Monday, February 23, 2026
BREAKING
ਗਲਗੋਟੀਆ ਯੂਨੀਵਰਸਿਟੀ ਫਿਰ ਵਿਵਾਦਾਂ 'ਚ, ਪੇਟੈਂਟ ਦੇ ‘ਨੰਬਰ ਗੇਮ’ 'ਤੇ ਖੜ੍ਹਾ ਹੋਇਆ ਸਵਾਲ IDFC First Bank 'ਚ 590 ਕਰੋੜ ਦਾ ਘੁਟਾਲਾ! ਹਰਿਆਣਾ ਸਰਕਾਰ ਦੇ ਖਾਤਿਆਂ 'ਚੋਂ ਪੈਸਾ ਗਾਇਬ, ਜਾਣੋ ਮਾਮਲਾ ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ TEAM INDIA ਬਣੀ ਚੈਂਪੀਅਨ, ਫਾਈਨਲ 'ਚ ਗੁਆਂਢੀ ਦੇਸ਼ ਨੂੰ ਹਰਾ ਕੇ ਕੀਤਾ ਖਿਤਾਬ 'ਤੇ ਕਬਜ਼ਾ ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ ਨਾਲਾਗੜ੍ਹ ਥਾਣਾ ਧਮਾਕਾ ਮਾਮਲੇ 'ਚ ਵੱਡੀ ਖ਼ਬਰ, 2 ਮੁੱਖ ਦੋਸ਼ੀਆਂ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ ਪੰਜਾਬ 'ਚ ਵੱਡੀ ਵਾਰਦਾਤ! NRI ਦੇ ਘਰ ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ ਅੰਮ੍ਰਿਤਸਰ ਪੁਲਸ ਵੱਲੋਂ ਗੈਰ-ਕਾਨੂੰਨੀ ਅਸਲਾ ਮੋਡਿਊਲ ਬੇਨਕਾਬ, 5 ਪਿਸਤੌਲਾਂ ਸਮੇਤ 2 ਕਾਬੂ CM ਮਾਨ ਦੀ ਰਿਹਾਇਸ਼ ਬਾਹਰ ਕਿਸਾਨਾਂ ਦਾ ਜ਼ਬਰਦਸਤ ਧਰਨਾ, ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ ਵੱਡੀ ਖ਼ਬਰ ; ਦੁਕਾਨਦਾਰ ਨਾਲ ਕੁੱਟਮਾਰ ਮਾਮਲੇ 'ਚ ਗਾਇਕ ਗੀਤਾ ਜੈਲਦਾਰ ਨੇ ਮੰਗੀ ਮੁਆਫ਼ੀ

ਰਾਸ਼ਟਰੀ

ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆ ਵਿਚ ਸਹੀ ਜਵਾਬ ਲਿਖਣ ’ਤੇ ਵੀ ਮਿਲ ਸਕਦਾ ਹੈ ‘ਜ਼ੀਰੋ’!

10 ਫ਼ਰਵਰੀ, 2026 08:10 PM

ਲੁਧਿਆਣਾ : ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਆਗਾਮੀ ਬੋਰਡ ਪ੍ਰੀਖਿਆਵਾਂ ਦੀ ਉੱਤਰ ਪੁਸਤਕ ਲਿਖਣ ਦੇ ਨਿਯਮਾਂ ਵਿਚ ਵੱਡਾ ਬਦਲਾਅ ਕੀਤਾ ਹੈ। ਪ੍ਰੀਖਿਆਰਥੀ ਹੁਣ ਆਪਣੀ ਮਰਜ਼ੀ ਨਾਲ ਕਿਤੇ ਵੀ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਲਿਖ ਸਕਣਗੇ। ਵਿਗਿਆਨ ਦੇ ਪੇਪਰ ਵਿਚ ਜੇਕਰ ਫਿਜ਼ੀਕਸ ਦਾ ਉੱਤਰ ਕੈਮਿਸਟਰੀ ਦੇ ਲਈ ਤੈਅ ਸੈਕਸ਼ਨ ਵਿਚ ਲਿਖ ਦਿੱਤਾ ਗਿਆ ਤਾਂ ਉਹ ਉੱਤਰ ਸਹੀ ਹੋਣ ਦੇ ਬਾਵਜੂਦ ਜਾਂਚਿਆ ਨਹੀਂ ਜਾਵੇਗਾ ਤੇ ਉਸ ਦੇ ਜ਼ੀਰੋ ਅੰਕ ਮਿਲਣਗੇ। 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋਣ ਵਾਲੀਆਂ ਹਨ। ਮੁੱਲਆਂਕਣ ਪ੍ਰਕਿਰਿਆ ਨੂੰ ਡਿਜ਼ੀਟਲ ਅਤੇ ਸਟੀਕ ਬਣਾਉਣ ਲਈ ਬੋਰਡ ਨੇ 10ਵੀਂ ਕਲਾਸ ਦੇ ਦੋ ਮੁੱਖ ਵਿਸ਼ਿਆਂ ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਲਈ ਇਹ ਸਖਤ ਗਾਇਡਲਾਈਨ ਜਾਰੀ ਕੀਤੀ ਹੈ।

