ਖਰੜ (ਪ੍ਰੀਤ ਪੱਤੀ) : ਅੱਜ ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ.) ਖਰੜ ਦੀ ਮੀਟਿੰਗ ਖਾਲਸਾ ਸਕੂਲ ਖਰੜ ਵਿਖੇ ਸ. ਰਜਵੰਤ ਸਿੰਘ ਕਪੂਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼ਾਮਲ ਮੈਂਬਰਾਂ ਦੀ ਸਹਿਮਤੀ ਨਾਲ ਸ੍ਰ ਗੁਣਵੰਤ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ ਇਸ ਸਾਲ ਸੰਸਥਾ ਵਲੋਂ ਸਕੂਲਾਂ ਦੀਆਂ ਛੁੱਟੀਆਂ ਖ਼ਤਮ ਹੋਣ ਉਪਰੰਤ ਅਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਦੋ ਧਾਰਮਿਕ ਅਤੇ ਇਕ ਸਾਇਬਰ ਕ੍ਰਾਈਮ ਸਬੰਧੀ ਲੈਕਚਰ ਕਰਵਾਏ ਜਾਣਗੇ, ਬਰਸਾਤ ਤੋਂ ਪਹਿਲਾਂ ਸਕੂਲ ਦੇ ਗਰਾਊਂਡ ਵਿੱਚ ਦਰਖ਼ਤ ਲਗਵਾਏ ਜਾਣਗੇ ਇਸ ਤੋਂ ਉਪਰੰਤ ਸਕੂਲ ਦੇ ਇਕ ਹੋਣਹਾਰ ਵਿਦਿਆਰਥੀ ਨੂੰ ਵਜ਼ੀਫਾ ਜਾਰੀ ਕੀਤਾ ਜਾਵੇਗਾ। ਪ੍ਰਿੰਸੀਪਲ ਸਾਹਿਬ ਨਾਲ ਵਿਚਾਰ ਵਟਾਂਦਰਾ ਕਰਕੇ ਕੁਝ ਦਿਨਾਂ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਲਾਈਟ ਐਂਡ ਸਾਊਂਡ ਸੋਅ ਕਰਵਾਇਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਸਰਵ ਇਕਵਾਲ ਸਿੰਘ ਸੋਹਲ ਸੀਨੀਅਰ ਮੀਤ ਪ੍ਰਧਾਨ, ਸੁਖਦੀਪ ਸਿੰਘ ਨਿਆਂ ਸ਼ਹਿਰ, ਸੁਦਾਗਰ ਸਿੰਘ ਕੋਮਲ, ਹਰਸ਼ਰਨਜੀਤ ਸਿੰਘ, ਮਾਸਟਰ ਤਰਸੇਮ ਸਿੰਘ,ਬਲਵੀਰ ਸਿੰਘ, ਗੁਰਨਾਮ ਸਿੰਘ ਮੱਲ੍ਹੀ ਅਤੇ ਤੇਜਵੀਰ ਸਿੰਘ ਸੀਂਹੋਮਾਜਰਾ ਹਾਜ਼ਰ ਸਨ।