Tuesday, August 11, 2026
BREAKING
ਵਿਧਾਇਕ ਅਨਮੋਲ ਗਗਨ ਮਾਨ ਨੇ ਖਿਜ਼ਰਾਬਾਦ–ਚਟੋਲੀ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੈਕਸੀਮ ਮੈਰੀ ਸਕੂਲ, ਖਰੜ ਵਿਖੇ ਜਾਗਰੂਕਤਾ ਸੈਮੀਨਾਰ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਖਰੜ ਵਿਖ਼ੇ ਛੇਵੀਂ ਤੂਫ਼ਾਨੀ ਡਾਕ ਕਾਵੜ ਯਾਤਰਾ ਰਵਾਨਾ ਪਿੰਡ ਓਇੰਦ ਚ ਕਰਵਾਏ ਜਾ ਰਹੇ ਸਾਲਾਨਾ ਖੇਡ ਮੇਲੇ ਦਾ ਪੋਸਟਰ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਜਾਰੀ ਐਸ ਸੀ ਵਿੰਗ ਜਿਲ੍ਹਾ ਮੋਹਾਲੀ ਵੱਲੋਂ ਕਾਂਗਰਸੀ ਆਗੂਆਂ ਨੂੰ ਨਿਯੁਕਤੀ ਪੱਤਰ ਸੌਂਪੇ ਸਾਬਕਾ ਕੌਂਸਲਰ ਵਾਰਡ ਨੰਬਰ 12 ਰਾਜਵੀਰ ਸਿੰਘ ਰਾਜੀ ਦੀ ਮਿਹਨਤ ਲਿਆਈ ਰੰਗ, ਖਰੜ ਵਿੱਚ ਅਵਾਰਾ ਕੁੱਤਿਆਂ ਦੀ ਨਸਬੰਦੀ ਮੁਹਿੰਮ ਸ਼ੁਰੂ 52,600 ਰੁਪਏ ਘੱਟੋ-ਘੱਟ ਤਨਖਾਹ ਅਤੇ 2.92 ਫਿਟਮੈਂਟ ਫੈਕਟਰ ਦੀ ਮੰਗ, 8ਵੇਂ ਤਨਖਾਹ ਕਮਿਸ਼ਨ ਤੋਂ ਵੱਡਾ ਅਪਡੇਟ ਪੰਜਾਬ: ਵੱਧ ਗਿਆ ਰਾਵੀ ਦਰਿਆ ਦਾ ਪਾਣੀ, ਅੱਧੀ ਦਰਜਨ ਪਿੰਡਾਂ ਦਾ ਟੁੱਟਿਆ ਸੰਪਰਕ ਅਮਰੀਕਾ-ਈਰਾਨ ਮਾਮਲੇ ਨੇ ਦੁਚਿੱਤੀ 'ਚ ਪਾਏ ਨਿਵੇਸ਼ਕ, ਸੈਂਸੈਕਸ 388 ਅੰਕ ਟੁੱਟਿਆ, 1.6 ਲੱਖ ਕਰੋੜ ਡੁੱਬੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਭਾਜਪਾ 'ਚ ਸ਼ਾਮਲ, ਕੇਵਲ ਸਿੰਘ ਢਿੱਲੋਂ ਨੇ ਕੀਤਾ ਵੱਡਾ ਦਾਅਵਾ

ਪੰਜਾਬ

ਵਣ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਐਲਾਨ : ਪੰਜਾਬ 'ਚ 760.30 ਕਰੋੜ ਦਾ ਜੈਵ ਵਿਭਿੰਨਤਾ ਤੇ ਕੁਦਰਤੀ ਸਰੋਤ ਸੰਭਾਲ ਪ੍ਰੋਜੈਕਟ ਜਾਪਾਨੀ ਕੌਮਾਂਤਰੀ ਸਹਿਯੋਗ ਏਜੰਸੀ 'ਜੀਕਾ' ਦੇ ਸਹਿਯੋਗ ਨਾਲ ਲਾਗੂ ਹੋਵੇਗਾ

