Monday, July 06, 2026
BREAKING
ਦਿੜਬਾ ਵਿੱਚ ਮਜ਼ਦੂਰ-ਕਿਸਾਨਾਂ ਦੀ ਰੈਲੀ, ਮੁੱਖ ਮੰਤਰੀ ਦੇ ਨਾਂ ਐਸਡੀਐਮ ਰਾਹੀਂ ਮੰਗ ਪੱਤਰ ਸੌਂਪਿਆ ਸ਼੍ਰੋਮਣੀ ਅਕਾਲੀ ਦਲ ਖਰੜ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵੱਲੋਂ 12 ਜੁਲਾਈ ਤੋਂ 'ਬੋਲੇਗਾ ਖਰੜ, ਬਦਲੇਗਾ ਖਰੜ' ਪੈਦਲ ਮਾਰਚ ਦਾ ਐਲਾਨ, ਖਰੜ ਦੇ ਵਿਕਾਸ ਦੀ ਅਸਲੀਅਤ ਕਰਨਗੇ ਬੇਨਕਾਬ ਸੁਣਨ ਦੀ ਸਮਰੱਥਾ ਮੁੜ ਬਹਾਲ ਕਰਨ ਤੋਂ ਲੈ ਕੇ ਜ਼ਿੰਦਗੀਆਂ ਬਚਾਉਣ ਤੱਕ: ਸਮੇਂ ਸਿਰ ਈਐਨਟੀ ਇਲਾਜ ਹੁਣ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਤੇ ਕਾਰਗਰ ਦੋ ਨਸ਼ਾ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਤਿੰਨ ਵਿਅਕਤੀ 13 ਕਿੱਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ 8 ਜੁਲਾਈ ਨੂੰ ‘ਆਨਲਾਈਨ ਐਨ.ਆਰ.ਆਈ. ਮਿਲਣੀ’ ਕਰਵਾਏਗੀ ਪੰਜਾਬ ਸਰਕਾਰ ; ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣਨਗੇ ਹਰ ਬੱਚੇ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ 'ਸੇਫ ਸਕੂਲ ਵਾਹਨ' ਮੁਹਿੰਮ ਕੀਤੀ ਤੇਜ਼: ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਸੁਨਾਮ ਵਾਸਿਆਂ ਨੂੰ ਵੱਡੀ ਰਾਹਤ; ਪੁਰਾਣੀ ਮੰਡੀ ਦਾ 40 ਸਾਲ ਪੁਰਾਣਾ ਮਸਲਾ ਹੱਲ ਸ੍ਰੀ ਨੈਣਾ ਦੇਵੀ ਮੰਦਰ ਸੁਨਾਮ ਮੰਦਰ ਕਮੇਟੀ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਐੱਸ.ਸੀ. ਸਾਹਿਬਾਨ ਦਾ ਸਨਮਾਨ ਕੇਨ ਕਮਿਸ਼ਨਰ ਪੰਜਾਬ ਵੱਲੋ ਖ਼ਾਦ ਵਿਕਰੇਤਾਵਾਂ ਅਤੇ ਪਲਾਈਵੁੱਡ ਇੰਡਸਟਰੀ ਦੀ ਚੈਕਿੰਗ  ਬਘੇਲ ਦੀ ਮੀਟਿੰਗ ਲਈ ਚੰਨੀ ਧੜੇ ਨੂੰ ਨਹੀਂ ਮਿਲਿਆ ਸੱਦਾ! ਭਾਰਤ ਭੂਸ਼ਣ ਆਸ਼ੂ ਦਾ ਵੱਡਾ ਬਿਆਨ

ਪੰਜਾਬ

ਸੁਣਨ ਦੀ ਸਮਰੱਥਾ ਮੁੜ ਬਹਾਲ ਕਰਨ ਤੋਂ ਲੈ ਕੇ ਜ਼ਿੰਦਗੀਆਂ ਬਚਾਉਣ ਤੱਕ: ਸਮੇਂ ਸਿਰ ਈਐਨਟੀ ਇਲਾਜ ਹੁਣ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਤੇ ਕਾਰਗਰ

