Monday, June 01, 2026
BREAKING
ਅਸੀਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸਿੱਖਿਆ ਕੇਂਦਰ ਬਣਾਵਾਂਗੇ, ਸਾਡੇ ਬੱਚਿਆਂ ਨੂੰ ਕੈਨੇਡਾ ਜਾਂ ਆਸਟ੍ਰੇਲੀਆ ਵੱਲ ਦੇਖਣ ਦੀ ਲੋੜ ਨਹੀਂ ਰਹੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੇਂਡੂ ਸੜਕੀ ਸੰਪਰਕ ਨੂੰ ਮਿਲਿਆ ਵੱਡਾ ਹੁਲਾਰਾ; ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ, ਲਹਿਰਾਗਾਗਾ ਅਤੇ ਬਾਘਰੌਲ ਖੇਤਰਾਂ ਵਿੱਚ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਪ੍ਰੋਜੈਕਟ ਕੀਤੇ ਲੋਕ ਅਰਪਣ ਅਤੇ ਰੱਖੇ ਨੀਂਹ ਪੱਥਰ ਗੈਂਗਸਟਰਾਂ ‘ਤੇ ਵਾਰ ਦਾ 131ਵਾਂ ਦਿਨ: ਪੰਜਾਬ ਪੁਲਿਸ ਵੱਲੋਂ 433 ਥਾਈਂ ਛਾਪੇਮਾਰੀ; 139 ਗ੍ਰਿਫ਼ਤਾਰ ਯੁੱਧ ਨਸ਼ਿਆਂ ਵਿਰੁੱਧ ਦੇ 15 ਮਹੀਨੇ: ਨਾਰਕੋ-ਹਵਾਲਾ ਨੈੱਟਵਰਕ ਨੂੰ ਵੱਡਾ ਝਟਕਾ, 750 ਨਸ਼ਾ ਤਸਕਰਾਂ ਦੀਆਂ 300 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਪੰਜਾਬ ਸਰਕਾਰ ਵੱਲੋਂ ਹੜ੍ਹ ਰੋਕੂ ਕਾਰਜਾਂ ਅਤੇ ਆਫ਼ਤ ਪ੍ਰਬੰਧਨ ਲਈ ਅਗਾਊਂ 146 ਕਰੋੜ ਰੁਪਏ ਜਾਰੀ ਵਿਸ਼ਵ ਤੰਬਾਕੂ ਮੁਕਤ ਦਿਵਸ 'ਤੇ ਤੰਬਾਕੂ ਸੇਵਨ ਦੇ ਸਭ ਤੋਂ ਘੱਟ ਮਾਮਲਿਆਂ ਨਾਲ ਦੇਸ਼ ਭਰ 'ਚੋਂ ਮੋਹਰੀ ਹੋ ਕੇ ਉੱਭਰਿਆ ਪੰਜਾਬ ਕਪੂਰਥਲਾ 'ਚ ਮਾਂ ਭੱਦਰਕਾਲੀ ਮੰਦਿਰ 'ਚ ਨਤਮਸਤਕ ਹੋਏ ਹਰਿਆਣਾ ਦੇ CM ਨਾਇਬ ਸੈਣੀ ਹਿਮਾਚਲ ਚੋਣਾਂ: ਭਾਜਪਾ ਨੇ 4 'ਚੋਂ 3 ਨਿਗਮਾਂ 'ਤੇ ਜਮਾਇਆ ਕਬਜ਼ਾ, ਕਾਂਗਰਸ ਦੇ ਹੱਥ ਲੱਗੀ ਸਿਰਫ਼ ਪਾਲਮਪੁਰ ਦੀ ਸੀਟ SC ਭਾਈਚਾਰੇ ਬਾਰੇ ਵਿਵਾਦਤ ਬਿਆਨ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੰਗੀ ਮੁਆਫ਼ੀ ਪੰਜਾਬ 'ਚ 1 ਜੂਨ ਲਈ ਹੋਇਆ ਵੱਡਾ ਐਲਾਨ! ਖੜ੍ਹੀ ਹੋਵੇਗੀ ਵੱਡੀ ਮੁਸੀਬਤ, 55 ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ ਰਹੇਗਾ...