11 ਅਗਸਤ, 2026 05:54 PM

ਚੰਡੀਗੜ੍ਹ : ਸੂਬੇ ਵਿੱਚ ਐਗਰੋਫਾਰੈਸਟਰੀ ਰਾਹੀਂ ਰੁੱਖਾਂ ਹੇਠ ਰਕਬਾ ਵਧਾਉਣਾ, ਕੁਦਰਤੀ ਸਰੋਤਾਂ ਦੀ ਸੰਭਾਲ ਕਰਨਾ ਅਤੇ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਇਸ ਵਿੱਚ ਵਾਧਾ ਕਰਨਾ ਸੂਬਾ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਿਲ ਹੈ। ਇਨ੍ਹਾਂ ਉਦੇਸ਼ਾਂ ਨੂੰ ਪੂਰਾ ਕਰਨ ਲਈ ਪੰਜਾਬ ਵਣ ਵਿਭਾਗ ਵੱਲੋਂ ਜਾਪਾਨ ਕੌਮਾਂਤਰੀ ਸਹਿਯੋਗ ਏਜੰਸੀ ('ਜੀਕਾ') ਨਾਲ ਸਹਿਯੋਗ ਲਈ ਪਹੁੰਚ ਕੀਤੀ ਗਈ ਹੈ।

'ਜੀਕਾ' ਦੀ ਸਹਾਇਤਾ ਨਾਲ ਸੂਬੇ ਵਿੱਚ ਪੰਜਾਬ ਜੈਵ ਵਿਭਿੰਨਤਾ ਤੇ ਕੁਦਰਤੀ ਸਰੋਤ ਸੰਭਾਲ ਪ੍ਰੋਜੈਕਟ ਲਾਗੂ ਕਰਨ ਦੀ ਤਜਵੀਜ਼ ਹੈ, ਇਹ ਜਾਣਕਾਰੀ ਦਿੰਦੇ ਹੋਏ ਇੱਥੇ ਇੱਕ ਮੀਟਿੰਗ ਵਿੱਚ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਐਗਰੋਫਾਰੈਸਟਰੀ ਨੂੰ ਉਤਸ਼ਾਹਿਤ ਕਰਨਾ, ਕੁਦਰਤੀ ਸਰੋਤਾਂ ਦੀ ਸੰਭਾਲ, ਜੈਵ ਵਿਭਿੰਨਤਾ ਦੀ ਸੁਰੱਖਿਆ, ਧਰਤੀ ਹੇਠ ਪਾਣੀ ਨੂੰ ਬਚਾਉਣਾ, ਸ਼ਿਵਾਲਿਕ ਖੇਤਰ ਵਿੱਚ ਏਕੀਕ੍ਰਿਤ ਵਾਟਰਸ਼ੈਡ ਪ੍ਰਬੰਧਨ ਕਰਨਾ ਹੈ। ਇਸ ਤੋਂ ਬਿਨਾਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਅਤੇ ਪਰਾਲੀ ਨਾਲ ਹੋ ਰਹੇ ਵਾਯੂ ਪ੍ਰਦੂਸ਼ਣ ਨੂੰ ਰੋਕਣਾ ਅਤੇ ਪੇਂਡੂ ਭਾਈਚਾਰਿਆਂ ਦੀ ਆਮਦਨ ਵਿੱਚ ਵਾਧਾ ਕਰਨਾ ਵੀ ਅਹਿਮ ਪੱਖ ਹਨ।

ਇਸ ਪ੍ਰੋਜੈਕਟ ਦਾ ਇੱਕ ਉਦੇਸ਼  ਈਕੋਟੂਰਿਜ਼ਮ ਨੂੰ ਹੱਲਾਸ਼ੇਰੀ ਦੇਣਾ ਵੀ ਹੈ ਤਾਂ ਜੋ ਸਥਾਨਕ ਆਰਥਿਕਤਾ ਨੂੰ ਹੁਲਾਰਾ ਮਿਲ ਸਕੇ। ਇਸ ਤੋਂ ਇਲਾਵਾ ਜੈਵਿਕ ਵਿਭਿੰਨਤਾ ਦੀ ਸੰਭਾਲ ਅਤੇ ਰਾਜ ਦੇ ਵੈਟਲੈਂਡਜ਼ ਵਿੱਚ ਸੁਧਾਰ ਕਰਨਾ ਵੀ ਇਸ ਪ੍ਰੋਜੈਕਟ ਦਾ ਬੇਹੱਦ ਅਹਿਮ ਹਿੱਸਾ ਹੈ।