06 ਜੁਲਾਈ, 2026 06:45 PM

ਚੰਡੀਗੜ੍ਹ : ਈ.ਐਨ.ਟੀ. (ਕੰਨ, ਨੱਕ ਅਤੇ ਗਲੇ) ਦੇ ਮਾਹਿਰਾਂ ਦਾ ਕਹਿਣਾ ਹੈ ਕਿ ਵਾਰ-ਵਾਰ ਕੰਨ ਦੇ ਇਨਫੈਕਸ਼ਨ ਕਾਰਨ ਚੰਗੀ ਤਰ੍ਹਾਂ ਨਾ ਸੁਣ ਸਕਣ ਵਾਲਾ ਬੱਚਾ, ਸਾਲਾਂ ਤੋਂ ਨੱਕ ਰਾਹੀਂ ਸਾਹ ਲੈਣ ਵਿੱਚ ਅਸਮਰੱਥ ਵਿਅਕਤੀ ਜਾਂ ਤੰਬਾਕੂ ਦੀ ਵਰਤੋਂ ਕਾਰਨ ਲੰਬੇ ਸਮੇਂ ਤੱਕ ਮੂੰਹ ਦੇ ਅਲਸਰ ਨੂੰ ਨਜ਼ਰਅੰਦਾਜ਼ ਕਰਨ ਵਾਲਾ ਵਿਅਕਤੀ —ਇਹ ਅਜਿਹੀਆਂ ਆਮ ਸਮੱਸਿਆਵਾਂ ਹਨ ਜਿਨ੍ਹਾਂ ਵਿੱਚ ਮਰੀਜ਼ ਅਕਸਰ ਇਲਾਜ ਕਰਵਾਉਣ ਵਿੱਚ ਦੇਰੀ ਕਰ ਦਿੰਦੇ ਹਨ। ਇਸ ਕਾਰਨ ਆਮ ਜਿਹੀ ਬੀਮਾਰੀ ਵੀ ਗੰਭੀਰ ਰੂਪ ਧਾਰ ਲੈਂਦੀ ਹੈ ਅਤੇ ਫਿਰ ਵੱਡੇ ਆਪਰੇਸ਼ਨ ਦੀ ਲੋੜ ਪੈਂਦੀ ਹੈ।

ਈ.ਐਨ.ਟੀ. ਸਬੰਧੀ ਬੀਮਾਰੀਆਂ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਇਨ੍ਹਾਂ ਵਿੱਚ ਲੰਬੇ ਸਮੇਂ ਤੱਕ ਰਹਿਣ ਵਾਲੇ ਇਨਫੈਕਸ਼ਨ, ਸੁਣਨ ਦੀ ਸਮਰੱਥਾ ਵਿੱਚ ਕਮੀ, ਸਾਇਨਸ ਦੀ ਬੀਮਾਰੀ ਤੋਂ ਲੈ ਕੇ ਮੂੰਹ ਅਤੇ ਜੀਭ ਦਾ ਕੈਂਸਰ ਸ਼ਾਮਲ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਬੀਮਾਰੀਆਂ ਦਾ ਪ੍ਰਭਾਵਸ਼ਾਲੀ ਇਲਾਜ ਸੰਭਵ ਹੈ, ਪਰ ਡਾਕਟਰਾਂ ਦਾ ਮੰਨਣਾ ਹੈ ਕਿ ਸਮੇਂ ਸਿਰ ਬੀਮਾਰੀ ਦੀ ਪਛਾਣ ਹੋਣ ਨਾਲ ਸਥਾਈ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਅਤੇ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਵੀ ਕਾਫ਼ੀ ਵੱਧ ਜਾਂਦੀ ਹੈ।

‘ਦ ਲੈਂਸੇਟ’ ਵਿੱਚ ਪ੍ਰਕਾਸ਼ਿਤ ਖੋਜ ਅਨੁਸਾਰ ਸਿਰ ਅਤੇ ਗਰਦਨ ਦੇ ਕੈਂਸਰ ਦੀ ਸਮੇਂ ਸਿਰ ਪਛਾਣ ਨਾ ਹੋਣ ਕਾਰਨ ਬੀਮਾਰੀ ਗੰਭੀਰ ਸਥਿਤੀ ਵਿੱਚ ਪਹੁੰਚ ਜਾਂਦੀ ਹੈ। ਇਸ ਨਾਲ ਇਲਾਜ ਔਖਾ ਹੋ ਜਾਂਦਾ ਹੈ ਅਤੇ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ। ਇਸ ਲਈ ਲੰਬੇ ਸਮੇਂ ਤੱਕ ਰਹਿਣ ਵਾਲੇ ਲੱਛਣਾਂ ਦੀ ਸਮੇਂ ਸਿਰ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਯੋਗ ਮਰੀਜ਼ਾਂ ਨੂੰ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਆਧੁਨਿਕ ਈਐਨਟੀ ਸਰਜਰੀ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਰਾਜ ਸਿਹਤ ਏਜੰਸੀ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਲਗਭਗ 2,030 ਮਰੀਜ਼ਾਂ ਦੀਆਂ ਈਐਨਟੀ ਸਰਜਰੀਆਂ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ’ਤੇ ਕਰੀਬ 5.25 ਕਰੋੜ ਰੁਪਏ ਖਰਚ ਕੀਤੇ ਗਏ ਹਨ।”

