Wednesday, July 01, 2026
BREAKING
ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਮੇਤ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਨਾਲ ਗ੍ਰਿਫਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਐਸ.ਆਈ.ਆਰ.-2026' ਤਹਿਤ ਗਣਨਾ ਫਾਰਮ ਭਰਿਆ, ਲੋਕਾਂ ਨੂੰ ਵੋਟ ਸੁਧਾਈ ਬਾਰੇ ਪ੍ਰਕਿਰਿਆ ਮੁਕੰਮਲ ਕਰਨ ਦੀ ਅਪੀਲ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ 7 ਜੁਲਾਈ ਨੂੰ ਹੋਣਗੇ ਵਾਲੀਬਾਲ (ਅੰਡਰ-17) ਦੇ ਟ੍ਰਾਇਲ ਬ੍ਰਹਮਗਿਆਨ ਮਨੁੱਖਤਾ ਲਈ ਸਭ ਤੋਂ ਉੱਚੀ ਅਧਿਆਤਮਿਕ ਪ੍ਰਾਪਤੀ ਹੈ – ਸੁਖਬੀਰ ਭਾਰਤੀ 2700 ਕਰੋੜ ਰੁਪਏ ਕੈਸ਼, ਸੋਨਾ ਅਤੇ ਜਾਇਦਾਦ ਬਰਾਮਦ ! ਇਰਾਕ 'ਚ 47 ਆਗੂਆਂ ਖ਼ਿਲਾਫ਼ ਵੱਡੀ ਕਾਰਵਾਈ ''Thank You India..!'' ਔਖ਼ੇ ਸਮੇਂ ਭਾਰਤ ਵੱਲੋਂ ਮਿਲ ਰਹੀ ਮਦਦ ਦੇਖ ਭਾਵੁਕ ਹੋਏ ਵੈਨੇਜ਼ੁਏਲਾ ਦੇ ਨਾਗਰਿਕ ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ ਵੱਡੀ ਖ਼ਬਰ : ਟਰਾਂਸਪੋਰਟ ਵਿਭਾਗ ਦੀ ਸਖ਼ਤੀ, ਪੰਜਾਬ ਦੇ ਇਹ ਵਹੀਕਲ ਕੀਤੇ ਗਏ ਬਲੈਕਲਿਸਟ ਪੰਜਾਬ ਦੇ ਸਕੂਲਾਂ ਲਈ ਆ ਗਿਆ ਨਵਾਂ ਫ਼ੈਸਲਾ

