Thursday, May 28, 2026
BREAKING
ਪੰਜਾਬ ਭਰ ਵਿੱਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਸੂਬਾ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਜੀਵਨਰੇਖਾ ਜ਼ੀਰਕਪੁਰ ਵਿੱਚ ਟਿਕਾਊ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਬਿਲਡਰਾਂ ਨਾਲ ਕੀਤੀ ਵਿਚਾਰ-ਵਟਾਂਦਰਾ ਮੀਟਿੰਗ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਉਰਦੂ ਦੇ ਮਕਬੂਲ ਸ਼ਾਇਰ ਡਾ. ਬਸ਼ੀਰ ਬਦਰ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਬਣੇ ਭਾਰਤੀ ਜਲ ਸੈਨਾ ਦੇ ਅਫ਼ਸਰ ਡੇਰਾ ਬਾਬਾ ਮਲੂਕ ਦਾਸ ਜੀ ਪਿੰਡ ਜੰਡਪੁਰ ਵਿਖੇ ਸਲਾਨਾ ਬਰਸੀ ਸਮਾਗਮ ਆਰੰਭ ਚੰਨਦੀਪ ਸਿੰਘ ਨੇ ਏਸ਼ੀਆਈ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ 'ਚ ਰਚਿਆ ਇਤਿਹਾਸ, ਜਿੱਤਿਆ ਗੋਲਡ ਕੌਣ ਹਨ ਕੇਵਲ ਸਿੰਘ ਢਿੱਲੋਂ, ਜਿਨ੍ਹਾਂ ਉਪਰ ਭਾਜਪਾ ਨੇ ਖੇਡਿਆ ਵੱਡਾ ਦਾਅ ਅਗਲੇ 5 ਸਾਲਾਂ 'ਚ ਟੁੱਟਣਗੇ ਗਰਮੀ ਦੇ ਸਾਰੇ ਰਿਕਾਰਡ; ਮਚੇਗੀ ਤ੍ਰਾਹੀ-ਤ੍ਰਾਹੀ ! ਸੰਯੁਕਤ ਰਾਸ਼ਟਰ ਦੀ ਵੱਡੀ ਚੇਤਾਵਨੀ 700 ਤੋਂ ਵੱਧ ਜੰਗਲੀ ਜੀਵਾਂ ਤੇ ਪੰਛੀਆਂ ਦੀ ਮੌਤ! ਮਾਹਰਾਂ ਨੇ ਐਲਾਨੀ Ecological Emergency ਧੜੰਮ ਡਿੱਗੀਆਂ Gold ਦੀਆਂ ਕੀਮਤਾਂ, ਦੋ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੇ ਭਾਅ

ਬਾਜ਼ਾਰ

ਵਧਣਗੇ ਦਾਲਾਂ ਦੇ ਭਾਅ, ਟਾਇਰ ਅਤੇ ਵਾਹਨ ਪੁਰਜ਼ੇ ਵੀ ਹੋਣਗੇ ਮਹਿੰਗੇ

28 ਮਈ, 2026 05:05 PM

ਆਉਣ ਵਾਲੇ ਦਿਨਾਂ ''ਚ ਆਮ ਖਪਤਕਾਰਾਂ ਦੇ ਘਰ ਦਾ ਬਜਟ ਹੋਰ ਵਿਗੜ ਸਕਦਾ ਹੈ। ਦੇਸ਼ ''ਚ ਛੋਲਿਆਂ ਅਤੇ ਅਰਹਰ ਦੀਆਂ ਕੀਮਤਾਂ ਆਉਣ ਵਾਲੇ ਸਮੇਂ ''ਚ ਵਧ ਸਕਦੀਆਂ ਹਨ, ਜਦੋਂਕਿ ਮਾਂਹ ਦੇ ਭਾਅ ''ਚ ਕੁਝ ਨਰਮੀ ਆਉਣ ਦੀ ਉਮੀਦ ਹੈ।