ਡਾ. ਨਿਧੀ ਗੁਪਤਾ, ਮੈਡੀਕਲ ਅਫ਼ਸਰ (ਈਐਨਟੀ ਮਾਹਿਰ), ਸਿਵਲ ਹਸਪਤਾਲ, ਰੂਪਨਗਰ (ਰੋਪੜ) ਨੇ ਕਿਹਾ, “ਲੋਕ ਅਕਸਰ ਕੰਨ ਵਿੱਚੋਂ ਲਗਾਤਾਰ ਪਾਣੀ ਅ ਵਹਿਣ, ਸੁਣਨ ਦੀ ਸਮਰੱਥਾ ਘਟਣ, ਨੱਕ ਬੰਦ ਰਹਿਣ ਜਾਂ ਮੂੰਹ ਦੇ ਛਾਲਿਆਂ ਵਰਗੀਆਂ ਸਮੱਸਿਆਵਾਂ ਨੂੰ ਸ਼ੁਰੂਆਤੀ ਦੌਰ ਵਿੱਚ ਦਰਦ ਨਾ ਹੋਣ ਕਰਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਇਲਾਜ ਵਿੱਚ ਦੇਰੀ ਕਾਰਨ ਸਥਾਈ ਰੂਪ ਵਿੱਚ ਬਹਿਰਾਪਣ, ਕਰੋਨਿਕ ਸਾਇਨਸ ਜਾਂ ਗੰਭੀਰ ਮੂੰਹ ਦਾ ਕੈਂਸਰ ਹੋ ਸਕਦਾ ਹੈ।”

ਈਐਨਟੀ ਨਾਲ ਸੰਬੰਧਿਤ ਬੀਮਾਰੀਆਂ ਵਿੱਚ ਸਭ ਤੋਂ ਵੱਧ ਕੰਨਾਂ ਦੀਆਂ ਬਿਮਾਰੀਆਂ ਪਾਈਆਂ ਜਾਂਦੀਆਂ ਹਨ। ਕੰਨਾਂ ਦਾ ਪੁਰਾਣਾ ਇਨਫੈਕਸ਼ਨ ਅਤੇ ਸੁਣਨ ਸਮਰੱਥਾ ਵਿੱਚ ਕਮੀ, ਈਐਨਟੀ ਸਰਜਰੀ ਦੇ ਸਭ ਤੋਂ ਆਮ ਕਾਰਨ ਹਨ। ਮਰੀਜ਼ ਅਕਸਰ ਕੰਨ ਵਿੱਚੋਂ ਵਾਰ-ਵਾਰ ਪਾਣੀ ਵਹਿਣ, ਘੱਟ ਸੁਣਾਈ ਦੇਣ, ਕੰਨ ਵਿੱਚ ਆਵਾਜ਼ (ਘੰਟੀ ਜਾਂ ਭਨਭਨਾਹਟ) ਆਉਣਾ ਜਾਂ ਲੰਬੇ ਸਮੇਂ ਤੋਂ ਇਨਫੈਕਸ਼ਨ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਆਉਂਦੇ ਹਨ।

ਰਾਜ ਸਿਹਤ ਏਜੰਸੀ (ਐਸਐਚਏ), ਪੰਜਾਬ ਦੇ ਤਾਜ਼ਾ ਅੰਕੜਿਆਂ ਅਨੁਸਾਰ, ਪਿਛਲੇ ਸਾਢੇ ਪੰਜ ਮਹੀਨਿਆਂ ਦੌਰਾਨ ਲਗਭਗ 1,050 ਕੰਨਾਂ ਦੀਆਂ ਸਰਜਰੀਆਂ ਕੀਤੀਆਂ ਗਈਆਂ, ਜਿਨ੍ਹਾਂ ’ਤੇ ਕਰੀਬ 2.9 ਕਰੋੜ ਰੁਪਏ ਖਰਚ ਹੋਏ। ਇਨ੍ਹਾਂ ਵਿੱਚ 897 ਟਾਇਮਪੈਨੋਪਲਾਸਟੀ, 88 ਰੈਡੀਕਲ ਮਾਸਟੋਇਡੈਕਟਮੀ ਅਤੇ ਕੰਨ ਦੀ ਸੱਟ ਅਤੇ ਪਿੰਨਾ (ਬਾਹਰੀ ਕੰਨ) ਦੇ ਟਿਊਮਰਾਂ ਦੀਆਂ ਸਰਜਰੀਆਂ ਸ਼ਾਮਲ ਹਨ।