ਪੰਜਾਬ

ਵੱਡੀ ਖ਼ਬਰ : ਟਰਾਂਸਪੋਰਟ ਵਿਭਾਗ ਦੀ ਸਖ਼ਤੀ, ਪੰਜਾਬ ਦੇ ਇਹ ਵਹੀਕਲ ਕੀਤੇ ਗਏ ਬਲੈਕਲਿਸਟ

01 ਜੁਲਾਈ, 2026 05:28 PM

ਅੰਮ੍ਰਿਤਸਰ : ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲੈਂਦਿਆਂ ਸੈਕਟਰੀ ਆਰ. ਟੀ. ਏ. ਦਫ਼ਤਰ ਵੱਲੋਂ ਜ਼ਿਲੇ ਦੇ 500 ਤੋਂ ਵੱਧ ਵਾਹਨਾਂ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਹੈ, ਜਿਸ ਕਾਰਨ ਟਰਾਂਸਪੋਰਟਰਾਂ ਵਿਚ ਹਾਹਾਕਾਰ ਮਚੀ ਹੋਈ ਹੈ। ਜਾਣਕਾਰੀ ਅਨੁਸਾਰ ਟਰਾਂਸਪੋਰਟ ਵਿਭਾਗ ਵੱਲੋਂ ਸਖ਼ਤ ਹੁਕਮ ਦਿੱਤੇ ਗਏ ਹਨ ਕਿ ਜੋ ਟਰਾਂਸਪੋਰਟਰ ਵਿਭਾਗ ਵੱਲੋਂ ਲਗਾਏ ਗਏ ਜੁਰਮਾਨੇ ਅਤੇ ਟੈਕਸ ਸਮੇਂ ਸਿਰ ਅਦਾ ਨਹੀਂ ਕਰਦੇ, ਉਨ੍ਹਾਂ ਨੂੰ ਬਲੈਕਲਿਸਟ ਕੀਤਾ ਜਾਵੇ, ਜਿਸ ਤੋਂ ਬਾਅਦ ਸੈਕਟਰੀ ਆਰ. ਟੀ. ਏ. ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ ਨਾ ਸਿਰਫ਼ ਜ਼ਿਲਾ ਅੰਮ੍ਰਿਤਸਰ ਸਗੋਂ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਕੀਤੀ ਗਈ ਹੈ ਤਾਂ ਜੋ ਸਰਕਾਰੀ ਰੈਵੇਨਿਊ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਕਿਸੇ ਵਾਹਨ ਦਾ ਚਲਾਨ ਕੀਤਾ ਜਾਂਦਾ ਹੈ ਅਤੇ ਵਾਹਨ ਦਾ ਮਾਲਕ ਜੇਕਰ 90 ਦਿਨਾਂ ਅੰਦਰ ਜੁਰਮਾਨਾ ਨਹੀਂ ਭਰਦਾ ਅਤੇ 90 ਦਿਨ ਪਾਰ ਹੋ ਜਾਂਦੇ ਹਨ ਤਾਂ ਸਬੰਧਤ ਵਾਹਨ ਨੂੰ ਬਲੈਕਲਿਸਟ ਕਰ ਦਿੱਤਾ ਜਾਂਦਾ ਹੈ। ਬਲੈਕਲਿਸਟ ਹੋਣ ਤੋਂ ਬਾਅਦ ਸਬੰਧਤ ਵਾਹਨ ਨੂੰ ਕਿਸੇ ਵੀ ਤਰ੍ਹਾਂ ਦਾ ਪਰਮਿਟ, ਆਰ. ਸੀ., ਰਿਨਿਊਅਲ ਆਦਿ ਵਰਗੀ ਕੋਈ ਵੀ ਸੇਵਾ ਨਹੀਂ ਦਿੱਤੀ ਜਾਂਦੀ, ਜਦੋਂ ਤੱਕ ਜੁਰਮਾਨਾ ਅਦਾ ਕਰ ਕੇ ਵਿਭਾਗ ਵੱਲੋਂ ਐੱਨ. ਓ. ਸੀ. ਨਹੀਂ ਦਿੱਤੀ ਜਾਂਦੀ।


