Saturday, July 25, 2026
BREAKING
ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 331 ਅੰਕ ਟੁੱਟਿਆ ਤੇ ਨਿਫਟੀ 23,700 ਦੇ ਪਾਰ CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ ਪੰਜਾਬ ਕਾਂਗਰਸ ਦੀ ਨਵੀਂ ਟੀਮ 'ਚ ਥਾਂ ਨਾ ਮਿਲਣ 'ਤੇ ਮਨੀਸ਼ ਤਿਵਾੜੀ ਦਾ ਵੱਡਾ ਬਿਆਨ ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ, ਸਿੱਖਾਂ ਦੇ ਘਰ ਵੀ ਤੁਹਾਡੇ ਲਈ ਖੁੱਲ੍ਹ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੀ ਹੋਈ ਆਰੰਭਤਾ ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ, ਚੰਡੀਗੜ੍ਹ 'ਚ ਹਾਈ ਅਲਰਟ! ਪੜ੍ਹੋ ਕੀ ਹੈ ਕਾਰਨ ਵਿਦਿਆਰਥੀਆਂ ਨੂੰ ਵੱਡੀ ਰਾਹਤ, ਪੰਜਾਬ ਯੂਨੀਵਰਸਿਟੀ ਨੇ ਜਾਰੀ ਕੀਤਾ ਨਵਾਂ ਸਰਕੂਲਰ, ਫ਼ੀਸਾਂ ਨੂੰ ਲੈ ਕੇ...

ਰਾਸ਼ਟਰੀ

ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਪੁੱਛਿਆ- 'ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਪੂਰਾ ਦੇਸ਼ ਚਲਾਈਏ'

14 ਮਾਰਚ, 2026 07:37 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ, ਜਿਸ ’ਚ ਸੜਕਾਂ, ਪੁਲਾਂ ਅਤੇ ਬਿਜਲੀ ਦੀਆਂ ਤਾਰਾਂ ਸਮੇਤ ਹੋਰ ਬੁਨਿਆਦੀ ਢਾਂਚੇ ਨੂੰ ਦਰੁਸਤ ਰੱਖ ਕੇ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣ ਲਈ ‘ਵਿਆਪਕ’ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਇਹ ਵੀ ਕਿਹਾ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਪੂਰੇ ਦੇਸ਼ ਨੂੰ ਚਲਾਈਏ? ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਾਲਿਆ ਬਾਗਚੀ ਦੀ ਬੈਂਚ ਨੇ ਕਿਹਾ ਕਿ ਜਿਸ ਤਰ੍ਹਾਂ ‘ਸ਼ਾਪਿੰਗ ਮਾਲ’ ’ਚ ਲਗਭਗ ਹਰ ਤਰ੍ਹਾਂ ਦੀ ਚੀਜ਼ ਮਿਲਦੀ ਹੈ, ਉਸੇ ਤਰ੍ਹਾਂ ਇਸ ਪਟੀਸ਼ਨ ਰਾਹੀਂ ਵੀ ਹਰ ਤਰ੍ਹਾਂ ਦੀ ਰਾਹਤ ਮੰਗੀ ਗਈ ਹੈ। ਬੈਂਚ ਨੇ ਕਿਹਾ ਕਿ ਜਦੋਂ ਤੱਕ ਉਠਾਏ ਗਏ ਮੁੱਦੇ ਸਪਸ਼ਟ ਨਹੀਂ ਹੁੰਦੇ, ਅਜਿਹੇ ਨਿਰਦੇਸ਼ ਜਾਰੀ ਕਰਨਾ ਲਗਭਗ ਅਸੰਭਵ ਹੈ, ਜਿਨ੍ਹਾਂ ਨੂੰ ਲਾਗੂ ਕਰਨਾ ਅਸੰਭਵ ਹੋਵੇਗਾ। ਅਸੀਂ ਇਸ ਰਿੱਟ ਪਟੀਸ਼ਨ ਨੂੰ ਖਾਰਿਜ ਕਰਦੇ ਹਾਂ ਅਤੇ ਪਟੀਸ਼ਨਰ ਨੂੰ ਉਚਿਤ ਤਰੀਕੇ ਨਾਲ ਤਿਆਰ ਪਟੀਸ਼ਨ ਦੇ ਨਾਲ ਸਬੰਧਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਖੁੱਲ੍ਹ ਦਿੰਦੇ ਹਾਂ।

ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਉਹ ਮਾਮਲੇ ਦੇ ਗੁਣ-ਦੋਸ਼ ’ਤੇ ਕੋਈ ਟਿੱਪਣੀ ਨਹੀਂ ਕਰ ਰਹੇ ਹਨ। ਚੀਫ਼ ਜਸਟਿਸ ਨੇ ਪਟੀਸ਼ਨਰ ਦੇ ਵਕੀਲ ਨੂੰ ਕਿਹਾ ਕਿ ਤੁਸੀਂ ਵਿਆਪਕ ਨਿਰਦੇਸ਼ ਮੰਗ ਰਹੇ ਹੋ। ਬੈਂਚ ਨੇ ਕਿਹਾ ਕਿ ਪਟੀਸ਼ਨ ਦੇ ਆਧਾਰ 'ਤੇ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਵਿੱਤੀ ਪ੍ਰਭਾਵ ਵੀ ਹੋਵੇਗਾ ਅਤੇ ਸੰਬੰਧਤ ਸੂਬਿਆਂ ਦੇ ਵਿੱਤ ਨੂੰ ਸਮਝਣ ਲਈ ਹਾਈ ਕੋਰਟ ਸਭ ਤੋਂ ਢੁਕਵਾਂ ਹੈ। ਵਕੀਲ ਨੇ ਕਿਹਾ ਕਿ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਪੂਰੇ ਦੇਸ਼ 'ਚ ਲੋਕ ਆਪਣੀ ਜਾਨ ਗੁਆ ਰਹੇ ਹਨ। ਬੈਂਚ ਨੇ ਪਟੀਸ਼ਨ 'ਚ ਕੀਤੀਆਂ ਗਈਆਂ ਬੇਨਤੀਆਂ ਦੇ ਸੰਦਰਭ ਦਿੰਦੇ ਹੋਏ ਪੁੱਛਿਆ,''ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਪੂਰੇ ਦੇਸ਼ ਨੂੰ ਚਲਾਈਏ?'' ਬੈਂਚ ਨੇ ਕਿਹਾ,''ਤੁਹਾਡੀ ਪਟੀਸ਼ਨ ਬਿਲਕੁੱਲ ਇਕ ਸ਼ੋਅਰੂਮ ਜਾਂ ਸ਼ਾਪਿੰਗ ਮਾਲ ਵਰਗੀ ਹੈ। ਟੋਏ ਭਰਨ ਤੋਂ ਲੈ ਕੇ ਸੜਕਾਂ ਬਣਾਉਣ, ਅਧੂਰੇ ਪੁਲਾਂ ਵਰਗੇ ਢਾਂਚਿਆਂ ਨੂੰ ਪੂਰਾ ਕਰਨ ਤੱਕ, ਸਭ ਕੁਝ ਇਸ 'ਚ ਸ਼ਾਮਲ ਹੈ। ਤੁਸੀਂ ਧਰਤੀ 'ਤੇ ਕਿਸੇ ਵੀ ਤਰ੍ਹਾਂ ਦੀ ਰਾਹਤ ਦਾ ਨਾਂ ਲਵੋ, ਸਭ ਕੁਝ ਇਸ 'ਚ ਮੌਜੂਦ ਹੈ।''

Have something to say? Post your comment

ਅਤੇ ਰਾਸ਼ਟਰੀ ਖਬਰਾਂ

CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ

CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ

ਭਾਰਤ-ਜਾਪਾਨ ਵਿਚਾਲੇ ਰੱਖਿਆ ਸਹਿਯੋਗ ਦੇ ਨਵੇਂ ਯੁੱਗ ਦੀ ਸ਼ੁਰੂਆਤ; ਨਵੀਂ ਤਕਨਾਲੋਜੀ ਦਾ ਹੋਵੇਗਾ ਅਦਾਨ-ਪ੍ਰਦਾਨ

ਭਾਰਤ-ਜਾਪਾਨ ਵਿਚਾਲੇ ਰੱਖਿਆ ਸਹਿਯੋਗ ਦੇ ਨਵੇਂ ਯੁੱਗ ਦੀ ਸ਼ੁਰੂਆਤ; ਨਵੀਂ ਤਕਨਾਲੋਜੀ ਦਾ ਹੋਵੇਗਾ ਅਦਾਨ-ਪ੍ਰਦਾਨ

ਪੇਪਰ ਲੀਕ 'ਤੇ ਸੋਧ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਸੋਮਵਾਰ ਨੂੰ ਸੰਸਦ 'ਚ ਹੋਵੇਗਾ ਪੇਸ਼

ਪੇਪਰ ਲੀਕ 'ਤੇ ਸੋਧ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਸੋਮਵਾਰ ਨੂੰ ਸੰਸਦ 'ਚ ਹੋਵੇਗਾ ਪੇਸ਼

