ਖਰੜ/ਮਾਜਰੀ (ਪ੍ਰੀਤ ਪੱਤੀ) : ਵਿਧਾਨ ਸਭਾ ਹਲਕਾ ਖਰੜ ਵਿੱਚ ਸਪੈਸ਼ਲ ਇਨਟੈਸਿਵ ਰਿਵੀਜ਼ਨ 2026 ਐਸ ਆਈ ਆਰ ਜੋ ਫਾਰਮ ਹਨ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਤੱਕ ਫਾਰਮ ਪਹੁੰਚਾਉ ਜਾ ਰਹੇ ਹਨ ਹਲਕੇ ਦੇ ਸਮੂਹ ਵੋਟਰ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਕਾਂਗਰਸ ਪਾਰਟੀ ਨੇ ਕਿਹਾ ਕਿ ਜੋ ਵੋਟਾਂ ਦੇ ਮਿਲਾਨ ਸਬੰਧੀ ਸਪੈਸ਼ਲ ਇਨਟੈਸਵ ਰਿਵੀਜ਼ਨ 2026 ਐਸ ਆਈ ਆਰ ਸ਼ੁਰੂ ਕੀਤੀ ਹੋਈ ਹੈ ਹਲਕਾ ਖਰੜ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਜੋ ਆਪਣੇ ਕਰਮਚਾਰੀ ਅਤੇ ਬੀ ਐਲ ਓ ਲਗਾਏ ਹੋਏ ਹਨ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਟਿੰਕੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਐਸ ਆਈ ਆਰ ਸਬੰਧੀ ਜੋ ਫਾਰਮ ਹਨ ਹਲਕਾ ਖਰੜ ਦੇ ਵਿੱਚ ਘਰ ਘਰ ਤੱਕ ਜਲਦੀ ਪਹੁੰਚਦੇ ਕੀਤੇ ਜਾਣ ਤਾਂ ਜੋ ਵੋਟਾਂ ਦਾ ਮਿਲਾਨ ਹੋ ਸਕੇ ਅਤੇ ਸਹੀ ਵੋਟ ਬਣ ਸਕੇ ਅਤੇ ਜੋ ਗਲਤ ਵੋਟ ਹੈ ਉਹ ਕੱਟੀ ਜਾ ਸਕੇ ਤਾਂ ਜੋ ਲੋਕਤੰਤਰ ਦਾ ਜੋ ਅਧਿਕਾਰ ਹੈ ਹਰ ਇੱਕ ਵੋਟਰ ਨੂੰ ਮਿਲ ਸਕੇ