ਦਾਲ ਅਤੇ ਅਨਾਜ ਖੇਤਰ ਦੀ ਸਿਖਰਲੀ ਸੰਸਥਾ ''ਇੰਡੀਆ ਪਲਸੇਜ਼ ਐਂਡ ਗ੍ਰੇਨਜ਼ ਐਸੋਸੀਏਸ਼ਨ'' (ਆਈ. ਪੀ. ਜੀ. ਐੱਮ. ਏ.) ਨੇ ਆਪਣੀ ਹਫਤਾਵਾਰੀ ਰਿਪੋਰਟ ''ਚ ਇਹ ਅੰਦਾਜ਼ਾ ਜਤਾਇਆ ਹੈ।

ਰਿਪੋਰਟ ਮੁਤਾਬਕ ਛੋਲਿਆਂ ਅਤੇ ਅਰਹਰ ਨੂੰ ਮੰਡੀਆਂ ''ਚ ਘੱਟ ਆਮਦ ਅਤੇ ਵਿਦੇਸ਼ੀ ਦਰਾਮਦ ''ਤੇ ਚਿੰਤਾਵਾਂ ਤੋਂ ਸਹਾਰਾ ਮਿਲ ਰਿਹਾ ਹੈ, ਜਦੋਂਕਿ ਮਾਂਹ ਦੀਆਂ ਕੀਮਤਾਂ ''ਤੇ ਨਵੀਂ ਫਸਲ ਦੀ ਆਮਦ ਦਾ ਦਬਾਅ ਦਿਸੇਗਾ।

ਆਈਗ੍ਰੇਨ ਇੰਡੀਆ ਦੇ ਡਾਇਰੈਕਟਰ ਰਾਹੁਲ ਚੌਹਾਨ ਨੇ ਕਿਹਾ ਕਿ ਬੀਤੇ ਵਿੱਤੀ ਸਾਲ ''ਚ ਕੁੱਲ 57.76 ਲੱਖ ਟਨ ਦਾਲਾਂ ਦੀ ਦਰਾਮਦ ਹੋਈ, ਜਦੋਂਕਿ ਇਸ ਤੋਂ ਪਿਛਲੇ ਸਾਲ (2024-25) ਇਹ ਅੰਕੜਾ ਰਿਕਾਰਡ 69.3 ਲੱਖ ਟਨ ਰਿਹਾ ਸੀ। ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਇਸ ਵਾਰ ਛੋਲਿਆਂ ਦੀ ਦਰਾਮਦ ਕਰੀਬ 5 ਲੱਖ ਟਨ ਘੱਟ ਰਹੀ। ਇਹ 10 ਲੱਖ ਟਨ ''ਤੇ ਸਿਮਟ ਗਈ।

ਇਸੇ ਤਰ੍ਹਾਂ ਮਸਰ ਦੀ ਦਰਾਮਦ ਵੀ 74,000 ਮੀਟ੍ਰਿਕ ਟਨ ਘਟ ਕੇ ਕਰੀਬ 11 ਲੱਖ ਟਨ ਰਹੀ। ਮਟਰਾਂ ਦੀ ਦਰਾਮਦ ਤਾਂ ਲੱਗਭਗ ਅੱਧੀ ਹੋ ਗਈ। ਅਲ-ਨੀਨੋ ਦੇ ਪ੍ਰਭਾਵ ਅਤੇ ਖਾਦ ਦੀ ਕਮੀ ਕਾਰਨ ਜੇਕਰ ਹਾਲਾਤ ਉਲਟ ਰਹੇ, ਤਾਂ ਚਾਲੂ ਵਿੱਤੀ ਸਾਲ ''ਚ ਦਾਲਾਂ ਦੀ ਦਰਾਮਦ ਫਿਰ ਤੋਂ ਵਧ ਸਕਦੀ ਹੈ।