ਡਾ. ਗੁਪਤਾ ਨੇ ਕਿਹਾ, “ਇਨ੍ਹਾਂ ਵਿੱਚੋਂ ਜ਼ਿਆਦਾਤਰ ਆਪਰੇਸ਼ਨ ਫਟੇ ਹੋਏ ਕੰਨ ਦੇ ਪਰਦੇ ਦੀ ਮੁਰੰਮਤ ਕਰਨ ਜਾਂ ਕੰਨ ਦੇ ਵਿਚਕਾਰਲੇ ਹਿੱਸੇ ਵਿਚ ਲੰਬੇ ਸਮੇਂ ਤੋਂ ਮੌਜੂਦ ਇਨਫੈਕਸ਼ਨ ਨੂੰ ਦੂਰ ਕਰਨ ਲਈ ਕੀਤੇ ਜਾਂਦੇ ਹਨ। ਸਮੇਂ ਸਿਰ ਸਰਜਰੀ ਕਰਵਾਉਣ ਨਾਲ ਨਾ ਸਿਰਫ਼ ਸੁਣਨ ਦੀ ਸਮਰੱਥਾ ਮੁੜ ਬਹਾਲ ਹੁੰਦੀ ਹੈ, ਸਗੋਂ ਇਨਫੈਕਸ਼ਨ ਨੂੰ ਮਾਸਟੋਇਡ ਹੱਡੀ ਅਤੇ ਆਲੇ-ਦੁਆਲੇ ਦੇ ਮਹੱਤਵਪੂਰਨ ਅੰਗਾਂ ਤੱਕ ਫੈਲਣ ਤੋਂ ਵੀ ਰੋਕਿਆ ਜਾ ਸਕਦਾ ਹੈ।”’’

ਸਾਹ ਲੈਣ ਸਬੰਧੀ ਸਮੱਸਿਆਵਾਂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ

ਲਗਾਤਾਰ ਨੱਕ ਬੰਦ ਰਹਿਣ ਦੀ ਸਮੱਸਿਆ ਨੂੰ ਲੋਕ ਆਮ ਗੱਲ ਸਮਝ ਕੇ ਅਣਡਿੱਠਾ ਕਰ ਦਿੰਦੇ ਹਨ, ਜਦਕਿ ਇਸ ਦਾ ਸਿੱਧਾ ਅਸਰ ਨੀਂਦ, ਕੰਮ ਕਰਨ ਦੀ ਸਮਰੱਥਾ ਅਤੇ ਜੀਵਨ ਦੀ ਗੁਣਵੱਤਾ ’ਤੇ ਪੈਂਦਾ ਹੈ। ਮਾਹਿਰਾਂ ਅਨੁਸਾਰ, ਲੰਬੇ ਸਮੇਂ ਦਾ ਸਾਇਨਸ ਇਨਫੈਕਸ਼ਨ, ਨੱਕ ਦੀ ਟੇਢੀ ਹੱਡੀ (ਡੀ.ਐਨ.ਐੱਸ.), ਵਧੇ ਹੋਏ ਟਰਬੀਨੇਟਸ ਅਤੇ ਨੱਕ ਦੇ ਪੌਲਿਪਸ ਲੰਬੇ ਸਮੇਂ ਤੱਕ ਸਾਹ ਲੈਣ ਵਿੱਚ ਦਿੱਕਤ ਦੇ ਮੁੱਖ ਕਾਰਨ ਹਨ।

ਰਾਜ ਸਿਹਤ ਏਜੰਸੀ, ਪੰਜਾਬ ਦੇ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਾਜ ਵਿੱਚ ਲਗਭਗ 900 ਨੱਕ ਅਤੇ ਸਾਇਨਸ ਦੀਆਂ ਸਰਜਰੀਆਂ ਕੀਤੀਆਂ ਗਈਆਂ, ਜਿਨ੍ਹਾਂ ’ਤੇ 2.1 ਕਰੋੜ ਰੁਪਏ ਤੋਂ ਵੱਧ ਖਰਚ ਆਇਆ। ਇਨ੍ਹਾਂ ਵਿੱਚ 395 ਫੰਕਸ਼ਨਲ ਸੈਪਟੋ ਰਾਈਨੋਪਲਾਸਟੀ, 354 ਸੈਪਟੋਪਲਾਸਟੀ, 227 ਫੰਕਸ਼ਨਲ ਐਂਡੋਸਕੋਪਿਕ ਸਾਇਨਸ ਸਰਜਰੀ (ਐੱਫ.ਈ.ਐੱਸ.ਐੱਸ.) ਅਤੇ ਹੋਰ ਸੁਧਾਰਾਤਮਕ ਸਰਜਰੀਆਂ ਸ਼ਾਮਲ ਹਨ।