ਇਸ ਮੰਤਵ ਲਈ ਵਾਤਾਵਰਨ ਅਤੇ ਵਣਾਂ ਦੀ ਸਾਂਭ ਸੰਭਾਲ ਦੇ ਨਾਲ ਲੋਕਾਂ ਦੀ ਆਮਦਨ ਲਈ ਖੇਤੀਬਾੜੀ ਤੋਂ ਇਲਾਵਾ ਪਸ਼ੂ ਪਾਲਣ ਨੂੰ ਵਿਕਸਿਤ ਕੀਤਾ ਜਾਵੇਗਾ।

ਸ਼੍ਰੀ ਕਟਾਰੂਚੱਕ ਨੇ ਇਹ ਵੀ ਕਿਹਾ ਕਿ ਇਸ ਪ੍ਰੋਜੈਕਟ ਦੀ ਕੁੱਲ ਅਨੁਮਾਨਿਤ ਲਾਗਤ 760.30 ਕਰੋੜ ਰੁਪਏ ਹੈ, ਜਿਸ ਵਿੱਚ 85:15 ਦੇ ਅਨੁਪਾਤ ਅਨੁਸਾਰ ਵਿੱਤੀ ਹਿੱਸੇਦਾਰੀ ਹੈ। ਪ੍ਰੋਜੈਕਟ ਨੂੰ 8 ਸਾਲਾਂ ਦੀ ਮਿਆਦ ਦੌਰਾਨ ਲਾਗੂ ਕਰਨ ਦੀ ਤਜਵੀਜ਼ ਹੈ ਅਤੇ ਇਸ ਨੂੰ ਸੋਸਾਇਟੀ ਮੋਡ ਰਾਹੀਂ ਲਾਗੂ ਕੀਤਾ ਜਾਣਾ ਹੈ।

ਪੰਜਾਬ ਮੰਤਰੀ ਮੰਡਲ ਵੱਲੋਂ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਪਹਿਲਾਂ ਹੀ ਮਨਜ਼ੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਪ੍ਰੋਜੈਕਟ ਲਈ ਲੋਨ ਐਗਰੀਮੈਂਟ ਉੱਤੇ 'ਜੀਕਾ' ਅਤੇ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਅਧੀਨ ਆਉਂਦੇ ਆਰਥਿਕ ਮਾਮਲੇ ਵਿਭਾਗ ਵਿਚਕਾਰ ਦਸਤਖ਼ਤ ਵੀ ਕੀਤੇ ਜਾ ਚੁੱਕੇ ਹਨ।

ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੈਕਟ ਦੇ ਪ੍ਰਭਾਵਸ਼ਾਲੀ ਸੰਚਾਲਨ ਅਤੇ ਲਾਗੂਕਰਨ ਲਈ ਪੰਜਾਬ ਜੈਵ ਵਿਭਿੰਨਤਾ ਤੇ ਕੁਦਰਤੀ ਸਰੋਤ ਸੰਭਾਲ ਸੋਸਾਇਟੀ ਦੇ ਗਠਨ ਨੂੰ ਵੀ ਮਨਜ਼ੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ।

ਇਹ ਪ੍ਰੋਜੈਕਟ ਪੰਜਾਬ ਵਿੱਚ ਟਿਕਾਊ ਕੁਦਰਤੀ ਸਰੋਤ ਪ੍ਰਬੰਧਨ, ਵਾਤਾਵਰਨ ਸੰਭਾਲ, ਜੈਵ ਵਿਭਿੰਨਤਾ ਦੀ ਸੁਰੱਖਿਆ ਅਤੇ ਕਿਸਾਨਾਂ ਅਤੇ ਸਥਾਨਕ ਭਾਈਚਾਰਿਆਂ ਦੀ ਆਮਦਨ ਵਿੱਚ ਵਾਧੇ ਵੱਲ ਇੱਕ ਮਹੱਤਵਪੂਰਨ ਕਦਮ ਸਾਬਿਤ ਹੋਵੇਗਾ।