ਇਕ ਸੈਕਸ਼ਨ ਦੇ ਉੱਤਰ ਇਕੱਠੇ ਲਿਖਣਾ ਜ਼ਰੂਰੀ

ਵਿਗਿਆਨ ਦੀ ਉੱਤਰ ਪੁਸਤਕ ਨੂੰ ਤਿੰਨ ਸਪੱਸ਼ਟ ਭਾਗਾਂ ਵਿਚ ਵੰਡਣਾ ਹੋਵੇਗਾ। ਪਹਿਲਾਂ ਸੈਕਸ਼ਨ ‘ਏ’ ਵਿਚ ਬਾਇਓਲੋਜੀ, ‘ਬੀ’ ਵਿਚ ਕੈਮਿਸਟਰੀ ਅਤੇ ‘ਸੀ’ ਵਿਚ ਫਿਜ਼ੀਕਸ ਦੇ ਉੱਤਰ ਲਿਖਣੇ ਹੋਣਗੇ। ਇਸੇ ਤਰ੍ਹਾਂ ਸਮਾਜਿਕ ਵਿਗਿਆਨ ਨੂੰ ਚਾਰ ਭਾਗਾਂ -ਇਤਿਹਾਸ, ਭੂਗੋਲ, ਰਾਜਨੀਤੀ ਵਿਗਿਆਨ ਅਤੇ ਅਰਥਸ਼ਾਸਤਰ ਵਿਚ ਵੰਡਿਆ ਗਿਆ ਹੈ। ਵਿਦਿਆਰਥੀਆਂ ਨੂੰ ਇਕੱਠੇ ਇਕ ਪੂਰਾ ਸੈਕਸ਼ਨ ਹੀ ਹੱਲ ਕਰਨਾ ਪਵੇਗਾ।

ਸਿੱਖਿਆਵਿਦ ਦੱਸਦੇ ਹਨ ਕਿ ਵਿਦਿਆਰਥੀ ਕਿਸੇ ਇਕ ਸੈਕਸ਼ਨ ਦੇ ਅੰਦਰ ਪ੍ਰਸ਼ਨਾਂ ਦੇ ਜਵਾਬ ਆਪਣੀ ਸਹੂਲਤ ਨਾਲ ਅੱਗੇ ਪਿੱਛੇ ਦੇ ਸਕਦੇ ਹਨ ਪਰ ਇਕ ਸੈਕਸ਼ਨ ਦੇ ਵਿਚ ਦੂਜੇ ਸੈਕਸ਼ਨ ਦਾ ਕੋਈ ਵੀ ਜਵਾਬ ਨਹੀਂ ਲਿਖ ਸਕਣਗੇ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਉੱਤਰ ਪੁਸਤਕ ਮਿਲਦੇ ਹੀ ਪਹਿਲਾਂ ਪੇਜ਼ ਪਲਾਨਿੰਗ ਕਰਨ ਤੇ ਇਕ ਵਿਸ਼ਾ ਖਤਮ ਹੋਣ ਤੋਂ ਬਾਅਦ ਅਗਲੇ ਵਿਸ਼ੇ ਲਈ ਨਵੇਂ ਪੇਜ ਦੀ ਵਰਤੋਂ ਕਰਨ।

