਟ ਦਾ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਨਾਮਕਰਨ ਹੋਇਆ ਹੈ। ਆਦਮਪੁਰ ਏਅਰਪੋਰਟ ਨੂੰ ਹੁਣ ਸ੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਤੋਂ ਇਲਾਵਾ ਅੱਜ ਹਲਵਾਰਾ ਏਅਰਪੋਰਟ ਟਰਮੀਨਲ ਦੀ ਨਵੀਂ ਬਿਲਡਿੰਗ ਦਾ ਵੀ ਉਦਘਾਟਨ ਕੀਤਾ ਗਿਆ ਹੈ, ਜਿਸ ਦੇ ਲਈ ਮੈਂ ਸਭ ਨੂੰ ਵਧਾਈ ਦਿੰਦਾ ਹਾਂ। ਸ੍ਰੀ ਗੁਰੂ ਰਵਿਦਾਸ ਜੀ ਨੇ ਬਰਾਬਰੀ ਅਤੇ ਸਮਾਨ ਮੌਕਿਆਂ ਦੀ ਗੱਲ ਕੀਤੀ ਹੈ। ਇਸੇ ਭਾਵਨਾ ਨਾਲ ਅਯੁੱਧਿਆ ਦੇ ਏਅਰਪੋਰਟ ਦਾ ਨਾਂ ਵੀ ਮਹਾਰਿਸ਼ੀ ਵਾਲਮੀਕਿ ਜੀ ਦੇ ਨਾਂ ’ਤੇ ਰੱਖਿਆ ਗਿਆ ਹੈ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ

CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ

ਭਾਰਤ-ਜਾਪਾਨ ਵਿਚਾਲੇ ਰੱਖਿਆ ਸਹਿਯੋਗ ਦੇ ਨਵੇਂ ਯੁੱਗ ਦੀ ਸ਼ੁਰੂਆਤ; ਨਵੀਂ ਤਕਨਾਲੋਜੀ ਦਾ ਹੋਵੇਗਾ ਅਦਾਨ-ਪ੍ਰਦਾਨ

ਭਾਰਤ-ਜਾਪਾਨ ਵਿਚਾਲੇ ਰੱਖਿਆ ਸਹਿਯੋਗ ਦੇ ਨਵੇਂ ਯੁੱਗ ਦੀ ਸ਼ੁਰੂਆਤ; ਨਵੀਂ ਤਕਨਾਲੋਜੀ ਦਾ ਹੋਵੇਗਾ ਅਦਾਨ-ਪ੍ਰਦਾਨ

ਪੇਪਰ ਲੀਕ 'ਤੇ ਸੋਧ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਸੋਮਵਾਰ ਨੂੰ ਸੰਸਦ 'ਚ ਹੋਵੇਗਾ ਪੇਸ਼

ਪੇਪਰ ਲੀਕ 'ਤੇ ਸੋਧ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਸੋਮਵਾਰ ਨੂੰ ਸੰਸਦ 'ਚ ਹੋਵੇਗਾ ਪੇਸ਼

NEET ਪੇਪਰ ਲੀਕ ਨੂੰ ਰੋਕਣ ਲਈ ਚੁੱਕੇ ਕਦਮਾਂ ਦੀ ਕਰਾਂਗੇ ਸਖ਼ਤ ਨਿਗਰਾਨੀ: ਸੁਪਰੀਮ ਕੋਰਟ

NEET ਪੇਪਰ ਲੀਕ ਨੂੰ ਰੋਕਣ ਲਈ ਚੁੱਕੇ ਕਦਮਾਂ ਦੀ ਕਰਾਂਗੇ ਸਖ਼ਤ ਨਿਗਰਾਨੀ: ਸੁਪਰੀਮ ਕੋਰਟ

ਗੰਗਾ ਨੇੜੇ ਅਣ-ਅਧਿਕਾਰਤ ਉਸਾਰੀ ’ਤੇ ਸੁਪਰੀਮ ਕੋਰਟ ਸਖ਼ਤ, 6 ਹਫ਼ਤਿਆਂ ’ਚ ਸਾਰੇ ਢਾਂਚੇ ਹਟਾਉਣ ਦੇ ਹੁਕਮ

ਗੰਗਾ ਨੇੜੇ ਅਣ-ਅਧਿਕਾਰਤ ਉਸਾਰੀ ’ਤੇ ਸੁਪਰੀਮ ਕੋਰਟ ਸਖ਼ਤ, 6 ਹਫ਼ਤਿਆਂ ’ਚ ਸਾਰੇ ਢਾਂਚੇ ਹਟਾਉਣ ਦੇ ਹੁਕਮ

ਦਿੱਲੀ 'ਚ ਮੁੜ ਲਾਗੂ ਹੋਇਆ NSA, ਪੁਲਸ ਨੂੰ ਮਿਲਿਆ ਹਿਰਾਸਤ ਦਾ ਅਧਿਕਾਰ

ਦਿੱਲੀ 'ਚ ਮੁੜ ਲਾਗੂ ਹੋਇਆ NSA, ਪੁਲਸ ਨੂੰ ਮਿਲਿਆ ਹਿਰਾਸਤ ਦਾ ਅਧਿਕਾਰ

ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ

ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ

ਅੱਜ ਸ਼ਾਮ 6:30 ਵਜੇ ਤੱਕ ਸਾਰੀਆਂ ਦੁਕਾਨਾਂ-ਰੈਸਟੋਰੈਂਟ ਹੋ ਜਾਣ ਗਈਆਂ ਬੰਦ ! NDTA ਨੇ ਲਿਆ ਵੱਡਾ ਫੈਸਲਾ

ਅੱਜ ਸ਼ਾਮ 6:30 ਵਜੇ ਤੱਕ ਸਾਰੀਆਂ ਦੁਕਾਨਾਂ-ਰੈਸਟੋਰੈਂਟ ਹੋ ਜਾਣ ਗਈਆਂ ਬੰਦ ! NDTA ਨੇ ਲਿਆ ਵੱਡਾ ਫੈਸਲਾ

ਵਿਦਿਆਰਥੀਆਂ ਦੇ ਹੱਕ 'ਚ ਨਿਤਰੇ ਅੰਨਾ ਹਜ਼ਾਰੇ ! ਕੀਤਾ 'ਮੌਨ ਵਿਰੋਧ ਪ੍ਰਦਰਸ਼ਨ'

ਵਿਦਿਆਰਥੀਆਂ ਦੇ ਹੱਕ 'ਚ ਨਿਤਰੇ ਅੰਨਾ ਹਜ਼ਾਰੇ ! ਕੀਤਾ 'ਮੌਨ ਵਿਰੋਧ ਪ੍ਰਦਰਸ਼ਨ'

ਭਾਰਤ 'ਚ ਇਲੈਕਟ੍ਰੋਨਿਕਸ ਨਿਰਮਾਣ 'ਚ 7 ਗੁਣਾ ਵਾਧਾ: 25 ਲੱਖ ਨੌਕਰੀਆਂ ਦੇ ਮੌਕੇ ਹੋਏ ਪੈਦਾ

ਭਾਰਤ 'ਚ ਇਲੈਕਟ੍ਰੋਨਿਕਸ ਨਿਰਮਾਣ 'ਚ 7 ਗੁਣਾ ਵਾਧਾ: 25 ਲੱਖ ਨੌਕਰੀਆਂ ਦੇ ਮੌਕੇ ਹੋਏ ਪੈਦਾ