ਇਕ ਮਹੀਨੇ ''ਚ ਵਧੇ ਦਾਲਾਂ ਦੇ ਭਾਅ (ਪ੍ਰਤੀ ਕੁਇੰਟਲ ''ਚ)
ਦਾਲਾਂ 25 ਮਈ 25 ਅਪ੍ਰੈਲ ਬਦਲਾਅ ਅਰਹਰ (ਸੋਲਾਪੁਰ) 8050 7800 250 ਮਸਰ (ਬੀਨਾ) 6600 6350 250 ਪੀਲੀ ਮਟਰ (ਰਾਠ) 4500 4200 300 ਮਾਂਹ (ਵਿਜੇਵਾੜਾ) 8250 7950 300 ਦੇਸੀ ਛੋਲੇ (ਬੀਕਾਨੇਰ) 5650 5300 350ਨੋਟ : ਇਹ ਬਦਲਾਅ ਰੁਪਏ ''ਚ ਹਨ। (ਸਰੋਤ : ਆਈਗ੍ਰੇਨ ਇੰਡੀਆ)


ਟਾਇਰ ਅਤੇ ਵਾਹਨ ਪੁਰਜ਼ੇ ਵੀ ਹੋਣਗੇ ਮਹਿੰਗੇ
ਮਹਿੰਗਾਈ ਦਾ ਅਸਰ ਆਟੋ ਸੈਕਟਰ ''ਤੇ ਵੀ ਦਿਖਾਈ ਦੇ ਰਿਹਾ ਹੈ। ਟਾਇਰ ਅਤੇ ਵਾਹਨ ਦੇ ਪੁਰਜ਼ੇ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਕੀਮਤਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕੰਪਨੀਆਂ ਦਾ ਕਹਿਣਾ ਹੈ ਕਿ ਕੱਚੇ ਮਾਲ ਅਤੇ ਊਰਜਾ ਦੀ ਲਾਗਤ ਲਗਾਤਾਰ ਵਧ ਰਹੀ ਹੈ।

ਸਿਏਟ ਦੇ ਮੈਨੇਜਿੰਗ ਡਾਇਰੈਕਟਰ ਅਰਣਵ ਬਨਰਜੀ ਨੇ ਦੱਸਿਆ ਕਿ ਕੰਪਨੀ ਮਾਰਚ ਅਤੇ ਅਪ੍ਰੈਲ ''ਚ ਟਾਇਰਾਂ ਦੇ ਭਾਅ ਕਰੀਬ 5 ਫੀਸਦੀ ਵਧਾ ਚੁੱਕੀ ਹੈ ਅਤੇ ਮਈ-ਜੂਨ ''ਚ ਇਕ ਹੋਰ ਵਾਧਾ ਹੋ ਸਕਦਾ ਹੈ। ਇਸ ਨਾਲ ਟ੍ਰਾਂਸਪੋਰਟ ਦਾ ਖਰਚਾ ਹੋਰ ਵਧੇਗਾ, ਜਿਸ ਦਾ ਅਸਰ ਅਖੀਰਕਾਰ ਆਮ ਲੋਕਾਂ ਦੀ ਜੇਬ ''ਤੇ ਹੀ ਪਵੇਗਾ।


ਮਾਲ ਢੁਆਈ ਮਹਿੰਗੀ ਹੋਣ ਨਾਲ ਕੀ ਅਸਰ ਪਵੇਗਾ?
ਡੀਜ਼ਲ ਦੀ ਕਿੱਲਤ ਅਤੇ ਈਂਧਨ ਦੀਆਂ ਵਧਦੀਆਂ ਕੀਮਤਾਂ ਨੇ ਟ੍ਰਾਂਸਪੋਰਟ ਸੈਕਟਰ ''ਤੇ ਵੀ ਦਬਾਅ ਵਧਾ ਦਿੱਤਾ ਹੈ। ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਮੁਤਾਬਕ ਕਈ ਸੂਬਿਆਂ ''ਚ ਕਰੀਬ 20 ਫੀਸਦੀ ਟਰੱਕ ਸੜਕਾਂ ਤੋਂ ਹਟ ਗਏ ਹਨ। ਇਸ ਨਾਲ ਮਾਲ ਢੁਆਈ ਦੀ ਲਾਗਤ 10 ਤੋਂ 15 ਫੀਸਦੀ ਤੱਕ ਵਧ ਗਈ ਹੈ।