NEET ਪੇਪਰ ਲੀਕ ਨੂੰ ਰੋਕਣ ਲਈ ਚੁੱਕੇ ਕਦਮਾਂ ਦੀ ਕਰਾਂਗੇ ਸਖ਼ਤ ਨਿਗਰਾਨੀ: ਸੁਪਰੀਮ ਕੋਰਟ

NEET ਪੇਪਰ ਲੀਕ ਨੂੰ ਰੋਕਣ ਲਈ ਚੁੱਕੇ ਕਦਮਾਂ ਦੀ ਕਰਾਂਗੇ ਸਖ਼ਤ ਨਿਗਰਾਨੀ: ਸੁਪਰੀਮ ਕੋਰਟ

ਗੰਗਾ ਨੇੜੇ ਅਣ-ਅਧਿਕਾਰਤ ਉਸਾਰੀ ’ਤੇ ਸੁਪਰੀਮ ਕੋਰਟ ਸਖ਼ਤ, 6 ਹਫ਼ਤਿਆਂ ’ਚ ਸਾਰੇ ਢਾਂਚੇ ਹਟਾਉਣ ਦੇ ਹੁਕਮ

ਗੰਗਾ ਨੇੜੇ ਅਣ-ਅਧਿਕਾਰਤ ਉਸਾਰੀ ’ਤੇ ਸੁਪਰੀਮ ਕੋਰਟ ਸਖ਼ਤ, 6 ਹਫ਼ਤਿਆਂ ’ਚ ਸਾਰੇ ਢਾਂਚੇ ਹਟਾਉਣ ਦੇ ਹੁਕਮ

ਦਿੱਲੀ 'ਚ ਮੁੜ ਲਾਗੂ ਹੋਇਆ NSA, ਪੁਲਸ ਨੂੰ ਮਿਲਿਆ ਹਿਰਾਸਤ ਦਾ ਅਧਿਕਾਰ

ਦਿੱਲੀ 'ਚ ਮੁੜ ਲਾਗੂ ਹੋਇਆ NSA, ਪੁਲਸ ਨੂੰ ਮਿਲਿਆ ਹਿਰਾਸਤ ਦਾ ਅਧਿਕਾਰ

ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ

ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ

ਅੱਜ ਸ਼ਾਮ 6:30 ਵਜੇ ਤੱਕ ਸਾਰੀਆਂ ਦੁਕਾਨਾਂ-ਰੈਸਟੋਰੈਂਟ ਹੋ ਜਾਣ ਗਈਆਂ ਬੰਦ ! NDTA ਨੇ ਲਿਆ ਵੱਡਾ ਫੈਸਲਾ

ਅੱਜ ਸ਼ਾਮ 6:30 ਵਜੇ ਤੱਕ ਸਾਰੀਆਂ ਦੁਕਾਨਾਂ-ਰੈਸਟੋਰੈਂਟ ਹੋ ਜਾਣ ਗਈਆਂ ਬੰਦ ! NDTA ਨੇ ਲਿਆ ਵੱਡਾ ਫੈਸਲਾ

ਵਿਦਿਆਰਥੀਆਂ ਦੇ ਹੱਕ 'ਚ ਨਿਤਰੇ ਅੰਨਾ ਹਜ਼ਾਰੇ ! ਕੀਤਾ 'ਮੌਨ ਵਿਰੋਧ ਪ੍ਰਦਰਸ਼ਨ'

ਵਿਦਿਆਰਥੀਆਂ ਦੇ ਹੱਕ 'ਚ ਨਿਤਰੇ ਅੰਨਾ ਹਜ਼ਾਰੇ ! ਕੀਤਾ 'ਮੌਨ ਵਿਰੋਧ ਪ੍ਰਦਰਸ਼ਨ'

ਭਾਰਤ 'ਚ ਇਲੈਕਟ੍ਰੋਨਿਕਸ ਨਿਰਮਾਣ 'ਚ 7 ਗੁਣਾ ਵਾਧਾ: 25 ਲੱਖ ਨੌਕਰੀਆਂ ਦੇ ਮੌਕੇ ਹੋਏ ਪੈਦਾ

ਭਾਰਤ 'ਚ ਇਲੈਕਟ੍ਰੋਨਿਕਸ ਨਿਰਮਾਣ 'ਚ 7 ਗੁਣਾ ਵਾਧਾ: 25 ਲੱਖ ਨੌਕਰੀਆਂ ਦੇ ਮੌਕੇ ਹੋਏ ਪੈਦਾ