ਡਿਜੀਟਲ ਇਵੈਲਿਊਏਸ਼ਨ ਵਿਚ ਗਲਤ ਸੈਕਸ਼ਨ ਦੇ ਉੱਤਰ ਨਹੀਂ ਹੋਣਗੇ ਸ਼ੋ

ਸੀ.ਬੀ.ਐੱਸ.ਈ. ਦੇ ਨਵੇਂ ਡਿਜੀਟਲ ਇਵੈਨਿਊਏਸ਼ਨ ਸਿਸਟਮ ਦੇ ਤਹਿਤ ਗਲਤ ਸੈਕਸ਼ਨ ਵਿਚ ਲਿਖੇ ਉੱਤਰਾਂ ’ਤੇ ਰੀ-ਇਵੈਲਿਊਏਸ਼ਨ ਜਾਂ ਵੈਰੀਫਿਕੇਸ਼ਨ ਦੌਰਾਨ ਵਿਚਾਰ ਨਹੀਂ ਕੀਤਾ ਜਾਵੇਗਾ। ਜਦੋਂ ਉੱਤਰ ਸਹੀ ਮੈਪਿੰਗ ਜਾਂ ਨਿਰਧਾਰਤ ਸਥਾਨ ’ਤੇ ਨਹੀਂ ਹੋਵੇਗਾ ਤਾਂ ਉਹ ਪ੍ਰੀਖਕ ਦੀ ਸਕਰੀਨ ’ਤੇ ਪ੍ਰਦਰਸ਼ਿਤ ਨਹੀਂ ਹੋਵੇਗਾ। ਵੈਰੀਫਿਕੇਸ਼ਨ ਪ੍ਰੀਕਿਰਿਆ ਵਿਚ ਕੇਵਲ ਅੰਕਾਂ ਦੀ ਗਿਣਤੀ ਹੁੰਦੀ ਹੈ। ਇਸ ਲਈ ਸਿਸਟਮ ਗਲਤ ਸਥਾਨ ’ਤੇ ਲਿਖੇ ਉੱਤਰ ਨੂੰ ਇਨਵੈਲਿਡ ਮੰਨੇਗਾ। ਮਾਹਰਾਂ ਦੇ ਮੁਤਾਬਕ ਹੁਣ ਕਾਪੀਆਂ ਦੀ ਡਿਜ਼ੀਟਲ ਚੈਕਿੰਗ ਕੀਤੀ ਜਾ ਰਹੀ ਹੈ ਜਿਥੇ ਹਰ ਵਿਸ਼ੇ ਦਾ ਮਾਹਰ ਕੇਵਲ ਆਪਣੇ ਸੈਕਸ਼ਨ ਦੀ ਹੀ ਜਾਂਚ ਕਰੇਗਾ। ਜੇਕਰ ਉੱਤਰ ਗਲਤ ਸੈਕਸ਼ਨ ਵਿਚ ਹੈ ਤਾਂ ਉਹ ਸਾਫਟਵੇਅਰ ਜਾਂ ਪ੍ਰੀਖਕ ਦੀ ਸਕਰੀਨ ’ਤੇ ਦਿਖਾਈ ਹੀ ਨਹੀਂ ਦੇਵੇਗਾ।