ਡਾ. ਗੁਪਤਾ ਨੇ ਕਿਹਾ, “ਕਈ ਮਰੀਜ਼ ਸਾਲਾਂ ਤੱਕ ਸਿਰਫ਼ ਨੱਕ ਵਾਲੇ ਸਪਰੇ ਦੀ ਵਰਤੋਂ ਕਰਦੇ ਰਹਿੰਦੇ ਹਨ, ਪਰ ਅਸਲ ਕਾਰਨ ਦਾ ਇਲਾਜ ਨਹੀਂ ਕਰਵਾਉਂਦੇ। ਐਂਡੋਸਕੋਪਿਕ ਸਰਜਰੀ ਲੰਬੇ ਸਮੇਂ ਲਈ ਰਾਹਤ ਦਿੰਦੀ ਹੈ, ਸਾਹ ਲੈਣ ਵਿੱਚ ਸੁਧਾਰ ਕਰਦੀ ਹੈ ਅਤੇ ਵਾਰ-ਵਾਰ ਹੋਣ ਵਾਲੇ ਇਨਫੈਕਸ਼ਨ ਦੀ ਸੰਭਾਵਨਾ ਨੂੰ ਘਟਾਉਂਦੀ ਹੈ।”

ਮੂੰਹ ਦਾ ਕੈਂਸਰ: ਮਾਮਲੇ ਘੱਟ, ਪਰ ਗੰਭੀਰਤਾ ਕਾਫ਼ੀ ਵੱਧ

ਭਾਵੇਂ ਮੂੰਹ ਅਤੇ ਜੀਭ ਸਬੰਧੀ ਸਰਜਰੀਆਂ ਦੀ ਗਿਣਤੀ ਮੁਕਾਬਲਤਨ ਘਟ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਦੇਰ ਨਾਲ ਪਤਾ ਲੱਗਣ ਕਾਰਨ ਇਹ ਈਐਨਟੀ ਦੀਆਂ ਸਭ ਤੋਂ ਪੇਚੀਦੀਆਂ ਸਰਜਰੀਆਂ ਵਿੱਚੋਂ ਇੱਕ ਮੰਨੀਆਂ ਜਾਂਦੀਆਂ ਹਨ।

ਲਗਭਗ 80 ਮਰੀਜ਼ਾਂ ਦੇ ਮੂੰਹ ਅਤੇ ਜੀਭ ਸਬੰਧੀ ਆਪਰੇਸ਼ਨ ਕੀਤੇ ਗਏ, ਜਿਨ੍ਹਾਂ ’ਤੇ ਕਰੀਬ 25 ਲੱਖ ਰੁਪਏ ਖਰਚ ਕੀਤੇ ਗਏ। ਇਨ੍ਹਾਂ ਵਿੱਚ ਸ਼ਾਮਲ ਹਨ—

* ਮੂੰਹ, ਸਾਇਨਸ ਅਤੇ ਗਲੇ ਦੇ ਟਿਊਮਰ ਕੱਢਣ ਦੀਆਂ 47 ਸਰਜਰੀਆਂ
* 13 ਜੀਭ ਦੇ ਟਿਊਮਰ ਦੀਆਂ ਸਰਜਰੀਆਂ, ਜਿਨ੍ਹਾਂ ਵਿੱਚ ਗਰਦਨ ਦੀਆਂ ਲਿੰਫ ਨੋਡਾਂ ਨੂੰ ਹਟਾਉਣਾ (ਨੈਕ ਡਿਸੈਕਸ਼ਨ) ਅਤੇ ਫ੍ਰੀ ਫਲੈਪ ਰੀਕੰਸਟ੍ਰਕਸ਼ਨ ਸ਼ਾਮਲ ਸੀ।
* 7 ਕੰਪੋਜ਼ਿਟ ਰੀਸੈਕਸ਼ਨ ਅਤੇ ਰੀਕੰਸਟ੍ਰਕਸ਼ਨ ਦੀਆਂ ਸਰਜਰੀਆਂ।
* ਹੈਮੀਗਲੋਸੈਕਟੋਮੀ ਸਮੇਤ ਹੋਰ ਵੱਡੇ ਆਪਰੇਸ਼ਨ।

ਡਾ. ਗੁਪਤਾ ਨੇ ਦੱਸਿਆ ਕਿ ਮੂੰਹ ਦਾ ਕੈਂਸਰ ਅਕਸਰ ਅਜਿਹੇ ਛਾਲੇ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ ਜੋ ਲੰਬੇ ਸਮੇਂ ਤੱਕ ਠੀਕ ਨਹੀਂ ਹੁੰਦਾ, ਜਾਂ ਫਿਰ ਮੂੰਹ ਵਿੱਚ ਚਿੱਟੇ ਜਾਂ ਲਾਲ ਧੱਬੇ, ਜੀਭ ਵਿੱਚ ਦਰਦ ਜਾਂ ਨਿਗਲਣ ਵਿੱਚ ਮੁਸ਼ਕਲ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਤੰਬਾਕੂ, ਗੁਟਖਾ, ਸੁਪਾਰੀ ਅਤੇ ਸ਼ਰਾਬ ਇਸ ਦੇ ਮੁੱਖ ਕਾਰਕ ਹਨ।