ਇਸ ਦਾ ਸਿੱਧਾ ਅਸਰ ਖਾਣ-ਪੀਣ ਦੇ ਸਾਮਾਨ, ਕਰਿਆਨਾ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ''ਤੇ ਪੈ ਰਿਹਾ ਹੈ। ਭਾਵ ਹੁਣ ਸਿਰਫ ਦਾਲ ਹੀ ਨਹੀਂ, ਸਗੋਂ ਬਾਜ਼ਾਰ ਦੀਆਂ ਕਈ ਚੀਜ਼ਾਂ ਆਮ ਲੋਕਾਂ ਲਈ ਹੋਰ ਮਹਿੰਗੀਆਂ ਹੋ ਸਕਦੀਆਂ ਹਨ।


ਕਿਹੜੀਆਂ ਦਾਲਾਂ ''ਚ ਕਿੰਨਾ ਵਧਿਆ ਭਾਅ?
ਪਿਛਲੇ ਇਕ ਮਹੀਨੇ ''ਚ ਕਈ ਦਾਲਾਂ ਦੇ ਭਾਅ ਤੇਜ਼ੀ ਨਾਲ ਵਧੇ ਹਨ। ਅਰਹਰ, ਮਸਰ, ਮਾਂਹ ਅਤੇ ਦੇਸੀ ਛੋਲੇ ਸਾਰੇ ਮਹਿੰਗੇ ਹੋਏ ਹਨ। ਮੰਡੀਆਂ ''ਚ ਪੁਰਾਣੀ ਅਰਹਰ ਦਾ ਸਟਾਕ ਵੀ ਕਾਫੀ ਘੱਟ ਬਚਿਆ ਹੈ।

ਸਰਕਾਰ ਨੇ ਅਰਹਰ ਦਾ ਘੱਟੋ-ਘਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਧਾ ਕੇ 8450 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ, ਜਿਸ ਨਾਲ ਬਾਜ਼ਾਰ ''ਚ ਤੇਜ਼ੀ ਦਾ ਮਾਹੌਲ ਹੋਰ ਮਜ਼ਬੂਤ ਹੋਇਆ ਹੈ।

ਅਲ-ਨੀਨੋ ਅਤੇ ਮਾਨਸੂਨ ਦੀ ਚਿੰਤਾ ਕਿਉਂ ਵਧੀ?
ਮੌਸਮ ਨੂੰ ਲੈ ਕੇ ਵੀ ਚਿੰਤਾ ਵਧਦੀ ਜਾ ਰਹੀ ਹੈ। ਅਲ-ਨੀਨੋ ਦੇ ਅਸਰ ਨਾਲ ਇਸ ਵਾਰ ਆਮ ਨਾਲੋਂ ਘੱਟ ਬਾਰਿਸ਼ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜੇਕਰ ਮਾਨਸੂਨ ਕਮਜ਼ੋਰ ਰਿਹਾ, ਤਾਂ ਖਰੀਫ ਸੀਜ਼ਨ ''ਚ ਅਰਹਰ ਵਰਗੀਆਂ ਫਸਲਾਂ ਦੀ ਬੀਜਾਈ ਪ੍ਰਭਾਵਿਤ ਹੋ ਸਕਦੀ ਹੈ।