ਪ੍ਰੈਕਟੀਕਲ ਪ੍ਰੀਖਿਆਵਾਂ ’ਤੇ ਵੀ ਡਿਜੀਟਲ ਪਹਿਰਾ

ਬੋਰਡ ਨੇ ਥਿਊਰੀ ਦੇ ਨਾਲ ਨਾਲ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਲਈ ਵੀ ਰਿਅਲ ਟਾਈਮ ਮਾਨੀਟਰਿੰਗ ਦੀ ਵਿਵਸਥਾ ਕੀਤੀ ਹੈ। ਹਰ ਸਕੂਲ ਨੂੰ ਪ੍ਰੈਕਟੀਕਲ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਦੇ ਨਾਲ ਇੰਟਰਨਲ ਅਤੇ ਐਕਸਟਰਨਲ ਐਗਜ਼ਾਮੀਨਰ ਦਾ ਇਕ ਜਿਓ-ਟੈਗਡ ਗਰੁੱਪ ਫੋਟੋ ਅਪਲੋਡ ਕਰਨਾ ਜ਼ਰੂਰੀ ਹੈ। ਇਸ ਫੋਟੋ ਤੋਂ ਬਗੈਰ ਸਕੂਲਾਂ ਦੇ ਪ੍ਰੈਕਟੀਕਲ ਅੰਕ ਪੋਰਟਲ ’ਤੇ ਅਪਲੋਡ ਨਹੀਂ ਹੋਣਗੇ। ਫੋਟੋ ਅਪਲੋਡ ਕਰਦੇ ਸਮੇਂ ਮੋਬਾਇਲ ਦੀ ਲੋਕੇਸ਼ਨ ਅਤੇ ਸਮੇਂ ਦਾ ਮਿਲਾਨ ਕੀਤਾ ਜਾਵੇਗਾ। 15 ਮਿੰਟ ਦੇ ਰੀਡਿੰਗ ਟਾਈਮ ਦਾ ਮਹੱਤਵ ਹੁਣ ਹੋਰ ਵਧ ਗਿਆ ਹੈ ਕਿਉਂਕਿ ਵਿਦਿਆਰਥੀਆਂ ਨੂੰ ਸਹੀ ਸੈਕਸ਼ਨ ਦੀ ਚੋਣ ਸਾਵਧਾਨੀ ਨਾਲ ਕਰਨੀ ਪਵੇਗੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਗਲਗੋਟੀਆ ਯੂਨੀਵਰਸਿਟੀ ਫਿਰ ਵਿਵਾਦਾਂ 'ਚ, ਪੇਟੈਂਟ ਦੇ ‘ਨੰਬਰ ਗੇਮ’ 'ਤੇ ਖੜ੍ਹਾ ਹੋਇਆ ਸਵਾਲ

ਗਲਗੋਟੀਆ ਯੂਨੀਵਰਸਿਟੀ ਫਿਰ ਵਿਵਾਦਾਂ 'ਚ, ਪੇਟੈਂਟ ਦੇ ‘ਨੰਬਰ ਗੇਮ’ 'ਤੇ ਖੜ੍ਹਾ ਹੋਇਆ ਸਵਾਲ

IDFC First Bank 'ਚ 590 ਕਰੋੜ ਦਾ ਘੁਟਾਲਾ! ਹਰਿਆਣਾ ਸਰਕਾਰ ਦੇ ਖਾਤਿਆਂ 'ਚੋਂ ਪੈਸਾ ਗਾਇਬ, ਜਾਣੋ ਮਾਮਲਾ

IDFC First Bank 'ਚ 590 ਕਰੋੜ ਦਾ ਘੁਟਾਲਾ! ਹਰਿਆਣਾ ਸਰਕਾਰ ਦੇ ਖਾਤਿਆਂ 'ਚੋਂ ਪੈਸਾ ਗਾਇਬ, ਜਾਣੋ ਮਾਮਲਾ

ਭਾਰਤੀ ਮੂਲ ਦੇ ਖਿਡਾਰੀ ਵਿਸ਼ਵ ਪੱਧਰ 'ਤੇ ਦੇਸ਼ ਦਾ ਮਾਣ ਵਧਾ ਰਹੇ ਹਨ: ਮੋਦੀ

ਭਾਰਤੀ ਮੂਲ ਦੇ ਖਿਡਾਰੀ ਵਿਸ਼ਵ ਪੱਧਰ 'ਤੇ ਦੇਸ਼ ਦਾ ਮਾਣ ਵਧਾ ਰਹੇ ਹਨ: ਮੋਦੀ

ਨਕਸਲੀਆਂ ਦੀ ਵੱਡੀ ਸਾਜ਼ਿਸ਼ ਨਾਕਾਮ: ਸੁਰੱਖਿਆ ਬਲਾਂ ਨੇ 5-7 ਕਿਲੋ ਦਾ ਪ੍ਰੈਸ਼ਰ ਕੁੱਕਰ ਬੰਬ ਕੀਤਾ ਬਰਾਮਦ