ਡਾ. ਗੁਪਤਾ ਨੇ ਅੱਗੇ ਕਿਹਾ ਕਿ ਜੇ ਮੂੰਹ ਦਾ ਕੋਈ ਛਾਲਾ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਬਣਿਆ ਰਹੇ ਤਾਂ ਉਸ ਨੂੰ ਕਦੇ ਵੀ ਅਣਡਿੱਠਾ ਨਹੀਂ ਕਰਨਾ ਚਾਹੀਦਾ। ‘ਦ ਲੈਂਸੇਟ’ ਸਮੇਤ ਅੰਤਰਰਾਸ਼ਟਰੀ ਅਧਿਐਨਾਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਕੈਂਸਰ ਦੀ ਪਛਾਣ ਵਿੱਚ ਦੇਰੀ ਹੋਣ ਨਾਲ ਇਹ ਗੰਭੀਰ ਸਥਿਤੀ ਵਿੱਚ ਪਹੁੰਚ ਜਾਂਦਾ ਹੈ ਅਤੇ ਇਲਾਜ ਦੇ ਨਤੀਜੇ ਵੀ ਪ੍ਰਭਾਵਿਤ ਹੁੰਦੇ ਹਨ। ਡਾ. ਗੁਪਤਾ ਨੇ ਕਿਹਾ, “ਜੇ ਕੈਂਸਰ ਦੀ ਪਛਾਣ ਸ਼ੁਰੂ ਵਿੱਚ ਹੀ ਹੋ ਜਾਵੇ ਤਾਂ ਇਸ ਦਾ ਇਲਾਜ ਅਕਸਰ ਛੋਟੇ ਆਪਰੇਸ਼ਨ ਨਾਲ ਸੰਭਵ ਹੈ। ਪਰ ਦੇਰ ਨਾਲ ਪਤਾ ਲੱਗਣ ’ਤੇ ਵੱਡੇ ਆਪਰੇਸ਼ਨ, ਰੀਕੰਸਟ੍ਰਕਸ਼ਨ ਅਤੇ ਵਾਧੂ ਇਲਾਜ ਦੀ ਲੋੜ ਪੈਂਦੀ ਹੈ।”

ਗੰਭੀਰ ਮਾਮਲਿਆਂ ਵਿੱਚ ਗਰਦਨ ਦੀਆਂ ਲਿੰਫ ਨੋਡਾਂ ਨੂੰ ਹਟਾਉਣ ਦੀ ਸਰਜਰੀ ਅਤੇ ਸਰੀਰ ਦੇ ਕਿਸੇ ਹੋਰ ਹਿੱਸੇ ਤੋਂ ਟਿਸ਼ੂ ਲੈ ਕੇ ਮੂੰਹ ਦੀ ਬਣਤਰ ਨੂੰ ਦੁਬਾਰਾ ਤਿਆਰ ਕਰਨ (ਰੀਕੰਸਟ੍ਰਕਸ਼ਨ) ਦੀ ਲੋੜ ਪੈ ਸਕਦੀ ਹੈ, ਜਿਸ ਨਾਲ ਮਰੀਜ਼ ਦੀ ਬੋਲਣ ਅਤੇ ਨਿਗਲਣ ਦੀ ਸਮਰੱਥਾ ਨੂੰ ਮੁੜ ਬਹਾਲ ਕੀਤਾ ਜਾਂਦਾ ਹੈ।

ਜਾਗਰੂਕਤਾ ਨਾਲ ਗੰਭੀਰ ਬੀਮਾਰੀਆਂ ਤੋਂ ਬਚਾਅ ਸੰਭਵ

ਡਾਕਟਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਈਐਨਟੀ ਨਾਲ ਸਬੰਧਿਤ ਪੇਚੀਦਗੀਆਂ ਨੂੰ ਸਮੇਂ ਸਿਰ ਪਛਾਣ ਅਤੇ ਸਹੀ ਇਲਾਜ ਰਾਹੀਂ ਰੋਕਿਆ ਜਾਂ ਸਫਲਤਾਪੂਰਵਕ ਠੀਕ ਕੀਤਾ ਜਾ ਸਕਦਾ ਹੈ।