ਇਸ ਨਾਲ ਉਤਪਾਦਨ ਘਟੇਗਾ ਅਤੇ ਬਾਜ਼ਾਰ ''ਚ ਕੀਮਤਾਂ ਹੋਰ ਉੱਪਰ ਜਾ ਸਕਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਬਾਰਿਸ਼ ਘੱਟ ਹੋਣ ਦਾ ਅਸਰ ਸਿਰਫ ਦਾਲਾਂ ''ਤੇ ਨਹੀਂ, ਸਗੋਂ ਸਬਜ਼ੀਆਂ ਅਤੇ ਦੂਜੀ ਖੇਤੀ ਪੈਦਾਵਾਰ ''ਤੇ ਵੀ ਪੈ ਸਕਦਾ ਹੈ। ਇਹੀ ਵਜ੍ਹਾ ਹੈ ਕਿ ਬਾਜ਼ਾਰ ਅਜੇ ਤੋਂ ਹੀ ਮਹਿੰਗਾਈ ਦੇ ਨਵੇਂ ਦੌਰ ਦਾ ਖਦਸ਼ਾ ਜਤਾ ਰਿਹਾ ਹੈ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਧੜੰਮ ਡਿੱਗੀਆਂ Gold ਦੀਆਂ ਕੀਮਤਾਂ, ਦੋ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੇ ਭਾਅ

ਧੜੰਮ ਡਿੱਗੀਆਂ Gold ਦੀਆਂ ਕੀਮਤਾਂ, ਦੋ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੇ ਭਾਅ

LIC ਵੱਲੋਂ ਵਿਆਹੇ ਜੋੜਿਆਂ ਲਈ 2 ਨਵੇਂ ਧਮਾਕੇਦਾਰ ਪਲਾਨ ਲਾਂਚ, ਦੋਵਾਂ ਨੂੰ ਮਿਲੇਗਾ ਇਕੱਠਾ ਲਾਈਫ ਕਵਰ

LIC ਵੱਲੋਂ ਵਿਆਹੇ ਜੋੜਿਆਂ ਲਈ 2 ਨਵੇਂ ਧਮਾਕੇਦਾਰ ਪਲਾਨ ਲਾਂਚ, ਦੋਵਾਂ ਨੂੰ ਮਿਲੇਗਾ ਇਕੱਠਾ ਲਾਈਫ ਕਵਰ

Amazon ਨੂੰ ਵੱਡੀ ਰਾਹਤ: 202 ਕਰੋੜ ਦਾ ਜੁਰਮਾਨਾ ਕੀਤਾ ਰੱਦ, 8 ਹਫ਼ਤਿਆਂ 'ਚ ਪੈਸੇ ਵਾਪਸ ਕਰਨ ਦੇ ਹੁਕਮ

Amazon ਨੂੰ ਵੱਡੀ ਰਾਹਤ: 202 ਕਰੋੜ ਦਾ ਜੁਰਮਾਨਾ ਕੀਤਾ ਰੱਦ, 8 ਹਫ਼ਤਿਆਂ 'ਚ ਪੈਸੇ ਵਾਪਸ ਕਰਨ ਦੇ ਹੁਕਮ

ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ 'ਚ ਆਇਆ ਉਛਾਲ, ਜਾਣੋ ਅੱਜ ਦੇ ਭਾਅ

ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ 'ਚ ਆਇਆ ਉਛਾਲ, ਜਾਣੋ ਅੱਜ ਦੇ ਭਾਅ

'ਪੈਟਰੋਲ-ਡੀਜ਼ਲ ਤੇ ਸੋਨੇ ਦੇ ਭਾਅ ਵਧਣ ਦਾ ਅਸਰ, ਜੂਨ 'ਚ...

'ਪੈਟਰੋਲ-ਡੀਜ਼ਲ ਤੇ ਸੋਨੇ ਦੇ ਭਾਅ ਵਧਣ ਦਾ ਅਸਰ, ਜੂਨ 'ਚ...