ਨਕਸਲੀਆਂ ਦੀ ਵੱਡੀ ਸਾਜ਼ਿਸ਼ ਨਾਕਾਮ: ਸੁਰੱਖਿਆ ਬਲਾਂ ਨੇ 5-7 ਕਿਲੋ ਦਾ ਪ੍ਰੈਸ਼ਰ ਕੁੱਕਰ ਬੰਬ ਕੀਤਾ ਬਰਾਮਦ

ਹੋਲੀ ਤੋਂ ਪਹਿਲਾਂ ਮਾਲਾਮਾਲ ਹੋਣਗੇ ਕੇਂਦਰੀ ਮੁਲਾਜ਼ਮ! ਇੰਨੇ ਫੀਸਦੀ ਵਧੇਗਾ ਮਹਿੰਗਾਈ ਭੱਤਾ

ਹੋਲੀ ਤੋਂ ਪਹਿਲਾਂ ਮਾਲਾਮਾਲ ਹੋਣਗੇ ਕੇਂਦਰੀ ਮੁਲਾਜ਼ਮ! ਇੰਨੇ ਫੀਸਦੀ ਵਧੇਗਾ ਮਹਿੰਗਾਈ ਭੱਤਾ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਮੁਕਾਬਲੇ ਦੌਰਾਨ 2 ਅੱਤਵਾਦੀ ਢੇਰ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਮੁਕਾਬਲੇ ਦੌਰਾਨ 2 ਅੱਤਵਾਦੀ ਢੇਰ

ਦੇਹਰਾਦੂਨ 'ਚ 70 ਸਾਲਾ ਬਜ਼ੁਰਗ ਮਹਿਲਾ ਤੋਂ ਲੁੱਟੇ 3 ਕਰੋੜ, 60 ਦਿਨਾਂ ਤੱਕ ਕੀਤਾ ਡਿਜੀਟਲ ਅਰੈਸਟ

ਦੇਹਰਾਦੂਨ 'ਚ 70 ਸਾਲਾ ਬਜ਼ੁਰਗ ਮਹਿਲਾ ਤੋਂ ਲੁੱਟੇ 3 ਕਰੋੜ, 60 ਦਿਨਾਂ ਤੱਕ ਕੀਤਾ ਡਿਜੀਟਲ ਅਰੈਸਟ

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵੱਡੀ ਸੌਗਾਤ,  ₹12,930 ਕਰੋੜ ਦੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵੱਡੀ ਸੌਗਾਤ, ₹12,930 ਕਰੋੜ ਦੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

'ਮਨ ਕੀ ਬਾਤ' 'ਚ ਬੋਲੇ PM ਮੋਦੀ: ਰਾਸ਼ਟਰਪਤੀ ਭਵਨ 'ਚ ਲੱਗੇਗਾ 'ਰਾਜਾਜੀ' ਦਾ ਬੁੱਤ

'ਮਨ ਕੀ ਬਾਤ' 'ਚ ਬੋਲੇ PM ਮੋਦੀ: ਰਾਸ਼ਟਰਪਤੀ ਭਵਨ 'ਚ ਲੱਗੇਗਾ 'ਰਾਜਾਜੀ' ਦਾ ਬੁੱਤ

'ਮਨ ਕੀ ਬਾਤ' 'ਚ ਬੋਲੇ PM ਮੋਦੀ: AI ਦੇ ਖੇਤਰ 'ਚ ਭਾਰਤ ਨੇ ਦੁਨੀਆ ਨੂੰ ਦਿਖਾਈ ਆਪਣੀ ਤਾਕਤ

'ਮਨ ਕੀ ਬਾਤ' 'ਚ ਬੋਲੇ PM ਮੋਦੀ: AI ਦੇ ਖੇਤਰ 'ਚ ਭਾਰਤ ਨੇ ਦੁਨੀਆ ਨੂੰ ਦਿਖਾਈ ਆਪਣੀ ਤਾਕਤ