ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਪੰਜਾਬ ਵਿੱਚ ਅਜੇ ਵੀ ਹੜਾਂ ਨੂੰ ਲੈ ਕੇ ਸਥਿਤੀ ਨਾਜ਼ੁਕ ਬਣੀ ਹੋਈ ਹੈ। ਸਤਨਾਮ ਜਲਾਲਪੁਰ ਚੇਅਰਮੈਨ ਜਿਲ੍ਹਾ ਪਲਾਨਿੰਗ ਬੋਰਡ ਅਤੇ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਨਵਾਂਸ਼ਹਿਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਧੈਂਗੜਪੁਰ ਬੰਨ੍ਹ ,ਬੁਰਜ਼ ਟਹਿਲ ਦਾਸ, ਤਲਵੰਡੀ ਸੀਬੂ ਮਿਰਜ਼ਾ ਪੁਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿਚ ਇਲਾਕੇ ਦੀਆਂ ਸੰਗਤਾਂ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਵਲੰਟੀਅਰਜ ਨੇ ਦਿਨ ਰਾਤ ਕੰੰਮ ਕਰਨ ਞਿਚ ਕੋਈ ਕਸਰ ਨਹੀਂ ਛੱਡੀ। ਚੇਅਰਮੈਨ ਜਲਾਲਪੁਰ ਨੇ ਮਲਕਪੁਰ ਬੰਨ੍ਹ ਤੇ ਪਹੁੰਚ ਕੇ ਆਪਣੇ ਞਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਬੰਨ੍ਹ ਧੈਂਗੜ ਪੁਰ ਤੋਂ 300 ਮੀਟਰ ਲਹਿੰਦੇ ਪਾਸੇ ਪੈਂਦਾ ਹੈ। ਜਿਸ ਨੂੰ ਦਰਿਆ ਦਾ ਪਾਣੀ ਕਿਸੇ ਸਮੇਂ ਵੀ ਢਾਹ ਲਾ ਸਕਦਾ ਹੈ।
ਇਸ ਬੰਨ੍ਹ ਤੇ ਮਿਲਟਰੀ ਫੋਰਸ ਦੇ ਜੁਆਨਾਂ ਨੇ ਞੀ ਮੋਰਚਾ ਸੰਭਾਲਿਆ ਹੋਇਆ ਹੈ ਜੋ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉਹਨਾਂ ਇਲਾਕੇ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਸਾਰੀਆਂ ਸੰਗਤਾਂ ਵੱਧ ਤੋਂ ਵੱਧ ਮਲਕਪੁਰ ਬੰਨ੍ਹ ਤੇ ਪਹੁੰਚਣ ਦੀ ਕ੍ਰਿਪਾਲਤਾ ਕਰੋ ਜੀ ਤਾਂ ਜੋ ਇਸ ਬੰਨ੍ਹ ਨੂੰ ਢਾਹ ਲਗਣ ਤੋਂ ਰੋਕਿਆ ਜਾ ਸਕੇ।ਜਾ ਸਕੇ। ਉਹਨਾਂ ਅਗੋਂ ਕਿਹਾ ਕਿ ਦਰਿਆ ਦੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਪ੍ਰਮਾਤਮਾ ਦਾ ਸ਼ੁਕਰ ਕਰਦਿਆਂ ਕਿਹਾ ਕਿ ਇਹ ਸਮਾਂ ਵੀ ਨਿਕਲ ਜਾਵੇਗਾ। ਜਿਹੜੀਆਂ ਸੰਗਤਾਂ ਨੇ ਬੰਨ੍ਹਾਂ ਤੇ ਸੇਵਾ ਨਿਭਾਈ ਹੈ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ। ਇਸ ਮੌਕੇ ਲੱਕੀ ਲੱਧੜ ਜਿਲ੍ਹਾ ਯੂਥ ਪ੍ਰਧਾਨ,ਮਨਦੀਪ ਸਿੰਘ ਅਟਵਾਲ ਜਿਲ੍ਹਾ ਮੀਡੀਆ ਸੈਕਟਰੀ, ਕੁਲਵੰਤ ਸਿੰੰਘ ਰਕਾਸਣ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ, ਵਨੀਤ ਜਾਡਲਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਭੁਪਿੰਦਰ ਉੜਾਪੜ, ਮਲਕੀਤ ਸਿੰਘ ਜੱਬੋਵਾਲ, ਅਸ਼ੋਕ ਕੁਮਾਰ, ਦਵਿੰਦਰ ਭਾਰਟਾ ਆਦਿ ਹਾਜ਼ਰ ਸਨ।