ਭਾਰਤੀ ਅੰਬਾਂ ਦਾ ਦੁਨੀਆ ਭਰ 'ਚ ਦਬਦਬਾ: ਐਕਸਪੋਰਟ ਤੋਂ ਹੋਈ ਰਿਕਾਰਡ ਕਮਾਈ, ਇਹ ਦੇਸ਼ ਬਣਿਆ ਵੱਡਾ ਖਰੀਦਦਾਰ

ਭਾਰਤੀ ਅੰਬਾਂ ਦਾ ਦੁਨੀਆ ਭਰ 'ਚ ਦਬਦਬਾ: ਐਕਸਪੋਰਟ ਤੋਂ ਹੋਈ ਰਿਕਾਰਡ ਕਮਾਈ, ਇਹ ਦੇਸ਼ ਬਣਿਆ ਵੱਡਾ ਖਰੀਦਦਾਰ

ਮਹਿੰਗਾਈ ਦੀ ਚੌਤਰਫੀ ਮਾਰ: 'ਕਮਾਈ ਅਠੰਨੀ ਤੇ ਖਰਚਾ ਰੁਪਈਆ', 12 ਦਿਨਾਂ 'ਚ ਹਿੱਲਿਆ ਆਮ ਆਦਮੀ ਦਾ ਬਜਟ

ਮਹਿੰਗਾਈ ਦੀ ਚੌਤਰਫੀ ਮਾਰ: 'ਕਮਾਈ ਅਠੰਨੀ ਤੇ ਖਰਚਾ ਰੁਪਈਆ', 12 ਦਿਨਾਂ 'ਚ ਹਿੱਲਿਆ ਆਮ ਆਦਮੀ ਦਾ ਬਜਟ

Maruti Suzuki ਨੇ ਖ਼ਰਚੇ ਘਟਾਉਣ ਲਈ ਯਾਤਰਾਵਾਂ 'ਤੇ ਰੋਕ ਸਮੇਤ ਕੀਤੇ ਕਈ ਵੱਡੇ ਬਦਲਾਅ

Maruti Suzuki ਨੇ ਖ਼ਰਚੇ ਘਟਾਉਣ ਲਈ ਯਾਤਰਾਵਾਂ 'ਤੇ ਰੋਕ ਸਮੇਤ ਕੀਤੇ ਕਈ ਵੱਡੇ ਬਦਲਾਅ

ਕਦੇ ਬੰਦ ਹੋਣ ਦੀ ਕਗਾਰ 'ਤੇ ਸੀ ਸਰਕਾਰੀ ਕੰਪਨੀ, ਹੁਣ 25,000 ਕਰੋੜ ਦੀ ਕਮਾਈ ਨਾਲ ਮਾਰੀ ਵੱਡੀ ਛਾਲ

ਕਦੇ ਬੰਦ ਹੋਣ ਦੀ ਕਗਾਰ 'ਤੇ ਸੀ ਸਰਕਾਰੀ ਕੰਪਨੀ, ਹੁਣ 25,000 ਕਰੋੜ ਦੀ ਕਮਾਈ ਨਾਲ ਮਾਰੀ ਵੱਡੀ ਛਾਲ

ਸ਼ੇਅਰ ਬਾਜ਼ਾਰ ਨੇ ਲਗਾਈ ਦੌੜ : ਸੈਂਸੈਕਸ ਨੇ ਮਾਰੀ 1073 ਅੰਕਾਂ ਦੀ ਲੰਮੀ ਛਾਲ, ਨਿਫਟੀ 24,000 ਦੇ ਪਾਰ

ਸ਼ੇਅਰ ਬਾਜ਼ਾਰ ਨੇ ਲਗਾਈ ਦੌੜ : ਸੈਂਸੈਕਸ ਨੇ ਮਾਰੀ 1073 ਅੰਕਾਂ ਦੀ ਲੰਮੀ ਛਾਲ, ਨਿਫਟੀ 24,000 ਦੇ ਪਾਰ