ਜੇਕਰ, ਕੰਨ ਵਿੱਚੋਂ ਲਗਾਤਾਰ ਪਾਣੀ ਵਗਦਾ ਰਹੇ, ਸੁਣਨ ਦੀ ਸਮਰੱਥਾ ਘਟਣ ਲੱਗੇ, ਨੱਕ ਲੰਬੇ ਸਮੇਂ ਤੱਕ ਬੰਦ ਰਹੇ, ਵਾਰ-ਵਾਰ ਸਾਇਨਸ ਦਾ ਇਨਫੈਕਸ਼ਨ ਹੋਵੇ, ਆਵਾਜ਼ ਲਗਾਤਾਰ ਬੈਠੀ ਰਹੇ ਜਾਂ ਮੂੰਹ ਦਾ ਛਾਲਾ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਨਾ ਠੀਕ ਹੋਵੇ ਤਾਂ ਤੁਰੰਤ ਕਿਸੇ ਈਐਨਟੀ ਮਾਹਿਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਡਾ. ਗੁਪਤਾ ਨੇ ਕਿਹਾ, “ਸਮੇਂ ਸਿਰ ਮਾਹਿਰ ਨਾਲ ਸਲਾਹ ਕਰਨ ਦਾ ਮਤਲਬ ਹੈ ਆਸਾਨ ਇਲਾਜ, ਜਲਦੀ ਸਿਹਤਯਾਬੀ ਅਤੇ ਲੰਬੇ ਸਮੇਂ ਤੱਕ ਬਿਹਤਰ ਨਤੀਜੇ।”

ਅੰਤ ਵਿੱਚ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਐਡਵਾਂਸਡ ਈਐਨਟੀ ਸਰਜਰੀਆਂ ਦੀ ਉਪਲਬਧਤਾ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾ ਰਹੀ ਹੈ। ਪਰ, ਇਸ ਦਾ ਸਭ ਤੋਂ ਵੱਡਾ ਲਾਭ ਉਦੋਂ ਹੀ ਮਿਲੇਗਾ ਜਦੋਂ ਲੋਕ ਜਾਗਰੂਕ ਹੋਣਗੇ, ਸਮੇਂ ਸਿਰ ਜਾਂਚ ਕਰਵਾਉਣਗੇ ਅਤੇ ਬੀਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਹੀ ਇਲਾਜ ਸ਼ੁਰੂ ਕਰਵਾਉਣਗੇ। ਇਸ ਨਾਲ ਬੀਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਵੱਡੇ ਆਪਰੇਸ਼ਨਾਂ ਦੀ ਲੋੜ ਵੀ ਕਾਫ਼ੀ ਹੱਦ ਤੱਕ ਘਟਾਈ ਜਾ ਸਕਦੀ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਦਿੜਬਾ ਵਿੱਚ ਮਜ਼ਦੂਰ-ਕਿਸਾਨਾਂ ਦੀ ਰੈਲੀ, ਮੁੱਖ ਮੰਤਰੀ ਦੇ ਨਾਂ ਐਸਡੀਐਮ ਰਾਹੀਂ ਮੰਗ ਪੱਤਰ ਸੌਂਪਿਆ

ਦਿੜਬਾ ਵਿੱਚ ਮਜ਼ਦੂਰ-ਕਿਸਾਨਾਂ ਦੀ ਰੈਲੀ, ਮੁੱਖ ਮੰਤਰੀ ਦੇ ਨਾਂ ਐਸਡੀਐਮ ਰਾਹੀਂ ਮੰਗ ਪੱਤਰ ਸੌਂਪਿਆ

ਸ਼੍ਰੋਮਣੀ ਅਕਾਲੀ ਦਲ ਖਰੜ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵੱਲੋਂ 12 ਜੁਲਾਈ ਤੋਂ 'ਬੋਲੇਗਾ ਖਰੜ, ਬਦਲੇਗਾ ਖਰੜ' ਪੈਦਲ ਮਾਰਚ ਦਾ ਐਲਾਨ, ਖਰੜ ਦੇ ਵਿਕਾਸ ਦੀ ਅਸਲੀਅਤ ਕਰਨਗੇ ਬੇਨਕਾਬ

ਸ਼੍ਰੋਮਣੀ ਅਕਾਲੀ ਦਲ ਖਰੜ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵੱਲੋਂ 12 ਜੁਲਾਈ ਤੋਂ 'ਬੋਲੇਗਾ ਖਰੜ, ਬਦਲੇਗਾ ਖਰੜ' ਪੈਦਲ ਮਾਰਚ ਦਾ ਐਲਾਨ, ਖਰੜ ਦੇ ਵਿਕਾਸ ਦੀ ਅਸਲੀਅਤ ਕਰਨਗੇ ਬੇਨਕਾਬ

ਦੋ ਨਸ਼ਾ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਤਿੰਨ ਵਿਅਕਤੀ 13 ਕਿੱਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

ਦੋ ਨਸ਼ਾ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਤਿੰਨ ਵਿਅਕਤੀ 13 ਕਿੱਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