ਰਾਸ਼ਟਰੀ

ਰਾਹੁਲ ਗਾਂਧੀ ਨੇ ਤੇਲ ਤੇ ਗੈਸ ਦੀ ਕਿੱਲਤ ਨੂੰ ਲੈ ਕੇ ਘੇਰੀ ਸਰਕਾਰ, ਲੋਕ ਸਭਾ 'ਚ ਗਰਮਾਇਆ ਮਾਹੌਲ

12 ਮਾਰਚ, 2026 05:28 PM

ਨਵੀਂ ਦਿੱਲੀ- ਲੋਕ ਸਭਾ ਵਿੱਚ ਅੱਜ ਊਰਜਾ ਸੁਰੱਖਿਆ ਅਤੇ ਈਰਾਨ-ਇਜ਼ਰਾਈਲ ਜੰਗ ਦੇ ਪ੍ਰਭਾਵਾਂ ਨੂੰ ਲੈ ਕੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਸਵਾਲ ਚੁੱਕਿਆ ਕਿ ਕੀ ਭਾਰਤ ਹੁਣ ਅਮਰੀਕਾ ਦੇ ਕਹਿਣ 'ਤੇ ਤੇਲ ਖਰੀਦੇਗਾ?
 
ਰਾਹੁਲ ਨੇ ਚੇਤਾਵਨੀ ਦਿੱਤੀ ਕਿ ਦੇਸ਼ ਵਿੱਚ ਗੈਸ ਦੀ ਭਾਰੀ ਕਿੱਲਤ ਹੋ ਰਹੀ ਹੈ, ਜਿਸ ਕਾਰਨ ਹੋਟਲ ਅਤੇ ਰੈਸਟੋਰੈਂਟ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਗਏ ਹਨ।
ਕੀ ਅਮਰੀਕਾ ਤੈਅ ਕਰੇਗਾ ਸਾਡੇ ਰੂਸ ਨਾਲ ਸਬੰਧ? ਰਾਹੁਲ ਗਾਂਧੀ ਨੇ ਸਦਨ ਵਿੱਚ ਬੋਲਦਿਆਂ ਕਿਹਾ ਕਿ ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦੇ ਨਤੀਜੇ ਬਹੁਤ ਗੰਭੀਰ ਹੋਣਗੇ।
 
ਉਨ੍ਹਾਂ ਕਿਹਾ ਕਿ 'ਸਟ੍ਰੇਟ ਆਫ ਹਾਰਮੁਜ਼' ਬੰਦ ਹੋਣ ਕਾਰਨ ਦੁਨੀਆ ਦੀ 20 ਫੀਸਦੀ ਤੇਲ ਸਪਲਾਈ ਪ੍ਰਭਾਵਿਤ ਹੋਈ ਹੈ। ਰਾਹੁਲ ਨੇ ਸਵਾਲ ਕੀਤਾ, "ਕੀ ਅਮਰੀਕਾ ਤੈਅ ਕਰੇਗਾ ਕਿ ਅਸੀਂ ਰੂਸ ਤੋਂ ਤੇਲ ਖਰੀਦਣਾ ਹੈ ਜਾਂ ਨਹੀਂ? ਸਾਡੇ ਸਬੰਧ ਕਿਸ ਦੇਸ਼ ਨਾਲ ਕਿਵੇਂ ਹੋਣਗੇ, ਕੀ ਇਹ ਫੈਸਲਾ ਅਮਰੀਕਾ ਲਵੇਗਾ?"

'ਐਪਸਟਾਈਨ' ਦਾ ਜ਼ਿਕਰ ਹੁੰਦੇ ਹੀ ਸਦਨ 'ਚ ਹੰਗਾਮਾ ਭਾਸ਼ਣ ਦੌਰਾਨ ਜਦੋਂ ਰਾਹੁਲ ਗਾਂਧੀ ਨੇ ਪੈਟਰੋਲੀਅਮ ਮੰਤਰੀ ਦਾ ਨਾਂ ਲੈਂਦਿਆਂ 'ਐਪਸਟਾਈਨ' (Epstein) ਦੇ ਮਿੱਤਰ ਹੋਣ ਦਾ ਜ਼ਿਕਰ ਕੀਤਾ, ਤਾਂ ਸਦਨ ਵਿੱਚ ਜ਼ਬਰਦਸਤ ਹੰਗਾਮਾ ਸ਼ੁਰੂ ਹੋ ਗਿਆ।
 
ਸਪੀਕਰ ਨੇ ਰਾਹੁਲ ਨੂੰ ਟੋਕਦਿਆਂ ਸਿਰਫ਼ ਉਸੇ ਵਿਸ਼ੇ 'ਤੇ ਬੋਲਣ ਦੀ ਹਦਾਇਤ ਦਿੱਤੀ ਜਿਸ ਲਈ ਨੋਟਿਸ ਦਿੱਤਾ ਗਿਆ ਸੀ।