ਇਸ ਮੌਕੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ, ਪ੍ਰਮੁੱਖ ਮੁੱਖ ਵਣਪਾਲ (ਜੰਗਲਾਤ ਬਲ ਦੇ ਮੁਖੀ) ਧਰਮਿੰਦਰ ਸ਼ਰਮਾ, ਸੌਰਵ ਗੁਪਤਾ ਪੀਸੀਸੀਐਫ ਚੀਫ ਪ੍ਰੋਜੈਕਟ ਡਾਇਰੈਕਟਰ, ਮੁੱਖ ਜੰਗਲੀ ਜੀਵ ਵਾਰਡਨ ਬਸੰਤਾ ਰਾਜ ਕੁਮਾਰ, ਮੁੱਖ ਵਣਪਾਲ (ਪਲੇਨਜ਼) ਨਿਧੀ ਸ਼੍ਰੀਵਾਸਤਵ, ਮੁੱਖ ਵਣਪਾਲ (ਜੰਗਲੀ ਜੀਵ) ਸਤਿੰਦਰ ਸਾਗਰ ਤੇ ਹੋਰ ਅਧਿਕਾਰੀ ਵੀ ਹਾਜ਼ਿਰ ਸਨ।

Have something to say? Post your comment

ਅਤੇ ਪੰਜਾਬ ਖਬਰਾਂ

ਵਿਧਾਇਕ ਅਨਮੋਲ ਗਗਨ ਮਾਨ ਨੇ ਖਿਜ਼ਰਾਬਾਦ–ਚਟੋਲੀ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ

ਵਿਧਾਇਕ ਅਨਮੋਲ ਗਗਨ ਮਾਨ ਨੇ ਖਿਜ਼ਰਾਬਾਦ–ਚਟੋਲੀ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ

ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੈਕਸੀਮ ਮੈਰੀ ਸਕੂਲ, ਖਰੜ ਵਿਖੇ ਜਾਗਰੂਕਤਾ ਸੈਮੀਨਾਰ

ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੈਕਸੀਮ ਮੈਰੀ ਸਕੂਲ, ਖਰੜ ਵਿਖੇ ਜਾਗਰੂਕਤਾ ਸੈਮੀਨਾਰ

ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਖਰੜ ਵਿਖ਼ੇ ਛੇਵੀਂ ਤੂਫ਼ਾਨੀ ਡਾਕ ਕਾਵੜ ਯਾਤਰਾ ਰਵਾਨਾ

ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਖਰੜ ਵਿਖ਼ੇ ਛੇਵੀਂ ਤੂਫ਼ਾਨੀ ਡਾਕ ਕਾਵੜ ਯਾਤਰਾ ਰਵਾਨਾ

ਪਿੰਡ ਓਇੰਦ ਚ ਕਰਵਾਏ ਜਾ ਰਹੇ ਸਾਲਾਨਾ ਖੇਡ ਮੇਲੇ ਦਾ ਪੋਸਟਰ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਜਾਰੀ

ਪਿੰਡ ਓਇੰਦ ਚ ਕਰਵਾਏ ਜਾ ਰਹੇ ਸਾਲਾਨਾ ਖੇਡ ਮੇਲੇ ਦਾ ਪੋਸਟਰ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਜਾਰੀ

ਐਸ ਸੀ ਵਿੰਗ ਜਿਲ੍ਹਾ ਮੋਹਾਲੀ ਵੱਲੋਂ ਕਾਂਗਰਸੀ ਆਗੂਆਂ ਨੂੰ ਨਿਯੁਕਤੀ ਪੱਤਰ ਸੌਂਪੇ

ਐਸ ਸੀ ਵਿੰਗ ਜਿਲ੍ਹਾ ਮੋਹਾਲੀ ਵੱਲੋਂ ਕਾਂਗਰਸੀ ਆਗੂਆਂ ਨੂੰ ਨਿਯੁਕਤੀ ਪੱਤਰ ਸੌਂਪੇ

ਸਾਬਕਾ ਕੌਂਸਲਰ ਵਾਰਡ ਨੰਬਰ 12 ਰਾਜਵੀਰ ਸਿੰਘ ਰਾਜੀ ਦੀ ਮਿਹਨਤ ਲਿਆਈ ਰੰਗ, ਖਰੜ ਵਿੱਚ ਅਵਾਰਾ ਕੁੱਤਿਆਂ ਦੀ ਨਸਬੰਦੀ ਮੁਹਿੰਮ ਸ਼ੁਰੂ

ਸਾਬਕਾ ਕੌਂਸਲਰ ਵਾਰਡ ਨੰਬਰ 12 ਰਾਜਵੀਰ ਸਿੰਘ ਰਾਜੀ ਦੀ ਮਿਹਨਤ ਲਿਆਈ ਰੰਗ, ਖਰੜ ਵਿੱਚ ਅਵਾਰਾ ਕੁੱਤਿਆਂ ਦੀ ਨਸਬੰਦੀ ਮੁਹਿੰਮ ਸ਼ੁਰੂ

ਪੰਜਾਬ: ਵੱਧ ਗਿਆ ਰਾਵੀ ਦਰਿਆ ਦਾ ਪਾਣੀ, ਅੱਧੀ ਦਰਜਨ ਪਿੰਡਾਂ ਦਾ ਟੁੱਟਿਆ ਸੰਪਰਕ

ਪੰਜਾਬ: ਵੱਧ ਗਿਆ ਰਾਵੀ ਦਰਿਆ ਦਾ ਪਾਣੀ, ਅੱਧੀ ਦਰਜਨ ਪਿੰਡਾਂ ਦਾ ਟੁੱਟਿਆ ਸੰਪਰਕ

ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਭਾਜਪਾ 'ਚ ਸ਼ਾਮਲ, ਕੇਵਲ ਸਿੰਘ ਢਿੱਲੋਂ ਨੇ ਕੀਤਾ ਵੱਡਾ ਦਾਅਵਾ

ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਭਾਜਪਾ 'ਚ ਸ਼ਾਮਲ, ਕੇਵਲ ਸਿੰਘ ਢਿੱਲੋਂ ਨੇ ਕੀਤਾ ਵੱਡਾ ਦਾਅਵਾ

ਪੁਲਸ ਤੇ ਬਦਮਾਸ਼ ਦਰਮਿਆਨ ਹੋਈ ਮੁੱਠਭੇੜ, ਪੁਲਸ ਦੀਆਂ ਗੋਲੀਆਂ ਨਾਲ ਮੁਲਜ਼ਮ ਜ਼ਖਮੀ

ਪੁਲਸ ਤੇ ਬਦਮਾਸ਼ ਦਰਮਿਆਨ ਹੋਈ ਮੁੱਠਭੇੜ, ਪੁਲਸ ਦੀਆਂ ਗੋਲੀਆਂ ਨਾਲ ਮੁਲਜ਼ਮ ਜ਼ਖਮੀ

ਪੰਜਾਬ ਵਿਧਾਨ ਸਭਾ ’ਚ 9 ਬਿੱਲ ਪਾਸ, ਹੰਗਾਮੇ ਦੌਰਾਨ ਕੁੱਝ ਬਿੱਲਾਂ ’ਤੇ ਨਹੀਂ ਹੋਈ ਬਹਿਸ

ਪੰਜਾਬ ਵਿਧਾਨ ਸਭਾ ’ਚ 9 ਬਿੱਲ ਪਾਸ, ਹੰਗਾਮੇ ਦੌਰਾਨ ਕੁੱਝ ਬਿੱਲਾਂ ’ਤੇ ਨਹੀਂ ਹੋਈ ਬਹਿਸ