8 ਜੁਲਾਈ ਨੂੰ ‘ਆਨਲਾਈਨ ਐਨ.ਆਰ.ਆਈ. ਮਿਲਣੀ’ ਕਰਵਾਏਗੀ ਪੰਜਾਬ ਸਰਕਾਰ ; ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣਨਗੇ

8 ਜੁਲਾਈ ਨੂੰ ‘ਆਨਲਾਈਨ ਐਨ.ਆਰ.ਆਈ. ਮਿਲਣੀ’ ਕਰਵਾਏਗੀ ਪੰਜਾਬ ਸਰਕਾਰ ; ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣਨਗੇ

ਹਰ ਬੱਚੇ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ 'ਸੇਫ ਸਕੂਲ ਵਾਹਨ' ਮੁਹਿੰਮ ਕੀਤੀ ਤੇਜ਼: ਡਾ. ਬਲਜੀਤ ਕੌਰ

ਹਰ ਬੱਚੇ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ 'ਸੇਫ ਸਕੂਲ ਵਾਹਨ' ਮੁਹਿੰਮ ਕੀਤੀ ਤੇਜ਼: ਡਾ. ਬਲਜੀਤ ਕੌਰ

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਸੁਨਾਮ ਵਾਸਿਆਂ ਨੂੰ ਵੱਡੀ ਰਾਹਤ; ਪੁਰਾਣੀ ਮੰਡੀ ਦਾ 40 ਸਾਲ ਪੁਰਾਣਾ ਮਸਲਾ ਹੱਲ

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਸੁਨਾਮ ਵਾਸਿਆਂ ਨੂੰ ਵੱਡੀ ਰਾਹਤ; ਪੁਰਾਣੀ ਮੰਡੀ ਦਾ 40 ਸਾਲ ਪੁਰਾਣਾ ਮਸਲਾ ਹੱਲ

ਸ੍ਰੀ ਨੈਣਾ ਦੇਵੀ ਮੰਦਰ ਸੁਨਾਮ ਮੰਦਰ ਕਮੇਟੀ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਐੱਸ.ਸੀ. ਸਾਹਿਬਾਨ ਦਾ ਸਨਮਾਨ

ਸ੍ਰੀ ਨੈਣਾ ਦੇਵੀ ਮੰਦਰ ਸੁਨਾਮ ਮੰਦਰ ਕਮੇਟੀ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਐੱਸ.ਸੀ. ਸਾਹਿਬਾਨ ਦਾ ਸਨਮਾਨ

ਕੇਨ ਕਮਿਸ਼ਨਰ ਪੰਜਾਬ ਵੱਲੋ ਖ਼ਾਦ ਵਿਕਰੇਤਾਵਾਂ ਅਤੇ ਪਲਾਈਵੁੱਡ ਇੰਡਸਟਰੀ ਦੀ ਚੈਕਿੰਗ 

ਕੇਨ ਕਮਿਸ਼ਨਰ ਪੰਜਾਬ ਵੱਲੋ ਖ਼ਾਦ ਵਿਕਰੇਤਾਵਾਂ ਅਤੇ ਪਲਾਈਵੁੱਡ ਇੰਡਸਟਰੀ ਦੀ ਚੈਕਿੰਗ 

ਬਘੇਲ ਦੀ ਮੀਟਿੰਗ ਲਈ ਚੰਨੀ ਧੜੇ ਨੂੰ ਨਹੀਂ ਮਿਲਿਆ ਸੱਦਾ! ਭਾਰਤ ਭੂਸ਼ਣ ਆਸ਼ੂ ਦਾ ਵੱਡਾ ਬਿਆਨ

ਬਘੇਲ ਦੀ ਮੀਟਿੰਗ ਲਈ ਚੰਨੀ ਧੜੇ ਨੂੰ ਨਹੀਂ ਮਿਲਿਆ ਸੱਦਾ! ਭਾਰਤ ਭੂਸ਼ਣ ਆਸ਼ੂ ਦਾ ਵੱਡਾ ਬਿਆਨ

ਪੰਜਾਬ ਕਾਂਗਰਸ ਦੀ ਨਬਜ਼ ਟਟੋਲਣ ਚੰਡੀਗੜ੍ਹ ਪੁੱਜੇ ਭੂਪੇਸ਼ ਬਘੇਲ, ਅਗਲੇ 5 ਦਿਨ ਰਹਿਣਗੇ ਬੇਹੱਦ ਅਹਿਮ

ਪੰਜਾਬ ਕਾਂਗਰਸ ਦੀ ਨਬਜ਼ ਟਟੋਲਣ ਚੰਡੀਗੜ੍ਹ ਪੁੱਜੇ ਭੂਪੇਸ਼ ਬਘੇਲ, ਅਗਲੇ 5 ਦਿਨ ਰਹਿਣਗੇ ਬੇਹੱਦ ਅਹਿਮ