ਹਰਦੀਪ ਪੁਰੀ ਦਾ ਪਲਟਵਾਰ

'ਦੇਸ਼ ਕੋਲ ਭਰਪੂਰ ਤੇਲ ਤੇ ਡੀਜ਼ਲ' ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਰਾਹੁਲ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਭਾਰਤ ਇਸ ਸਮੇਂ 40 ਦੇਸ਼ਾਂ ਤੋਂ ਕੱਚਾ ਤੇਲ ਖਰੀਦ ਰਿਹਾ ਹੈ ਅਤੇ ਦੇਸ਼ ਦੀ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਦੇਸ਼ ਵਿੱਚ ਡੀਜ਼ਲ ਅਤੇ ਪੈਟਰੋਲ ਦੀ ਕੋਈ ਦਿੱਕਤ ਨਹੀਂ ਹੈ। ਕਾਲਾਬਾਜ਼ਾਰੀ ਕਾਰਨ ਫੈਲ ਰਿਹਾ 'ਪੈਨਿਕ' ਮੰਤਰੀ ਪੁਰੀ ਨੇ ਦੱਸਿਆ ਕਿ ਘਰੇਲੂ ਗੈਸ ਦੀ ਪੈਦਾਵਾਰ ਵਿੱਚ 28 ਫੀਸਦੀ ਦਾ ਵਾਧਾ ਹੋਇਆ ਹੈ।
 
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਗੈਸ ਦੀ ਕਿੱਲਤ ਨਹੀਂ ਹੈ, ਸਗੋਂ ਕਾਲਾਬਾਜ਼ਾਰੀ ਕਾਰਨ ਲੋਕਾਂ ਵਿੱਚ ਡਰ (ਪੈਨਿਕ) ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੈਸ ਦੀ ਬੁਕਿੰਗ ਤੋਂ ਡਿਲੀਵਰੀ ਦਾ ਸਮਾਂ ਅਜੇ ਵੀ 2.5 ਦਿਨ ਹੀ ਹੈ ਅਤੇ ਗੜਬੜੀ ਰੋਕਣ ਲਈ OTP ਆਧਾਰਿਤ ਡਿਲੀਵਰੀ ਨੂੰ 90 ਫੀਸਦੀ ਤੱਕ ਵਧਾਇਆ ਜਾ ਰਿਹਾ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਮਨ ਕੀ ਬਾਤ' 'ਚ PM ਮੋਦੀ ਨੇ ਨਾਗਰਿਕਾਂ ਨੂੰ ਕੀਤੀ ਖ਼ਾਸ ਅਪੀਲ ! ਫ਼ਲਾਂ ਦੇ ਰਾਜੇ 'ਅੰਬ' ਦਾ ਵੀ ਕੀਤਾ ਜ਼ਿਕਰ

'ਮਨ ਕੀ ਬਾਤ' 'ਚ PM ਮੋਦੀ ਨੇ ਨਾਗਰਿਕਾਂ ਨੂੰ ਕੀਤੀ ਖ਼ਾਸ ਅਪੀਲ ! ਫ਼ਲਾਂ ਦੇ ਰਾਜੇ 'ਅੰਬ' ਦਾ ਵੀ ਕੀਤਾ ਜ਼ਿਕਰ

ਵੀਅਤਨਾਮ ਖਰੀਦੇਗਾ ਭਾਰਤ ਤੋਂ ‘ਬ੍ਰਹਿਮੋਸ’, ਇੰਡੋਨੇਸ਼ੀਆ ਨਾਲ ਗੱਲਬਾਤ ਆਖਰੀ ਦੌਰ ’ਚ

ਵੀਅਤਨਾਮ ਖਰੀਦੇਗਾ ਭਾਰਤ ਤੋਂ ‘ਬ੍ਰਹਿਮੋਸ’, ਇੰਡੋਨੇਸ਼ੀਆ ਨਾਲ ਗੱਲਬਾਤ ਆਖਰੀ ਦੌਰ ’ਚ

CM ਉਮਰ ਅਬਦੁੱਲਾ ਨੇ 3 ਜੂਨ ਨੂੰ ਬੁਲਾਈ ਵਿਧਾਇਕਾਂ ਦੀ ਬੈਠਕ

CM ਉਮਰ ਅਬਦੁੱਲਾ ਨੇ 3 ਜੂਨ ਨੂੰ ਬੁਲਾਈ ਵਿਧਾਇਕਾਂ ਦੀ ਬੈਠਕ

ਭਾਰੀ ਮੀਂਹ ਕਾਰਨ ਅਸਥਾਈ ਤੌਰ 'ਤੇ ਰੋਕੀ ਗਈ ਬਦਰੀਨਾਥ, ਕੇਦਾਰਨਾਥ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ

ਭਾਰੀ ਮੀਂਹ ਕਾਰਨ ਅਸਥਾਈ ਤੌਰ 'ਤੇ ਰੋਕੀ ਗਈ ਬਦਰੀਨਾਥ, ਕੇਦਾਰਨਾਥ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ

PM ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ 'ਚ ਯੂਪੀ ਅਤੇ ਗੋਆ ਦੇ ਲੋਕਾਂ ਦੇ ਸਮਾਜਿਕ ਕਾਰਜਾਂ ਦਾ ਕੀਤਾ ਵਿਸ਼ੇਸ਼ ਜ਼ਿਕਰ

PM ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ 'ਚ ਯੂਪੀ ਅਤੇ ਗੋਆ ਦੇ ਲੋਕਾਂ ਦੇ ਸਮਾਜਿਕ ਕਾਰਜਾਂ ਦਾ ਕੀਤਾ ਵਿਸ਼ੇਸ਼ ਜ਼ਿਕਰ

CBSE ਡਾਟਾ ਲੀਕ: 20 ਲੱਖ ਵਿਦਿਆਰਥੀਆਂ ਦੀ ਪ੍ਰਾਈਵੇਸੀ ਖਤਰੇ 'ਚ : ਜੈਰਾਮ ਰਮੇਸ਼

CBSE ਡਾਟਾ ਲੀਕ: 20 ਲੱਖ ਵਿਦਿਆਰਥੀਆਂ ਦੀ ਪ੍ਰਾਈਵੇਸੀ ਖਤਰੇ 'ਚ : ਜੈਰਾਮ ਰਮੇਸ਼

ਦੇਸ਼ ਨੂੰ ਮਿਲ ਗਿਆ ਨਵਾਂ CDS ! ਹੁਣ ਜਨਰਲ NS ਰਾਜਾ ਸੁਬਰਾਮਣੀ ਸੰਭਾਲਣਗੇ ਦੇਸ਼ ਦੀਆਂ ਫ਼ੌਜਾਂ ਦੀ ਕਮਾਨ

ਦੇਸ਼ ਨੂੰ ਮਿਲ ਗਿਆ ਨਵਾਂ CDS ! ਹੁਣ ਜਨਰਲ NS ਰਾਜਾ ਸੁਬਰਾਮਣੀ ਸੰਭਾਲਣਗੇ ਦੇਸ਼ ਦੀਆਂ ਫ਼ੌਜਾਂ ਦੀ ਕਮਾਨ

ਗਾਜ਼ੀਆਬਾਦ ਪੁਲਸ ਦਾ ਵੱਡਾ ਐਕਸ਼ਨ: ਸੂਰਿਆ ਚੌਹਾਨ ਕਤਲ ਕਾਂਡ ਦਾ ਮੁੱਖ ਮੁਲਜ਼ਮ ਐਨਕਾਊਂਟਰ 'ਚ ਢੇਰ

ਗਾਜ਼ੀਆਬਾਦ ਪੁਲਸ ਦਾ ਵੱਡਾ ਐਕਸ਼ਨ: ਸੂਰਿਆ ਚੌਹਾਨ ਕਤਲ ਕਾਂਡ ਦਾ ਮੁੱਖ ਮੁਲਜ਼ਮ ਐਨਕਾਊਂਟਰ 'ਚ ਢੇਰ

'ਜਿਨ੍ਹਾਂ ਤੋਂ ਪੈਸੇ ਲੈਂਦੇ ਹੋ, ਉਨ੍ਹਾਂ ਨੂੰ ਹੀ ਭਿਖਾਰੀ ਕਹਿੰਦੇ ਹੋ', ਦਾਜ 'ਤੇ SC ਦੀ ਸਖਤ ਟਿੱਪਣੀ

'ਜਿਨ੍ਹਾਂ ਤੋਂ ਪੈਸੇ ਲੈਂਦੇ ਹੋ, ਉਨ੍ਹਾਂ ਨੂੰ ਹੀ ਭਿਖਾਰੀ ਕਹਿੰਦੇ ਹੋ', ਦਾਜ 'ਤੇ SC ਦੀ ਸਖਤ ਟਿੱਪਣੀ

ਰਾਹੁਲ ਗਾਂਧੀ ਨੇ ਦਿੱਲੀ ਦੇ ਆਟੋ ਚਾਲਕਾਂ ਨਾਲ ਕੀਤੀ ਮੁਲਾਕਾਤ; ਜ਼ਮੀਨ 'ਤੇ ਬੈਠ ਕੇ ਕੀਤਾ ਲੰਚ ਤੇ ਮਹਿੰਗਾਈ 'ਤੇ ਕੀਤੀ ਚਰਚਾ

ਰਾਹੁਲ ਗਾਂਧੀ ਨੇ ਦਿੱਲੀ ਦੇ ਆਟੋ ਚਾਲਕਾਂ ਨਾਲ ਕੀਤੀ ਮੁਲਾਕਾਤ; ਜ਼ਮੀਨ 'ਤੇ ਬੈਠ ਕੇ ਕੀਤਾ ਲੰਚ ਤੇ ਮਹਿੰਗਾਈ 'ਤੇ ਕੀਤੀ ਚਰਚਾ