ਇਕ ਟਰਾਂਸਪੋਰਟਰ ਨੇ ਆਰ. ਟੀ. ਏ. ਦਫ਼ਤਰ ’ਚ ਕੀਤਾ ਹੰਗਾਮਾ
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਭਾਰੀ ਜੁਰਮਾਨੇ ਕੀਤੇ ਜਾ ਰਹੇ ਹਨ, ਜਿਸ ਦੇ ਰੋਸ ਵਜੋਂ ਇਕ ਟਰਾਂਸਪੋਰਟਰ ਬਖ਼ਸ਼ੀਸ਼ ਸਿੰਘ ਵੱਲੋਂ ਆਰ. ਟੀ. ਏ. ਦਫ਼ਤਰ ਆ ਕੇ ਹੰਗਾਮਾ ਕੀਤਾ ਗਿਆ। ਟਰਾਂਸਪੋਰਟਰ ਦਾ ਦੋਸ਼ ਸੀ ਕਿ ਉਸ ਦੇ ਵਾਹਨ ਨੂੰ ਵਿਭਾਗ ਵੱਲੋਂ ਬਲੈਕਲਿਸਟ ਕੀਤਾ ਗਿਆ ਹੈ, ਜਦ ਕਿ ਉਸ ਨੇ ਸਾਰੇ ਜੁਰਮਾਨੇ ਅਦਾ ਕੀਤੇ ਹੋਏ ਹਨ। ਦੂਜੇ ਪਾਸੇ ਸੈਕਟਰੀ ਆਰ. ਟੀ. ਏ. ਹਿਤੇਸ਼ਵਰ ਗੁਪਤਾ ਨੇ ਦੱਸਿਆ ਕਿ ਸਬੰਧਤ ਟਰਾਂਸਪੋਰਟਰ ਦੇ ਗੁਜਰਾਤ ਵਿਚ ਚਲਾਨ ਹੋਏ ਹਨ, ਜਿਸ ਕਾਰਨ ਟਰਾਂਸਪੋਰਟਰ ਦੇ ਵਾਹਨ ਨੂੰ ਬਲੈਕਲਿਸਟ ਵਾਲੀ ਸੂਚੀ ਵਿਚੋਂ ਹਟਾਇਆ ਨਹੀਂ ਜਾ ਸਕਦਾ। ਗੁਪਤਾ ਨੇ ਕਿਹਾ ਕਿ ਜਿਸ ਵਾਹਨ ਦਾ ਤੈਅ ਸਮੇਂ ਅੰਦਰ ਜੁਰਮਾਨਾ ਅਦਾ ਕਰ ਦਿੱਤਾ ਜਾਂਦਾ ਹੈ, ਉਸ ਨੂੰ ਬਲੈਕਲਿਸਟ ਵਾਲੇ ਪੋਰਟਲ ਤੋਂ ਹਟਾ ਦਿੱਤਾ ਜਾਂਦਾ ਹੈ।


ਵੀਡੀਓ ਕੋਚ ਬੱਸਾਂ ਅਤੇ ਸਕੂਲ ਵੈਨਾਂ ’ਤੇ ਤਿੱਖੀ ਨਜ਼ਰ
ਟਰਾਂਸਪੋਰਟ ਵਿਭਾਗ ਦੀ ਅੰਮ੍ਰਿਤਸਰ ਤੋਂ ਦਿੱਲੀ, ਅੰਮ੍ਰਿਤਸਰ ਤੋਂ ਜੰਮੂ-ਕਟੜਾ, ਅੰਮ੍ਰਿਤਸਰ ਤੋਂ ਰਾਜਸਥਾਨ ਅਤੇ ਹੋਰਨਾਂ ਰੂਟਾਂ ’ਤੇ ਚੱਲਣ ਵਾਲੀਆਂ ਵੀਡੀਓ ਕੋਚ ਬੱਸਾਂ ’ਤੇ ਵੀ ਤਿੱਖੀ ਨਜ਼ਰ ਹੈ। ਸੈਕਟਰੀ ਆਰ. ਟੀ. ਏ. ਸਮੇਤ ਏ. ਡੀ. ਟੀ. ਓ. ਅਤੇ ਹੋਰਨਾਂ ਅਧਿਕਾਰੀਆਂ ਵੱਲੋਂ ਵੀਡੀਓ ਕੋਚ ਬੱਸਾਂ ਦੀ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਚੋਰ ਰਸਤਿਆਂ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਜੋ ਬੱਸਾਂ ਦੂਜੇ ਰਾਜਾਂ ਵਿਚ ਰਜਿਸਟਰਡ ਹਨ, ਉਨ੍ਹਾਂ ਦੇ ਪਰਮਿਟ ਵੀ ਚੈੱਕ ਕੀਤੇ ਜਾ ਰਹੇ ਹਨ। ਦੂਜੇ ਪਾਸੇ ਸਕੂਲਾਂ ਵਿਚ ਜੂਨ ਮਹੀਨੇ ਦੀਆਂ ਹੋਈਆਂ ਛੁੱਟੀਆਂ ਦੌਰਾਨ ਵਿਭਾਗ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ‘ਸੇਫ਼ ਸਕੂਲ ਵਾਹਨ ਪਾਲਿਸੀ’ ਦੇ ਨਿਯਮਾਂ ਅਨੁਸਾਰ ਸਕੂਲ ਵੈਨਾਂ ਅਤੇ ਬੱਸਾਂ ਨੂੰ ਤਿਆਰ ਕੀਤਾ ਜਾਵੇ, ਜਿਸ ਤਹਿਤ ਆਉਣ ਵਾਲੇ ਦਿਨਾਂ ਵਿਚ ਸਕੂਲ ਵੈਨਾਂ ਦੀ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਉਨ੍ਹਾਂ ਸਕੂਲ ਵੈਨਾਂ ਨੂੰ ਬੰਦ ਕੀਤਾ ਜਾਵੇਗਾ ਜੋ ਸੇਫ਼ ਸਕੂਲ ਵੈਨਾਂ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੀਆਂ।


