ਸੁਨਾਮ (ਰਮੇਸ਼ ਗਰਗ) : ਪਤੰਜਲੀ ਯੋਗਪੀਠ ਜ਼ਿਲ੍ਹਾ ਸੰਗਰੂਰ ਦੀ ਰਹਿਨੁਮਾਈ ਅਤੇ ਸਥਾਨਕ ਇਕਾਈ ਦੇ ਸਹਿਯੋਗ ਨਾਲ ਸੁਨਾਮ ਵਿੱਚ ਸੱਤ ਰੋਜ਼ਾ ਯੋਗ ਕੈਂਪ ਦੀ ਸ਼ੁਰੂਆਤ ਕੀਤੀ ਗਈ। ਕੈਂਪ ਦੇ ਪਹਿਲੇ ਦਿਨ ਸਵੇਰੇ 5 ਵਜੇ ਵੱਡੀ ਗਿਣਤੀ ਵਿੱਚ ਯੋਗ ਸਾਧਕਾਂ ਨੇ ਭਾਗ ਲਿਆ।
ਯੋਗਾਚਾਰਿਆ ਸਤਗੁਰੂ ਸਿੰਘ, ਯੋਗਾਚਾਰਿਆ ਡਾ. ਓਮਪ੍ਰਕਾਸ਼ ਸੇਤੀਆ, ਜ਼ਿਲ੍ਹਾ ਸੰਗਰੂਰ ਪ੍ਰਭਾਰੀ ਪ੍ਰਭਾਤ ਜਿੰਦਲ, ਯੋਗਾਚਾਰਿਆ ਮੱਖਣ ਜੈਨ ਅਤੇ ਯੋਗਾਚਾਰਿਆ ਬਲਬਿੰਦਰ ਕੁਮਾਰ ਭਾਰਦਵਾਜ ਨੇ ਯੋਗ, ਪ੍ਰਾਣਾਯਾਮ ਅਤੇ ਸਿਹਤਮੰਦ ਜੀਵਨ ਸ਼ੈਲੀ ਸਬੰਧੀ ਵੱਖ-ਵੱਖ ਵਿਸ਼ਿਆਂ 'ਤੇ ਪ੍ਰਯੋਗਿਕ ਮਾਰਗਦਰਸ਼ਨ ਦਿੱਤਾ।
ਵਕਤਾਵਾਂ ਨੇ ਯੋਗ ਆਸਨ, ਪ੍ਰਾਣਾਯਾਮ, ਸੂਖਮ ਵਿਆਯਾਮ ਅਤੇ ਸਿਹਤ ਸੁਰੱਖਿਆ ਨਾਲ ਜੁੜੀਆਂ ਅਹਿਮ ਵਿਧੀਆਂ ਦਾ ਅਭਿਆਸ ਕਰਵਾਇਆ। ਇਸ ਦੇ ਨਾਲ ਹੀ ਸਕਾਰਾਤਮਕ ਸੋਚ ਅਤੇ ਕੁਦਰਤੀ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਮਹਿਲਾ ਸਮਿਤੀ ਸੁਨਾਮ ਦੀ ਪ੍ਰਭਾਰੀ ਸ਼੍ਰੀਮਤੀ ਸ਼ਸ਼ੀ ਗੁਪਤਾ, ਭਾਰਤੀ ਜਨਤਾ ਪਾਰਟੀ ਸੁਨਾਮ ਦੇ ਮੰਡਲ ਪ੍ਰਭਾਰੀ ਰਾਜੀਵ ਬਾਂਸਲ(ਮੱਖਣ) ਔਰ ਅਸ਼ੋਕ ਕੁਮਾਰ ਗਾਂਧੀ, ਤਰੁਣ ਕੁਮਾਰ ਅਤੇ ਨਵੀਨ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਕੈਂਪ ਵਿੱਚ ਲਗਭਗ 80 ਯੋਗ ਸਾਧਕਾਂ ਨੇ ਸ਼ਮੂਲੀਅਤ ਕਰਕੇ ਯੋਗ ਅਤੇ ਸਿਹਤ ਪ੍ਰਤੀ ਆਪਣੀ ਜਾਗਰੂਕਤਾ ਦਾ ਪ੍ਰਗਟਾਵਾ ਕੀਤਾ। ਆਯੋਜਕਾਂ ਅਨੁਸਾਰ ਕੈਂਪ ਦੌਰਾਨ ਰਾਜ ਪੱਧਰ ਦੇ ਵੱਖ-ਵੱਖ ਅਹੁਦੇਦਾਰ ਸਮੇਂ-ਸਮੇਂ 'ਤੇ ਆ ਕੇ ਸਾਧਕਾਂ ਨੂੰ ਮਾਰਗਦਰਸ਼ਨ ਦਿੰਦੇ ਰਹਿਣਗੇ।
ਸਮਾਗਮ ਦਾ ਮਾਹੌਲ ਉਤਸ਼ਾਹਪੂਰਨ, ਅਨੁਸ਼ਾਸਿਤ ਅਤੇ ਪ੍ਰੇਰਣਾਦਾਇਕ ਰਿਹਾ।