ਈ-ਸੇਵਾ ਪੋਰਟਲ ਵੀ ਖ਼ਰਾਬ
ਪਿਛਲੇ ਇਕ ਹਫ਼ਤੇ ਤੋਂ ਜ਼ਿਲਾ ਪ੍ਰਬੰਧਕੀ ਦਫ਼ਤਰ ਸਥਿਤ ਸਦਰ ਸੇਵਾ ਕੇਂਦਰ ਅਤੇ ਹੋਰਨਾਂ ਸੇਵਾ ਕੇਂਦਰਾਂ ਵਿਚ ਈ-ਸੇਵਾ ਪੋਰਟਲ ਖ਼ਰਾਬ ਚੱਲ ਰਿਹਾ ਹੈ ਅਤੇ ਸਰਵਰ ਡਾਊਨ ਹੋਣ ਕਾਰਨ ਟਰਾਂਸਪੋਰਟ ਵਿਭਾਗ ਸਮੇਤ ਹੋਰਨਾਂ ਸਾਰੇ ਵਿਭਾਗਾਂ ਦੇ ਕੰਮ ਨਹੀਂ ਹੋ ਰਹੇ ਹਨ। ਪਤਾ ਲੱਗਾ ਹੈ ਕਿ ਸਰਕਾਰ ਵੱਲੋਂ ਇਕ ਨਵਾਂ ਪੋਰਟਲ ਵੀ ਲਾਂਚ ਕੀਤਾ ਜਾ ਰਿਹਾ ਹੈ, ਫਿਲਹਾਲ ਲੋਕਾਂ ਨੂੰ ਇਨ੍ਹਾਂ ਦਿਨਾਂ ਵਿਚ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ।


ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰੋ ਅਤੇ ਜੁਰਮਾਨਿਆਂ ਤੋਂ ਬਚੋ : ਟਰਾਂਸਪੋਰਟ ਵਿਭਾਗ
ਜ਼ਿਲ੍ਹਾ ਅੰਮ੍ਰਿਤਸਰ ਦੇ ਸੈਕਟਰੀ ਆਰ. ਟੀ. ਏ. ਹਿਤੇਸ਼ਵਰ ਗੁਪਤਾ ਨੇ ਟਰਾਂਸਪੋਰਟਰਾਂ ਨੂੰ ਅਪੀਲ ਕੀਤੀ ਹੈ ਕਿ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਾਹਨ ਚਲਾਉਣ ਅਤੇ ਜੁਰਮਾਨਿਆਂ ਤੋਂ ਬਚਣ। ਜਿਨ੍ਹਾਂ ਵਾਹਨਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ, ਉਨ੍ਹਾਂ ਦਾ ਜੁਰਮਾਨਾ ਅਦਾ ਹੋਣ ਤੋਂ ਬਾਅਦ ਹੀ ਵਿਭਾਗੀ ਸਹੂਲਤਾਂ ਮਿਲਣਗੀਆਂ।

 

Have something to say? Post your comment

ਅਤੇ ਪੰਜਾਬ ਖਬਰਾਂ

ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ

ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ

ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਮੇਤ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਨਾਲ ਗ੍ਰਿਫਤਾਰ

ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਮੇਤ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਨਾਲ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਐਸ.ਆਈ.ਆਰ.-2026' ਤਹਿਤ ਗਣਨਾ ਫਾਰਮ ਭਰਿਆ, ਲੋਕਾਂ ਨੂੰ ਵੋਟ ਸੁਧਾਈ ਬਾਰੇ ਪ੍ਰਕਿਰਿਆ ਮੁਕੰਮਲ ਕਰਨ ਦੀ ਅਪੀਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਐਸ.ਆਈ.ਆਰ.-2026' ਤਹਿਤ ਗਣਨਾ ਫਾਰਮ ਭਰਿਆ, ਲੋਕਾਂ ਨੂੰ ਵੋਟ ਸੁਧਾਈ ਬਾਰੇ ਪ੍ਰਕਿਰਿਆ ਮੁਕੰਮਲ ਕਰਨ ਦੀ ਅਪੀਲ

ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ 7 ਜੁਲਾਈ ਨੂੰ ਹੋਣਗੇ ਵਾਲੀਬਾਲ (ਅੰਡਰ-17) ਦੇ ਟ੍ਰਾਇਲ

ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ 7 ਜੁਲਾਈ ਨੂੰ ਹੋਣਗੇ ਵਾਲੀਬਾਲ (ਅੰਡਰ-17) ਦੇ ਟ੍ਰਾਇਲ

ਬ੍ਰਹਮਗਿਆਨ ਮਨੁੱਖਤਾ ਲਈ ਸਭ ਤੋਂ ਉੱਚੀ ਅਧਿਆਤਮਿਕ ਪ੍ਰਾਪਤੀ ਹੈ – ਸੁਖਬੀਰ ਭਾਰਤੀ

ਬ੍ਰਹਮਗਿਆਨ ਮਨੁੱਖਤਾ ਲਈ ਸਭ ਤੋਂ ਉੱਚੀ ਅਧਿਆਤਮਿਕ ਪ੍ਰਾਪਤੀ ਹੈ – ਸੁਖਬੀਰ ਭਾਰਤੀ

ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ

ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ

ਪੰਜਾਬ ਦੇ ਸਕੂਲਾਂ ਲਈ ਆ ਗਿਆ ਨਵਾਂ ਫ਼ੈਸਲਾ

ਪੰਜਾਬ ਦੇ ਸਕੂਲਾਂ ਲਈ ਆ ਗਿਆ ਨਵਾਂ ਫ਼ੈਸਲਾ

ਪਾਕਿਸਤਾਨ ’ਚ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੇ ਜਾਣ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਪਾਕਿਸਤਾਨ ’ਚ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੇ ਜਾਣ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅਗਨ ਭੇਟ ਹੋਈਆਂ 5 ਬੀੜਾਂ ਧਾਰਮਿਕ ਰਸਮਾਂ ਉਪਰੰਤ ਗੋਇੰਦਵਾਲ ਸਾਹਿਬ ਲਈ ਰਵਾਨਾ

ਅਗਨ ਭੇਟ ਹੋਈਆਂ 5 ਬੀੜਾਂ ਧਾਰਮਿਕ ਰਸਮਾਂ ਉਪਰੰਤ ਗੋਇੰਦਵਾਲ ਸਾਹਿਬ ਲਈ ਰਵਾਨਾ

ਪੰਜਾਬ ਦੇ ਹੜ੍ਹ ਪੀੜਤਾਂ ਲਈ ਫ਼ਰਿਸ਼ਤਾ ਬਣ ਬਹੁੜਿਆ ਸੋਨੂੰ ਸੂਦ ! 180 ਲੋਕਾਂ ਨੂੰ ਦਿਵਾਇਆ 'ਪੱਕਾ ਘਰ'

ਪੰਜਾਬ ਦੇ ਹੜ੍ਹ ਪੀੜਤਾਂ ਲਈ ਫ਼ਰਿਸ਼ਤਾ ਬਣ ਬਹੁੜਿਆ ਸੋਨੂੰ ਸੂਦ ! 180 ਲੋਕਾਂ ਨੂੰ ਦਿਵਾਇਆ 'ਪੱਕਾ ਘਰ'